ਅੱਜ ਭਾਰਤੀ ਟੀਮ ਬਣ ਸਕਦੀ ਹੈ ਸਭ ਤੋਂ ਜ਼ਿਆਦਾ ਟੀ-20 ਮੈਚ ਜਿੱਤਣ ਵਾਲੀ ਟੀਮ | IND Vs AUS T20 Series
- ਭਾਰਤ ਕੋਲ ਅਸਟਰੇਲੀਆ ਤੋਂ ਲਗਾਤਾਰ ਤੀਜੀ ਲੜੀ ਜਿੱਤਣ ਦਾ ਮੌਕਾ | IND Vs AUS T20 Series
- ਛਾਪ ਛੱਡਣ ਲਈ ਜ਼ੋਰ ਅਜਮਾਇਸ਼ ਕਰਨਗੇ ਤਿਲਕ | IND Vs AUS T20 Series
ਗੁਵਾਹਾਟੀ (ਏਜੰਸੀ)। ਭਾਰਤੀ ਟੀਮ ਅਸਟਰੇਲੀਆ ਖਿਲਾਫ ਮੰਗਲਵਾਰ ਨੂੰ ਇੱਥੇ ਹੋਣ ਵਾਲੇ ਤੀਜੇ ਟੀ-20 ਕੌਮਾਂਤਰੀ ’ਚ ਜਿੱਤ ਨਾਲ ਪੰਜ ਮੈਚਾਂ ਦੀ ਲੜੀ ’ਚ ਜੇਤੂ ਲੀਡ ਬਣਾਉਣ ਦੇ ਇਰਾਦੇ ਨਾਲ ਉਤਰੇਗੀ। ਇਸ ਲੜੀ ਦਾ ਤੀਜਾ ਮੈਚ ਅੱਜ ਗੁਵਾਹਾਟੀ ਦੇ ਬਾਰਸਾਪਾਰਾ ਸਟੇਡੀਅਮ ’ਚ ਖੇਡਿਆ ਜਾਵੇਗਾ। ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਟਾਸ ਸ਼ਾਮ 6:30 ਵਜੇ ਹੋਵੇਗਾ। ਭਾਰਤੀ ਟੀਮ ਇਹ ਪੰਜ ਮੈਚਾਂ ਦੀ ਲੜੀ ’ਚ 2-0 ਨਾਲ ਅੱਗੇ ਹਨ। ਜੇਕਰ ਭਾਰਤੀ ਟੀਮ ਇਹ ਮੈਚ ਜਿੱਤ ਜਾਂਦੀ ਹੈ ਤਾਂ ਇੱਕ ਵਿਸ਼ਵ ਰਿਕਾਰਡ ਵੀ ਬਣਾ ਲਵੇਗੀ। ਭਾਰਤੀ ਟੀਮ ਪਾਕਿਸਤਾਨ ਨੂੰ ਪਿੱਛੇ ਛੱਡ ਕੇ ਸਭ ਤੋਂ ਜ਼ਿਆਦਾ ਟੀ-20 ਕੌਮਾਂਤਰੀ ਮੈਚ ਜਿੱਤਣ ਵਾਲੀ ਟੀਮ ਬਣ ਜਾਵੇਗੀ।
ਇਹ ਵੀ ਪੜ੍ਹੋ : ਰੇਲਵੇ ਯਾਤਰੀ ਕਿਰਪਾ ਕਰਕੇ ਧਿਆਨ ਦੇਣ
ਜਦਕਿ ਅੰਤਿਮ ਗਿਆਰਾਂ ਤੋਂ ਬਾਹਰ ਹੋਣ ਦੀ ਸੰਭਾਵਨਾ ਵਿਚਾਲੇ ਨੌਜਵਾਨ ਬੱਲੇਬਾਜ਼ ਤਿਲਕ ਵਰਮਾ ਛਾਪ ਛੱਡਣ ਦਾ ਯਤਨ ਕਰਨਗੇ। ਵਿਸ਼ਵ ਕੱਪ ਫਾਈਨਲ ਤੋਂ ਬਾਅਦ ਸ਼੍ਰੇਅਸ ਅੱਈਅਰ ਨੂੰ ਇੱਕ ਹਫਤੇ ਦਾ ਆਰਾਮ ਦਿੱਤਾ ਗਿਆ ਸੀ ਪਰ ਰਾਇਪੁਰ ਤੇ ਬੈਂਗਲੁਰੂ ’ਚ ਹੋਣ ਵਾਲੇ ਆਖਿਰੀ ਦੋ ਮੁਕਾਬਲਿਆਂ ਲਈ ਉਹ ਟੀਮ ’ਚ ਵਾਪਸੀ ਕਰਨਗੇ ਤੇ ਰਿਤੂਰਾਜ ਗਾਇਕਵਾੜ ਦੀ ਜਗ੍ਹਾ ਉਪ ਕਪਤਾਨ ਦੀ ਭੂਮਿਕਾ ਨਿਭਾਉਣਗੇ। ਇਸ ਦਾ ਮਤਲਬ ਹੈ ਕਿ ਅੱਈਅਰ ਨੂੰ ਅੰਤਿਮ ਗਿਆਰਾਂ ’ਚ ਜਗ੍ਹਾ ਮਿਲੇਗੀ ਅਤੇ ਪੂਰੀ ਸੰਭਾਵਨਾ ਹੈ, ਕਿ ਉਹ ਵਰਮਾ ਦੀ ਜਗ੍ਹਾ ਲੈਣਗੇ ਇਹ ਬਦਲਾਅ ਫਾਰਮ ਤੋਂ ਜ਼ਿਆਦਾ ਸੰਯੋਜਨ ਕਾਰਨ ਹੋਵੇਗਾ। ਸ਼ੁਰੂਆਤੀ ਦੋ ਮੁਕਾਬਲਿਆਂ ’ਚ ਬੱਲੇਬਾਜ਼ਾਂ ਦੇ ਚੰਗੇ ਪ੍ਰਦਰਸ਼ਨ ਤੋਂ ਬਾਅਦ ਨੌਜਵਾਨ ਖਿਡਾਰੀਆਂ ਦੀ ਮੌਜ਼ੂਦਗੀ ਵਾਲੀ ਭਾਰਤੀ ਟੀਮ ਬਾਰਸਾਪਾਰਾ ਸਟੇਡੀਅਮ ’ਤੇ ਵੀ ਆਪਣਾ ਦਬਦਬਾ ਬਣਾਉਣਾ ਚਾਹੇਗੀ।
ਜਿੱਥੋਂ ਦੀ ਪਿੱਚ ਪਾਰੰਪਰਿਕ ਰੂਪ ਨਾਲ ਬੱਲੇਬਾਜ਼ਾਂ ਲਈ ਅਨੁਕੂਲ ਹੁੰਦੀ ਹੈਵਰਮਾ ਪਹਿਲਾ ਮੈਚ ’ਚ 209 ਦੌੜਾਂ ਦੇ ਟੀਚਾ ਦਾ ਪਿੱਛਾ ਕਰਦੇ ਹੋਏ ਪੰਜਵੇਂ ਨੰਬਰ ’ਤੇ ਆਏ ਸਨ ਤੇ ਦੋ ਚੌਕਿਆਂ ਦੀ ਮੱਦਦ ਨਾਲ 10 ਗੇਂਦਾਂ ’ਚ 12 ਦੌੜਾਂ ਬਣਾਈਆਂ। ਤਿਰੂਵਨੰਤਪੁਰਮ ’ਚ ਦੂਜੇ ਟੀ-20 ’ਚ ਰਿੰਕੂ ਨੂੰ ਉਨ੍ਹਾਂ ਤੋਂ ਉਪਰ ਬੱਲੇਬਾਜ਼ੀ ਲਈ ਭੇਜਿਆ ਗਿਆ ਅਤੇ ਵਰਮਾ ਨੂੰ ਸਿਰਫ ਦੋ ਗੇਂਦਾਂ ਖੇਡਣ ਨੂੰ ਮਿਲਿਆ। ਇਹ ਵੇਖਣਾ ਰੋਚਕ ਹੋਵੇਗਾ ਕਿ ਕੀ ਕਪਤਾਨ ਸੂਰਿਆ ਕੁਮਾਰ ਰਾਇਪੁਰ ’ਚ ਅਗਲੇ ਮੁਕਾਬਲੇ ਲਈ ਅਈਅਰ ਦੇ ਟੀਮ ਨਾਲ ਜੁੜਨ ਤੋਂ ਪਹਿਲਾਂ ਖੁਦ ਬੱਲੇਬਾਜ਼ੀ ਕ੍ਰਮ ’ਚ ਹੇਠਾਂ ਆ ਕੇ ਵਰਮਾ ਨੂੰ ਜ਼ਿਆਦਾ ਗੇਂਦਾਂ ਖੇਡਣ ਦਾ ਮੌਕਾ ਦਿੰਦੇ ਹਨ ਜਾਂ ਨਹੀਂ। (IND Vs AUS T20 Series)
ਭਾਰਤੀ ਟੀਮ ਦਾ ਹੁਣ ਤੱਕ ਦਾ ਰਿਕਾਰਡ | IND Vs AUS T20 Series
