ਭਾਰਤ ’ਚ ਭਾਸ਼ਾਵਾਂ ਦੇ ਅੰਤਰ ਸੰਵਾਦ ਦਾ ਸੰਕਟ

Language

ਭਾਸ਼ਾ ਦਾ ਸਬੰਧ ਇਤਿਹਾਸ, ਸੰਸਕ੍ਰਿਤੀ ਅਤੇ ਪਰੰਪਰਾਵਾਂ ਨਾਲ ਹੈ। ਭਾਰਤੀ ਭਾਸ਼ਾਵਾਂ ’ਚ ਅੰਤਰ-ਸੰਵਾਦ ਦੀ ਪਰੰਪਰਾ ਬਹੁਤ ਪੁਰਾਣੀ ਹੈ ਅਤੇ ਅਜਿਹਾ ਸੈਂਕੜੇ ਸਾਲਾਂ ਤੋਂ ਹੁੰਦਾ ਆ ਰਿਹਾ ਹੈ। ਇਹ ਉਸ ਦੌਰ ’ਚ ਵੀ ਹੋ ਰਿਹਾ ਸੀ, ਜਦੋਂ ਪ੍ਰਚਲਿਤ ਭਾਸ਼ਾਵਾਂ ਆਪਣੇ ਬੇਹੱਦ ਮੂਲ ਰੂਪ ਵਿਚ ਸਨ। ਸ੍ਰੀਮਦਭਗਵਤਗੀਤਾ ’ਚ ਸਮਾਹਿਤ ਸ੍ਰੀ ਕਿ੍ਰਸ਼ਨ ਜੀ ਦਾ ਸੰਦੇਸ਼ ਦੁਨੀਆ ਦੇ ਕੋਨੇ-ਕੋਨੇ ’ਚ ਸਿਰਫ਼ ਕਈ ਭਾਸ਼ਾਵਾਂ ’ਚ ਹੋਏ ਉਸ ਦੇ ਅਨੁਵਾਦ ਦੀ ਬਦੌਲਤ ਹੀ ਪਹੰੁਚਿਆ। ਉਨ੍ਹਾਂ ਦਿਨਾਂ ’ਚ ਅੰਤਰ-ਸੰਵਾਦ ਦੀ ਭਾਸ਼ਾ ਸੰਸਕ੍ਰਿਤ ਸੀ, ਤਾਂ ਹੁਣ ਇਹ ਜ਼ਿੰਮੇਵਾਰੀ ਹਿੰਦੀ ਦੀ ਹੈ। ਜਦੋਂ ਸਾਡੇ ਕੋਲ ਇੱਕ ਭਾਸ਼ਾ ਹੁੰਦੀ ਹੈ, ਉਦੋਂ ਸਾਨੂੰ ਅੰਦਾਜ਼ਾ ਨਹੀਂ ਹੰੁਦਾ, ਕਿ ਉਸ ਦੀ ਤਾਕਤ ਕੀ ਹੁੰਦੀ ਹੈ। (Language)

ਪਰ ਜਦੋਂ ਭਾਸ਼ਾ ਅਲੋਪ ਹੋ ਜਾਂਦੀ ਹੈ ਅਤੇ ਸਦੀਆਂ ਤੋਂ ਬਾਅਦ ਕਿਸੇ ਦੇ ਹੱਥ ਉਹ ਚੀਜ਼ਾਂ ਲੱਗ ਜਾਂਦੀਆਂ ਹਨ, ਤਾਂ ਸਾਰਿਆਂ ਦੀ ਚਿੰਤਾ ਹੁੰਦੀ ਹੈ ਕਿ ਆਖ਼ਰ ਇਸ ਵਿਚ ਹੈ ਕੀ? ਇਹ ਲਿਪੀ ਕਿਹੜੀ ਹੈ, ਭਾਸ਼ਾ ਕਿਹੜੀ ਹੈ, ਸਮੱਗਰੀ ਕੀ ਹੈ, ਵਿਸ਼ਾ ਕੀ ਹੈ? ਅੱਜ ਕਿਤੇ ਪੱਥਰਾਂ ’ਤੇ ਕੁਝ ਲਿਖਿਆ ਹੋਇਆ ਮਿਲਦਾ ਹੈ, ਤਾਂ ਸਾਲਾਂ ਤੱਕ ਪੁਰਾਤੱਤਵ ਵਿਭਾਗ ਉਸ ਖੋਜ ’ਚ ਲੱਗਿਆ ਰਹਿੰਦਾ ਹੈ ਕਿ ਲਿਖਿਆ ਕੀ ਗਿਆ ਹੈ? ਅੱਜ ਭਾਰਤੀ ਭਾਸ਼ਾਵਾਂ ਦੇ ਵਿਚਕਾਰ ਸੰਵਾਦ ਨੂੰ ਵਿਆਪਕ ਤੌਰ ’ਤੇ ਉਤਸ਼ਾਹ ਦੇਣ ਦੀ ਲੋੜ ਹੈ। ਭਾਰਤੀ ਭਾਸ਼ਾਵਾਂ ’ਚ ਸੰਵਾਦ ਸੈਂਕੜੇ ਸਾਲਾਂ ਤੋਂ ਜਾਰੀ ਹੈ ਅਤੇ ਇਨ੍ਹਾਂ ਦਾ ਵਿਕਾਸ ਵੀ ਨਾਲ-ਨਾਲ ਹੀ ਹੋਇਆ ਹੈ। ਭਾਵ ਬੰਗਲਾ ਅਤੇ ਮੈਥਿਲੀ ’ਚ ਐਨੀ ਸਮਾਨਤਾ ਹੈ ਕਿ ਉਨ੍ਹਾਂ ’ਚ ਫਰਕ ਕਰਨਾ ਮੁਸ਼ਕਿਲ ਹੈ, ਇਸ ਤਰ੍ਹਾਂ ਅਵਧੀ ਅਤੇ ਬ੍ਰਜ ਭਾਸ਼ਾ ਅਤੇ ਹਿੰਦੀ ਅਤੇ ਉਰਦੂ ਵਿਚ ਵੀ ਅਜਿਹਾ ਹੀ ਹੈ।

ਭਾਰਤੀ ਭਾਸ਼ਾਵਾਂ ਦਾ ਪ੍ਰਭਾਵ | Language

ਅੱਜ ਪੂਰੇ ਭਾਰਤ ’ਚ ਭਾਰਤੀ ਭਾਸ਼ਾਵਾਂ ਦੇ ਵਧਦੇ ਪ੍ਰਭਾਵ ਨੂੰ ਦੇਖਿਆ ਜਾ ਸਕਦਾ ਹੈ। ਭਾਸ਼ਾਈ ਪੱਤਰਕਾਰਿਤਾ ਨੂੰ ਅਸੀਂ ਭਾਰਤ ਦੀ ਆਤਮਾ ਕਹਿ ਸਕਦੇ ਹਾਂ। ਅੱਜ ਲੋਕ ਆਪਣੀ ਭਾਸ਼ਾ ਦੇ ਅਖ਼ਬਾਰਾਂ ਵੱਲ ਤੇਜ਼ੀ ਨਾਲ ਖਿੱਚੇ ਜਾ ਰਹੇ ਹਨ। ਇਸ ਲਈ ਭਾਸ਼ਾਈ ਅਖ਼ਬਾਰਾਂ ਦੀ ਪ੍ਰਸਾਰ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਵੱਖ-ਵੱਖ ਬੋਲੀਆਂ ’ਚ ਅਖ਼ਬਾਰ ਪ੍ਰਕਾਸ਼ਿਤ ਹੋ ਰਹੇ ਹਨ। ਖੇਤਰੀ ਭਾਸ਼ਾਵਾਂ ’ਚ ਰੇਡੀਓ ਅਤੇ ਟੈਲੀਵਿਜ਼ਨ ਆਪਣੇ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਨ।

