(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਕੈਬਨਿਟ ਦੀ ਮੀਟਿੰਗ (Punjab Cabinet Meeting) ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਵੱਡੇ ਫੈਸਲੇ ਲਏ। ਤਰ੍ਹਾਂ ਮੀਟਿੰਗ ‘ਚ ਜੰਗ ਦੌਰਾਨ ਅਪਾਹਿਜ ਹੋਏ ਜਵਾਨਾਂ ਦੀ ਐਕਸ ਗ੍ਰੇਸ਼ੀਆ ਰਾਸ਼ੀ ਨੂੰ ਵੀ ਦੁੱਗਣਾ ਕੀਤਾ ਤੇ ਨਾਲ ਹੀ 1962-1971 ਜੰਗ ਦੇ ਪੀੜਤ ਜਵਾਨਾਂ ਦੇ ਪਰਿਵਾਰਾਂ ਨੂੰ ਮਿਲਣ ਵਾਲੀ ਜੰਗੀ ਜਗੀਰ ਵਜੋਂ ਸਹਾਇਤਾ ਰਾਸ਼ੀ ਨੂੰ ਵੀ ਦੁੱਗਣਾ ਕੀਤਾ। ਮੁੱਖ ਮੰਤਰੀ ਨੇ ਪੰਜਾਬ ਦੀਆਂ ਜੰਗੀ ਵਿਧਵਾਵਾਂ ਦੀ ਪੈਨਸ਼ਨ ’ਚ ਵੱਡਾ ਵਾਧਾ ਕੀਤਾ। ਪਹਿਲਾਂ ਇਹ ਪੈਨਸ਼ਨ 10 ਹਜ਼ਾਰ ਰੁਪਏ ਸਾਲਨਾ ਮਿਲਦੀ ਸੀ ਜਿਸ ਨੂੰ ਹੁਣ ਦੁੱਗਣੀ ਕੀਤਾ ਗਿਆ ਹੈ। ਹੁਣ ਜੰਗੀ ਵਿਧਵਾਵਾਂ ਦੀ ਇਹ ਪੈਨਸ਼ਨ 20 ਹਜ਼ਾਰ ਰੁਪਏ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ ਵਿੱਚ ਮਾਸਕ ਪਾਉਣਾ ਮੁੜ ਹੋਇਆ ਜ਼ਰੂਰੀ, ਸਰਕਾਰ ਨੇ ਜਾਰੀ ਕੀਤੇ ਆਦੇਸ਼
ਇਸੇ ਤਰ੍ਹਾਂ ਜੰਗ ਦੌਰਾਨ ਅਪਾਹਿਜ ਹੋਏ ਜਵਾਨਾਂ ਦੀ ਐਕਸ ਗ੍ਰੇਸ਼ੀਆ ਰਾਸ਼ੀ ਵੀ ਦੁੱਗਣੀ ਕੀਤੀ ਗਈ ਹੈ। 25 ਤੋਂ 50 ਫੀਸਦੀ ਆਪਹਿਜਾਂ ਦੀ ਰਾਸ਼ੀ ਪੰਜ ਲੱਖ ਤੋਂ 10 ਲੱਖ ਕੀਤੀ ਗਈ ਹੈ, 51 ਤੋਂ 75 ਫੀਸਦੀ ਤੱਕ 10 ਲੱਖ ਤੋਂ 20 ਲੱਖ ਅਤੇ 76 ਤੋਂ 100 ਫੀਸਦੀ ਤੱਕ ਹੁਣ 20 ਦੀ ਥਾਂ 40 ਲੱਖ ਕੀਤੀ ਗਈ ਹੈ। (Punjab Cabinet Meeting)
ਵਪਾਰੀਆਂ ਨੂੰ ਦਿੱਤੀ ਵੱਡੀ ਰਾਹਤ (Punjab Cabinet Meeting)
ਇਸ ਤੋਂ ਇਲਾਵਾ ਮੀਟਿੰਗ ‘ਚ ਵਪਾਰੀਆਂ ਨੂੰ ਵੱਡੀ ਰਾਹਤ ਦਿੰਦਿਆਂ ਪਿਛਲੇ ਲੰਮੇ ਸਮੇਂ ਤੋਂ ਬਕਾਇਆ VAT ਦੇ ਮਸਲੇ ਨੂੰ ਸੁਲਝਾਉਣ ਲਈ ਅਸੀਂ OTS ਸਕੀਮ ਨੂੰ ਮਨਜੂਰੀ ਦਿੱਤੀ ਗਈ ਹੈ,ਜਿਸ ਨਾਲ ਲਗਭਗ 60000 ਵਪਾਰੀਆਂ ਨੂੰ ਫ਼ਾਇਦਾ ਹੋਵੇਗਾ ਤੇ ਲੰਮੇ ਸਮੇਂ ਤੋਂ ਹੁੰਦੀ ਆ ਰਹੀ ਖੱਜਲ ਖੁਆਰੀ ਖਤਮ ਹੋਵੇਗੀ।