ਆਗਰਾ (ਸੱਚ ਕਹੂੰ ਨਿਊਜ਼)। ਪੰਜਾਬ ਦੇ ਫਿਰੋਜ਼ਪੁਰ ਤੋਂ ਮੱਧ-ਪ੍ਰਦੇਸ਼ ਦੇ ਸਿਵਨੀ ਵੱਲ ਜਾ ਰਹੀ (14624) ਪਾਤਾਲਕੋਟ ਐਕਸਪ੍ਰੈੱਸ ’ਚ ਆਗਰਾ ਜ਼ਿਲ੍ਹੇ ਦੇ ਮਲਪੁੱਰਾ ਖੇਤਰ ਸਥਿਤ ਭਾੜਈ ਰੇਲਵੇ ਸਟੇਸ਼ਨ ਕੋਲ ਬੁੱਧਵਾਰ ਦੁਪਹਿਰ ਅੱਗ ਲੱਗ ਗਈ। ਇਸ ਹਾਦਸੇ ’ਚ ਕੁਝ ਯਾਤਰੀਆਂ ਦੇ ਝੁਲਸਣ ਦੀ ਸੂਚਨਾ ਹੈ। ਸੂਤਰਾਂ ਮੁਤਾਬਿਕ ਆਗਰਾ-ਗਵਾਲਿਯਰ ਰੇਲ ਮਾਰਗ ’ਤੇ ਪੰਜਾਬ ਦੇ ਫਿਰੋਜ਼ਪੁਰ ਤੋਂ ਮੱਧ-ਪ੍ਰਦੇਸ਼ ਦੇ ਸਿਵਨੀ ਜਾ ਰਹੀ ਪਾਤਾਲਕੋਟ ਐਕਸਪ੍ਰੈੱਸ (14624) ’ਚ ਅੱਗ ਲੱਗ ਗਈ। ਸ਼ੁਰੂਆਤੀ ਸੂਚਨਾਵਾਂ ’ਚ ਦੱਸਿਆ ਗਿਆ ਹੈ ਕਿ ਦੋ ਬੋਗਿਆਂ ’ਚ ਅੱਗ ਲੱਗੀ ਹੈ। ਇਸ ਤੋਂ ਬਾਅਦ ਆਈ ਸੂਚਨਾ ’ਚ ਚਾਰ ਬੋਗੀਆਂ ’ਚ ਅੱਗ ਲੱਗਣ ਦੀ ਜਾਣਕਾਰੀ ਮਿਲੀ ਹੈ। (Patalkot Express Train Fire)
ਇਹ ਵੀ ਪੜ੍ਹੋ : ਮਠਿਆਈਆਂ ਦੇ ਰੂਪ ’ਚ ਵੰਡਿਆ ਜਾ ਰਿਹਾ ਜ਼ਹਿਰ
ਟ੍ਰੇਨ ਦੀਆਂ ਬੋਗੀਆਂ ’ਚ ਅੱਗ ਦੀਆਂ ਲਪਟਾਂ ਨਿਕਲ ਦੀਆਂ ਨਜ਼ਰ ਆਈਆਂ। ਹਾਦਸੇ ਤੋਂ ਬਾਅਦ ਦਹਿਸ਼ਤ ਮੱਚ ਗਈ ਅਤੇ ਕੁਝ ਯਾਤਰੀਆਂ ਨੇ ਕੁੱਦ ਕੇ ਆਪਣੀ ਜਾਨ ਬਚਾਈ। ਹਾਦਸੇ ’ਚ ਕੁਝ ਯਾਤਰੀਆਂ ਦੇ ਝੁਲਸਣ ਦੀ ਸੂਚਨਾ ਮਿਲੀ ਹੈ ਹਾਲਾਂਕਿ ਹੁਣ ਤੱਕ ਇਸ ਦੀ ਸਹੀ ਪੁਸ਼ਟੀ ਨਹੀਂ ਕੀਤੀ ਗਈ ਹੈ। ਮੌਕੇ ’ਤੇ ਰੇਲਵੇ ਦੇ ਅਧਿਕਾਰੀ ਅਤੇ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਵੀ ਪਹੁੰਚ ਗਈਆਂ ਹਨ। ਲੋਕਾਂ ਦੀ ਮੱਦਦ ਨਾਲ ਅੱਗ ’ਤੇ ਕਾਬੂ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਥਾਣਾ ਅਤੇ ਰੇਲਵੇ ਪੁਲਿਸ ਵੀ ਪਹੁੰਚ ਗਈ ਹੈ। ਹਰ ਕੋਈ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।