ਬੀਡ। ਮਹਾਂਰਾਸ਼ਟਰ ’ਚ ਮਰਾਠਾ ਰਾਖਵਾਂਕਰਨ ਹਿੰਸਕ ਹੋ ਗਿਆ ਹੈ। ਸਭ ਤੋਂ ਪ੍ਰਭਾਵਿਤ ਜ਼ਿਲ੍ਹਾ ਬੀੜ ’ਚ ਸਾਵਧਾਨੀ ਲਈ ਕਰਫਿਊ ਲਾ ਦਿੱਤਾ ਗਿਆ ਹੈ। ਇਸ ਜ਼ਿਲ੍ਹੇ ਵਿੱਚ ਇੰਟਰਨੈੱਟ ਵੀ ਬੰਦ ਕਰ ਦਿੱਤਾ ਗਿਆ ਹੈ। ਜਾਨਾ ’ਚ ਪਿਛਲੇ 12 ਘੰਟਿਆਂ ’ਚ ਤਿੰਨ ਜਣਿਆਂ ਨੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। (Internet Services)
ਇਸ ਦਰਮਿਆਨ ਸ਼ਿੰਦੇ ਸਰਕਾਰ ਰਾਤ ਭਰ ਐਕਟਿਵ ਮੋਡ ’ਚ ਰਹੀ। ਦੇਰ ਰਾਤ ਸੀਐੱਮ ਏਕਨਾੀ ਸਿੰਦੇ ਤੇ ਡਿਪਟੀ ਸੀਐੱਮ ਦੇਵੇਂਦਰ ਫੜਨਵੀਸ ਨੇ ਬੈਠਕ ਕੀਤੀ। ਦਿੱਵਿਆ ਮਰਾਠੀ ਦੇ ਸੂਤਰਾਂ ਅਨੁਸਾਰ ਅੱਜ ਦੁਪਹਿਰ ਤੱਕ ਸਰਕਾਰ ਕੈਬਨਿਟ ਮੀਟਿੰਗ ਬੁਲਾ ਸਕਦੀ ਹੈ। ਇਸ ’ਚ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਉਣ ’ਤੇ ਵਿਚਾਰ ਕਰ ਸਕਦੀ ਹੈ। ਮਰਾਠਿਆਂ ਨੂੰ ਰਾਖਵਾਂਕਰਨ ਦੇਣ ਲਈ ਸਰਕਾਰ ਆਰਡੀਨੈਂਸ ਵੀ ਲਿਆ ਸਕਦੀ ਹੈ। (Internet Services)
Also Read : ਵਿਧਾਇਕ ਕੁਲਵੰਤ ਸਿੰਘ ਦੇ ਘਰ ਅਤੇ ਦਫ਼ਤਰਾਂ ’ਤੇ ਈਡੀ ਦਾ ਛਾਪਾ
ਮਰਾਠਾ ਰਾਖਵਾਂਕਰਨ ਅੰਦੋਲਨ ਦੇ ਨੇਤਾ ਮਨੋਜ ਜਾਰੰਗੇ ਜਾਲਨਾ ਦੇ ਅੰਤਰੌਲੀ ’ਚ 6 ਦਿਨਾਂ ਤੋਂ ਭੁੱਖ ਹੜਤਾਲ ’ਤੇ ਹਨ। ਸੀਐੱਮ ਨੇ ਮੰਗਲਵਾਰ ਸਵੇਰੇ ਉਨ੍ਹਾਂ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਪਾਣੀ ਪੀਤਾ।
ਦੋ ਦਿਨਾਂ ’ਚ ਰੋਡਵੇਜ ਦੀਆਂ 13 ਬੱਸਾਂ ’ਚ ਭੰਨ੍ਹਤੋੜ | Internet Services
ਸੂਬੇ ’ਚ ਦੋ ਦਿਨਾਂ ’ਚ ਰੋਡਵੇਜ ਦੀਆਂ 13 ਬੱਸਾਂ ’ਚ ਭੰਨ੍ਹਤੋੜ ਕੀਤੀ ਗਈ ਹੈ। ਇਸ ਦੌਰਾਨ 250 ’ਚੋਂ 30 ਡਿੱਪੂ ਬੰਦ ਕਰਨੇ ਪਏ ਹਨ। ਪੱੀਰਬਾਜ਼ੀ ਤੋਂ ਬਾਅਦ ਪੂਣੇ-ਬੀਡ ਬੱਸ ਸੇਵਾ ਬੰਦ ਕਰ ਦਿੱਤੀ ਗਈ ਹੈ। ਸੋਮਵਾਰ ਰਾਤ ਮਰਾਠਾ ਭਾਈਚਾਰੇ ਦੇ ਪ੍ਰਦਰਸ਼ਨਕਾਰੀਆਂ ਨੇ ਬੀਡ ਬੱਸ ਡਿੱਪੂ ’ਚ ਭੰਨ੍ਹਤੋੜ ਕੀਤੀ। ਕਰੀਬ ਇੱਕ ਹਜ਼ਾਰ ਲੋਕਾਂ ਦੀ ਭੀੜ ਡਿੱਪੂ ’ਚ ਵੜ ਗਈ ਅਤੇ 60 ਤੋਂ ਜ਼ਿਆਦਾ ਬੱਸਾਂ ਦੇ ਸ਼ੀਸ਼ੇ ਤੋੜ ਦਿੱਤੇ। ਸਟੇਸ਼ਨ ਦਾ ਕੰਟਰੋਲ ਰੂਮ ਵੀ ਤੋੜ ਦਿੱਤਾ।