250 Crore Cash Recovery From Jharkhand Congress MP LIVE : ਝਾਰਖੰਡ ਤੋਂ ਕਾਂਗਰਸ ਦੇ ਰਾਜਸਭਾ ਸਾਂਸਦ ਧੀਰਜ ਸਾਹੂ ਨਾਲ ਜੁੜੇ ਟਿਕਾਣਿਆਂ ’ਤੇ ਛਾਪੇਮਾਰੀ ’ਚ ਕੈਸ਼ ਦਾ ਐਨਾ ਵੱਡਾ ਖਜ਼ਾਨਾ ਮਿਲਿਆ ਹੈ ਕਿ ਲਗਾਤਾਰ ਦੂਜੇ ਦਿਨ ਵੀ ਗਿਣਤੀ ਪੂਰੀ ਨਹੀਂ ਹੋਈ ਹੈ। ਹੁਣ ਤੱਕ ਕੁੱਲ 220 ਕਰੋੜ ਰੁਪਏ ਦੀ ਗਿਣਤੀ ਹੋ ਚੁੱਕੀ ਹੈ। ਇਨਕਮ ਟੈਕਸ ਡਿਪਾਰਟਮੈਂਟ ਨੇ ਝਾਰਖੰਡ ਤੇ ਓੜੀਸ਼ਾ ’ਚ ਸਾਂਸਦ ਨਾਂਲ ਜੁੜੇ ਕਰੀਬ 10 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਕੈਸ਼ ਦੀ ਬਰਾਮਦਗੀ ਓੜੀਸ਼ਾ ਦੇ ਬੋਲਾਂਗੀਰ ’ਚ ਸ਼ਰਾਬ ਕੰਪਨੀ ਤੋਂ ਹੋਈ ਹੈ, ਜੋ ਸਾਂਸਦ ਦੇ ਪਰਿਵਾਰ ਦਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ 156 ਬੈਗਾਂ ’ਚ ਸਿਰਫ਼ 6-7 ਬੈਗਾਂ ਦੀ ਗਿਣਤੀ ਹੋਈ ਹੈ ਤੇ ਇਨ੍ਹਾਂ ਵਿੱਚੋਂ 20 ਕਰੋੜ ਰੁਪਏ ਨਿੱਕਲੇ ਹਨ। (Income Tax raid)
ਇਸ ਤੋਂ ਪਹਿਲਾਂ ਵੀਰਵਾਰ ਤੱਕ 200 ਕਰੋੜ ਰੁਪਏ ਕੈਸ਼ ਦੀ ਗਿਣਤੀ ਹੋ ਚੁੱਕੀ ਸੀ। ਬਲਦੇਵ ਸਾਹੂ ਐਂਡ ਗਰੁੱਪ ਆਫ਼ ਕੰਪਨੀਜ਼ ਦੇ ਟਿਕਾਣਿਆਂ ’ਤੇ ਛਾਪੇਮਾਰੀ ਦੌਰਾਨ ਭਾਰੀ ਮਾਤਰਾ ਵਿੰਚ ਕੈਸ਼ ਬਰਾਮਦ ਕੀਤਾ ਗਿਆ ਹੈ। 500 ਅਤੇ 200 ਦੇ ਨੋਟਾਂ ਦੀਆਂ ਗੱਠੀਆਂ ਨਾਲ ਭਰੀਆਂ 9 ਅਲਮਾਰੀਆਂ ਨੂੰ ਦੇਖ ਕੇ ਅਧਿਕਾਰੀ ਹੈਰਾਨ ਰਹਿ ਗਏ। ਇੱਕ ਟਰੱਕ ’ਚ ਪਾ ਕੇ ਇਸ ਕੈਸ਼ ਨੂੰ ਬੈਂਕ ਤੱਕ ਪਹੰੁਚਾਇਆ ਗਿਆ, ਜਿੱਥੇ ਗਿਣਤੀ ਕੀਤੀ ਜਾ ਰਹੀ ਹੈ।
