ਹੌਂਸਲੇ ਦੀ ਉਡਾਣ : ਜਿਨ੍ਹਾਂ ਦੀ ਬਦੌਲਤ ਅੱਜ ਪਤਾ ਲੱਗਦੈ ਮੌਸਮ ਦਾ ਮਿਜ਼ਾਜ

Weather

‘‘ਸਾਡੇ ਕੋਲ ਸਿਰਫ਼ ਇੱਕ ਹੀ ਜੀਵਨ ਹੈ। ਪਹਿਲਾਂ ਖੁਦ ਨੂੰ ਕੰਮ ਲਈ ਤਿਆਰ ਕਰੀਏ, ਆਪਣੀ ਪ੍ਰਤਿਭਾ ਦੀ ਪੂਰੀ ਵਰਤੋਂ ਕਰੀਏ ਅਤੇ ਫਿਰ ਕੰਮ ਨਾਲ ਪਿਆਰ ਕਰੀਏ ਅਤੇ ਅਨੰਦ ਲਈਏ, ਘਰੋਂ ਬਾਹਰ ਰਹਿਣ ਅਤੇ ਕੁਦਰਤ ਦੇ ਸੰਪਰਕ ’ਚ ਰਹਿਣ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਉਠਾਓ।’’ ਇਹ ਵਿਗਿਆਨੀ ਅੰਨਾ ਮਣੀ ਦੇ ਸ਼ਬਦ ਹਨ, ਜਿਨ੍ਹਾਂ ਨੇ ਅਜਿਹਾ ਹੀ ਕੀਤਾ ਅਤੇ ਆਪਣਾ ਕਰੀਅਰ ਧਰਤੀ ਦੇ ਵਾਯੂਮੰਡਲ ਨੂੰ ਸਮਝਣ ਲਈ ਸਮਰਪਿਤ ਕਰ ਦਿੱਤਾ। (Weather)

ਉਨ੍ਹਾਂ ਦਾ ਜਨਮ 23 ਅਗਸਤ, 1918 ਨੂੰ ਤ੍ਰਾਵਣਕੋਰ ’ਚ ਹੋਇਆ ਸੀ, ਜਿਸ ਨੂੰ ਹੁਣ ਕੇਰਲ ਕਿਹਾ ਜਾਂਦਾ ਹੈ। ਉਨ੍ਹਾਂ ਦੇ ਭਾਈਚਾਰੇ ’ਚ ਔਰਤਾਂ ਤੋਂ ਇਹ ਉਮੀਦ ਕੀਤੀ ਜਾਂਦੀ ਸੀ ਕਿ ਉਹ ਵਿਆਹ ਕਰਨ, ਘਰ ਦੀ ਦੇਖਭਾਲ ਕਰਨ ਅਤੇ ਬੱਚਿਆਂ ਦਾ ਪਾਲਣ-ਪੋਸ਼ਣ ਇਕੱਲੀਆਂ ਹੀ ਕਰਨ। ਪਰ ਆਪਣੇ ਪਰਿਵਾਰ ਦੀ ਇੱਛਾ ਖਿਲਾਫ਼ ਉਨ੍ਹਾਂ ਨੇ ਵਿਗਿਆਨ ਦਾ ਅਧਿਐਨ ਕਰਨ ਦੀ ਧਾਰੀ।

