ਜਗਰਾਓਂ (ਜਸਵੰਤ ਰਾਏ)। ਪਿੰਡ ਕਾਉਂਕੇ ਕਲੋਨੀ ਦੇ ਇੱਕ ਡੇਰਾ ਸਰਧਾਲੂ ਨੇ ਲੱਭਿਆ ਮੋਬਾਇਲ ਉਸਦੇ ਅਸਲ ਮਾਲਕ ਨੂੰ ਵਾਪਸ ਕਰਕੇ ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ਦਾ ਪ੍ਰਮਾਣ ਪੇਸ਼ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਨੇੜਲੇ ਨਿਰਮਲ ਸਿੰਘ ਇੰਸਾਂ ਵਾਸੀ ਕਾਉਂਕੇ ਕਲੋਨੀ ਨੇ ਦੱਸਿਆ ਕਿ ਉਹ ਇੱਕ ਫੈਕਟਰੀ ਵਿੱਚ ਕੰਮ ਕਰਦੇ ਹਨ। ਜਿੱਥੋਂ ਲਾਗੇ ਹੀ ਇੱਕ ਕੱਚੇ ਰਸਤੇ ਤੋਂ ਉਸਨੂੰ ਇੱਕ ਮਹਿੰਗਾ ਮੋਬਾਇਲ ਲੱਭਿਆ। (Welfare Work)
ਜਿਸ ਦੇ ਅਸਲ ਮਾਲਕ ਦੀ ਉਨਾਂ ਆਪਣੇ ਤੌਰ ’ਤੇ ਕਾਫ਼ੀ ਭਾਲ ਕੀਤੀ ਪਰ ਕੁੱਝ ਪਤਾ ਨਾ ਚੱਲਿਆ। ਤਾਂ ਉਨਾਂ ਨੇ ਰਾਹ ’ਚੋਂ ਲਵਾਰਿਸ ਹਾਲਤ ’ਚ ਡਿੱਗੇ ਪਏ ਮਿਲੇ ਮੋਬਾਇਲ ਨੂੰ ਆਪਣੇ ਕੰਮ ਸਥਾਨ ਵਾਲੀ ਫੈਕਟਰੀ ਵਿੱਚ ਲੈ ਆਂਦਾ ਤੇ ਕੰਮ ’ਤੇ ਲੱਗ ਗਿਆ। ਜਿੱਥੇ ਕੁੱਝ ਦੇਰ ਮਿਲੇ ਮੋਬਾਇਲ ’ਤੇ ਫੋਨ ਆਇਆ। ਫੋਨ ਕਰਨ ਵਾਲੇ ਨੇ ਆਪਣਾ ਨਾਂਅ ਨੈਬ ਸਿੰਘ ਵਾਸੀ ਪਿੰਡ ਝੋਰੜਾਂ ਦੱਸਦਿਆਂ ਖੁਦ ਨੂੰ ਮੋਬਾਇਲ ਦਾ ਮਾਲਕ ਦੱਸਿਆ ਤੇ ਅੱਗੇ ਦੱਸਿਆ ਕਿ ਉਹ ਫੈਕਟਰੀ ’ਚ ਕੰਮ ਕਰਨ ਵਾਸਤੇ ਆਇਆ ਸੀ, ਵਾਪਸ ਜਾਂਦੇ ਸਮੇਂ ਉਸਦਾ ਮੋਬਾਇਲ ਰਾਹ ’ਚ ਡਿੱਗ ਗਿਆ ਸੀ। (Welfare Work)
Also Read : ਹੁਣ ਹਫ਼ਤੇ ’ਚ ਐਨੇ ਦਿਨ ਬੰਦ ਰਿਹਾ ਕਰਨਗੇ ਬੈਂਕ? ਸਰਕਾਰ ਨੇ ਦਿੱਤੀ ਜਾਣਕਾਰੀ!
ਨਿਰਮਲ ਸਿੰਘ ਇੰਸਾਂ ਨੇ ਦੱਸਿਆ ਕਿ ਪੁੱਛ ਪੜਤਾਲ ਕੀਤੇ ਜਾਣ ਤੋਂ ਬਾਅਦ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਪਾਸੋਂ ਮਿਲੀ ਪਵਿੱਤਰ ਤੇ ਮਹਾਨ ਸਿੱਖਿਆਵਾਂ ’ਤੇ ਚੱਲਦਿਆਂ ਉਨਾਂ ਨੈਬ ਸਿੰਘ ਝੋਰੜਾਂ ਨੂੰ ਉਨਾਂ ਦਾ ਮੋਬਾਇਲ ਦੇ ਦਿੱਤਾ। ਮੋਬਾਇਲ ਮਿਲਣ ’ਤੇ ਨੈਬ ਸਿੰਘ ਨੇ ਪੂਜਨੀਕ ਗੁਰੂ ਜੀ ਅਤੇ ਡੇਰਾ ਸਰਧਾਲੂ ਨਿਰਮਲ ਸਿੰਘ ਇੰਸਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਡੇਰਾ ਸਰਧਾਲੂਆਂ ਦੇ ਸਦਕਾ ਸੰਸਾਰ ’ਚ ਇਮਾਨਦਾਰੀ ਜਿੰਦਾ ਹੈ। ਜਦਕਿ ਕੋਈ ਇਸ ਤਰਾਂ ਕੀਮਤੀ ਮੋਬਾਇਲ ਵਾਪਸ ਨਹੀਂ ਕਰਦਾ। ਨਿਰਮਲ ਸਿੰਘ ਇੰਸਾਂ ਨੇ ਕਿਹਾ ਕਿ ਉਨਾਂ ਨੂੰ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਪਾਸੋਂ ਪਵਿੱਤਰ ਤੇ ਮਹਾਨ ਸਿੱਖਿਆ ਮਿਲੀ ਹੈ। ਜਿਸ ਦੇ ਤਹਿਤ ਉਹ ਇਨਸਾਨੀਅਤ ਦਾ ਫ਼ਰਜ ਨਿਭਾ ਰਹੇ ਹਨ।