ਮੁੱਖ ਮੰਤਰੀ ਮਾਨ ਨੇ ਭਾਰਤ ਟੀਮ ਨੂੰ ਵਿਸ਼ਵ ਕੱਪ ਲਈ ਦਿੱਤੀਆਂ ਢੇਰ ਸਾਰੀਆਂ ਸ਼ੁੱਭਕਾਮਨਾਵਾਂ, ਕਿਹਾ ਚੱਕਦੇ ਇੰਡੀਆ

World Cup Final 2023
ਮੁੱਖ ਮੰਤਰੀ ਮਾਨ ਨੇ ਭਾਰਤ ਟੀਮ ਨੂੰ ਵਿਸ਼ਵ ਕੱਪ ਲਈ ਦਿੱਤੀਆਂ ਢੇਰ ਸਾਰੀਆਂ ਸ਼ੁੱਭਕਾਮਨਾਵਾਂ, ਕਿਹਾ ਚੱਕਦੇ ਇੰਡੀਆ

ਮੁੱਖ ਮੰਤਰੀ ਨੇ ਕਿਹਾ, ਚੱਕ ਦੇ ਇੰਡੀਆ (World Cup Final 2023)

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਭਾਰਤ ਤੇ ਆਸਟਰਲੀਆ ਦਰਮਿਆਨ ਖੇਡੇ ਜਾ ਰਹੇ ਫਾਈਨਲ ਮੁਕਾਬਲੇ ਲਈ ਮੁੱਖ ਮੰਤਰੀ ਭਗਵੰਤ ਮਾਨ ਭਾਰਤੀ ਟੀਮ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਉਨਾਂ ਕਿਹਾ ਕਿ ਚੱਕ ਦੇ ਇੰਡੀਆ। ਮੁੱਖ ਮੰਤਰੀ ਮਾਨ ਆਪਣੇ ਟਵਿਟਰ ਅਕਾਊਟ ’ਚ ਟਵੀਟ ਕੀਤਾ। ਉਨਾਂ ਲਿਖਿਆ ਕਿ ਕ੍ਰਿਕਟ ਦੇ #Worldcupfinal2023 ਲਈ ਟੀਮ ਇੰਡੀਆ ਨੂੰ ਢੇਰ ਸਾਰੀਆਂ ਸ਼ੁੱਭਕਾਮਨਾਵਾਂ…
ਚੱਕਦੇ ਇੰਡੀਆ। (World Cup Final 2023)

ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ ਫਾਈਨਲ ਮੁਕਾਬਲਾ

ਪੂਰੀ ਦੁਨੀਆਂ ਦੀਆਂ ਨਿਗਾਹਾਂ ਅੱਜ ਵਿਸ਼ਵ ਕੱਪ ਦੇ ਫਾਈਨਲ ’ਤੇ ਟਿਕਿਆਂ ਹਨ। ਭਾਰਤੀ ਟੀਮ ਚੌਥੀ ਵਾਰ ਇੱਕਰੋਜ਼ਾ ਵਿਸ਼ਵ ਕੱਪ ਦੇ ਫਾਈਨਲ ’ਚ ਪਹੁੰਚੀ ਹੈ। ਅੱਜ ਭਾਰਤੀ ਟੀਮ ਦਾ ਮੁਕਾਬਲਾ 5 ਵਾਰ ਦੀ ਵਿਸ਼ਵ ਕੱਪ ਚੈਂਪੀਅਨ ਅਸਟਰੇਲੀਆ ਨਾਲ ਹੋ ਰਿਹਾ ਹੈ। ਭਾਰਤ ਅੱਜ ਤੱਕ 2 ਵਾਰ ਵਿਸ਼ਵ ਕੱਪ ਦਾ ਚੈਂਪੀਅਨ ਬਣਿਆ ਹੈ। ਪਹਿਲਾਂ 1983 ਅਤੇ ਫਿਰ 2011 ’ਚ। 1983 ’ਚ ਭਾਰਤ ਦੇ ਕਪਤਾਨ ਕਪਿਲ ਦੇਵ ਸਨ, ਜਦਕਿ 2011 ’ਚ ਭਾਰਤ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਸਨ। ਅੱਜ ਰੋਹਿਤ ਸ਼ਰਮਾ ਆਪਣੀ ਕਪਤਾਨੀ ’ਚ ਇਤਿਹਾਸ ਰਚਣ ਦੀ ਕੋਸ਼ਿਸ਼ ਕਰਨਗੇ। ਅੱਜ ਵਾਲਾ ਮੈਚ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕੇਟ ਮੈਦਾਨ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ।

IND Vs AUS Final

ਕਪਤਾਨ ਰੋਹਿਤ ਸ਼ਰਮਾ ਇਸ ਮਾਮਲੇ ’ਚ ਰਚਣਗੇ ਇਤਿਹਾਸ | IND Vs AUS Final

ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਨੇ ਅਹਿਮਦਾਬਾਦ ’ਚ ਕੁਲ 6 ਇੱਕਰੋਜ਼ਾ ਮੈਚ ਖੇਡੇ ਹਨ, ਇਸ ਮੈਦਾਨ ’ਤੇ ਉਨ੍ਹਾਂ ਦੇ ਬੱਲੇ ਵਿੱਚੋਂ 51.16 ਦੀ ਔਸਤ ਅਤੇ 103.02 ਦੇ ਸਟ੍ਰਾਈਕ ਰੇਟ ਨਾਲ 307 ਦੌੜਾਂ ਬਣਾਈਆਂ ਹਨ, ਰੋਹਿਤ ਅਹਿਮਦਾਬਾਦ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ’ਚ ਰਾਹੁਲ ਦ੍ਰਾਵਿੜ ਦੇ ਰਿਕਾਰਡ 342 ਦੌੜਾਂ ਦੇ ਰਿਕਾਰਡ ਤੋਂ ਥੋੜਾ ਹੀ ਪਿੱਛੇ ਹਨ, ਉਹ ਸਿਰਫ ਇਸ ਰਿਕਾਰਡ ਤੋਂ 36 ਦੌੜਾਂ ਹੀ ਪਿੱਛੇ ਹਨ, ਇਹ ਕਾਰਨਾਮਾ ਕਰਕੇ ਹੀ ਹਿਟਮੈਨ ਇਸ ਮੈਦਾਨ ’ਤੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਜਾਣਗੇ। (IND Vs AUS Final)

ਭਾਰਤ ਅਤੇ ਅਸਟਰੇਲੀਆ ਦਾ ਇੱਕਰੋਜ਼ਾ ਵਿਸ਼ਵ ਕੱਪ ’ਚ ਰਿਕਾਰਡ

  1. ਕੁਲ ਮੈਚ : 13
  2. ਭਾਰਤ ਜਿੱਤਿਆ : 5
  3. ਅਸਟਰੇਲੀਆ ਜਿੱਤਿਆ : 8
  4. ਟਾਈ : 0
  5. ਬੇਨਤੀਜੇ ਮੈਚ : 0

ਭਾਰਤ ਅਤੇ ਅਸਟਰੇਲੀਆ ਦਾ ਅਹਿਮਦਾਬਾਦ ’ਚ ਰਿਕਾਰਡ

  • ਕੁਲ ਮੈਚ : 3
  • ਭਾਰਤ ਜਿੱਤਿਆ : 2
  • ਅਸਟਰੇਲੀਆ ਜਿੱਤਿਆ : 1