ਅਧਿਐਨ ਕਰਨਾ ਸ਼ੁਰੂ | Weather

ਉਨ੍ਹਾਂ ਨੇ ਮਦਰਾਸ ਦੇ ਪ੍ਰੈਸੀਡੈਂਸੀ ਕਾਲਜ ’ਚ ਭੌਤਿਕੀ ਅਤੇ ਰਸਾਇਣ ਵਿਗਿਆਨ ਦੀ ਪੜ੍ਹਾਈ ਕੀਤੀ। 1940 ’ਚ ਗ੍ਰੈਜ਼ੂਏਸ਼ਨ ਹੋਣ ਤੋਂ ਬਾਅਦ ਉਨ੍ਹਾਂ ਨੇ ਇਸ ਵਿਸ਼ੇ ’ਤੇ ਪੋਸਟ-ਗ੍ਰੈਜ਼ੂਏਨ ਰਿਸਰਚ ਕੀਤੀ ਕਿ ਕਿਵੇਂ ਪ੍ਰਕਾਸ਼ ਮਣਿਕ ਅਤੇ ਹੀਰੇ ਦੁਆਰਾ ਮੁੜਦਾ ਅਤੇ ਅਵਸ਼ੋਸ਼ਿਤ ਹੁੰਦਾ ਹੈ। ਪਰ ਪੰਜ ਸਾਲ ਬਾਅਦ ਉਨ੍ਹਾਂ ਦੀ ਯੂਨੀਵਰਸਿਟੀ ਨੇ ਉਨ੍ਹਾਂ ਦੇ ਕੰਮ ਲਈ ਉਨ੍ਹਾਂ ਨੂੰ ਪੀਐਚਡੀ ਦੇਣ ਤੋਂ ਇਨਕਾਰ ਕਰ ਦਿੱਤਾ।

ਇਸ ਲਈ ਉਨ੍ਹਾਂ ਨੇ ਖੇਤਰ ਬਦਲ ਮੌਸਮ ਵਿਗਿਆਨ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਸ਼ੁਰੂ ’ਚ ਉਨ੍ਹਾਂ ਨੇ ਨਮੀ, ਬਰਸਾਤ, ਹਵਾ ਦਬਾਅ ਅਤੇ ਹਵਾ ਦੀ ਗਤੀ ਵਰਗੀਆਂ ਮੌਸਮ ਸਬੰਧੀ ਘਟਨਾਵਾਂ ਨੂੰ ਮਾਪਣ ਲਈ ਉਪਕਰਨ ਵਿਕਸਿਤ ਕਰਨ ਲਈ ਕੰਮ ਕੀਤਾ। ਅੰਨਾ ਹੋਰ ਦੇਸ਼ਾਂ ਤੋਂ ਕਿਸੇ ਵੀ ਆਯਾਤ ’ਤੇ ਭਰੋਸਾ ਕੀਤੇ ਬਿਨਾਂ ਭਾਰਤ ਵੱਲੋਂ ਆਪਣੇ ਮੌਸਮ ਨੂੰ ਮਾਪਣ ਅਤੇ ਨਿਗਰਾਨੀ ਕਰਨ ਦੇ ਤਰੀਕੇ ਨੂੰ ਮਾਨਕੀਕ੍ਰਿਤ ਕਰਨਾ ਚਾਹੁੰਦੀ ਸਨ। ਇਹ ਇੱਕ ਬਹੁਤ ਵੱਡੀ ਪ੍ਰਾਪਤੀ ਸੀ ਕਿਉਂਕਿ ਇਸ ਸਮੇਂ ਵੀ ਭਾਰਤ ’ਤੇ ਬਿ੍ਰਟਿਸ਼ ਸਾਮਰਾਜ ਦਾ ਕੰਟਰੋਲ ਸੀ।

ਇੱਕ ਬਸਤੀ ਦੇ ਰੂਪ ’ਚ ਉਨ੍ਹਾਂ ਦੇ ਜ਼ਿਆਦਾਤਰ ਵਿਨਿਰਮਾਣ ਦੀ ਨਿਗਰਾਨੀ ਬਿ੍ਰਟੇਨ ਵੱਲੋਂ ਕੀਤੀ ਜਾਂਦੀ ਸੀ ਅਤੇ ਦੇਸ਼ ਨੂੰ ਅਕਸਰ ਬਿ੍ਰਟੇਨ ਤੋਂ ਵਿਗਿਆਨਕ ਉਪਕਰਨ ਆਯਾਤ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਸੀ। 1980 ਦੇ ਦਹਾਕੇ ’ਚ ਸੰਸਾਰਿਕ ਵਿਗਿਆਨਕ ਭਾਈਚਾਰੇ ਨੇ ਪਾਇਆ ਕਿ ਮਨੁੱਖ ਕੁਝ ਰਸਾਇਣਾਂ ਨਾਲ ਹਵਾ ਨੂੰ ਪ੍ਰਦੂਸ਼ਿਤ ਕਰ ਰਹੇ ਸਨ, ਜਿਸ ਨਾਲ ਓਜੋਨ ਪਰਤ ਪਤਲੀ ਹੋ ਰਹੀ ਸੀ। ਇਹ ਖੋਜ ਅੰਨਾ ਮਣੀ ਵੱਲੋਂ ਕੀਤੀ ਗਈ ਤਕਨੀਕ ਅਤੇ ਇਤਿਹਾਸਕ ਮਾਪ ’ਤੇ ਨਿਰਭਰ ਸੀ।

