ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਕ੍ਰਿਕੇਟ ਟੀਮ ਇਸ ਵਾਰ ਵਿਸ਼ਵ ਕੱਪ ਆਪਣੇ ਨਾਂਅ ਕਰ ਸਕਦੀ ਹੈ। ਜਾਣੋ 5 ਅਜਿਹੇ ਇਤਫ਼ਾਕ ਜਿਹੜੇ ਭਾਰਤ ਦੇ ਵਿਸ਼ਵ ਚੈਂਪੀਅਨ ਬਣਨ ਵੱਲ ਇਸ਼ਾਰਾ ਕਰ ਰਹੇ ਹਨ, ਜਿਨ੍ਹਾਂ ਨੂੰ ਪੜ੍ਹ ਕੇ ਤੁਸੀਂ ਵੀ ਮਹਿਸੂਸ ਕਰ ਸਕਦੇ ਹੋ ਕਿ ਭਾਰਤੀ ਟੀਮ ਇਸ ਵਾਰ ਵੀ ਵਿਸ਼ਵ ਕੱਪ ਚੈਂਪੀਅਨ ਬਣ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਟੀਮ ਇੰਡੀਆ ਵਿਸ਼ਵ ਕੱਪ ’ਚ ਆਪਣਾ 100 ਫੀਸਦੀ ਪ੍ਰਦਰਸ਼ਨ ਕਰ ਰਹੀ ਹੈ। ਇਸ ਸ਼ਾਨਦਾਰ ਪ੍ਰਦਰਸ਼ਨ ਨੂੰ ਵੇਖਦੇ ਹੋਏ ਟੀਮ ਇੰਡੀਆ ਨੂੰ ਇਸ ਸਾਲ ਹੋ ਰਹੇ ਵਿਸ਼ਵ ਕੱਪ ’ਚ ਚੈਂਪੀਅਨ ਬਣਨ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਦੇ ਵਿਸ਼ਵ ਕੱਪ ’ਚ ਵੀ 1983 ਦੇ ਵਿਸ਼ਵ ਕੱਪ ਵਰਗੇ ਕੁਝ ਅਜਿਹੇ ਇਤਫ਼ਾਕ ਵੇਖਣ ਨੂੰ ਮਿਲ ਰਹੇ ਹਨ, ਜਿਸ ਨੂੰ ਦੇਖ ਲੱਗਦਾ ਹੈ ਕਿ ਭਾਰਤੀ ਟੀਮ ਇਸ ਵਾਰ ਵੀ ਵਿਸ਼ਵ ਕੱਪ ਆਪਣੇ ਨਾਂਅ ਕਰ ਸਕਦੀ ਹੈ। (ICC World Cup 2023)
ਕੀ ਹਨ ਉਹ ਇਤਫ਼ਾਕ, ਜਾਣੋ ਇੱਕ ਨਜਰ ’ਚ | ICC World Cup 2023
1. ਤੁਹਾਨੂੰ ਯਾਦ ਹੀ ਹੋਵੇਗਾ ਕਿ ਇਸ ਵਿਸ਼ਵ ਕੱਪ ’ਚ ਭਾਰਤ ਦਾ ਪਹਿਲਾ ਮੈਚ 5 ਵਾਰ ਦੀ ਵਿਸ਼ਵ ਚੈਂਪੀਅਨ ਅਸਟਰੇਲੀਆ ਨਾਲ ਸੀ, ਜਿਸ ’ਚ ਦੋਵੇਂ ਭਾਰਤੀ ਓਪਨਰ ਬੱਲੇਬਾਜ ਰੋਹਿਤ ਸ਼ਰਮਾ ਅਤੇ ਈਸ਼ਾਨ ਕਿਸ਼ਨ ਖਰਾਬ ਪ੍ਰਦਰਸ਼ਨ ਕਾਰਨ ਜੀਰੋ ’ਤੇ ਆਊਟ ਹੋ ਗਏ ਸਨ। ਹਾਲਾਂਕਿ ਭਾਰਤ ਨੇ ਬਾਅਦ ਦੇ ਦੋਵੇਂ ਮੈਚ ਜਿੱਤੇ। ਤੁਹਾਨੂੰ 1983 ਦਾ ਵਿਸ਼ਵ ਕੱਪ ਯਾਦ ਹੋਵੇਗਾ ਜਿਸ ਦੇ ਪਹਿਲੇ ਮੈਚ ’ਚ ਵੀ ਕੁਝ ਅਜਿਹਾ ਵੇਖਣ ਨੂੰ ਮਿਲਿਆ ਸੀ। ਉਸ ਸਮੇਂ ਵੀ ਭਾਰਤ ਦੇ ਦੋਵੇਂ ਸਲਾਮੀ ਓਪਨਰ ਬੱਲੇਬਾਜ ਜੀਰੋ ’ਤੇ ਆਊਟ ਹੋ ਗਏ ਸਨ, ਜੋ ਜਿੰਬਾਬਵੇ ਖਿਲਾਫ ਖੇਡਿਆ ਜਾ ਰਿਹਾ ਸੀ, ਅਤੇ ਉਸ ਤੋਂ ਬਾਅਦ ਭਾਰਤ ਨੇ ਆਪਣੇ ਅਗਲੇ ਦੋਵੇਂ ਮੈਚ ਆਪਣੇ ਨਾਂਅ ਕੀਤੇ ਸਨ।
2. ਜੇਕਰ ਵੈਸੇ ਵੇਖਿਆ ਜਾਵੇ ਤਾਂ ਅਸਟਰੇਲੀਆ ਨੂੰ ਹੀ ਹਰ ਵਿਸ਼ਵ ਕੱਪ ’ਚ ਜਿੱਤ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾਂਦਾ ਹੈ। ਇਸ ਨੂੰ ਵੇਖਦੇ ਹੋਏ ਵਿਸ਼ਵ ਕੱਪ ’ਚ ਅਸਟਰੇਲੀਆ ਨੂੰ ਹਰਾਉਣ ਵਾਲੀ ਟੀਮ ਵੀ ਜਿੱਤ ਦੀ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਹੈ। ਜੇਕਰ ਇਸੇ ਨਜਰੀਏ ਤੋਂ ਵੇਖਿਆ ਜਾਵੇ ਤਾਂ ਭਾਰਤ ਨੇ 1983 ਅਤੇ 2011 ਦੇ ਵਿਸ਼ਵ ਕੱਪ ’ਚ ਵੀ ਆਸਟਰੇਲੀਆ ਨੂੰ ਹਰਾ ਕੇ ਦੋਵੇਂ ਵਿਸ਼ਵ ਕੱਪ ਜਿੱਤੇ ਸਨ। ਇਸੇ ਹਿਸਾਬ ਨਾਲ ਵੇਖੀਏ ਤਾਂ ਇਸ ਵਾਰ ਵੀ ਭਾਰਤ ਨੇ ਪਹਿਲੇ ਹੀ ਮੈਚ ’ਚ 5 ਵਾਰ ਦੀ ਵਿਸ਼ਵ ਕੱਪ ਜੇਤੂ ਆਸਟਰੇਲੀਆ ਨੂੰ ਹਰਾਇਆ ਸੀ ਅਤੇ ਇਸ ਇਤਫ਼ਾਕ ਨੂੰ ਵੀ ਵੇਖਦੇ ਹੋਏ ਭਾਰਤ ਨੂੰ ਵਿਸ਼ਵ ਕੱਪ ਚੈਂਪੀਅਨ ਬਣਨ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਹਵਾਈ ਅੱਡੇ ’ਤੇ ਖ਼ਰੀਦੇ ਸਮੋਸੇ ’ਚੋਂ ਨਿਕਲਿਆ ‘ਕਾਕਰੋਚ’
3. ਤੀਜੇ ਇਤਫ਼ਾਕ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ 2 ਇੱਕਰੋਜ਼ਾ ਵਿਸ਼ਵ ਕੱਪਾਂ ’ਚ ਜੇਤੂ ਟੀਮ ਵਿਸ਼ਵ ਕੱਪ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਆਈਸੀਸੀ ਦੀ ਨੰਬਰ-1 ਟੀਮ ਬਣ ਗਈ ਸੀ। 