ਕਪਤਾਨ ਸੂਰਿਆ ਨੂੰ ਵੀ ਦੂਜੀ ਗੇਂਦ ’ਤੇ ਮਿਲਿਆ ਸੀ ਜੀਵਨਦਾਨ | IND Vs AUS T20 Series
- 5 ਮੈਚਾਂ ਦੀ ਲੜੀ ਭਾਰਤ ਨੇ 4-1 ਨਾਲ ਜਿੱਤੀ | IND Vs AUS T20 Series
- ਮੈਕਡਰਮੋਟ ਦਾ ਮਿਸਟਾਈ ਛੱਕਾ 98 ਮੀਟਰ ਦੂਰ ਡਿੱਗਿਆ | IND Vs AUS T20 Series
ਸਪੋਰਟਸ ਡੈਸਕ। ਭਾਰਤ ਅਤੇ ਅਸਟਰੇਲੀਆ ਵਿਚਕਾਰ ਟੀ-20 ਸੀਰੀਜ਼ ਦਾ ਪੰਜਵਾਂ ਅਤੇ ਆਖਿਰੀ ਮੈਚ ਰਾਤ ਬੰਗਲੁਰੂ ’ਚ ਖੇਡਿਆ ਗਿਆ। ਜਿਸ ਵਿੱਚ ਭਾਰਤ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਪਣੇ 20 ਓਵਰਾਂ ’ਚ 160 ਦੌੜਾਂ ਦਾ ਸਕੋਰ ਬਣਾਇਆ। ਜਿਸ ਵਿੱਚ ਓਪਕਪਤਾਨ ਸ਼੍ਰੇਅਸ ਅਈਅਰ ਦੀ ਅਰਧਸੈਂਕੜੇ ਵਾਲੀ ਪਾਰੀ ਅਤੇ ਆਲਰਾਉਂਡਰ ਅਕਸ਼ਰ ਪਟੇਲ ਦੀ 31 ਦੌੜਾਂ ਦੀ ਪਾਰੀ ਵੀ ਸ਼ਾਮਲ ਰਹੀ। ਜਵਾਬ ’ਚ ਟੀਚੇ ਦਾ ਪਿੱਛਾ ਕਰਨ ਆਈ ਅਸਟਰੇਲੀਆ ਦੀ ਟੀਮ ਇਹ ਮੈਚ 6 ਦੌੜਾਂ ਨਾਲ ਹਾਰ ਗਈ ਅਤੇ ਭਾਰਤ ਨੇ ਇਹ ਲੜੀ 4-1 ਨਾਲ ਆਪਣੇ ਨਾਂਅ ਕਰ ਲਈ। ਜਿਸ ਵਿੱਚ ਗੇਂਦਬਾਜ਼ਾਂ ਦਾ ਵੀ ਬਹੁਤ ਵਧੀਆ ਯੋਗਦਾਨ ਰਿਹਾ। ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਆਪਣੇ ਆਖਿਰੀ ਓਵਰ ’ਚ 6 ਦੌੜਾਂ ਬਚਾਈਆਂ ਅਤੇ ਇੱਕ ਸਭ ਤੋਂ ਵੱਡੀ ਵਿਕਟ ਹਾਸਲ ਕੀਤੀ। ਇਸ ਮੈਚ ਵਿੱਚ ਕੁਝ ਟਾਪ ਹਾਈਲਾਈਟਸ ਵੇਖਣ ਨੂੰ ਮਿਲੇ। ਆਓ ਵੇਖਦੇ ਹਾਂ ਕੁਝ ਟਾਪ ਹਾਈਲਾਈਟਸ….. (IND Vs AUS T20 Series)