Special Moong Dal Pakoda : ਪੰਜਾਬੀ ਮੂੰਗੀ ਦਾਲ ਦੇ ਪਕੌੜਿਆਂ ਦੀ ਕਮਾਲ, ਸਵਾਦ ਬੇਮਿਸਾਲ

ਓਜ਼ੋਨ ’ਚ ਇਹ ਸੁਰਾਖ ਇੱਕ ਵੱਡਾ ਵਾਤਾਵਰਣਕ ਸੰਕਟ ਸੀ। ਇੱਕ ਪਤਲੀ ਪਰਤ ਦਾ ਮਤਲਬ ਸੀ ਕਿ ਸੂਰਜ ਦੀ ਜ਼ਿਆਦਾ ਖਤਰਨਾਕ ਯੂਵੀ ਵਿਕਿਰਨ ਧਰਤੀ ’ਤੇ ਸਾਡੇ ਤੱਕ ਪਹੁੰਚ ਰਹੀ ਸੀ। ਇਸ ਖੋਜ ਨਾਲ ਉਨ੍ਹਾਂ ਰਸਾਇਣਾਂ ਦਾ ਨਿਯਮਨ ਹੋਇਆ, ਜੋ ਧਰਤੀ ਦੀ ਸੁਰੱਖਿਆਤਮਕ ਸਨਸਕ੍ਰੀਨ ਨੂੰ ਨੁਕਸਾਨ ਪਹੁੰਚਾ ਰਹੇ ਸਨ। ਅੰਨਾ ਮਣੀ ਨੇ ਅਜਿਹੇ ਯੰਤਰ ਵਿਕਸਿਤ ਕੀਤੇ ਜੋ ਸੌਰ ਵਿਕਿਰਨ ਦੇ ਹੁਣ ਤੱਕ ਦੇ ਸਭ ਤੋਂ ਸਟੀਕ ਮਾਪ ਪੈਦਾ ਕਰਦੇ ਹਨ।

ਉਨ੍ਹਾਂ ਦੇ ਕੰਮ ਨੇ ਸੌਰ ਅਤੇ ਪੌਣ ਊਰਜਾ ਦੀ ਵਰਤੋਂ ਕਰਨ ਲਈ ਗ੍ਰੀਨ ਟੈਕਨਾਲੋਜੀ ਦੇ ਵਿਕਾਸ ਦੀ ਨੀਂਹ ਰੱਖਣ ’ਚ ਮੱਦਦ ਕੀਤੀ। ਭਾਰਤ ਲਈ ਤਕਨੀਕੀ ਅਜ਼ਾਦੀ ਦੀ ਉਨ੍ਹਾਂ ਦੀ ਅਣਥੱਕ ਖੋਜ ਅਤੇ ਨਵਿਆਉਣਯੋਗ ਊਰਜਾ ਸਰੋਤਾਂ ਦੇ ਵਿਕਾਸ ’ਤੇ ਉਨ੍ਹਾਂ ਦੇ ਕੰਮ ਨੇ ਭਾਰਤ ਅਤੇ ਬਾਕੀ ਦੁਨੀਆ ਨੂੰ ਇਹ ਸਮਝਣ ’ਚ ਮੱਦਦ ਕੀਤੀ ਹੈ ਕਿ ਅਸੀਂ ਮਨੁੁੱਖ ਆਪਣੀ ਧਰਤੀ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਾਂ। 16 ਅਗਸਤ 2001 ਨੂੰ ਅੰਨਾ ਮਣੀ ਨੇ ਤਿਰੁਵੰਤਪੁਰਮ ’ਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

ਦੇਵੇਂਦਰਰਾਜ ਸੁਥਾਰ