ਭਾਰਤੀ ਟੀਮ ਨੇ ਹੁਣ ਤੱਕ 211 ਟੀ-20 ਕੌਮਾਂਤਰੀ ਮੈਚਾਂ ’ਚੋਂ 135 ਮੈਚ ਆਪਣੇ ਨਾਂਅ ਕੀਤੇ ਹਨ। ਉਸ ਨੇ 66 ਮੈਚ ਹਾਰੇ, 4 ਮੈਚ ਟਾਈ ਰਹੇ ਹਨ ਅਤੇ 6 ਮੈਚ ਨਿਰਣਾਇਕ ਰਹੇ ਹਨ। ਜਦਕਿ ਪਾਕਿਸਤਾਨ ਨੇ 226 ਟੀ-20 ਕੌਮਾਂਤਰੀ ਮੈਚਾਂ ’ਚੋਂ 135 ਮੈਚ ਆਪਣੇ ਨਾਂਅ ਕੀਤੇ ਹਨ। ਉਹ 82 ਹਾਰੇ ਹਨ ਅਤੇ 3 ਮੈਚ ਟਾਈ ਰਹੇ ਹਨ। ਪਾਕਿਸਤਾਨ ਦੇ 6 ਮੈਚ ਨਿਰਣਾਇਕ ਰਹੇ ਹਨ। ਇੱਕ ਹੋਰ ਜਿੱਤ ਨਾਲ ਭਾਰਤੀ ਟੀਮ ਪਾਕਿਸਤਾਨ ਤੋਂ ਅੱਗੇ ਨਿਕਲ ਜਾਵੇਗੀ। (IND Vs AUS T20 Series)
ਟਾਈਬ੍ਰੇਕਰ ਦੀ ਜਿੱਤ ਜੋੜਨ ’ਤੇ ਭਾਰਤ ਪਹਿਲੇ ਨਾਲੋਂ ਅੱਗੇ
ਜੇਕਰ ਕੋਈ ਟੀ-20 ਮੈਚ ਟਾਈ ਹੁੰਦਾ ਹੈ ਤਾਂ ਉਸ ਮੈਚ ਦਾ ਨਤੀਜਾ ਤੈਅ ਕਰਨ ਲਈ ਟਾਈਬ੍ਰੇਕਰ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਫਾਰਮੈਟ ਦੀ ਸ਼ੁਰੂਆਤ ’ਚ, ਟਾਈਬ੍ਰੇਕਰ ਲਈ ਬਾਲ ਆਊਟ ਦੀ ਵਰਤੋਂ ਕੀਤੀ ਜਾਂਦੀ ਸੀ। ਹੁਣ ਸੁਪਰ ਓਵਰ ਦਾ ਰੁਝਾਨ ਚੱਲ ਰਿਹਾ ਹੈ। ਭਾਰਤ ਨੇ ਸਾਰੇ ਚਾਰ ਮੈਚ ਜੋ ਟਾਈ ਹੋਏ ਹਨ, ਟਾਈਬ੍ਰੇਕਰ ਨਾਲ ਜਿੱਤੇ ਹਨ। ਇਸ ਦੇ ਨਾਲ ਹੀ ਪਾਕਿਸਤਾਨ ਆਪਣੇ ਤਿੰਨ ਟਾਈ ਹੋਏ ਮੈਚਾਂ ’ਚ ਸਿਰਫ 1 ਟਾਈਬ੍ਰੇਕਰ ਮੈਚ ਜਿੱਤ ਸਕਿਆ ਹੈ। (IND Vs AUS T20 Series)
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਸਰਦ ਰੁੱਤ ਇਜਲਾਸ ਅੱਜ ਤੋਂ, ਵੱਡੇ ਫ਼ੈਸਲੇ ਹੋਣਗੇ, ਬਿੱਲ ਹੋਣਗੇ ਪੇਸ਼
