ਅਹਿਮਦਾਬਾਦ ‘ਚ ਖੇਡਿਆ ਜਾਵੇਗਾ ਟੂਰਨਾਮੈਂਟ ਦਾ ਪਹਿਲਾ ਮੁਕਾਬਲਾ | ICC World Cup 2023
- ਭਾਰਤੀ ਸਮੇਂ ਮੁਤਾਬਿਕ ਦੁਪਹਿਰ 2 ਵਜੇ ਤੋਂ | ICC World Cup 2023
ਅਹਿਮਦਾਬਾਦ (ਏਜੰਸੀ)। ਕ੍ਰਿਕੇਟ ਦਾ ਸਭ ਤੋਂ ਵੱਡਾ ਫਾਰਮੈਟ ਮੰਨਿਆਂ ਜਾਣ ਵਾਲੇ ਇੱਕਰੋਜਾ ਵਿਸ਼ਵ ਕੱਪ ਦੀ ਸ਼ੁਰੂਆਤ ਅੱਜ ਤੋਂ ਹੋ ਰਹੀ ਹੈ। 46 ਦਿਨਾਂ ਤੱਕ ਖੇਡੇ ਜਾਣ ਵਾਲੇ ਟੂਰਨਾਮੈਂਟ ਦਾ ਪਹਿਲਾ ਮੁਕਾਬਲਾ ਅੱਜ ਪਿਛਲੀ ਵਾਰ ਦੀ ਜੇਤੂ ਟੀਮ ਇੰਗਲੈਂਡ ਅਤੇ ਓਪਜੇਤੂ ਰਹੀ ਨਿਊਜੀਲੈਂਡ ਦੀ ਟੀਮ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾਵੇਗਾ। ਮੈਚ ਭਾਰਤੀ ਸਮੇਂ ਮੁਤਾਬਿਕ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਟਾਸ ਦੁਪਹਿਰ 1:30 ਵਜੇ ਹੋਵੇਗਾ। ਦੋਵਾਂ ਟੀਮਾਂ ਵਿਚਕਾਰ ਪਿਛਲੀ ਵਾਰ ਹੋਏ ਵਿਸ਼ਵ ਕੱਪ 2019 ’ਚ ਫਾਈਨਲ ਮੈਚ ਖੇਡਿਆ ਗਿਆ ਸੀ। ਉਸ ਸਮੇਂ ਸੁਪਰ ਓਵਰ ਦੇ ਵੀ ਡਰਾਅ ਹੋ ਜਾਣ ਕਰਕੇ ਇੰਗਲੈਂਡ ਨੂੰ ਜ਼ਿਆਦਾ ਚੌਕੇ ਲਾਉਣ ਦੇ ਆਧਾਰ ’ਤੇ ਜੇਤੂ ਐਲਾਨ ਦਿੱਤਾ ਗਿਆ ਸੀ ਅਤੇ ਇੰਗਲੈਂਡ ਨੇ ਖਿਤਾਬ ’ਤੇ ਆਪਣਾ ਕਬਜ਼ਾ ਕਰ ਲਿਆ ਸੀ। ਅਜਿਹੇ ’ਚ ਨਿਊਜੀਲੈਂਡ ਦੀ ਟੀਮ ਕੋਲ ਪਿਛਲੇ ਵਿਸ਼ਵ ਕੱਪ ’ਚ ਮਿਲੀ ਹਾਰ ਦਾ ਬਦਲਾ ਲੈਣ ਦਾ ਸਹੀ ਮੌਕਾ ਰਹੇਗਾ। (ICC World Cup 2023)
ਦੋਵਾਂ ਟੀਮਾਂ ਦਾ ਅੱਜ ਤੱਕ ਦਾ ਰਿਕਾਰਡ | ICC World Cup 2023