ਇੱਥੇ ਹੋਈ ਛਾਪੇਮਾਰੀ | Income Tax raid
ਆਮਨਦ ਟੈਕਸ ਵਿਭਾਗ ਨੇ ਝਾਖੰਡ ਦੇ ਰਾਂਚ, ਲੋਹਰਦਗਾ ਤੋਂ ਇਲਾਵਾ ਓੜਂਸ਼ਾ ਦੇ ਸੰਬਲਪੁਰ, ਬੋਲਾਂਗੀਰ, ਟਿਟਿਲਾਗੜ੍ਹ, ਬੌਧ, ਸੁੰਦਰਗੜ੍ਹ, ਰਾਊਰਕੇਲਾ ਤੇ ਭੁਵਨੇਸ਼ਵਰ ’ਚ ਇੱਕੋ ਸਮੇਂ ਛਾਪੇਮਾਰੀ ਕੀਤੀ। ਸਾਂਸਦ ਜਾਂ ਕੰਪਨੀ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸੰੁਦਰਗੜ੍ਹ ਦੇ ਸਾਰਗੀਪਲੀ ’ਚ ਕੁਝ ਘਰਾਂ ਤੇ ਦਫ਼ਤਰਾਂ ’ਤੇ ਛਾਪੇਮਾਰੀ ਕੀਤੀ ਗਈ ਸੀ। ਇਨਕਮ ਟੈਕਸ ਟੀਮ ਨੇ ਪਲਾਸਾਪੱਲੀ ’ਚ ਬੌਧ ਡਿਸਿਟਲਰੀ ਪ੍ਰਾਈਵੇਟ ਲਿਮਟਡ ’ਤੇ ਵੀ ਛਾਪੇਮਾਰੀ ਕੀਤੀ ਸੀ। ਬੌਧ ਡਿਸਟਲਰੀ ਤੇ ਬਲਦੇਵ ਸਾਹੂ ਗਰੁੱਪ ਦੇ ਵਿੱਚ ਪਾਰਟਨਰਸ਼ਿਪ ਵੀ ਦੱਸੀ ਜਾ ਰਹੀ ਹੈ।
ਊੜੀਸ਼ਾ ਦੀ ਸਭ ਤੋਂ ਵੱਡੀ ਕੈਸ਼ ਰਿਕਵਰੀ
ਸਾਬਕਾ ਆਈਟੀ ਕਮਿਸ਼ਨਰ ਸਰਤ ਚੰਦਰ ਦਾਸ ਨੇ ਕਿਹਾ ਕਿ ਇਹ ਓੜੀਸ਼ਾ ’ਚ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ ਹੋ ਸਕਦੀ ਹੈ। ਦਾਸ ਨੇ ਕਿਹਾ ਕਿ ਮੈਂ ਸੂਬੇ ’ਚ ਕਦੇ ਐਨੀ ਵੱਡੀ ਮਾਤਰਾ ’ਚ ਕੈਸ਼ ਰਿਕਵਰੀ ਨਹੀਂ ਦੇਖੀ ਸੀ।
ਨੋਟ ਗਿਨਣ ’ਚ ਜੁਟੀਆਂ 36 ਮਸ਼ੀਨਾਂ
ਇਨਕਮ ਟੈਕਸ ਡਿਪਾਰਟਮੈਂਟ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਨੋਟਾਂ ਨੂੰ ਗਿਨਣ ’ਚ 36 ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਹਲਾਂਕਿ ਇਨ੍ਹਾਂ ਮਸ਼ੀਨਾਂ ਦੀ ਸਮਰੱਥਾ ਸੀਮਿਤ ਹੈ, ਇਸ ਲਈ ਗਿਣਤੀ ’ਚ ਸਮਾਂ ਲੱਗ ਰਿਹਾ ਹੈ।