Hisar ’ਚ ਭਿਆਨਕ ਸੜਕ ਹਾਦਸਾ, ਇੱਕ ਹੀ ਪਰਿਵਾਰ ਦੇ 3 ਲੋਕਾਂ ਦੀ ਮੌਤ

Road Accident

ਹਿਸਾਰ (ਸੱਚ ਕਹੂੰ ਨਿਊਜ਼/ਸੰਦੀਪ ਸਿੰਘਮਾਰ)। ਹਰਿਆਣਾ ਦੇ ਹਿਸਾਰ ਜ਼ਿਲ੍ਹੇ ’ਚ ਸਰਸਾਨਾ-ਬਲਸਮੰਦ ਵਿਚਕਾਰ ਹੋਏ ਭਿਆਨਕ ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸਰਸਾਨਾ ਪਿੰਡ ਵਾਸੀ ਸਤਿਆਵਾਨ, ਉਸ ਦੀ ਪਤਨੀ ਰੇਖਾ ਅਤੇ ਢਾਈ ਸਾਲ ਦੀ ਬੇਟੀ ਸੌਮਿਆ ਵਜੋਂ ਹੋਈ ਹੈ। ਉਨ੍ਹਾਂ ਦੀ ਚਾਰ ਸਾਲ ਦੀ ਬੇਟੀ ਇਸ ਹਾਦਸੇ ’ਚ ਵਾਲ-ਵਾਲ ਬਚ ਗਈ। (Road Accident)

ਇਹ ਵੀ ਪੜ੍ਹੋ : Weather Update Today : ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ, ਇਸ ਤਰੀਕ ਨੂੰ ਆਉਣ ਵਾਲਾ ਹੈ ਮਿਚੌਂਗ ਚੱਕਰਵਾਤੀ ਤੂਫ਼ਾਨ

ਇਹ ਲੋਕ ਚਾਰ ਮਹੀਨੇ ਦੀ ਬੱਚੀ ਨੂੰ ਦਵਾਈ ਪਿਲਾ ਕੇ ਵਾਪਸ ਬਲਸਮੰਦ ਨੂੰ ਆ ਰਹੇ ਸਨ ਕਿ ਤੇਜ਼ ਰਫਤਾਰ ਨਾਲ ਆ ਰਹੀ ਇੱਕ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ’ਚ ਸਤਿਆਵਾਨ ਅਤੇ ਸੌਮਿਆ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਰੇਖਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ, ਜਿਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ’ਚ ਲਿਜਾਇਆ ਗਿਆ। ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਟੱਕਰ ਤੋਂ ਬਾਅਦ ਚਾਰ ਮਹੀਨਿਆਂ ਦੀ ਬੇਟੀ ਉੱਛਲ ਕੇ ਰੇਲਵੇ ਟਰੈਕ ’ਤੇ ਜਾ ਡਿੱਗੀ, ਜਿਸ ਕਾਰਨ ਉਸ ਨੂੰ ਕੋਈ ਸੱਟ ਨਹੀਂ ਲੱਗੀ। ਘਟਨਾ ਦੀ ਸੂਚਨਾ ਮਿਲਦੇ ਹੀ ਬਲਸਮੰਦ ਚੌਕੀ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜੇ ’ਚ ਲੈ ਲਿਆ ਅਤੇ ਸਿਵਲ ਹਸਪਤਾਲ ਪਹੁੰਚਾ ਦਿੱਤਾ। ਪੁਲਿਸ ਨੇ ਕਾਰ ਚਾਲਕ ਵਾਸੀ ਪਿੰਡ ਗੋਰਛੀ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। (Road Accident)