ਵਿਸ਼ਵ ਕੱਪ ‘ਚ ਆਸਟ੍ਰੇਲੀਆ ਨੇ ਨੀਦਰਲੈਂਡ ਨੂੰ ਹਰਾ ਕੇ ਬਣਾਇਆ ਸਭ ਤੋਂ ਵੱਡੀ ਜਿੱਤ ਦਾ ਰਿਕਾਰਡ

AUS Vs NED
ਵਿਸ਼ਵ ਕੱਪ 'ਚ ਆਸਟ੍ਰੇਲੀਆ ਨੇ ਨੀਦਰਲੈਂਡ ਨੂੰ ਹਰਾ ਕੇ ਬਣਾਇਆ ਸਭ ਤੋਂ ਵੱਡੀ ਜਿੱਤ ਦਾ ਰਿਕਾਰਡ

AUS Vs NED : ਮੈਕਸਵੈੱਲ ਨੇ ਬਣਾਇਆ ਸਭ ਤੋਂ ਤੇਜ਼ ਸੈਂਕੜਾ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਆਸਟਰੇਲੀਆ ਨੇ ਵਨਡੇ ਵਿਸ਼ਵ ਕੱਪ ‘ਚ ਦਿੱਲੀ ਦੇ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ’ਚ ਨੀਦਰਲੈਂਡ ਨੂੰ 309 ਦੌੜਾਂ ਨਾਲ ਹਰਾ ਇਤਿਹਾਸ ਰਚ ਦਿੱਤਾ। ਵਿਸ਼ਵ ਕੱਪ ਦੇ ਇਤਿਹਾਸ ਵਿੱਚ ਦੌੜਾਂ ਦੇ ਮਾਮਲੇ ਵਿੱਚ ਇਹ ਕਿਸੇ ਵੀ ਟੀਮ ਦੀ ਸਭ ਤੋਂ ਵੱਡੀ ਜਿੱਤ ਹੈ। ਪਿਛਲਾ ਰਿਕਾਰਡ 257 ਦੌੜਾਂ ਦਾ ਸੀ। ਉਹੀ ਵੀ ਆਸਟ੍ਰੇਲੀਆ ਨੇ ਅਫਗਾਨਿਸਤਾਨ ਨੂੰ 2015 ‘ਚ 257 ਦੌੜਾਂ ਨਾਲ ਹਰਾਇਆ ਸੀ।  (AUS Vs NED)

ਅਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 399 ਦੌੜਾਂ ਦਾ ਵੱਡਾ ਸਕੋਰ ਖੜਾ ਕੀਤਾ। ਓਪਨਰ ਡੇਵਿਡ ਵਾਰਨਰ ਦੀ 104 ਦੌੜਾਂ ਦੀ ਪਾਰੀ ਅਤੇ ਗਲੇਨ ਮੈਕਸਵੈੱਨ ਦੇ ਤੂਫਾਨੀ ਸੈਂਕੜੇ ਸਦਕਾ ਵੱਡਾ ਸਕੋਰ ਬਣਾਇਆ। ਮੈਕਸਵੈੱਲ ਨੇ 44 ਸਿਰਫ ਗੇਂਦਾਂ ਦਾ ਸਾਹਮਣਾ ਕੀਤਾ ਅਤੇ 106 ਦੌੜਾਂ ਬਣਾਇਆਂ ਅਤੇ ਉਸ ਪਾਰੀ ’ਚ 9 ਚੌਕੇ ਅਤੇ 8 ਛੱਕੇ ਸ਼ਾਮਲ ਰਹੇ। ਪਹਾੜ ਜਿੱਡੇ ਟੀਚੇ ਦਾ ਪਿੱਛਾ ਕਰਦਿਆਂ ਨੀਦਰਲੈਂਡ 21 ਓਵਰਾਂ ’ਚ 90 ਦੌੜਾਂ ਹੀ ਬਣਾ ਸਕੀ।

ਨੀਦਰਲੈਂਦ ਦੇ 6 ਬੱਲੇਬਾਜ਼ ਦਹਾਈ ਦਾ ਅੰਕੜਾ ਵੀ ਨੀਂ ਛੋਹ ਸਕੇ। ਸਿਰਫ ਬਿਕਰਮ ਨੇ ਸਭ ਤੋਂ ਵੱਧ 25 ਦੌੜਾਂ ਬਣਾਈਆ। ਆਸਟਰੇਲੀਆ ਵੱਲੋਂ ਐਡਮ ਜੰਪਾ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ। ਇਸ ਜਿੱਤ ਦੇ ਨਾਲ ਹੀ ਆਸਟਰਲੀਆ ਨੇ ਆਪਣਾ ਸੈਮੀਫਾਈਨਲ ਦਾ ਰਸਤਾ ਵੀ ਕੁਝ ਹੱਦ ਤੱਕ ਸਾਫ ਕਰ ਲਿਆ ਹੈ।

