Weather Update Today : ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ, ਇਸ ਤਰੀਕ ਨੂੰ ਆਉਣ ਵਾਲਾ ਹੈ ਮਿਚੌਂਗ ਚੱਕਰਵਾਤੀ ਤੂਫ਼ਾਨ

Weather Update Today

ਚੇਨੱਈ। ਤਾਮਿਲਨਾਡੂ ਤੇ ਆਂਧਰਾ ਪ੍ਰਦੇਸ਼ ਭਾਰੀ ਵਰਖਾ ਦਾ ਸਾਹਮਣਾ ਕਰਨ ਲਈ ਤਿਆਰ ਹੈ, ਇਯ ਦਰਮਿਆਨ ਖਾੜੀ ਦੇ ਉੱਪਰ ਬਣਿਆ ਡੂੰਘਾ ਦਬਾਅ ਮਿਚੌਂਗ ਨਾਂਅ ਦੇ ਚੱਕਰਵਾਤ ’ਚ ਬਦਲ ਜਾਵੇਗਾ ਅਤੇ ਮੰਗਲਵਾਰ ਨੂੰ ਆਂਧਰਾ ਪ੍ਰਦੇਸ਼ ਦੇ ਕੰਢੇ ਨੂੰ ਪਾਰ ਕਰੇਗਾ। ਮੌਸਮ ਵਿਭਾਗ ਨੇ ਐਤਵਾਰ ਨੂੰ ਇੱਕ ਅਪਡੇਟ ’ਚ ਕਿਹਾ ਕਿ ਦੱਖਣੀ ਪੱਛਮੀ ਬੰਗਾਲ ਦੀ ਖਾੜੀ ਦੇ ਉੱਪਰ ਬਣਿਆ ਡੂੰਘੇ ਦਬਾਅ ਦਾ ਖੇਤਰ ਪਿਛਲੇ ਛੇ ਘੰਟਿਆਂ ਤੋਂ 10 ਕਿਲੋਮੀਟਰ ਪ੍ਰਤੀਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਤਰ ਪੱਛਮ ਵੱਲ ਵਧ ਰਿਹਾ ਹੈ। ਇਹ ਪੁਡੁਚੇਰੀ ਤੋਂ ਲਗਭਗ 330 ਕਿਲੋਮੀਟਰ ਦੱਖਣ-ਦੱਖਣਪੂਰਬ ਅਤੇ ਮਛਲੀਪਟਨਮ ਤੋਂ 580 ਕਿਲੋਮੀਟਰ ਦੱਖਣੀ-ਦੱਖਣੀਪੂਰਬੁ ’ਚ ਕੇਂਦਰਿਤ ਹੈ। (Weather Update Today)

ਇਸ ਦੇ ਉੱਤਰ ਪੱਛਮ ਵੱਲ ਵਧਣ ਅਤੇ ਅਗਲੇ 12 ਘੰਟਿਆਂ ’ਚ ਦੱਖਣੀ-ਪੱਛਮੀ ਬੰਗਾਲ ਦੀ ਖਾੜੀ ਦੇ ਉੱਪਰ ਚੱਕਰਵਾਤੀ ਤੂਫ਼ਾਨ ’ਚ ਬਦਲਣ ਅਤੇ ਮੰਗਲਵਾਰ ਦੁਪਹਿਰ ਤੱਕ ਦੱਖਣੀ ਆਂਧਰਾ ਪ੍ਰਦੇਸ਼ ਅਤੇ ਉਸ ਨਾਲ ਲੱਗਦੇ ਉੱਤਰੀ ਤਾਮਿਲਨਾਡੂ ਦੇ ਕੰਢਿਆਂ ’ਤੇ ਪੱਛਮੀ ਮੱਧ ਬੰਗਾਲ ਦੀ ਖਾੜੀ ਤੱਕ ਪਹੰੁਚਣ ਦਾ ਅਨੁਮਾਨ ਹੈ। ਇਸ ਤੋਂ ਬਾਅਦ ਇਹ ਉੱਤਰ ਵੱਲ ਲਗਭਗ ਸਮਾਨਅੰਤਰ ਅਤੇ ਦੱਖਣੀ ਆਂਧਾਰਾ ਪ੍ਰਦੇਸ਼ ਕੰਢੇ ਵੱਲ ਵਧੇਗਾ ਅਤੇ 05 ਦਸੰਬਰ ਦੀ ਦੁਪਹਿਰ ਨੇਲੋਰ ਅਤੇ ਮਛਲੀਪਟਨਮ ਦੇ ਵਿਕਾਰ ਕੱਖਣੀ ਆਂਧਰਾ ਪ੍ਰਦੇਸ਼ ਕੰਢੇ ਨੂੰ ਇੱਕ ਚੱਕਰਵਾਤੀ ਤੂਫ਼ਾਨ ਦੇ ਰੂਪ ’ਚ ਪਾਰ ਕਰੇਗਾ, ਜਿਸ ’ਚ ਹਵਾ ਦੀ ਜ਼ਿਆਦਾ ਤੋਂ ਜ਼ਿਆਦਾ ਗਤੀ 80-90 ਕਿਲੋਮੀਟਰ ਪ੍ਰਤੀ ਘੰਟੇ ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਤੱਕ ਵਧ ਜਾਵੇਗੀ।

ਐੱਨਡੀਆਰਐੱਫ਼ ਟੀਮਾਂ ਜ਼ਿਲ੍ਹਿਆਂ ’ਚ ਤਾਇਨਾਤ | Weather Update Today

ਅਗਲੇ 48 ਘੰਟਿਆਂ ’ਚ ਤਾਮਿਲਨਾਡੂ ਦੇ ਤਿਰੁਵਲੂਰ, ਚੇਨੱਈ, ਕਾਂਚੀਪੁਰਮ, ਚੇਂਗਲਪੱਟੂ, ਤਿਰੁਵੱਤਰਾਮਲਾਈ, ਤਿਰੂਪਤੂਰ, ਰਾਨੀਪੇਟ ਅਤੇ ਵੇਲੋਰ ਜ਼ਿਲ੍ਹਿਆਂ ’ਚ ਵੱਖ ਵੱਖ ਥਾਵਾਂ ’ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦਾ ਅਨੁਮਾਨ ਹੈ। ਤਾਮਿਲਨਾਡੂ ਦੇ ਵਿਲੁਪੁਰਮ ਅਤੇ ਕਲਾਕੁਰਿਚੀ ਅਤੇ ਪੁਡੁਚੇਰੀ ਜ਼ਿਲ੍ਹਿਆਂ ’ਚ ਵੱਖ ਵੱਖ ਥਾਵਾਂ ’ਤੇ ਵੀ ਭਾਰੀ ਮੀਂਹ ਪੈਣ ਦਾ ਅਨੁਮਾਨ ਹੈ। ਤਾਮਿਲਨਾਡੂ ਦੇ ਵਿਲੁਪੁਰਮ ਅਤੇ ਕਲਾਕੁਰਿਚੀ ਅਤੇ ਪੁਡੁਚੇਰੀ ਜ਼ਿਲ੍ਹਿਆਂ ’ਚ ਵੱਖ ਵੱਖ ਥਾਵਾਂ ’ਤੇ ਭਾਰੀ ਮੀਂਹ ਪੈਣ ਦਾ ਅਨੁਮਾਨ ਹੈ। ਨੋਸੈਨਾ ਅਤੇ ਕੰਢੀ ਸੈਨਾ ਸਮੇਤ ਕੇਂਦਰ ਤੇ ਰਾਜ ਦੀ ਸਾਰੀ ਮਸ਼ੀਨਰੀ ਨੂੰ ਅਲਰਟ ਕਰ ਦਿੱਤਾ ਗਿਆ ਹੈ ਅਤੇ ਰਾਹਤ ਕਾਰਜਾਂ ਲਈ ਐੱਨਡੀਆਰਐੱਫ਼ ਟੀਮਾਂ ਨੂੰ ਜ਼ਿਲ੍ਹਿਆਂ ’ਚ ਤਾਇਨਾਤ ਕਰ ਦਿੱਤਾ ਗਿਆ ਹੈ।

ਭਾਰਤ ‘ਚ ਹਰ ਸਾਲ ਹਵਾ ਪ੍ਰਦੂਸ਼ਣ ਕਾਰਨ ਮਰ ਰਹੇ ਹਨ 20 ਲੱਖ ਲੋਕ