ਸਾਡੇ ਨਾਲ ਸ਼ਾਮਲ

Follow us

13.6 C
Chandigarh
Saturday, February 7, 2026
More
    Home Breaking News ਸਮਾਂ ਸਾਰਨੀ ਬਣ...

    ਸਮਾਂ ਸਾਰਨੀ ਬਣਾਓ ਤੇ ਖੁਦ ਲਈ ਵੀ ਸਮਾਂ ਕੱਢੋ

    Yourself

    ਅੱਜ-ਕੱਲ੍ਹ ਅਕਸਰ ਇਹੋ-ਜਿਹਾ ਕਹਿਣ ਵਾਲੇ ਲੋਕ ਜਰੂਰ ਮਿਲ ਜਾਣਗੇ ਕਿ ਸਮਾਂ ਹੀ ਨਹੀਂ ਮਿਲਦਾ। ਇਹ ਲੋਕ ਆਪਣਾ ਕੰਮ ਨਿਬੇੜਣਾ ਚਾਹੁੰਦੇ ਹਨ, ਪਰ ਟੀ. ਵੀ. ਦੇ ਸਾਹਮਣੇ ਕਈ ਘੰਟੇ ਬੈਠੇ ਰਹਿੰਦੇ ਹਨ, ਤੇ ਹੱਥ ਵਿੱਚ ਮੋਬਾਈਲ ਲੈ ਕੇ ਦੋਸਤਾਂ-ਮਿੱਤਰਾਂ ਨਾਲ ਚੈਟ ਕਰੀ ਜਾਂਦੇ ਹਨ। ਇਸ ਮੁਸ਼ਕਿਲ ਤੋਂ ਬਚਣ ਦਾ ਇੱਕੋ-ਇੱਕ ਤਰੀਕਾ ਹੈ, ਕਿ ਸਮੇਂ ਦਾ ਚੰਗੀ ਤਰ੍ਹਾਂ ਪ੍ਰਬੰਧ ਤੇ ਵਰਤੋਂ ਕੀਤੀ ਜਾਵੇ । ਇੱਥੇ ਇਹੋ-ਜਿਹੇ ਕਈ ਤਰੀਕੇ ਦਿੱਤੇ ਜਾ ਰਹੇ ਹਨ ਜਿਨ੍ਹਾਂ ਨਾਲ ਤੁਹਾਨੂੰ ਸਮੇਂ ਦੀ ਕਮੀ ਕਦੇ ਮਹਿਸੂਸ ਨਹੀਂ ਹੋਵੇਗੀ।

    ਤੁਸੀਂ ਕੰਮ ਪੂਰਾ ਕਰਨ ਲਈ ਆਪਣੇ ਲਈ ਤਾਂ ਪੂਰਾ ਸਮਾਂ ਕੱਢ ਹੀ ਸਕੋਗੇ, ਪਰਿਵਾਰ ਤੇ ਮਿੱਤਰਾਂ ਲਈ ਵੀ ਸਮਾਂ ਕੱਢ ਸਕੋਂਗੇ। ਦੇਖੋ ਇਹ ਸਭ ਕਿਵੇਂ ਹੋਵੇਗਾ। ਆਪਣੀ ਸਿਹਤ ਦਾ ਧਿਆਨ ਰੱਖੋ। ਕਿਉਂਕਿ ਰੋਜ਼ਾਨਾ ਦੇ ਨੇਮ ਪ੍ਰਬੰਧ ਲਈ ਚੰਗੀ ਸਿਹਤ ਦਾ ਹੋਣਾ ਜਰੂਰੀ ਹੈ। ਇੱਕ ਡਾਇਰੀ ਹਮੇਸ਼ਾ ਆਪਣੇ ਕੋਲ ਰੱਖੋ ।ਇਸ ਵਿੱਚ ਹਰ ਜ਼ਰੂਰੀ ਗੱਲ ਨੋਟ ਕਰਦੇ ਰਹੋ। ਭਾਵੇਂ ਕਿਸੇ ਦਾ ਸਿਰਨਾਵਾਂ ਹੋਵੇ, ਕਿਸੇ ਦਾ ਫੋਨ ਨੰਬਰ ਹੋਵੇ, ਮੋਬਾਇਲ ਨੰਬਰ ਹੋਵੇ ਜਾਂ ਕਿਸੇ ਨਵੇਂ ਆਦਮੀ ਦਾ ਨਾਂਅ ਸ਼ਾਮਲ ਹੋਵੇ।

    ਸਮੇਂ-ਸਮੇਂ ’ਤੇ ਦਿਮਾਗ ਵਿੱਚ ਆਉਣ ਵਾਲੇ ਨਵੇਂ ਵਿਚਾਰ ਵੀ ਇਸ ਵਿੱਚ ਲਿਖਦੇ ਰਹੋ। ਦਿਮਾਗ ਵਿੱਚ ਜੋ ਵੀ ਕੰਮ ਯਾਦ ਆਉਂਦੇ ਰਹਿਣ ਉਨ੍ਹਾਂ ਦੀ ਸੂਚੀ ਬਣਾਉਂਦੇ ਰਹੋ। ਇਸ ਸੂਚੀ ਵਿੱਚ ਉਹ ਕੰਮ ਵੀ ਦਰਜ ਹੋਣੇ ਚਾਹੀਦੇ ਹਨ, ਜੋ ਤੁਸੀਂ ਅੱਜ ਤੋਂ ਲੈ ਕੇ ਅਗਲੇ ਸਾਲ ਤੱਕ ਨਿਬੇੜਨੇ ਹਨ ।ਜਿੰਦਗੀ ਨੂੰ ਨੇਮਾਂ ਮੁਤਾਬਕ ਚਲਾਉਣ ਲਈ ਉਹ ਸੂਚੀ ਤੁਹਾਡੇ ਬਹੁਤ ਕੰਮ ਆਵੇਗੀ, ਤੈਅ ਹੋਵੇਗਾ ਕਿ ਤੁਹਾਨੂੰ ਤੁਹਾਡੇ ਕੰਮ ਲਈ ਕਿੰਨਾ ਸਮਾਂ ਮਿਲ ਸਕੇਗਾ।

    ਰਾਤ ਨੂੰ ਸੌਣ ਤੋਂ ਪਹਿਲਾਂ ਹੀ ਅਗਲੇ ਦਿਨ ਕੀਤੇ ਜਾਣ ਵਾਲੇ ਕੰਮਾਂ ਦੀ ਲਿਸਟ ਵੀ ਤਿਆਰ ਕਰ ਲੈਣੀ ਚਾਹੀਦੀ ਹੈ। ਜੋ-ਜੋ ਕੰਮ ਤੁਸੀਂ ਕਰਦੇ ਜਾਓ ਉਨ੍ਹਾਂ ਅੱਗੇ ਲਾਲ ਰੰਗ ਨਾਲ ਨਿਸ਼ਾਨ ਲਾਉਂਦੇ ਜਾਓ। ਤੁਹਾਨੂੰ ਇਹ ਵੇਖ ਕੇ ਹੈਰਾਨੀ ਹੋਵੇਗੀ ਕਿ ਤੁਸੀਂ ਇੱਕ ਦਿਨ ਵਿਚ ਹੀ ਕਿੰਨੇ ਕੰਮ ਕਰ ਦਿੱਤੇ ਹਨ। ਇਸ ਨਾਲ ਨਾ ਸਿਰਫ ਤੁਹਾਡੇ ਕੰਮ ਸਮੇਂ ਸਿਰ ਨਿੱਬੜਦੇ ਰਹਿਣਗੇ, ਸਗੋਂ ਤੁਹਾਡਾ ਮਨ ਵੀ ਬੇਫ਼ਿਕਰ ਰਹੇਗਾ।

    ਜੰਗ ਨਾਲ ਮਨੁੱਖਤਾ ’ਤੇ ਵਧਦਾ ਖ਼ਤਰਾ

    ਕੰਮ ਤੇ ਮਨੋਰੰਜਨ ਵਿੱਚ ਸੰਤੁਲਨ ਬਣਾ ਕੇ ਰੱਖੋ। ਘਰ-ਪਰਿਵਾਰ ਲਈ ਸਮਾਂ ਕੱਢੋ, ਟੀ. ਵੀ. ਘੱਟ ਤੋਂ ਘੱਟ ਦੇਖੋ ਤੇ ਮੋਬਾਈਲ ਘੱਟ ਤੋਂ ਘੱਟ ਦੇਖੋ। ਖੁਦ ਤੋਂ ਇਹੋ ਜਿਹੀ ਉਮੀਦ ਨਾ ਕਰੋ ਜੋ ਤੁਸੀਂ ਪੂਰੀ ਨਾ ਕਰ ਸਕੋ। ਖੇਡ ਅਤੇ ਕਸਰਤ ਦੇ ਸਮੇਂ ਵਿੱਚ ਜਿਆਦਾ ਕਟੌਤੀ ਨਾ ਕਰੋ। ਉਸ ਤੋਂ ਪਹਿਲਾਂ ਹੀ ਕੁਝ ਕੰਮ ਨਿਪਟਾ ਲਵੋ ਤਾਂ ਤੁਹਾਨੂੰ ਪੂਰਾ ਸਮਾਂ ਮਿਲ ਜਾਵੇਗਾ। ਇੱਕ ਕੰਮ ਪੂਰਾ ਕਰਨ ਮਗਰੋਂ ਹੀ ਦੂਜਾ ਕੰਮ ਹੱਥ ਵਿੱਚ ਲਵੋ। ਅਧੂਰੇ ਕੰਮ ਅਗਲੇ ਕੰਮ ਵਿੱਚ ਰੁਕਾਵਟ ਨਹੀਂ ਬਣਨਗੇ।

