ਮਜ਼ਦੂਰ ਜਥੇਬੰਦੀ ਨੇ ਅਮਨ ਅਰੋੜਾ ਦੇ ਦਫ਼ਤਰ ‘ਚ ਸੌਂਪਿਆ ਮੰਗ ਪੱਤਰ

Aman-Arora
ਸੁਨਾਮ: ਮੰਗ ਪੱਤਰ ਸੋਂਪਦੇ ਹੋਏ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ।

ਦਿਹਾੜੀ ਦਾ ਸਮਾਂ 8 ਤੋਂ 12 ਘੰਟੇ ਕਰ ਮਜ਼ਦੂਰ ਵਿਰੋਧੀ ਤੇ ਅਣਮਨੁੱਖੀ ਫੈਸਲਾ : ਆਗੂ | Aman Arora

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਅੱਜ ਸੁਨਾਮ ਬਲਾਕ ਦੇ ਮਾਤਾ ਮੋਦੀ ਪਾਰਕ ਵਿਖੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਵੱਖ-ਵੱਖ ਪਿੰਡਾਂ ਤੋਂ ਆਏ ਮਜ਼ਦੂਰਾਂ ਦੀ ਮੀਟਿੰਗ ਕੀਤੀ ਗਈ। ਇਸ ਉਪਰੰਤ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੁੂਬਾ ਸਕੱਤਰ ਧਰਮਪਾਲ ਸਿੰਘ, ਜਿਲ੍ਹਾ ਪਰਧਾਨ ਬਲਜੀਤ ਸਿੰਘ ਅਤੇ ਬਲਾਕ ਪ੍ਰਧਾਨ ਜਗਤਾਰ ਸਿੰਘ ਨੇ ਕਿਹਾ ਕਿ ਸੱਤਾ ਤੇ ਕਾਬਜ ਹੋਣ ਤੋ ਪਹਿਲਾ ਕਿਰਤੀਆਂ ਦੇ ਹੱਕਾ ਦੀ ਗੱਲ ਕਰਨ ਵਾਲੀ ਆਮ ਆਦਮੀ ਪਾਰਟੀ ਮਜ਼ਦੂਰਾਂ ਦੇ ਹਾਲਤ ਸੁਧਾਰਨ ਦੀ ਬਜਾਏ ਮਜ਼ਦੂਰ ਵਿਰੋਧੀ ਲਗਾਤਾਰ ਫੈਸਲੇ ਲੈ ਰਹੀ ਹੈ। (Aman Arora)

ਪਿਛਲੇ ਲੰਘੀ 20 ਸਤੰਬਰ ਨੂੰ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸਨ ਜਾਰੀ ਕੀਤਾ ਹੈ ਜਿਸ ਅੰਦਰ ਦਿਹਾੜੀ ਦਾ ਸਮਾਂ ਪਹਿਲਾ 8 ਘੰਟੇ ਦਾ ਸੀ, ਉਸ ਨੂੰ ਵਧਾ ਕੇ 12 ਘੰਟੇ ਕਰ ਮਜ਼ਦੂਰ ਵਿਰੋਧੀ ਅਤੇ ਅਣਮਨੁੱਖੀ ਫੈਸਲਾ ਹੈ। ਮੁੱਖ ਮੰਤਰੀ ਸਾਹਿਬ ਜੋ ਤੁਸੀਂ ਗੱਦੀ ‘ਤੇ ਬੈਠਣ ਸਮੇਂ ਮਿਹਨਤਕਸ਼ ਲੋਕਾਈ ਨਾਲ ਜੋ ਵਾਅਦੇ ਕੀਤੇ ਸਨ, ਉਹ ਵੀ ਪੂਰਾ ਨਾ ਕਰਨ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ।

ਇਹ ਵੀ ਪੜ੍ਹੋ : ਬੱਸ ਅੱਡੇ ‘ਚ ਜਗ੍ਹਾ ਅਲਾਟ ਹੋਣ ‘ਤੇ ਈ-ਰਿਕਸ਼ਾ ਵਾਲੇ ਬਾਗੋ-ਬਾਗ਼

ਹੁਣ ਤੁਸੀਂ ਕਿਰਤ ਕਾਨੂੰਨ ‘ਚ ਸੋਧਾਂ ਕਰਕੇ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਇਹ ਕਿਰਤੀ ਲੋਕਾਂ ਵੱਲੋਂ ਸੰਘਰਸ਼ ਕਰਕੇ ਪੂਰੀ ਦੁਨੀਆ ‘ਚ ਅੱਠ ਘੰਟੇ ਦੀ ਦਿਹਾੜੀ ਆਦਿ ਸਬੰਧੀ ਲਾਗੂ ਹੋਏ ਕਾਨੂੰਨ ਦੀ ਉਲੰਘਣਾ ਹੈ ਇਸ ਨੋਟੀਫਿਕੇਸ਼ਨ ਨੂੰ ਰੱਦ ਕੀਤਾ ਜਾਵੇ। ਅੱਜ ਆਮ ਆਦਮੀ ਪਾਰਟੀ ਦੇ ਦਫਤਰ ‘ਚ ਜਾ ਕੇ ਜਥੇਬੰਦੀ ਵੱਲੋਂ ਓੁਹਨਾ ਦੇ ਪੀ ਏ ਸੰਜੂ ਕੁਮਾਰ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਮੇਜਰ ਸਿੰਘ ਓੁੱਪਲੀ,ਅਮਰੀਕ ਸਿੰਘ,ਪਿਆਰਾ ਸਿੰਘ ਬਬਲੀ,ਗੁਰਮੀਤ ਸਿੰਘ,ਜਗਸੀਰਾ ਸਿੰਘ ਬਿਗੜਵਾਲ,ਬਾਬੂ ਸਿੰਘ ਨਮੋਲ,ਚਰਨਜੀਤ ਕੋਰ ਆਦਿ ਸਾਮਿਲ ਸਨ।