ਨਸ਼ਾ ਤਸਕਰਾਂ ਦੀ ਕਾਰ ਦੀ ਮੋਟਰਸਾਈਕਲ ਨੂੰ ਵੱਜੀ ਫੇਟ, ਬੱਚੀ ਸਮੇਤ ਤਿੰਨ ਦੀ ਮੌਤ

Accident
ਹਾਦਸੇ ’ਚ ਮਾਰੇ ਗਏ ਮ੍ਰਿਤਕਾਂ ਦੀ ਫਾਈਲ ਫੋਟੋ।

 ਹਾਦਸਾਗ੍ਰਸਤ ਹੋਈ ਕਾਰ ’ਚੋਂ ਮਿਲੀ 7 ਕਿਲੋ 30 ਗ੍ਰਾਮ ਹੈਰੋਇਨ, ਇੱਕ ਕਾਬੂ

(ਸਤਪਾਲ ਥਿੰਦ) ਫਿਰੋਜ਼ਪੁਰ/ਜ਼ੀਰਾ। ਕਸਬਾ ਮੱਖੂ ਕੋਲ ਨਸ਼ਾ ਤਸਕਰਾਂ ਵੱਲੋਂ ਪੁਲਿਸ ਤੋਂ ਭੱਜਣ ਦੀ ਕੋਸ਼ਿਸ਼ ਵਿੱਚ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਇੱਕ ਚਾਰ ਸਾਲ ਦੀ ਬੱਚੀ ਸਮੇਤ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਕੇ ’ਤੇ ਮੌਤ ਹੋ ਗਈ, ਜਿਸ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਉੱਧਰ ਇਸ ਹਾਦਸੇ ਦੌਰਾਨ ਇੱਕ ਤਸਕਰ ਵੀ ਕਾਬੂ ਕਰ ਲਿਆ ਗਿਆ, ਜਿਸ ਕੋਲੋਂ 7 ਕਿਲੋ 30 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ, ਜਦ ਕਿ ਉਸਦਾ ਇੱਕ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਿਆ। ਇਸ ਸਬੰਧੀ ਥਾਣਾ ਮੱਖੂ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । (Accident)

Accident
ਹਾਦਸੇ ’ਚ ਮਾਰੇ ਗਏ ਮ੍ਰਿਤਕਾਂ ਦੀ ਫਾਈਲ ਫੋਟੋ।

ਜਾਣਕਾਰੀ ਦਿੰਦੇ ਹੋਏ ਸੀ.ਆਈ.ਏ ਸਟਾਫ਼ ਦੇ ਸਬ ਇੰਸਪੈਕਟਰ ਜੱਜਪਾਲ ਸਿੰਘ ਵੱਲੋਂ ਦੱਸਿਆ ਗਿਆ ਕਿ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਜ਼ੀਰਾ ਰੋਡ ਬਿਜਲੀ ਘਰ ਮੱਖੂ ਕੋਲ ਖੜ੍ਹੀ ਸੀ ਤਾਂ ਇੱਕ ਗੱਡੀ ਕਰੂਜ ਰੰਗ ਚਿੱਟਾ ਭੀੜ ਵਾਲੀ ਜਗ੍ਹਾਂ ਤੋਂ ਜਾਣਬੁੱਝ ਕੇ ਤੇਜ਼ ਸਪੀਡ ਨਾਲ ਕਾਰ ਚਲਾਉਂਦੇ ਹੋਏ ਨਿਕਲੇ ਅਤੇ ਇੱਕ ਮੋਟਰਸਾਈਕਲ ਹੀਰੋ ਹਾਂਡਾ ਨੰ. ਪੀਬੀ 46 ਈ 3765 , ਜਿਸ ’ਤੇ ਤਿੰਨ ਜਣੇ ਸਵਾਰ ਸਨ, ਨੂੰ ਟੱਕਰ ਮਾਰੀ, ਜਿਸ ਕਾਰਨ ਸਵਾਰ ਕੁਲਦੀਪ ਸਿੰਘ (60) ਪੁੱਤਰ ਲਾਲ, ਅਮਰ ਸਿੰਘ (65) ਪੁੱਤਰ ਲਾਲ ਸਿੰਘ ਜੋ ਦੋਵੇਂ ਭਰਾ ਸਨ ਅਤੇ ਉਹਨਾਂ ਦੀ ਪੋਤੀ ਨਿਮਰਤ ਕੌਰ (4) ਪੁੱਤਰੀ ਹਰਵਿੰਦਰ ਸਿੰਘ ਵਾਸੀਅਨ ਘੁੱਦੂ ਵਾਲਾ ਦੀ ਹਾਦਸੇ ਵਿੱਚ ਮੌਤ ਹੋ ਗਈ।

ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ ’ਚ ਜ਼ਹਿਰੀਲੀ ਹੋਈ ਆਬੋ-ਹਵਾ, ਲੋਕਾਂ ਦਾ ਸਾਹ ਲੈਣਾ ਹੋਇਆ ਦੁੱਭਰ

ਹਾਦਸੇ ਤੋਂ ਬਾਅਦ ਗੱਡੀ ਵਿੱਚ ਸਵਾਰ ਅਰਸ਼ਦੀਪ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਸ੍ਰੀ ਅੰਮਿ੍ਰਤਸਰ ਸਾਹਿਬ ਨੂੰ ਕਾਬੂ ਕਰ ਲਿਆ ਗਿਆ ਜਿਸ ਕੋਲੋਂ ਤਲਾਸ਼ੀ ਦੌਰਾਨ 7 ਕਿਲੋ 30 ਗ੍ਰਾਮ ਹੈਰੋਇਨ ਬਰਾਮਦ ਹੋਈ ਅਤੇ ਉਸਦਾ ਦੂਜਾ ਸਾਥੀ ਰਜਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਬੁਰਜ ਰਾਏ ਕੇ, ਤਰਨ ਤਾਰਨ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਬਰਾਮਦ ਹੋਈ ਹੈਰੋਇਨ ਦੀ ਕੌਮਾਂਤਰੀ ਬਜ਼ਾਰ ਵਿੱਚ ਕੀਮਤ 35 ਕਰੋੜ ਤੋਂ ਵੱਧ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਉਕਤ ਦੋਵਾਂ ਮੁਲਜ਼ਮਾਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਅਰਸ਼ਦੀਪ ਸਿੰਘ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। Accident