    ਹਰ ਕੰਮ ਨੂੰ ਛੇਤੀ-ਛੇਤੀ ਕਰਨ ਦੀ ਆਦਤ ਪਾਓ। ਮਨੁੱਖ ਨੂੰ ਥਕਾਵਟ ਕੰਮ ਕਰਨ ਦੀ ਮਿਹਨਤ ਤੋਂ ਨਹੀਂ ਹੁੰਦੀ ਹੈ, ਜਿੰਨੀ ਟਾਲ-ਮਟੋਲ ਤੋਂ ਹੁੰਦੀ ਹੈ। ਮਾੜੇ ਸਮੇਂ ਲਈ ਕੋਈ ਦੂਜੀ ਤਕਨੀਕ ਸੋਚ ਕੇ ਰੱਖੋ। ਇਹ ਨਹੀਂ ਕਿ ਹੱਥ ’ਤੇ ਹੱਥ ਧਰ ਕੇ ਬੈਠੇ ਰਹੋ ਤੇ ਸਮਾਂ ਖਰਾਬ ਹੁੰਦਾ ਰਹੇ। ਪਿਛਲੀਆਂ ਨਾਕਾਮਯਾਬੀਆਂ ਤੇ ਭੁੱਲਾਂ ਦੀ ਚਰਚਾ ਵਿਚ ਸਮਾਂ ਨਾ ਗੁਆਓ। ਅੱਗੇ ਦੀ ਸੋਚੋ, ਹਾਂ ਉਨ੍ਹਾਂ ਤੋਂ ਸਬਕ ਜਰੂਰ ਸਿੱਖੋ।

    ਬੀਐਸਐਫ਼ ਚੌਂਕੀ ਗੱਟੀ ਹਯਾਤ ਤੋਂ ਮਿਲਿਆ ਕੁਆਡਕੈਪਟਰ ਮੇਡ ਇਨ ਚਾਇਨਾ ਡਰੋਨ

    ਫ਼ਿਜੂਲ ਬਹਿਸ ਨਾ ਕਰੋ ਜਿੱਤ ਗਏ, ਤਾਂ ਕੀ ਹਾਸਲ ਹੋਵੇਗਾ, ਇਸ ਨਾਲ ਆਪਸੀ ਪਿਆਰ ਤੇ ਸਮਾਂ ਦੋਵਾਂ ਦਾ ਨੁਕਸਾਨ ਜਰੂਰ ਹੁੰਦਾ ਹੈ। ਚੰਗੇ ਸਰੋਤੇ ਬਣੋ ਇੱਕ ਹੀ ਵਾਰ ਧਿਆਨ ਨਾਲ ਗੱਲ ਸੁਣੋਗੇ ਤਾਂ ਆਪਣੇ ਤੇ ਦੂਸਰਿਆਂ ਦਾ ਕਾਫੀ ਸਮਾਂ ਬਚਾ ਸਕੋਗੇ। ਤੁਹਾਨੂੰ ਪਤਾ ਹੋਣਾ ਚਾਹੀਦੈ, ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ, ਅਤੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ। ਆਪਣੇ ਨਿਰਣੇ ’ਤੇ ਅਮਲ ਕਰਨ ਲਈ ਸਮਾਂ ਕੱਢਣਾ ਪਵੇਗਾ। ਸਮੇਂ ਦੇ ਪ੍ਰਬੰਧ ਦਾ ਅਰਥ ਹੈ ਪਹਿਲ ਨਿਰਧਾਰਿਤ ਕਰਨਾ। ਪਹਿਲ ਨਿਰਧਾਰਤ ਤਾਂ ਹੀ ਹੋਵੇਗੀ ਜੇ ਤੁਸੀਂ ਉਦੇਸ਼ ਮਿਥਿਆ ਹੋਇਆ ਹੈ। ਇਸ ਤਰ੍ਹਾਂ ਤੁਸੀਂ ਆਪਣੇ ਮਨੋਰਥ ਵਿੱਚ ਜਰੂਰ ਸਫਲ ਹੋਵੋਗੇ।

    ਡਾ. ਨਰਿੰਦਰ ਭੱਪਰ
    ਝਬੇਲਵਾਲੀ, ਸ੍ਰੀ ਮੁਕਤਸਰ ਸਾਹਿਬ।
    ਮੋ. 62841-45349

    LEAVE A REPLY

    Please enter your comment!
    Please enter your name here