ਇਸ ਤਰ੍ਹਾਂ ਜੇਕਰ ਟਾਈਬ੍ਰੇਕਰ ਜਿੱਤਾਂ ਨੂੰ ਜੋੜਿਆ ਜਾਵੇ ਤਾਂ ਭਾਰਤ ਨੇ 139 ਮੈਚ ਜਿੱਤੇ ਹਨ ਜਦਕਿ ਪਾਕਿਸਤਾਨ ਨੇ 136 ਮੈਚ ਜਿੱਤੇ ਹਨ। ਹਾਲਾਂਕਿ, ਟੀ-20 ਰਿਕਾਰਡ ਬੁੱਕ ’ਚ ਜਿੱਤ ਅਤੇ ਟਾਈ ਵੱਖਰੇ ਤੌਰ ’ਤੇ ਗਿਣੇ ਜਾਂਦੇ ਹਨ। ਇਸ ਲਈ ਜਿੱਤਾਂ ਦੀ ਗਿਣਤੀ ਦੇ ਮਾਮਲੇ ’ਚ ਪਾਕਿਸਤਾਨ ਤੋਂ ਅੱਗੇ ਨਿੱਕਲਣ ਲਈ ਭਾਰਤ ਨੂੰ 1 ਹੋਰ ਮੈਚ ਜਿੱਤਣਾ ਹੋਵੇਗਾ। (IND Vs AUS T20 Series)
ਘਰੇਲੂ ਮੈਦਾਨ ’ਤੇ ਸਭ ਤੋਂ ਜ਼ਿਆਦਾ ਜਿੱਤ ਭਾਰਤੀ ਟੀਮ ਦੇ ਨਾਂਅ
ਟੀ-20 ਦੀ ਸਮੁੱਚੀ ਸੂਚੀ ’ਚ ਭਾਰਤ ਭਾਵੇਂ ਪਾਕਿਸਤਾਨ ਦੇ ਬਰਾਬਰ ਹੈ, ਪਰ ਜਦੋਂ ਘਰੇਲੂ ਮੈਚਾਂ ਦੀ ਗੱਲ ਆਉਂਦੀ ਹੈ ਤਾਂ ਭਾਰਤੀ ਟੀਮ ਪਹਿਲਾਂ ਹੀ ਸਿਖਰ ’ਤੇ ਹੈ। ਭਾਰਤ ਨੇ ਆਪਣੇ ਘਰੇਲੂ ਮੈਦਾਨਾਂ ’ਤੇ 52 ਮੈਚ ਜਿੱਤੇ ਹਨ। ਦੁਨੀਆ ਦੀ ਕੋਈ ਹੋਰ ਟੀਮ ਘਰੇਲੂ ਮੈਦਾਨ ’ਤੇ ਇੰਨੇ ਮੈਚ ਨਹੀਂ ਜਿੱਤ ਸਕੀ ਹੈ। ਦੂਜੇ ਨੰਬਰ ’ਤੇ ਭਾਰਤੀ ਟੀਮ ਤੋਂ ਬਾਅਤ ਨਿਊਜੀਲੈਂਡ ਦੀ ਟੀਮ ਹੈ ਜਿਸ ਨੇ ਆਪਣੇ ਘਰੇਲੂ ਮੈਦਾਨ ’ਤੇ ਸਭ ਤੋਂ ਜ਼ਿਆਦਾ ਮੈਚ ਜਿੱਤੇ ਹਨ। ਤੀਜੇ ਦੱਖਣੀ ਅਫਰੀਕਾ ਦਾ ਨੰਬਰ ਆਉਂਦਾ ਹੈ ਜਿਸ ਨੇ 76 ਵਿੱਚੋਂ 38 ਮੈਚ ਆਪਣੇ ਘਰੇਲੂ ਮੈਦਾਨ ’ਤੇ ਜਿੱਤੇ ਹਨ। ਮਹਿਮਾਨ ਅਸਟਰੇਲੀਆਈ ਟੀਮ ਇਸ ਮਾਮਲੇ ’ਚ ਪੰਜਵੇਂ ਸਥਾਨ ’ਤੇ ਹੈ। (IND Vs AUS T20 Series)
ਵਿਰੋਧੀ ਘਰ ’ਚ ਪਾਕਿਸਤਾਨ ਕੋਲ ਸਭ ਤੋਂ ਜ਼ਿਆਦਾ ਜਿੱਤ ਦਾ ਰਿਕਾਰਡ
ਪਾਕਿਸਤਾਨ ਇਸ ਸਮੇਂ ਵਿਰੋਧੀ ਟੀਮ ਦੇ ਘਰ ’ਤੇ ਸਭ ਤੋਂ ਵੱਧ ਟੀ-20 ਮੈਚ ਜਿੱਤਣ ਦੇ ਮਾਮਲੇ ’ਚ ਭਾਰਤ ਤੋਂ ਥੋੜ੍ਹੇ ਫਰਕ ਨਾਲ ਅੱਗੇ ਹੈ। ਪਾਕਿਸਤਾਨ ਨੇ ਹੁਣ ਤੱਕ ਵਿਰੋਧੀ ਟੀਮਾਂ ਦੇ ਘਰ 84 