ਐਨਾ ਹੀ ਨਹੀਂ, ਜਿਸ ਸਮਾਟਰਫੋਨ ਦੁਆਰਾ ਅਸੀਂ ਸੋਸ਼ਲ ਮੀਡੀਆ ਦੇ ਸੰਪਰਕ ’ਚ ਰਹਿੰਦੇ ਹਾਂ, ਉੱਥੇ ਵੀ ਭਾਰਤੀ ਭਾਸ਼ਾਵਾਂ ਦਾ ਵਿਸ਼ੇਸ਼ ਖਿਆਲ ਰੱਖਿਆ ਜਾਂਦਾ ਹੈ। ਹੁਣ ਵੱਖ-ਵੱਖ ਦੂਤਘਰਾਂ ਦੇ ਮੀਡੀਆ ਸੈੱਲ ਅਤੇ ਵਿਦੇਸ਼ੀ ਏਜੰਸੀਆਂ ਵੀ ਖਬਰਾਂ ਲਈ ਖੇਤਰੀ ਅਤੇ ਭਾਸ਼ਾਈ ਮੀਡੀਆ ਦਾ ਲਾਭ ਲੈ ਰਹੇ ਹਨ। ਦੂਜੇ ਪਾਸੇ ਹਰ ਅਖ਼ਬਾਰ ਆਪਣੇ ਈ-ਪੇਪਰ ਜ਼ਰੀਏ ਦੂਰ-ਦੁਰਾਡੇ ਦੇ ਪਾਠਕਾਂ ਤੱਕ ਪਹੁੰਚ ਰਿਹਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਇੰਟਰਨੈਟ ਦੀ ਕੋਈ ਸੀਮਾ ਨਹੀਂ ਹੈ, ਅਜਿਹੇ ’ਚ ਖੇਤਰੀ ਅਖ਼ਬਾਰ ਵਿਦੇਸ਼ੀ ਧਰਤੀ ’ਤੇ ਵੀ ਉਸੇ ਦਿਨ ਪੜ੍ਹੇ ਜਾ ਰਹੇ ਹਨ, ਜਿਸ ਦਿਨ ਉਹ ਪ੍ਰਕਾਸ਼ਿਤ ਹੁੰਦੇ ਹਨ।

ਦੇਸ਼ ਵਿੱਚ ਡਿਜ਼ੀਟਲ ਪ੍ਰਣਾਲੀ

ਤੁਸੀਂ ਸਾਲ 2040 ਦੀ ਕਲਪਨਾ ਕਰੋ। ਉਦੋਂ ਤੱਕ ਸਾਡਾ ਭਾਰਤ ਵਿਸ਼ਵ ਦੀ ਇੱਕ ਵੱਡੀ ਆਰਥਿਕ ਮਹਾਂਸ਼ਕਤੀ ਬਣ ਗਿਆ ਹੋਵੇਗਾ। ਗਰੀਬੀ, ਕੁਪੋਸ਼ਣ, ਪੱਛੜਾਪਣ ਕਾਫ਼ੀ ਹੱਦ ਤੱਕ ਮਿਟ ਗਏ ਹੋਣਗੇ। ਦੇਸ਼ ਦੇ ਲਗਭਗ 60 ਫੀਸਦੀ ਭਾਗ ਦਾ ਸ਼ਹਿਰੀਕਰਨ ਹੋ ਗਿਆ ਹੋਵੇਗਾ। ਸਾਰਾ ਦੇਸ਼ ਡਿਜ਼ੀਟਲ ਜੀਵਨ ਪ੍ਰਣਾਲੀ ਨੂੰ ਅਪਣਾ ਚੁੱਕਾ ਹੋਵੇਗਾ। ਹੁਣ ਤੁਸੀਂ ਸੋਚੋ ਕਿ ਉਸ ਭਾਰਤ ਦੇ ਜ਼ਿਆਦਾਤਰ ਨਾਗਰਿਕ ਆਪਣੇ ਜੀਵਨ ਦੇ ਸਾਰੇ ਮੁੱਖ ਕੰਮ ਕਿਸ ਭਾਸ਼ਾ ’ਚ ਕਰ ਰਹੇ ਹੋਣਗੇ? ਪੂਰੇ ਦੇਸ਼ ’ਚ ਸਿੱਖਿਆ, ਪ੍ਰਸ਼ਾਸਨ, ਵਪਾਰ, ਖੋਜ, ਪੱਤਰਕਾਰਿਤਾ ਵਰਗੇ ਹਰ ਵੱਡੇ ਖੇਤਰ ’ਚ ਕਿਸ ਭਾਸ਼ਾ ਦੀ ਵਰਤੋਂ ਹੋ ਰਹੀ ਹੋਵੇਗੀ? ਉਹ ਦੇਸ਼ ਭਾਰਤ ਹੋਵੇਗਾ ਜਾਂ ਸਿਰਫ ਇੰਡੀਆ? ਉਸ ਇੰਡੀਆ ’ਚ ਸੰਵਿਧਾਨ ਦੀ ਅੱਠਵੀਂ ਅਨੁਸੂਚੀ ’ਚ ਸ਼ਾਮਲ ਸਾਡੀਆਂ ਵੱਡੀਆਂ ਤੇ 1600 ਤੋਂ ਜਿਆਦਾ ਛੋਟੀਆਂ ਭਾਸ਼ਾਵਾਂ-ਬੋਲੀਆਂ ਦੀ ਸਥਿਤੀ ਕੀ ਹੋਵੇਗੀ?