ਜੇਕਰ ਦੋਵੇਂ ਟੀਮਾਂ ਦੇ ਰਿਕਾਰਡ ਦੀ ਗੱਲ ਕਰੀਏ ਤਾਂ ਜਦੋਂ ਵੀ ਇਹ ਦੋਵੇਂ ਟੀਮਾਂ ਆਹਮੋ-ਸਾਹਮਣੇ ਹੁੰਦੀਆਂ ਹਨ ਤਾਂ ਹਰ ਵਾਰ ਮੁਕਾਬਲਾ ਰੋਮਾਂਚਕ ਜ਼ਰੂਰ ਹੁੰਦਾ ਹੈ। ਹੁਣ ਤੱਕ ਦੋਵਾਂ ਟੀਮਾਂ ਵਿਚਕਾਰ ਕੁਲ 95 ਇੱਕਰੋਜਾ ਮੈਚ ਖੇਡੇ ਗਏ ਹਨ, ਜਿਸ ਵਿੱਚ ਇੰਗਲੈਂਡ ਨੇ 45 ਮੈਚ ਜਿੱਤੇ ਹਨ ਅਤੇ 44 ਮੈਚ ਨਿਊਜੀਲੈਂਡ ਨੇ ਆਪਣੇ ਨਾਂਅ ਕੀਤੇ ਹਨ। ਬਾਕੀ ਮੈਚਾਂ ਦਾ ਨਤੀਜ਼ਾ ਨਹੀਂ ਨਿਕਲਿਆ ਹੈ। ਕੁਝ ਸਮਾਂ ਪਹਿਲਾਂ ਦੋਵਾਂ ਟੀਮਾਂ ਵਿਚਕਾਰ 4 ਮੈਚਾਂ ਦੀ ਇੱਕਰੋਜਾ ਲੜੀ ਖੇਡੀ ਗਈ ਸੀ, ਜਿਸ ਵਿੱਚ ਨਿਊਜੀਲੈਂਡ ਨੇ ਇੰਗਲੈਂਡ ਨੂੰ 3-1 ਨਾਲ ਹਰਾ ਕੇ ਲੜੀ ’ਤੇ ਕਬਜ਼ਾ ਕੀਤਾ ਸੀ। (ICC World Cup 2023)
ਟੀਮਾਂ ਇਸ ਤਰ੍ਹਾਂ ਹਨ
ਇੰਗਲੈਂਡ : ਜੋਸ ਬਟਲਰ (ਕਪਤਾਨ ਅਤੇ ਵਿਕਟਕੀਪਰ), ਡੇਵਿਡ ਮਲਾਨ, ਜੌਨੀ ਬੇਅਰਸਟੋ, ਜੋ ਰੂਟ, ਹੈਰੀ ਬਰੂਕ, ਲਿਆਮ ਲਿਵਿੰਗਸਟਨ, ਮੋਇਲ ਅਲੀ, ਸੈਮ ਕੁਰਾਨ, ਕ੍ਰਿਸ ਵੋਕਸ, ਆਦਿਲ ਰਾਸ਼ਿਦ ਅਤੇ ਮਾਰਕ ਵੁੱਡ।
ਨਿਊਜੀਲੈਂਡ : ਟੌਮ ਲੈਥਮ (ਕਪਤਾਨ ਅਤੇ ਵਿਕਟਕੀਪਰ), ਡੇਵੋਨ ਕੌਨਵੇ, ਵਿਲ ਯੰਗ, ਗਲੇਨ ਫਿਲਿਪਸ, ਮਾਰਕ ਚੈਪਮੈਨ, ਡੇਰਿਲ ਮਿਸ਼ੇਲ, ਮਿਸ਼ੇਲ ਸੈਂਟਨਰ, ਜੇਮਸ ਨੀਸ਼ਮ/ਮੈਟ ਹੈਨਰੀ, ਈਸ਼ ਸੋਢੀ, ਟ੍ਰੇਂਟ ਬੋਲਟ, ਲਾਕੀ ਫਰਗੂਸਨ।
ਮੌਸਮ ਦਾ ਹਾਲ
ਵਿਸ਼ਵ ਕੱਪ ਦੇ ਪਹਿਲੇ ਮੁਕਾਬਲਾ ਅਹਿਮਦਾਬਾਦ ’ਚ ਹੋਵੇਗਾ, ਜਿੱਥੇ ਮੌਮਸ ਵਿਭਾਗ ਵੱਲੋਂ ਅੱਜ ਅਹਿਮਦਾਬਾਦ ’ਚ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈ। ਜਿਆਦਾਤਾਰ ਧੂੱਪ ਖਿੜੀ ਰਹੇਗੀ। ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ।