ਵਿਸ਼ਵ ਨੰਬਰ-1 ਜੋੜੀ ਲਿਯਾਂਗ-ਵਾਂਗ ਬਣੀ ਚੈਂਪੀਅਨ | China Masters
ਸਪੋਰਟਸ ਡੈਸਕ। ਸਾਤਵਿਕ ਸਾਈਰਾਜ ਅਤੇ ਚਿਰਾਗ ਸ਼ੈੱਟੀ ਦੀ ਭਾਰਤੀ ਪੁਰਸ਼ ਡਬਲਜ਼ ਜੋੜੀ ਨੂੰ ਚਾਈਨਾ ਮਾਸਟਰਜ 750 ਟੂਰਨਾਮੈਂਟ ਦੇ ਫਾਈਨਲ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਚੀਨ ਦੇ ਸੇਨਜੇਨ ਸ਼ਹਿਰ ’ਚ 26 ਨਵੰਬਰ ਦਿਨ ਐਤਵਾਰ ਨੂੰ ਖੇਡੇ ਗਏ ਫਾਈਨਲ ’ਚ ਭਾਰਤੀ ਜੋੜੀ ਨੂੰ ਚੀਨ ਦੀ ਲਿਆਂਗ ਵੇਈ ਕੇਂਗ ਅਤੇ ਵਾਂਗ ਚਾਂਗ ਦੀ ਜੋੜੀ ਨੇ ਹਰਾਇਆ। ਸਾਤਵਿਕ ਅਤੇ ਚਿਰਾਗ ਦੀ ਏਸ਼ੀਆਈ ਖੇਡਾਂ ਦੀ ਚੈਂਪੀਅਨ ਜੋੜੀ ਨੂੰ ਇੱਕ ਘੰਟਾ 11 ਮਿੰਟ ਤੱਕ ਚੱਲੇ ਫਾਈਨਲ ’ਚ ਵਿਸ਼ਵ ਦੀ ਨੰਬਰ-1 ਜੋੜੀ ਤੋਂ 19-21, 21-18, 19-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸਾਤਵਿਕ-ਚਿਰਾਗ ਦੀ ਜੋੜੀ ਇਸ ਸਾਲ ਵਰਲਡ ਟੂਰ ਦਾ ਚੌਥਾ ਫਾਈਨਲ ਖੇਡ ਰਹੀ ਸੀ। ਇਹ ਜੋੜੀ ਇਸ ਸਾਲ ਇੰਡੋਨੇਸ਼ੀਆ ਸੁਪਰ 1000, ਕੋਰੀਆ ਸੁਪਰ 500 ਅਤੇ ਸਵਿਸ ਸੁਪਰ 300 ਦੇ ਖਿਤਾਬ ਜਿੱਤ ਚੁੱਕੀ ਹੈ।
ਸੈਮੀਫਾਈਨਲ ’ਚ ਜੀ ਟਿੰਗ ਅਤੇ ਰੇਨ ਜਿਆਂਗ ਯੂ ਨੂੰ ਹਰਾਇਆ
ਭਾਰਤੀ ਜੋੜੀ ਨੇ ਚੀਨ ਦੇ ਸ਼ੇਨਜੇਨ ਸ਼ਹਿਰ ’ਚ ਹੀ ਜੀ ਟਿੰਗ ਅਤੇ ਰੇਨ ਜਿਆਂਗ ਯੂ ਦੀ ਚੀਨੀ ਜੋੜੀ ਨੂੰ ਸਿੱਧੇ ਗੇਮਾਂ ’ਚ 21-15, 22-20 ਨਾਲ ਹਰਾ ਕੇ ਸੈਮੀਫਾਈਨਲ ’ਚ ਥਾਂ ਬਣਾਈ ਸੀ। (China Masters)
ਕਿਉਂ ਜ਼ਰੂਰ ਸੀ ਚਾਈਨਾ ਮਾਸਟਰਜ 700 | China Masters
ਬੈਡਮਿੰਟਨ ’ਚ, ਟੂਰਨਾਮੈਂਟ ਪੂਰੇ ਸਾਲ ਦੌਰਾਨ ਵੱਖ-ਵੱਖ ਦੇਸ਼ਾਂ ’ਚ ਹੁੰਦੇ ਹਨ, ਅਤੇ ਇਨ੍ਹਾਂ ਟੂਰਨਾਮੈਂਟਾਂ ਦੇ ਅੰਕ ਨਿੱਜੀ ਦਰਜਾਬੰਦੀ ’ਚ ਸ਼ਾਮਲ ਕੀਤੇ ਜਾਂਦੇ ਹਨ। ਚਾਈਨਾ ਮਾਸਟਰਸ ਵਰਲਡ ਟੂਰ ਦਾ ਹਿੰਸਾ ਹੈ ਅਤੇ ਇੱਕ ਲੈਵਲ 3 ਟੂਰਨਾਮੈਂਟ ਹੈ। ਇਸ ’ਚ, ਜੇਤੂ ਨੂੰ 11,000 ਅੰਕ ਪ੍ਰਾਪਤ ਹੁੰਦੇ ਹਨ ਜੋ ਰੈਂਕਿੰਗ ’ਚ ਸ਼ਾਮਲ ਹੁੰਦੇ ਹਨ। (China Masters)