2015 ਦੀ ਗੱਲ ਕਰੀਏ ਤਾਂ ਉਸ ਸਮੇਂ ਅਸਟਰੇਲੀਆ ਨੇ ਵਿਸ਼ਵ ਕੱਪ ਆਪਣੇ ਨਾਂਅ ਕੀਤਾ ਸੀ ਅਤੇ ਵਿਸ਼ਵ ਕੱਪ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਅਸਟਰੇਲਆ ਨੰਬਰ-1 ਇੱਕਰੋਜ਼ਾ ਟੀਮ ਬਣੀ ਸੀ। 2019 ’ਚ ਵੀ ਕੁਝ ਅਜਿਹਾ ਹੀ ਵੇਖਣ ਨੂੰ ਮਿਲਿਆ ਸੀ। 2019 ਵਿਸ਼ਵ ਕੱਪ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਇੰਗਲੈਂਡ ਦੀ ਟੀਮ ਨੰਬਰ-1 ਇੱਕਰੋਜ਼ਾ ਟੀਮ ਬਣੀ ਸੀ ਅਤੇ ਇੰਗਲੈਂਡ ਨੇ ਵੀ ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਂਅ ਕੀਤਾ ਸੀ। ਜੇਕਰ ਇਸ ਇਤਫ਼ਾਕ ’ਤੇ ਨਿਗ੍ਹਾ ਮਾਰੀਏ ਤਾਂ ਇਸ ਵਾਰ ਵਿਸ਼ਵ ਕੱਪ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਭਾਰਤੀ ਟੀਮ ਇੱਕਰੋਜ਼ਾ ਫਾਰਮੈਟ ’ਚ ਨੰਬਰ-1 ਟੀਮ ਬਣੀ ਹੈ, ਜਿਸ ਨੂੰ ਵੇਖਦੇ ਹੋਏ ਭਾਰਤ ਇਸ ਵਾਰ ਦੇ ਵਿਸ਼ਵ ਕੱਪ ਦਾ ਚੈਂਪੀਅਨ ਬਣਨ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। (ICC World Cup 2023)
ਇਹ ਵੀ ਪੜ੍ਹੋ : ਦੋ ਧਿਰਾਂ ’ਚ ਚੱਲੀਆਂ ਗੋਲੀਆਂ, ਸਰਪੰਚ ਸਮੇਤ 2 ਦੀ ਮੌਤ
4. ਇੱਕਰੋਜ਼ਾ ਵਿਸ਼ਵ ਕੱਪ 2011 ਦੀ ਗੱਲ ਕਰੀਏ ਤਾਂ ਭਾਰਤ ਪਹਿਲੀ ਅਜਿਹੀ ਟੀਮ ਬਣੀ ਸੀ, ਜਿਹੜੀ ਆਪਣੇ ਹੀ ਮੈਦਾਨ ’ਤੇ ਵਿਸ਼ਵ ਚੈਂਪੀਅਨ ਬਣੀ ਸੀ। ਇਸ ਤੋਂ ਬਾਅਦ ਦੋ ਵਿਸ਼ਵ ਕੱਪਾਂ ’ਚ ਅਸਟਰੇਲੀਆ ਅਤੇ ਇੰਗਲੈਂਡ ਲੜੀਵਾਰ : 2015 ਅਤੇ 2019 ’ਚ ਵੀ ਆਪਣੇ ਹੀ ਘਰ ’ਚ ਵਿਸ਼ਵ ਚੈਂਪੀਅਨ ਬਣੇ। ਜੇਕਰ ਸਮਾਂ ਵੀ ਇਸ ਨੂੰ ਫਾਲੋ ਕਰੇ ਤਾਂ ਇਸ ਵਾਰ ਵਿਸ਼ਵ ਕੱਪ ਭਾਰਤੀ ਦੀ ਧਰਤੀ ’ਤੇ ਖੇਡਿਆ ਜਾ ਰਿਹਾ ਹੈ, ਇਸ ਲਈ ਟੀਮ ਇੰਡੀਆ ਨੂੰ ਵਿਸ਼ਵ ਚੈਂਪੀਅਨ ਬਣਨ ਦੀ ਦਾਅਵੇਦਾਰ ਮੰਨਿਆ ਜਾ ਰਿਹਾ ਹੈ। (Sachin Tendulkar)