ਅਸਟਰੇਲੀਆ ਨੇ ਦਿੱਤਾ ਸੀ 400 ਦੌੜਾਂ ਦਾ ਟੀਚਾ

AUS Vs NED

ਅਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 399 ਦੌੜਾਂ ਬਣਾਇਆਂ ਹਨ। ਜਿਸ ਵਿੱਚ ਓਪਨਰ ਡੇਵਿਡ ਵਾਰਨਰ ਦੀ 104 ਦੌੜਾਂ ਦੀ ਪਾਰੀ ਰਹੀ ਅਤੇ ਬਾਅਦ ’ਚ ਆਲਰਾਉਂਡਰ ਗਲੇਨ ਮੈਕਸਵੈੱਨ ਦੇ ਤੂਫਾਨੀ ਸੈਂਕੜੇ ਨੇ ਮਹੱਤਵਪੂਰਨ ਯੋਗਦਾਨ ਦਿੱਤਾ। ਮੈਕਸਵੈੱਲ ਨੇ 44 ਸਿਰਫ ਗੇਂਦਾਂ ਦਾ ਸਾਹਮਣਾ ਕੀਤਾ ਅਤੇ 106 ਦੌੜਾਂ ਬਣਾਇਆਂ ਅਤੇ ਉਸ ਪਾਰੀ ’ਚ 9 ਚੌਕੇ ਅਤੇ 8 ਛੱਕੇ ਸ਼ਾਮਲ ਰਹੇ। ਹੁਣ ਨੀਦਰਲੈਂਡ ਨੂੰ ਇਹ ਮੈਚ ਜਿੱਤਣ ਲਈ ਪੂਰੇ 400 ਦੌੜਾਂ ਦਾ ਟੀਚਾ ਮਿਲਿਆ ਹੈ। (AUS Vs NED)

ਇਹ ਵੀ ਪੜ੍ਹੋ : ਸ਼ਹਿਰ ਲੁਧਿਆਣਾ ਦੀ ਆਬੋ-ਹਵਾ ਵਿਗੜੀ, ਸਾਹ ਲੈਣਾ ਹੋਇਆ ਔਖਾ

ਨੀਦਰਲੈਂਡ ਵੱਲੋਂ ਲੋਗਨ ਵੈਨ ਵੀਕ ਨੇ ਸਭ ਤੋਂ ਜ਼ਿਆਦਾ 4 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਤੋਂ ਇਲਾਵਾ ਬਾਸ ਡੀ ਲੀਡੇ ਨੇ 2 ਵਿਕਟਾਂ ਹਾਸਲ ਕੀਤੀਆਂ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਅਸਟਰੇਲੀਆ ਦੀ ਟੀਮ ਦੀ ਸ਼ੁਰੂਆਤ ਇੱਕ ਸਮੇਂ ਤਾਂ ਚੰਗੀ ਨਹੀਂ ਰਹੀ ਸੀ ਅਤੇ ਉਨ੍ਹਾਂ ਦੇ ਓਪਨਰ ਬੱਲੇਬਾਜ਼ ਮਾਰਸ਼ 9 ਦੌੜਾਂ ਬਣਾ ਕੇ ਆਉਟ ਹੋ ਗਏ ਸਨ ਫਿਰ ਉਸ ਤੋਂ ਬਾਅਦ ਡੇਵਿਡ ਵਾਰਨਰ ਨੇ ਸਟੀਵ ਸਮਿਥ ਨੇ ਮਿਲ ਕੇ ਟੀਮ ਨੂੰ ਸੰਭਾਲਿਆ। ਸਮਿਥ ਨੇ 71 ਦੌੜਾਂ ਦੀ ਪਾਰੀ ਖੇਡੀ ਅਤੇ ਸਮਿਥ ਤੋਂ ਇਲਾਵਾ ਲਾਬੁਸ਼ੇਨ ਨੇ ਵੀ 62 ਦੌੜਾਂ ਬਣਾ ਕੇ ਅਰਧਸੈਂਕੜੇ ਵਾਲੀ ਪਾਰੀ ਖੇਡੀ। ਦੱਸ ਦੇਈਏ ਕਿ ਅਸਟਰੇਲੀਆ ਇਸ ਸਮੇਂ ਵਿਸ਼ਵ ਕੱਪ ਸੂਚੀ ’ਚ ਚੌਥੇ ਨੰਬਰ ’ਤੇ ਹੈ। (AUS Vs NED)