ਯੂਨੈਸਕੋ ਦੇ ਸਾਬਕਾ ਜਨਰਲ ਡਾਇਰੈਕਟਰ ਕੋਚਿਰੋ ਮਤਸੂਰਾ ਨੇ ਕਿਹਾ ਸੀ ਕਿ, ‘ਇੱਕ ਭਾਸ਼ਾ ਦੀ ਮੌਤ ਉਸ ਨੂੰ ਬੋਲਣ ਵਾਲੇ ਭਾਈਚਾਰੇ ਦੀ ਵਿਰਾਸਤ, ਪਰੰਪਰਾਵਾਂ ਤੇ ਪ੍ਰਗਟਾਵੇ ਦਾ ਨਸ਼ਟ ਹੋ ਜਾਣਾ ਹੈ।’ ਸੰਸਾਰ ’ਚ ਲਗਭਗ 6000 ਭਾਸ਼ਾਵਾਂ ਦੇ ਹੋਣ ਦਾ ਅੰਦਾਜ਼ਾ ਹੈ। ਭਾਸ਼ਾ ਸ਼ਾਸਤਰੀਆਂ ਦੀ ਭਵਿੱਖਬਾਣੀ ਹੈ ਕਿ 21ਵੀਂ ਸਦੀ ਦੇ ਆਖ਼ਰ ਤੱਕ ਇਨ੍ਹਾਂ ’ਚੋਂ ਸਿਰਫ਼ 200 ਭਾਸ਼ਾਵਾਂ ਜਿਉਂਦੀਆਂ ਬਚਣਗੀਆਂ। ਇਨ੍ਹਾਂ ’ਚ ਭਾਰਤ ਦੀਆਂ ਕਾਫ਼ੀ ਭਾਸ਼ਾਵਾਂ ਹੋਣਗੀਆਂ। ਯੂਨੈਸਕੋ ਅਨੁਸਾਰ ਭਾਰਤ ਦੀਆਂ ਆਦਿਵਾਸੀ ਭਾਸ਼ਾਵਾਂ ’ਚੋਂ 196 ਭਾਸ਼ਾਵਾਂ ਹਾਲੇ ਵੀ ਗੰਭੀਰ ਸੰਕਟਗ੍ਰਸਤ ਭਾਸ਼ਾਵਾਂ ਹਨ। ਸੰਕਟਗ੍ਰਸਤ ਭਾਸ਼ਾਵਾਂ ਦੀ ਇਸ ਸੰਸਾਰਿਕ ਸੂਚੀ ’ਚ ਭਾਰਤ ਸਭ ਤੋਂ ਉੱਪਰ ਹੈ। ਯੂਨੈਸਕੋ ਦਾ ਭਾਸ਼ਾ ਐਟਲੈਸ 6000 ’ਚੋਂ 2500 ਭਾਸ਼ਾਵਾਂ ਨੂੰ ਸੰਕਟਗ੍ਰਸਤ ਦੱਸਦਾ ਹੈ।

