Trending News : ਬੰਦਾਯੂੰ (Budaun) ਜ਼ਿਲ੍ਹੇ ਦੇ ਵਜੀਰਜੰਗ ਥਾਣਾ ਖੇਤਰ ’ਚ ਇੱਕ ਬਾਂਦਰ ਦੀ ਗਲਤੀ ਦੀ ਸਜ਼ਾ ਤਿੰਨ ਬੱਚਿਆਂ ਨੂੰ ਭੁਗਤਣੀ ਪੲ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ। ਸ਼ਨਿੱਚਰਵਾਰ ਨੂੰ ਵਜੀਰਗੰਜ ਥਾਣਾ ਖੇਤਰ ਦੇ ਕਸਬੇ ਬਗਰੈਨ ’ਚ ਇੱਕ ਬਾਂਦਰ ਵੱਲੋਂ ਸੁੱਟੀ ਗਈ ਜ਼ਹਿਰੀ ਪੁੜੀ ਚੂਰਣ ਸਮਝ ਕੇ ਖਾਣ ਨਾਲ ਇੱਕ ਬੱਚੇ ਦੀ ਮੌਤ ਹੋ ਗਈ, ਜਦੋਂਕਿ ਦੋ ਹਾਲਤ ਬਹੁਤ ਹੀ ਨਾਜੁਕ ਹੈ। ਇਨ੍ਹਾਂ ’ਚੋਂ ਇੱਕ ਬੱਚੇ ਨੂੰ ਬਿਸੌਲੀ ਦੇ ਨਿੱਜੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਇੱਕ ਬਾਂਦਰ ਕਿਤੋਂ ਕੋਈ ਜ਼ਹਿਰ ਦੀ ਪੁੜੀ ਚੁੱਕ ਕੇ ਲੈ ਆਇਆ ਤੇ ਸੜਕ ’ਤੇ ਸੁੱਟ ਦਿੱਤੀ, ਜਿਸ ਨੂੰ ਬੱਚਿਆਂ ਨੇ ਚੁੱਕ ਕੇ ਉਸ ਨੂੰ ਚੂਰਣ ਸਮਝ ਕੇ ਚੱਟ ਲਿਆ, ਜਿਸ ਕਾਰਨ ਇੱਕ ਬੱਚੇ ਦੀ ਮੌਤ ਹੋ ਗਈ ਹੈ ਅਤੇ ਦੋ ਦੀ ਹਾਲਤ ਗੰਭੀਰ ਹੈ।
ਬਾਂਦਰ ਵੱਲੋਂ ਸੁੱਟੀ ਗਈ ਪੁੜੀ ਚੂਰਣ ਸਮਝ ਕੇ ਖਾਧੀ | Trending News
ਇਨ੍ਹਾਂ ਬੱਚਿਆਂ ’ਚ ਬਗਰੈਨ ਕਸਬਾ ਨਿਵਾਸੀ ਰਾਹਤ ਅਲੀ ਉਰਫ਼ ਇਸ਼ਾਨ ਪੁੱਤਰ ਗੁੱਡੂ ਅਲੀ (4), ਗੁੱਡੂ ਦਾ ਛੋਟਾ ਪੁੱਤਰ ਆਤਿਫ਼ ਅਲੀ (2) ਤੇ ਗੁਆਂਢ ਵਿੱਚੋਂ ਮੰਨਤ (5) ਪੁੱਤਰੀ ਤਹਿਸੀਮ ਸ਼ਨਿੱਚਰਵਾਰ ਦੀ ਦੁਪਹਿਰ ਇੱਕ ਵਜੇ ਦੇ ਕਰੀਬ ਘਰ ਦੇ ਬਾਹਰ ਸੜਕ ’ਤੇ ਖੇਡ ਰਹੇ ਸਨ। ਇਸੇ ਦਰਮਿਆਨ ਕੋਈ ਬਾਂਦਰ ਆਇਆ ਤੇ ਕਿਤੋਂ ਕੋਈ ਜ਼ਹਿਰੀਲੇ ਪਾਦਰਥ ਦਾ ਪੈਕੇਟ ਉਨ੍ਹਾਂ ਬੱਚਿਆਂ ਦੇ ਕੋਲ ਸੁੱਟ ਗਿਆ। ਬੱਚਿਆਂ ਨੇ ਉਸ ਨੂੰ ਖੇਡ-ਖੇਡ ਵਿੱਚ ਚੁੱਕਿਆ ਤੇ ਖਾ ਲਿਆ। ਪਾਊਡਰ ਚੱਟਦਿਆਂ ਹੀ ਬੱਚਿਆਂ ਦੀ ਹਾਲਤ ਗਿਵੜਨੀ ਸ਼ੁਰੂ ਹੋ ਗਈ ਤੇ ਦੇਖਦੇ ਹੀ ਦੇਖਦੇ ਬੱਚੇ ਬੇਹੋਸ਼ ਹੋ ਗਏ ਤੇ ਮੂੰਹ ਵਿੱਚੋਂ ਝੱਗ ਨਿੱਕਲਣੀ ਸ਼ੁਰੂ ਹੋ ਗਈ। ਬੱਚਿਆਂ ਨੂੰ ਤੁਰੰਤ ਇਲਾਜ਼ ਲਈ ਹਸਪਤਾਲ ਲਿਜਾਇਆ ਗਿਆ ਜਿਨ੍ਹਾਂ ਵਿੱਚੋਂ ਇੱਕ ਬੱਚੇ ਦੀ ਮੌਤ ਹੋ ਗਈ।