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਇਨ੍ਹਾਂ ’ਚੋਂ 47 ਜਿੱਤੇ ਹਨ ਅਤੇ 32 ਹਾਰੇ ਹਨ। ਭਾਰਤੀ ਟੀਮ ਨੇ ਵਿਰੋਧੀ ਟੀਮਾਂ ਦੇ ਘਰ 74 ਮੈਚ ਖੇਡੇ ਹਨ। ਇਸ ’ਚ ਭਾਰਤ ਨੇ 45 ਜਿੱਤੇ ਹਨ ਅਤੇ 25 ਹਾਰੇ ਹਨ। ਭਾਰਤ ਨੇ ਵਿਰੋਧੀ ਟੀਮਾਂ ਦੇ ਖਿਲਾਫ ਘਰੇਲੂ ਮੈਦਾਨ ’ਤੇ ਪਾਕਿਸਤਾਨ ਦੇ ਮੁਕਾਬਲੇ 10 ਘੱਟ ਮੈਚ ਖੇਡੇ ਹਨ, ਪਰ ਉਹ ਸਿਰਫ 2 ਜਿੱਤਾਂ ਪਿੱਛੇ ਹੈ।
ਅੱਜ ਵਾਲੇ ਮੈਦਾਨ ਦੀ ਪਿੱਚ ਰਿਪੋਰਟ | IND Vs AUS T20 Series
ਗੁਵਾਹਾਟੀ ਦੇ ਬਰਸਾਪਾਰਾ ਕ੍ਰਿਕੇਟ ਸਟੇਡੀਅਮ ਦੀ ਪਿੱਚ ਬੱਲੇਬਾਜੀ ਲਈ ਦੋਸਤਾਨਾ ਹੈ। ਇੱਥੇ ਕੁੱਲ 3 ਟੀ-20 ਕੌਮਾਂਤਰੀ ਮੈਚ ਖੇਡੇ ਗਏ ਹਨ। ਪਹਿਲਾਂ ਬੱਲੇਬਾਜੀ ਕਰਨ ਵਾਲੀ ਟੀਮ ਨੇ 1 ਮੈਚ ਜਿੱਤਿਆ ਹੈ ਅਤੇ ਬਾਅਦ ’ਚ ਬੱਲੇਬਾਜੀ ਕਰਨ ਵਾਲੀ ਟੀਮ ਨੇ ਵੀ 1 ਮੈਚ ਜਿੱਤਿਆ ਹੈ। ਇੱਕ ਮੈਚ ਦਾ ਕੋਈ ਨਤੀਜਾ ਨਹੀਂ ਨਿਕਲਿਆ। (IND Vs AUS T20 Series)
ਇਸ ਮੈਦਾਨ ’ਤੇ ਸਭ ਤੋਂ ਵੱਧ ਸਕੋਰ 237 ਦੌੜਾਂ ਹੈ, ਜੋ ਭਾਰਤ ਟੀਮ ਨੇ 2022 ’ਚ ਦੱਖਣੀ ਅਫਰੀਕਾ ਖਿਲਾਫ ਬਣਾਇਆ ਸੀ। ਸਭ ਤੋਂ ਘੱਟ ਟੀਮ ਦਾ ਸਕੋਰ ਜੋ ਭਾਰਤ ਨੇ 2017 ’ਚ ਅਸਟਰੇਲੀਆ ਵਿਰੁੱਧ ਬਣਾਇਆ ਸੀ। ਭਾਰਤ ਅਤੇ ਅਸਟਰੇਲੀਆ ਇਸ ਮੈਦਾਨ ’ਤੇ ਦੂਜੀ ਵਾਰ ਟੀ-20 ’ਚ ਆਹਮੋ-ਸਾਹਮਣੇ ਹੋਣਗੇ। ਇਸ ਤੋਂ ਪਹਿਲਾਂ ਜਦੋਂ ਉਹ 2017 ’ਚ ਆਹਮੋ-ਸਾਹਮਣੇ ਹੋਏ ਸਨ ਤਾਂ ਅਸਟਰੇਲੀਆ ਨੇ 8 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ। (IND Vs AUS T20 Series)