ਸਜ਼ਾ ਤੋਂ ਬਚਣ ਲਈ ਕਤਲ ਕਰਕੇ ਡਡਵਾਲ ਰਾਤੋ-ਰਾਤ ਹੀ ਮੁੜ ਗਿਆ ਸੀ ਫਗਵਾੜੇ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਸੋਮਵਾਰ ਤੇ ਮੰਗਲਵਾਰ ਦੀ ਦਰਮਿਆਨੀ ਰਾਤ ਲੁਧਿਆਣਾ ’ਚ ਗਲ ਵੱਢਕੇ ਇੱਕ ਔਰਤ ਨੂੰ ਮੌਤ ਦੇ ਘਾਟ ਉਤਾਰਨ ਵਾਲਾ ਕੋਈ ਹੋਰ ਸਗੋਂ ਬਲਕਿ ਮਹਿਲਾ ਦਾ ਪਤੀ ਨਿਕਲਿਆ। ਜਿਸ ਨੇ ਪੁਲਿਸ ਵੱਲੋਂ ਸਖ਼ਤੀ ਨਾਲ ਕੀਤੀ ਗਈ ਪੁੱਛਗਿੱਛ ਦੌਰਾਨ ਆਪਣਾ ਜ਼ੁਰਮ ਕਬੂਲ ਕਰ ਲਿਆ। (Murder Case)
ਕਮਿਸ਼ਨਰ ਪੁਲਿਸ ਮਨਦੀਪ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੌਮਵਾਰ ਨੂੰ ਸਵੇਰੇ 6 ਕੁ ਵਜੇ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਮੁਹੱਲਾ ਗਾਰਡਨ ਸਿਟੀ ਮੁੰਡੀਆਂ ਕਲਾਂ ’ਚ ਇੱਕ ਔਰਤ ਨੂੰ ਕਿਸੇ ਅਣਪਛਾਤੇ ਦੁਆਰਾ ਉਸਦਾ ਗਲਾ ਵੱਢਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕਾ ਦੀ ਪਛਾਣ ਪੂਜਾ ਦੇਵੀ (26) ਪਤਨੀ ਡਡਵਾਲ ਕੁਮਾਰ ਵਜੋਂ ਹੋਈ ਸੀ ਜੋ ਘਰ ’ਚ ਟਿਊਸ਼ਨ ਪੜ੍ਹਾਉਂਦੀ ਸੀ ਅਤੇ ਇਸ ਦਾ ਪਤੀ ਇੱਕ ਕੰਪਨੀ ’ਚ ਸੁਪਰਵਾਇਜ਼ਰ ਵਜੋਂ ਨੌਕਰੀ ਕਰਦਾ ਸੀ। ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੇ ਪੁਲਿਸ ਵੱਲੋਂ ਮ੍ਰਿਤਕਾ ਦੀ ਲਾਸ਼ ਨੂੰ ਕਬਜੇ ’ਚ ਲੈ ਕੇ ਥਾਣਾ ਜਮਾਲਪੁਰ ਵਿਖੇ ਨਾਮਲੂਮ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਦਿਆਂ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਸੀ। ਕਿਉਂਕਿ ਕਤਲ ਕਰਨ ਵਾਲਾ ਵੀ ਘਰ ਵਾਲਾ ਸੀ ਤੇ ਸ਼ਿਕਾਇਤਕਰਤਾ ਵੀ। Murder Case
ਕਾਤਲ ਨੇ ਪੁਛਗਿਛ ਦੌਰਾਨ ਕੀਤੇ ਅਹਿਮ ਖੁਲਾਸੇ (Murder Case)
ਕਮਿਸ਼ਨਰ ਸਿੱਧੂ ਨੇ ਦੱਸਿਆ ਕਿ ਪੂਜਾ ਦੇਵੀ ਨੂੰ ਕਿਸੇ ਹੋਰ ਨੇ ਨਹੀਂ ਸਗੋਂ ਉਸਦੇ ਪਤੀ ਡਡਵਾਲ ਕੁਮਾਰ ਵੱਲੋਂ ਕਤਲ ਕੀਤਾ ਹੈ। ਜਿਸ ਨੇ ਸਖ਼ਤੀ ਨਾਲ ਕੀਤੀ ਗਈ ਪੁੱਛਗਿੱਛ ਦੌਰਾਨ ਆਪਣਾ ਜੁਰਮ ਕਬੂਲ ਕਰ ਲਿਆ ਹੈ। ਸ੍ਰੀ ਸਿੱਧੂ ਨੇ ਦੱਸਿਆ ਕਿ ਡਡਵਾਲ ਕੁਮਾਰ ਦੇ ਘਰ ’ਚ ਅਕਸਰ ਹੀ ਕਲੇਸ਼ ਰਹਿੰਦਾ ਸੀ, ਜਿਸ ਦੀ ਪੁਸ਼ਟੀ ਗੁਆਂਢੀਆਂ ਤੋਂ ਵੀ ਹੋ ਚੁੱਕੀ ਹੈ। ਇਸੇ ਕਰਕੇ ਡਡਵਾਲ ਪੂਜਾ ਤੋਂ ਪਿੱਛਾ ਛੁਡਾਉਣਾ ਚਾਹੁੰਦਾ ਸੀ। ਉਨਾਂ ਅੱਗੇ ਦੱਸਿਆ ਕਿ ਪੁਲਿਸ ਨੂੰ ਕੁਰਾਹੇ ਪਾਉਣ ਲਈ ਡਡਵਾਲ ਕੁਮਾਰ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਆਪਣਾ ਮੋਟਰਸਾਇਕਲ ਰਸਤੇ ’ਚ ਖੜਾ ਕੇ ਫਗਵਾੜੇ ਗਿਆ, ਜਿੱਥੋਂ ਉਸਨੇ ਵੀਡੀਓ ਤੇ ਆਡੀਓ ਕਾਲਾਂ ਵੀ ਕੀਤੀਆਂ ਤਾਂ ਜੋ ਉਸ ’ਤੇ ਕੋਈ ਸ਼ੱਕ ਨਾ ਕਰੇ ਅਤੇ ਰਾਤ ਨੂੰ ਬੱਸ ਰਾਹੀਂ ਵਾਪਸ ਆਇਆ ਅਤੇ ਬਲੇਡਨੁਮਾ ਹਥਿਆਰ ਨਾਲ ਗਲਾ ਵੱਢਕੇ ਪੂਜਾ ਨੂੰ ਮੌਤ ਦੇ ਘਾਟ ਉਤਾਰ ਕੇ ਮੁੜ ਰਾਤੋ- ਰਾਤ ਫਗਵਾੜੇ ਚਲਾ ਗਿਆ।
ਇਹ ਵੀ ਪੜ੍ਹੋ : ਅਗਾਂਹ ਵਧੂ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾ ਕੇ ਵਾਤਾਵਰਣ ਨੂੰ ਬਚਾਉਣ ਲਈ ਪਾਇਆ ਜਾ ਰਿਹੈੈ ਅਹਿਮ ਯੋਗਦਾਨ
ਜਿਉਂ ਹੀ ਪਤਨੀ ਦੇ ਕਤਲ ਦੀ ਸੂਚਨਾ ਮਿਲੀ ਤਾਂ ਘਰ ਪਰਤ ਕੇ ਡਡਵਾਲ ਨੇ ਭਾਰੀ ਦੁੱਖ ਹੋਣ ਦਾ ਪੂਰਾ ਢੌਂਗ ਕੀਤਾ ਪਰ ਪੁਲਿਸ ਅੱਗੇ ਬਹੁਤੀ ਦੇਰ ਕੁੱਝ ਲੁਕ ਨਾ ਸਕਿਆ। ਉਨਾਂ ਕਿਹਾ ਕਿ ਇਸ ਅੰਨੇ ਕਤਲ ਕੇਸ ਨੂੰ ਸੁਲਝਾਉਣ ’ਚ ਏਡੀਸੀਪੀ- 4 ਤੁਸ਼ਾਰ ਗੁਪਤਾ, ਏਸੀਪੀ ਇੰਡਸਟਰੀਅਲ ਏਰੀਆ ਜਤਿੰਦਰ ਸਿੰਘ ਤੇ ਥਾਣੇਦਾਰ ਜਸਪਾਲ ਸਿੰਘ ਮੁੱਖ ਅਫ਼ਸਰ ਥਾਣਾ ਜਮਾਲਪੁਰ ਵੱਲੋਂ ਸ਼ਲਾਘਾਯੋਗ ਭੂਮਿਕਾ ਨਿਭਾਈ ਗਈ ਹੈ। ਜਿੰਨਾਂ 12 ਘੰਟਿਆਂ ਦੇ ਅੰਦਰ ਹੀ ਕਤਲ ਕੇਸ ਦੀ ਗੁੱਥੀ ਨੂੰ ਹੱਲ ਕਰਕੇ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਹੈ।
ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੂਜਾ ਦੇਵੀ ਡਡਵਾਲ ਕੁਮਾਰ ਦੀ ਦੂਜੀ ਪਤਨੀ ਸੀ। ਕਿਉਂਕਿ ਉਸਦੀ ਪਹਿਲੀ ਪਤਨੀ ਦੀ 2017 ਵਿੱਚ ਮੌਤ ਹੋ ਗਈ ਸੀ, ਜਿਸਦੇ 2 ਬੱਚੇ ਅਤੇ ਪੂਜਾ ਦੇਵੀ ਦੇ ਖੁਦ ਦੇ ਦੋ ਬੱਚੇ ਉਨਾਂ ਕੋਲ ਹੀ ਰਹਿੰਦੇ ਸਨ। ਉਨਾਂ ਦੱਸਿਆ ਕਿ ਡਡਵਾਲ ਮੁਤਾਬਕ ਪੂਜਾ ਉਸਦੀ ਪਹਿਲੀ ਪਤਨੀ ਦੇ ਬੱਚਿਆਂ ਦੀ ਕੁੱਟ ਮਾਰ ਕਰਨ ਸਮੇਤ ਘਰ ਦੇ ਕੰਮ ਵੀ ਕਰਵਾਉਂਦੀ ਸੀ, ਜਿਸ ਕਰਕੇ ਡਡਵਾਲ ਪੂਜਾ ਤੋਂ ਪਿੱਛਾ ਛੁਡਾਉਣਾ ਚਾਹੁੰਦਾ ਸੀ। ਇਸ ਲਈ ਉਸਨੇ ਪੂਜਾ ਦੇਵੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।