5. ਹੁਣ ਗੱਲ ਆਉਂਦੀ ਹੈ ਵਿਸ਼ਵ ਕੱਪ 1983 ਦੀ, ਜਿਸ ’ਚ ਭਾਰਤੀ ਟੀਮ ਜਿੰਬਾਬਵੇ ਦਾ ਸਾਹਮਣਾ ਕਰ ਰਹੀ ਸੀ, ਉਦੋਂ ਭਾਰਤ ਨੇ ਸਿਰਫ 17 ਦੌੜਾਂ ’ਤੇ ਹੀ ਆਪਣੀਆਂ ਸ਼ੁਰੂਆਤੀ 5 ਵਿਕਟਾਂ ਗੁਆ ਦਿੱਤੀਆਂ ਸਨ ਅਤੇ ਉਸ ਸਮੇਂ ਕਪਿਲ ਦੇਵ ਫੀਲਡਿੰਗ ਕਰਕੇ ਨਹਾਉਣ ਗਏ ਸਨ, ਕਿਉਂਕਿ ਉਨ੍ਹਾਂ ਨੂੰ ਇਹ ਉਮੀਦ ਨਹੀਂ ਸੀ ਕਿ ਉਨ੍ਹਾਂ ਦੀ ਬੱਲੇਬਾਜ਼ੀ ਇਨ੍ਹੀਂ ਛੇਤੀ ਆ ਜਾਵੇਗੀ। ਜਲਦੀ ਹੀ ਨਹਾ ਕੇ ਉਹ ਮੈਦਾਨ ’ਤੇ ਗਏ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 175 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਮੈਚ ਭਾਰਤੀ ਟੀਮ ਦੀ ਝੋਲੀ ’ਚ ਪਾ ਦਿੱਤਾ। ਤੁਸੀਂ ਵੇਖਿਆ ਹੋਵੇਗਾ ਕਿ ਇਸ ਵਾਰ ਦੇ ਵਿਸ਼ਵ ਕੱਪ ’ਚ ਵੀ ਕੁਝ ਅਜਿਹਾ ਹੀ ਹੋਇਆ ਹੈ। (ICC World Cup 2023)
ਵਿਸ਼ਵ ਕੱਪ | IND vs BAN
ਇਸ ਵਾਰ ਵੀ ਵਿਸ਼ਵ ਕੱਪ ’ਚ ਵੀ ਅਸਟਰੇਲੀਆ ਖਿਲਾਫ ਪਹਿਲੇ ਹੀ ਮੈਚ ’ਚ ਭਾਰਤ ਨੇ ਸਿਰਫ 2 ਦੌੜਾਂ ’ਤੇ ਆਪਣੀਆਂ ਸ਼ੁਰੂਆਤੀ 3 ਵਿਕਟਾਂ ਗੁਆ ਦਿੱਤੀਆਂ ਸਨ ਅਤੇ ਉਸ ਸਮੇਂ ਲੋਕੇਸ਼ ਰਾਹੁਲ 50 ਓਵਰਾਂ ’ਚ ਵਿਕਟਕੀਪੀਂਗ ਕਰਨ ਤੋਂ ਬਾਅਦ ਨਹਾਉਣ ਲਈ ਡਰੈਸਿੰਗ ਰੂਮ ’ਚ ਚਲੇ ਗਏ ਸਨ ਪਰ ਭਾਰਤ ਦੀ ਸਥਿਤੀ ਨੂੰ ਵੇਖਦੇ ਹੋਏ ਇਸ ਕਾਰਨ ਉਨ੍ਹਾਂ ਨੂੰ ਕੁਝ ਸਮੇਂ ਬਾਅਦ ਮੈਦਾਨ ’ਤੇ ਆਉਣਾ ਪਿਆ। ਉਸ ਤੋਂ ਬਾਅਦ ਦਾ ਨਜ਼ਾਰਾ ਤਾਂ ਤੁਸੀਂ ਵੇਖਿਆ ਹੀ ਹੋਵੇਗਾ ਕਿ ਉਨ੍ਹਾਂ ਨੇ ਟੀਮ ਇੰਡੀਆ ਨੂੰ ਇਸ ਮੈਚ ’ਚ ਸ਼ਾਨਦਾਰ ਜਿੱਤ ਦਿਵਾ ਦਿੱਤੀ। ਜੇਕਰ ਇਸ ਸੰਯੋਗ ਨੂੰ ਵੇਖਿਆ ਜਾਵੇ ਤਾਂ ਇਸ ਵਾਰ ਦੇ ਵਿਸ਼ਵ ਕੱਪ ’ਚ ਟੀਮ ਇੰਡੀਆ ਵਿਸ਼ਵ ਕੱਪ ਚੈਂਪੀਅਨ ਬਣ ਸਕਦੀ ਹੈ।