ਆਧੁਨਿਕ ਮਾਧਿਅਮਾਂ ਨੂੰ ਅਪਣਾਉਣਾ | Language

ਯੂਨੈਸਕੋ ਦੇ ਕਹਿਣ ’ਤੇ ਵਿਸ਼ਵ ਦੇ ਸ੍ਰੇਸ਼ਠ ਭਾਸ਼ਾ-ਮਾਹਿਰਾਂ ਨੇ ਕਿਸੇ ਵੀ ਭਾਸ਼ਾ ਦੀ ਜੀਵੰਤਤਾ ਅਤੇ ਸੰਕਟਗ੍ਰਸਤਤਾ ਨਾਪਣ ਲਈ 9 ਕਸੌਟੀਆਂ ਤੈਅ ਕੀਤੀਆਂ ਹਨ। ਇਨ੍ਹਾਂ ’ਚ ਪਹਿਲੀ ਕਸੌਟੀ ਹੈ, ਇੱਕ ਪੀੜ੍ਹੀ ਤੋਂ ਅਗਲੀ ਪੀੜ੍ਹੀ ਵਿਚਕਾਰ ਉਸ ਭਾਸ਼ਾ ਦਾ ਤਬਦੀਲ ਹੋਣ। ਦੂਜੀਆਂ ਕਸੌਟੀਆਂ ’ਚੋਂ ਮੁੱਖ ਹਨ ਗਿਆਨ-ਵਿਗਿਆਨ ਦੇ ਆਧੁਨਿਕ ਖੇਤਰਾਂ ’ਚ ਉਸ ਭਾਸ਼ਾ ’ਚ ਕੰਮ ਹੋ ਰਿਹਾ ਹੈ ਜਾਂ ਨਹੀਂ। ਉਹ ਭਾਸ਼ਾ ਨਵੀਂ ਤਕਨੀਕ ਅਤੇ ਆਧੁਨਿਕ ਮਾਧਿਅਮਾਂ ਨੂੰ ਕਿੰਨਾ ਅਪਣਾ ਰਹੀ ਹੈ? ਉਸ ਭਾਸ਼ਾ ਦੇ ਵੱਖ-ਵੱਖ ਰੂਪਾਂ ਦਾ ਦਸਤਾਵੇਜੀਕਰਨ ਕਿੰਨਾ ਅਤੇ ਕਿਸ ਪੱਧਰ ਦਾ ਹੈ? ਉਸ ਸਮਾਜ ਦੀ ਮਹੱਤਵਪੂਰਨ ਸੰਸਥਾਵਾਂ ਦੀ ਉਸ ਭਾਸ਼ਾ ਬਾਰੇ ਨੀਤੀਆਂ ਤੇ ਰੁਖ ਕਿਵੇਂ ਹੈ? ਇਸ ’ਚ ਅੰਤਿਮ ਪਰ ਸਭ ਤੋਂ ਮਹੱਤਵਪੂਰਨ ਕਸੌਟੀ ਹੈ, ਉਸ ਭਾਸ਼ਾ ਭਾਈਚਾਰੇ ਦਾ ਆਪਣੀ ਭਾਸ਼ਾ ਪ੍ਰਤੀ ਰੁਖ ਕੀ ਹੈ, ਭਾਵ ਕੀ ਹੈ? ਇਨ੍ਹਾਂ ’ਚੋਂ ਕਿਸੇ ਵੀ ਕਸੌਟੀ ’ਤੇ ਕਿਸੇ ਵੀ ਭਾਰਤੀ ਭਾਸ਼ਾ ਨੂੰ ਤੋਲ ਲਓ, ਤੁਰੰਤ ਸਮਝ ’ਚ ਆ ਜਾਵੇਗਾ ਕਿ ਭਵਿੱਖ ਦੇ ਸੰਕੇਤ ਸੰਕਟ ਵੱਲ ਇਸ਼ਾਰਾ ਕਰਦੇ ਹਨ ਜਾਂ ਵਿਕਾਸ ਵੱਲ।

