Rachin Ravindra ਇਸ ਵਿਸ਼ਵ ਕੱਪ ਦੇ ਟਾਪ ਸਕੋਰਰ, ਨਿਊਜੀਲੈਂਡ ਨੇ ਸ਼੍ਰੀਲੰਕਾ ਨੂੰ ਹਰਾਇਆ

NZ Vs SL

ਸ਼੍ਰੀਲੰਕਾ ਨੂੰ 5 ਵਿਕਟਾਂ ਨਾਲ ਹਰਾਇਆ | NZ Vs SL

  • ਡੇਵਿਡ ਕਾਨਵੇ ਅਤੇ ਰਚਿਨ ਰਵਿੰਦਰ ਵਿਚਕਾਰ ਅਰਧਸੈਂਕੜੇ ਵਾਲੀ ਸਾਂਝੇਦਾਰੀ | NZ Vs SL

ਬੰਗਲੁਰੂ (ਏਜੰਸੀ)। ਆਈਸੀਸੀ ਵਿਸ਼ਵ ਕੱਪ 2023 ਦਾ 41ਵਾਂ ਅੱਜ ਮੈਚ ਨਿਊਜੀਲੈਂਡ ਅਤੇ ਸ਼੍ਰੀਲੰਕਾ ਵਿਚਕਾਰ ਬੰਗਲੁਰੂ ’ਚ ਖੇਡਿਆ ਗਿਆ। ਜਿੱਥੇ ਨਿਊਜੀਲੈਂਡ ਦੇ ਕਪਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਸ਼੍ਰੀਲੰਕਾ ਦੀ ਟੀਮ ਦੀ ਸ਼ੁਰੂਆਤ ਬੇਹਦ ਖਰਾਬ ਰਹੀ ਅਤੇ ਉਸ ਨੇ ਸਿਰਫ 3 ਦੌੜਾਂ ’ਤੇ ਆਪਣਾ ਪਹਿਲਾ ਵਿਕਟ ਗੁਆ ਦਿੱਤਾ ਸੀ। ਸ਼ੀ੍ਰਲੰਕਾ ਦੀ ਟੀਮ ਪੂਰੇ 50 ਓਵਰ ਵੀ ਨਹੀਂ ਖੇਡ ਸਕੀ ਅਤੇ 171 ਦੌੜਾਂ ’ਤੇ ਆਲਆਊਟ ਹੋ ਗਈ। ਸ਼ੀ੍ਰਲੰਕਾ ਵੱਲੋਂ ਸਭ ਤੋਂ ਜ਼ਿਆਦਾ ਕੁਸ਼ਲ ਪਰੇਰਾ ਨੇ ਅਰਧਸੈਂਕੜੇ ਵਾਲੀ ਤੂਫਾਨੀ ਪਾਰ ਖੇਡੀ। (NZ Vs SL)

ਇਹ ਵੀ ਪੜ੍ਹੋ : ਪੰਜ ਦਿਨਾਂ ਤੱਕ ਚੱਲਣ ਵਾਲਾ ਤਿਉਹਾਰ, ਕਈ ਦੇਸ਼ਾਂ ’ਚ ਮਨਾਇਆ ਜਾਂਦਾ ਹੈ!

ਉਨ੍ਹਾਂ ਨੇ ਸਿਰਫ 22 ਗੇਂਦਾਂ ’ਤੇ ਆਪਣਾ ਅਰਧਸੈਂਕੜਾ ਪੂਰਾ ਕੀਤਾ। ਜਵਾਬ ’ਚ ਟੀਚੇ ਦਾ ਪਿੱਛਾ ਕਰਨ ਆਈ ਨਿਊਜੀਲੈਂਡ ਦੇ ਓਪਨਰ ਬੱਲੇਬਾਜ਼ਾਂ ਨੇ ਟੀਮ ਨੂੰ ਤੇਜ਼ ਸ਼ੁਰੂਆਤ ਕੀਤੀ। ਰਚਿਨ ਰਵਿੰਦਰ ਅਤੇ ਡੇਵਿਡ ਕਾਨਵੇ ਵਿਚਕਾਰ ਅਰਧਸੈਂਕੜੇ ਵਾਲੀ ਸਾਂਝੇਦਾਰੀ ਹੋਈ। ਰਚਿਨ ਰਵਿੰਦਰ ਆਪਣੇ ਪਹਿਲੇ ਵਿਸ਼ਵ ਕੱਪ ’ਚ ਟਾਪ ਸਕੋਰਰ ਬਣੇ। ਨਿਊਜੀਲੈਂਡ ਦੀ ਟੀਮ ਨੇ 172 ਦੌੜਾਂ ’ਤੇ ਟੀਚੇ ਨੂੰ  ਓਵਰਾਂ ’ਚ 23.2 ਆਪਣੀਆਂ 5 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਇਸ ਜਿੱਤ ਨਾਲ ਨਿਊਜੀਲੈਂਡ ਦੀਆਂ ਸੈਮੀਫਾਈਨਲ ਦੀਆਂ ਉਮੀਦਾਂ ਕਾਇਮ ਹਨ। ਕਿਉਂਕਿ ਉਸ ਨੇ ਪਿਛਲੇ ਚਾਰ ਮੁਕਾਬਲਿਆਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪਰ ਸ਼ੀ੍ਰਲੰਕਾ ਟੀਮ ਪਹਿਲਾਂ ਹੀ ਇਸ ਵਿਸ਼ਵ ਕੱਪ ਤੋਂ ਬਾਹਰ ਹੋ ਚੁੱਕੀ ਹੈ। ਇਸ ਵਿਸ਼ਵ ਕੱਪ ’ਚ ਅੱਜ ਵਾਲਾ ਮੈਚ ਸ਼੍ਰੀਲੰਕਾਈ ਟੀਮ ਦਾ ਆਖਿਰੀ ਮੈਚ ਸੀ। (NZ Vs SL)