ਕਪਤਾਨ ਸੂਰਿਆਕੁਮਾਰ ਨੂੰ ਦੂਜੀ ਗੇਂਦ ’ਤੇ ਮਿਲਿਆ ਜੀਵਨਦਾਨ
ਭਾਰਤੀ ਟੀਮ ਦੇ ਕਪਤਾਨ ਸੂਰਿਆਕੁਮਾਰ ਯਾਦਵ ਨੂੰ ਆਪਣੀ ਦੂਜੀ ਗੇਂਦ ’ਤੇ ਜੀਵਨਦਾਨ ਮਿਲਿਆ। ਪੰਜਵੇਂ ਓਵਰ ’ਚ ਬੇਨ ਡਵਾਰਸੁਸ ਨੇ ਆਫ ਸਟੰਪ ਦੇ ਬਾਹਰ ਫੁੱਲਰ ਲੈਂਥ ਗੇਂਦ ਸੁੱਟੀ। ਸੂਰਿਆਕੁਮਾਰ ਡਰਾਈਵ ਕਰਨ ਗਏ ਪਰ ਗੇਂਦ ਉਪਰਲੇ ਕਿਨਾਰੇ ਨਾਲ ਟਕਰਾ ਕੇ ਪੁਆਇੰਟ ਵੱਲ ਗਈ। ਇੱਥੇ ਬੇਨ ਮੈਕਡਰਮੋਟ ਨੇ ਹਵਾ ’ਚ ਡਾਈਵਿੰਗ ਕਰਕੇ ਕੈਚ ਲੈਣ ਦੀ ਕੋਸ਼ਿਸ਼ ਕੀਤੀ ਪਰ ਗੇਂਦ ਉਨ੍ਹਾਂ ਦੇ ਹੱਥ ’ਚ ਲੱਗੀ ਪਰ ਕੈਚ ਪੂਰਾ ਨਹੀਂ ਹੋ ਸਕਿਆ। ਆਪਣੀ ਜੀਵਨਦਾਨ ਸਮੇਂ ਸੂਰਿਆਕੁਮਾਰ ਸਿਰਫ 1 ਰਨ ’ਤੇ ਬੱਲੇਬਾਜੀ ਕਰ ਰਹੇ ਸਨ। ਉਹ ਉਸ ਦਾ ਫਾਇਦਾ ਨਹੀਂ ਉਠਾ ਸਕੇ ਅਤੇ 5 ਦੌੜਾਂ ਬਣਾ ਦਵਾਰਸ ਦਾ ਸ਼ਿਕਾਰ ਹੋ ਗਏ। ਉਨ੍ਹਾਂ ਦਾ ਕੈਚ ਵੀ ਮੈਕਡਰਮੋਟ ਨੇ ਫੜਿਆ।
ਮੈਕਡਰਮੋਟ ਦਾ ਮਿਸਟਾਈਮ ਛੱਕਾ 98 ਮੀਟਰ ਦੂਰ ਡਿੱਗਿਆ
ਅਸਟਰੇਲੀਆ ਦੇ ਬੇਨ ਮੈਕਡਰਮੋਟ ਨੇ 98 ਮੀਟਰ ਲੰਬਾ ਛੱਕਾ ਲਾਇਆ ਪਰ ਇਸ ਗੇਂਦ ’ਤੇ ਗੇਂਦ ਨੇ ਉਪਰਲਾ ਕਿਨਾਰਾ ਲੈ ਲਿਆ ਅਤੇ ਬਾਊਂਡਰੀ ਤੋਂ ਬਾਹਰ ਚਲੀ ਗਈ। ਚੌਥੇ ਓਵਰ ਦੀ ਚੌਥੀ ਗੇਂਦ ’ਤੇ ਮੈਕਡਰਮੋਟ ਅੱਗੇ ਆਏ, ਅਵੇਸ਼ ਖਾਨ ਨੇ ਸ਼ਾਰਟ ਪਿੱਚ ਗੇਂਦ ਸੁੱਟੀ। ਮੈਕਡਰਮੋਟ ਨੇ ਤੇਜੀ ਨਾਲ ਬੱਲੇ ਨੂੰ ਸਵਿੰਗ ਕੀਤਾ ਅਤੇ ਗੇਂਦ ਮਿਡ-ਵਿਕਟ ਵੱਲ ਸਟੇਡੀਅਮ ਦੀ ਛੱਤ ਨਾਲ ਜਾ ਲੱਗੀ। ਮੈਕਡਰਮੋਟ ਦਾ ਛੱਕਾ 98 ਮੀਟਰ ਲੰਬਾ ਸੀ, ਉਹ ਸੀਰੀਜ ਦੇ ਸਭ ਤੋਂ ਲੰਬੇ ਛੱਕੇ ਤੋਂ ਖੁੰਝ ਗਏ। ਇਸ ਸੀਰੀਜ਼ ’ਚ ਸਭ ਤੋਂ ਲੰਬੇ ਛੱਕੇ ਦਾ ਇਹ ਰਿਕਾਰਡ ਭਾਰਤ ਦੇ ਰਿੰਕੂ ਸਿੰਘ ਦੇ ਨਾਂਅ ਹੈ, ਜਿਨ੍ਹਾਂ ਨੇ ਚੌਥੇ ਟੀ-20 ’ਚ ਬੇਨ ਡਵਾਰਸੁਸ ਖਿਲਾਫ 100 ਮੀਟਰ ਲੰਬਾ ਛੱਕਾ ਲਾਇਆ ਸੀ।
ਸਪਿਨਰ ਬਿਸ਼ਨੋਈ ਨੂੰ ਫਿਰ ਪਹਿਲੇ ਓਵਰ ’ਚ ਸਫਲਤਾ
ਭਾਰਤ ਦੇ ਲੈੱਗ ਸਪਿਨਰ ਰਵੀ ਬਿਸ਼ਨੋਈ ਨੇ ਆਪਣੇ ਸਪੈਲ ਦੇ ਪਹਿਲੇ ਹੀ ਓਵਰ ’ਚ ਇੱਕ ਵਾਰ ਫਿਰ ਟੀਮ ਨੂੰ ਸਫਲਤਾ ਦਿਵਾਈ। ਇਸ ਵਾਰ ਉਨ੍ਹਾਂ ਨੇ ਹਮਲਾਵਰ ਸਲਾਮੀ ਬੱਲੇਬਾਜ ਟ੍ਰੈਵਿਸ ਹੈੱਡ ਨੂੰ ਗੇਂਦਬਾਜੀ ਕੀਤੀ। 5ਵੇਂ ਓਵਰ ਦੀ ਪੰਜਵੀਂ ਗੇਂਦ ’ਤੇ ਬਿਸ਼ਨੋਈ ਨੇ ਚੰਗੀ ਲੈਂਥ ’ਤੇ ਫਲਿੱਪਰ ਸੁੱਟਿਆ, ਹੈੱਡ ਪਿਛਲੇ ਪੈਰ ’ਤੇ ਪੰਚ ਕਰਨ ਲਈ ਚਲੇ ਗਏ ਪਰ ਗੇਂਦ ਸਟੰਪ ’ਤੇ ਜਾ ਲੱਗੀ। ਹੈਡ 28 ਦੌੜਾਂ ਬਣਾ ਕੇ ਆਊਟ ਹੋ ਗਏ ਅਤੇ ਅਸਟਰੇਲੀਆ ਨੂੰ 47 ਦੌੜਾਂ ’ਤੇ ਦੂਜਾ ਝਟਕਾ ਲੱਗਾ। (IND Vs AUS T20 Series)
ਬਿਸ਼ਨੋਈ ਨੇ ਲਗਾਤਾਰ 5ਵੇਂ ਟੀ-20 ’ਚ ਇੱਕ ਵਿਕਟ ਲਈ, ਸਾਰੇ ਪੰਜ ਵਾਰ ਉਸ ਨੇ ਗੇਂਦਬਾਜੀ ਦੇ ਰੂਪ ’ਚ ਪਹਿਲੀ ਵਿਕਟ ਲਈ ਅਤੇ 4 ਵਾਰ ਉਸ ਨੇ ਆਪਣੇ ਸਪੈਲ ਦੇ ਪਹਿਲੇ ਹੀ ਓਵਰ ’ਚ ਵਿਕਟ ਹਾਸਲ ਕੀਤੀ। ਚੌਥੇ ਟੀ-20 ’ਚ ਉਨ੍ਹਾਂ ਨੇ ਜੋਸ਼ ਫਿਲਿਪ ਨੂੰ ਅਤੇ ਤੀਜੇ ਟੀ-20 ’ਚ ਜੋਸ਼ ਇੰਗਲਿਸ਼ ਨੂੰ ਬੋਲਡ ਕੀਤਾ। ਜਦਕਿ ਪਹਿਲੇ ਅਤੇ ਦੂਜੇ ਟੀ-20 ’ਚ ਉਨ੍ਹਾਂ ਮੈਥਿਊ ਸ਼ਾਰਟ ਨੂੰ ਬੋਲਡ ਕੀਤਾ ਸੀ। ਤੀਜੇ ਟੀ-20 ’ਚ ਉਨ੍ਹਾਂ ਆਪਣੇ ਸਪੈਲ ਦੇ ਦੂਜੇ ਓਵਰ ’ਚ ਇੰਗਲਿਸ਼ ਨੂੰ ਆਊਟ ਕੀਤਾ, ਜਦਕਿ ਬਾਕੀ ਚਾਰ ਵਿਕਟਾਂ ਪਹਿਲੇ ਓਵਰ ’ਚ ਹੀ ਹਾਸਲ ਕੀਤੀਆਂ। (IND Vs AUS T20 Series)
ਮੁਕੇਸ਼ ਕੁਮਾਰ ਨੇ 2 ਗੇਂਦਾਂ ’ਤੇ 2 ਵਿਕਟਾਂ ਲੈ ਮੈਚ ਪਲਟਿਆ
ਆਸਟਰੇਲੀਆ ਨੂੰ ਆਖਰੀ 4 ਓਵਰਾਂ ’ਚ 37 ਦੌੜਾਂ ਦੀ ਜ਼ਰੂਰਤ ਸੀ। ਇੱਥੇ ਟੀਮ ਇੰਡੀਆ ਦੇ ਤੇਜ਼ ਗੇਂਦਬਾਜ ਮੁਕੇਸ਼ ਕੁਮਾਰ 17ਵਾਂ ਓਵਰ ਸੁੱਟਣ ਆਏ। ਉਨ੍ਹਾਂ ਖਿਲਾਫ ਪਹਿਲੀਆਂ 2 ਗੇਂਦਾਂ ’ਤੇ 5 ਦੌੜਾਂ ਬਣਾਈਆਂ ਪਰ ਮੁਕੇਸ਼ ਨੇ ਤੀਜੀ ਅਤੇ ਚੌਥੀ ਗੇਂਦ ’ਤੇ 2 ਵਿਕਟਾਂ ਲਈਆਂ। ਉਨ੍ਹਾਂ ਆਖਰੀ 2 ਗੇਂਦਾਂ ’ਤੇ ਕੋਈ ਦੌੜ ਨਹੀਂ ਦਿੱਤੀ ਅਤੇ ਸਿਰਫ 5 ਦੌੜਾਂ ਦੇ ਕੇ ਆਪਣਾ ਓਵਰ ਖਤਮ ਕਰ ਦਿੱਤਾ। ਉਨ੍ਹਾਂ ਬੇਨ ਡਵਾਰਸੁਸ ਅਤੇ ਮੈਥਿਊ ਸ਼ਾਰਟ ਨੂੰ ਆਊਟ ਕੀਤਾ। (IND Vs AUS T20 Series)
ਮੁਕੇਸ਼ ਨੇ 19ਵੇਂ ਓਵਰ ’ਚ ਫਿਰ ਚੰਗੀ ਗੇਂਦਬਾਜੀ ਕੀਤੀ। ਇੱਥੇ ਕੰਗਾਰੂ ਟੀਮ ਨੂੰ 12 ਗੇਂਦਾਂ ’ਤੇ 17 ਦੌੜਾਂ ਦੀ ਜ਼ਰੂਰਤ ਸੀ। ਮੁਕੇਸ਼ ਨੇ ਓਵਰ ’ਚ ਸਿਰਫ 7 ਦੌੜਾਂ ਦਿੱਤੀਆਂ ਅਤੇ ਆਖਰੀ ਓਵਰ ’ਚ ਭਾਰਤ ਨੂੰ ਬਚਾਅ ਲਈ 10 ਦੌੜਾਂ ਮਿਲੀਆਂ। ਮੁਕੇਸ਼ ਨੇ ਜੋਸ਼ ਫਿਲਿਪ, ਮੈਥਿਊ ਸ਼ਾਰਟ ਅਤੇ ਬੇਨ ਡਵਾਰਸੁਸ ਦੀਆਂ ਵਿਕਟਾਂ ਲਈਆਂ। (IND Vs AUS T20 Series)