ਇਹ ਵੀ ਪੜ੍ਹੋ : ਬੱਸ ਅੱਡੇ ‘ਚ ਜਗ੍ਹਾ ਅਲਾਟ ਹੋਣ ‘ਤੇ ਈ-ਰਿਕਸ਼ਾ ਵਾਲੇ ਬਾਗੋ-ਬਾਗ਼

ਭਾਰਤੀ ਚਰਿੱਤਰ, ਇਜ਼ਰਾਇਲੀ ਚਰਿੱਤਰ ਵਰਗਾ ਨਹੀਂ ਹੈ, ਜਿਸ ਨੇ 2000 ਸਾਲ ਤੋਂ ਮਿ੍ਰਤ ਪਈ ਹਿਬੂ ਨੂੰ ਅੱਜ ਵਿਗਿਆਨੀ ਖੋਜ, ਨਵਾਚਾਰ ਤੇ ਆਧੁਨਿਕ ਗਿਆਨ ਨਿਰਮਾਣ ਦੀਆਂ ਸ੍ਰੇ੍ਰਸ਼ਠਤਮ ਸੰਸਾਰਿਕ ਭਾਸ਼ਾਵਾਂ ’ਚੋਂ ਇੱਕ ਬਣਾ ਦਿੱਤਾ ਹੈ। ਜਿਸ ਦੇ ਬਲ ’ਤੇ 40 ਲੱਖ ਦੀ ਅਬਾਦੀ ਵਾਲਾ ਇਜ਼ਰਾਇਲ ਇੱਕ ਦਰਜਨ ਤੋਂ ਜਿਆਦਾ ਵਿਗਿਆਨ ਦੇ ਨੋਬਲ ਪੁਰਸਕਾਰ ਜਿੱਤ ਚੁੱਕਾ ਹੈ। ਭਾਸ਼ਾ ਮਨੁੱਖ ਦੀ ਸ੍ਰੇਸ਼ਠ ਸੰਪਦਾ ਹੈ। ਸਾਰੀ ਮਨੁੱਖੀ ਸੱਭਿਅਤਾ ਭਾਸ਼ਾ ਜਰੀਏ ਹੀ ਵਿਕਸਿਤ ਹੋਈ ਹੈ।