ਆਖਰੀ ਓਵਰ ’ਚ ਵਾਈਡ ਨਾ ਦੇਣ ’ਤੇ ਨਾਰਾਜ਼ ਹੋਏ ਕੰਗਾਰੂ ਕਪਤਾਨ
ਆਸਟਰੇਲੀਆ ਨੂੰ ਪਾਰੀ ਦੇ 20ਵੇਂ ਓਵਰ ’ਚ ਜਿੱਤ ਲਈ 10 ਦੌੜਾਂ ਦੀ ਜ਼ਰੂਰਤ ਸੀ। ਅਰਸ਼ਦੀਪ ਸਿੰਘ ਨੇ ਓਵਰ ਦੀ ਪਹਿਲੀ ਗੇਂਦ ਅਸਟਰੇਲੀਆਈ ਕਪਤਾਨ ਮੈਥਿਊ ਵੇਡ ਨੂੰ ਬਾਊਂਸਰ ਸੁੱਟੀ। ਇਸ ਨੂੰ ਲੈੱਗ ਅੰਪਾਇਰ ਦੁਆਰਾ ਵਾਈਡ ਨਹੀਂ ਐਲਾਨਿਆ ਗਿਆ, ਵੇਡ ਨੇ ਅੰਪਾਇਰ ਨੂੰ ਇਸ ਨੂੰ ਵਾਈਡ ਦੇਣ ਲਈ ਕਿਹਾ ਪਰ ਅੰਪਾਇਰ ਨੇ ਅਪੀਲ ਨੂੰ ਠੁਕਰਾ ਦਿੱਤਾ। ਇਸ ’ਤੇ ਵੇਡ ਗੁੱਸੇ ’ਚ ਆ ਗਏ ਅਤੇ ਆਊਟ ਹੋਣ ’ਤੇ ਵੀ ਆਪਣੀ ਨਾਰਾਜ਼ਗੀ ਜਾਹਰ ਕਰਦੇ ਨਜਰ ਆਏ। ਮੈਥਿਊ ਵੇਡ ਆਖਰੀ ਓਵਰ ਦੀਆਂ ਪਹਿਲੀਆਂ 3 ਗੇਂਦਾਂ ’ਤੇ ਕੋਈ ਦੌੜਾਂ ਨਹੀਂ ਬਣਾ ਸਕੇ ਅਤੇ 22 ਦੌੜਾਂ ਦੇ ਸਕੋਰ ’ਤੇ ਕੈਚ ਆਊਟ ਹੋ ਗਏ। ਉਨ੍ਹਾਂ ਦੀ ਵਿਕਟ ਤੋਂ ਬਾਅਦ ਟੀਮ ਨੂੰ 3 ਗੇਂਦਾਂ ’ਤੇ 10 ਦੌੜਾਂ ਦੀ ਜ਼ਰੂਰਤ ਸੀ, ਜੋ ਟੀਮ ਹਾਸਲ ਨਹੀਂ ਕਰ ਸਕੀ। (IND Vs AUS T20 Series)
ਅੰਪਾਇਰ ਨੂੰ ਫਿਰ ਜਾ ਲੱਗੀ ਗੇਂਦ | IND Vs AUS T20 Series
ਪੰਜਵੇਂ ਟੀ-20 ਮੈਚ ’ਚ ਇੱਕ ਵਾਰ ਫਿਰ ਗੇਂਦ ਅੰਪਾਇਰ ਨਾਲ ਜਾ ਟਕਰਾਈ। ਚੌਥੇ ਟੀ-20 ਮੈਚ ’ਚ ਵੀ ਅੰਪਾਇਰ ਨੂੰ ਗੇਂਦ ਲੱਗੀ ਸੀ। ਇਸ ਵਾਰ ਮੈਚ ਦੇ ਆਖਰੀ ਓਵਰ ’ਚ ਅਜਿਹਾ ਹੋਇਆ। ਫੁਲਰ ਲੈਂਥ ਦੇ 20ਵੇਂ ਓਵਰ ਦੀ ਪੰਜਵੀਂ ਗੇਂਦ ਅਰਸ਼ਦੀਪ ਸਿੰਘ ਨੇ ਸੁੱਟੀ ਤਾਂ ਨਾਥਨ ਐਲਿਸ ਨੇ ਅੱਗੇ ਤੇਜ ਸ਼ਾਟ ਖੇਡਿਆ ਅਤੇ ਗੇਂਦ ਸਿੱਧੀ ਅਰਸ਼ਦੀਪ ਵੱਲ ਗਈ। ਗੇਂਦਬਾਜ ਅਰਸ਼ਦੀਪ ਨੇ ਗੇਂਦ ਨੂੰ ਹੱਥ ਨਾਲ ਰੋਕਣਾ ਚਾਹਿਆ ਪਰ ਗੇਂਦ ਫੀਲਡ ਅੰਪਾਇਰ ਅਨੰਤ ਪਦਮਨਾਭਨ ਨੂੰ ਜਾ ਲੱਗੀ। ਹਾਲਾਂਕਿ ਗੇਂਦਬਾਜ਼ ਦਾ ਹੱਥ ਲੱਗਣ ਤੋਂ ਬਾਅਦ ਗੇਂਦ ਦੀ ਰਫਤਾਰ ਘੱਟ ਗਈ ਸੀ ਅਤੇ ਅੰਪਾਇਰ ਨੂੰ ਜ਼ਿਆਦਾ ਸੱਟ ਨਹੀਂ ਲੱਗੀ। (IND Vs AUS T20 Series)
ਅਰਸ਼ਦੀਪ ਨੇ ਆਖਰੀ ਓਵਰ ’ਚ 9 ਦੌੜਾਂ ਦਾ ਕੀਤਾ ਬਚਾਅ
ਅਸਟਰੇਲੀਆ ਨੂੰ ਆਖਰੀ 6 ਗੇਂਦਾਂ ’ਤੇ ਜਿੱਤ ਲਈ 10 ਦੌੜਾਂ ਦੀ ਜ਼ਰੂਰਤ ਸੀ। ਅਰਸ਼ਦੀਪ ਸਿੰਘ ਨੇ ਪਹਿਲੀ ਗੇਂਦ ਕੰਗਾਰੂ ਟੀਮ ਦੇ ਕਪਤਾਨ ਮੈਥਿਊ ਵੇਡ ਨੂੰ ਬਾਊਂਸਰ ਸੁੱਟ ਦਿੱਤੀ। ਅਗਲੀ ਗੇਂਦ ਯਾਰਕਰ ਸੀ, ਜਿਸ ’ਤੇ ਕੋਈ ਰਨ ਨਹੀਂ ਬਣਿਆ ਅਤੇ ਤੀਜੀ ਗੇਂਦ ’ਤੇ ਵੇਡ ਨੇ ਲੌਂਗ ਆਨ ’ਤੇ ਸ਼੍ਰੇਅਸ ਅਈਅਰ ਨੂੰ ਕੈਚ ਦੇ ਦਿੱਤਾ। ਚੌਥੀ, ਪੰਜਵੀਂ ਅਤੇ ਛੇਵੀਂ ਗੇਂਦ ’ਤੇ 1-1 ਦੌੜਾਂ ਬਣਾਈਆਂ ਗਈਆਂ ਅਤੇ ਅਸਟਰੇਲੀਆ ਨੇ ਕਰੀਬੀ ਮੈਚ 6 ਦੌੜਾਂ ਨਾਲ ਗੁਆ ਦਿੱਤਾ। ਅਰਸ਼ਦੀਪ ਸਿੰਘ ਨੇ ਆਪਣੇ ਪਹਿਲੇ ਓਵਰ ’ਚ 14 ਦੌੜਾਂ ਦਿੱਤੀਆਂ ਪਰ ਆਖਰੀ 3 ਓਵਰਾਂ ’ਚ ਸਿਰਫ 24 ਦੌੜਾਂ ਹੀ ਦਿੱਤੀਆਂ। ਉਨ੍ਹਾਂ ਨੇ ਬੇਨ ਮੈਕਡਰਮੋਟ ਅਤੇ ਮੈਥਿਊ ਵੇਡ ਦੀਆਂ 2 ਮਹੱਤਵਪੂਰਨ ਵਿਕਟਾਂ ਵੀ ਲਈਆਂ। (IND Vs AUS T20 Series)