ਸ਼ਹੀਦ ਭਗਤ ਸਿੰਘ ਨੇ 15 ਸਾਲ ਦੀ ਉਮਰ ’ਚ ਇਹ ਲਿਖਿਆ ਸੀ ਕਿ, ‘ਪੰਜਾਬ ’ਚ ਪੰਜਾਬੀ ਭਾਸ਼ਾ ਦੇ ਬਿਨਾਂ ਅੱਗੇ ਨਹੀਂ ਵਧਿਆ ਜਾ ਸਕਦਾ।’ ਗਾਂਧੀ ਜੀ ਨੇ 1938 ’ਚ ਹੀ ਸਪੱਸ਼ਟ ਕਿਹਾ ਸੀ ਕਿ, ‘ਖੇਤਰੀ ਭਾਸ਼ਾਵਾਂ ਨੂੰ ਉਨ੍ਹਾਂ ਦਾ ਅਧਿਕਾਰਕ ਸਥਾਨ ਦਿੰਦਿਆਂ ਸਿੱਖਿਆ ਦਾ ਜ਼ਰੀਆ ਹਰ ਹਾਲ ’ਚ ਤੁਰੰਤ ਬਦਲਿਆ ਜਾਣਾ ਚਾਹੀਦਾ ਹੈ।’ ਮਹਾਤਮਾ ਗਾਂਧੀ ਦਾ ਇਹ ਵੀ ਮੰਨਣਾ ਸੀ ਕਿ ਅੰਗਰੇਜ਼ੀ ਭਾਸ਼ਾ ਦੇ ਮੋਹ ਤੋਂ ਨਿਜਾਤ ਪਾਉਣਾ ਗੁਲਾਮੀ ਦੇ ਸਭ ਤੋਂ ਜ਼ਰੂਰੀ ਮਕਸਦਾਂ ’ਚੋਂ ਇੱਕ ਹੈ। ਭਾਸ਼ਾਵਾਂ ਦਾ ਰਾਸ਼ਟਰੀ ਚਰਿੱਤਰ ਦੇ ਨਿਰਮਾਣ ’ਚ ਯੋਗਦਾਨ ਹੰੁਦਾ ਹੈ। ਸ਼ਬਦਾਂ ਨੂੰ ਅਸੀਂ ਬ੍ਰਹਮਾ ਮੰਨਿਆ ਹੈ। ਭਾਰਤੀ ਭਾਸ਼ਾਵਾਂ ਵਿਚਕਾਰ ਅੰਤਰ-ਸੰਵਾਦ ਨੂੰ ਅਸੀਂ ਜੇਕਰ ਸਮਝਣਾ ਹੈ ਤਾਂ ਗੁਜਰਾਤੀ ’ਚ 70 ਕਿਤਾਬਾਂ ਦੀ ਰਚਨਾ ਕਰਨ ਵਾਲੇ ਫਾਦਰ ਵਾਲੇਸ ਤੇ ਗੁਜਰਾਤ ’ਚ ਕਈ ਸਕੂਲਾਂ, ਕਾਲਜ ਅਤੇ ਯੂਨੀਵਰਸਿਟੀਆਂ ਦੀ ਸਥਾਪਨਾ ਕਰਨ ਵਾਲੇ ਸਜਾਜੀਰਾਓ ਗਾਇਕਵਾੜ ਬਾਰੇ ਪੜ੍ਹਨਾ ਚਾਹੀਦਾ ਹੈ।

Language

ਉੱਤਰ ਦੱਖਣੀ ਭਾਰਤ ਦੀਆਂ ਭਾਸ਼ਾਵਾਂ ’ਚ ਵਿਆਪਕ ਅੰਤਰ ਹੋਣ ਦੇ ਬਾਵਜੂਦ ਉਨ੍ਹਾਂ ’ਚ ਅੰਤਰ-ਸੰਵਾਦ ਅਤੇ ਅਨੁਵਾਦ ਹੁੰਦਾ ਆਇਆ ਹੈ। ਭਾਰਤ ਇੱਕ ਛੋਟੇ ਯੂਰਪ ਵਾਂਗ ਹੈ। ਇੱਥੇ ਵੱਖ-ਵੱਖ ਭਾਸ਼ਾਵਾਂ ਹਨ ਅਤੇ ਭਾਸ਼ਾ ਹੀ ਮੇਲ-ਮਿਲਾਪ ਕਰਾਉਂਦੀ ਹੈ। ਭਾਸ਼ਾਵਾਂ ਵਖਰੇਵਾਂ ਅਤੇ ਬਹੁਭਾਸ਼ੀ ਸਮਾਜ ਅੱਜ ਦੀ ਜ਼ਰੂਰਤ ਹੈ ਅਤੇ ਸਮੂਹ ਭਾਸ਼ਾਵਾਂ ਦੇ ਲੋਕਾਂ ਨੇ ਹੀ ਵਿਸ਼ਵ ’ਚ ਆਪਣੀਆਂ ਪ੍ਰਾਪਤੀਆਂ ਦੇ ਪੈੜਾਂ ਦੇ ਨਿਸ਼ਾਨ ਛੱਡੇ ਹਨ। ਅੱਜ ਅਸੀਂ ਇੱਕ ਬਹੁਭਾਸ਼ੀ ਦੁਨੀਆ ’ਚ ਰਹਿੰਦੇ ਹਾਂ। ਦੁਨੀਆ ਭਰ ’ਚ ਲੋਕ ਬਿਹਤਰ ਮੌਕਿਆਂ ਦੀ ਭਾਲ ’ਚ ਇੱਕ ਥਾਂ ਤੋਂ ਦੂਜੀ ਥਾਂ ’ਤੇ ਪ੍ਰਵਾਸ ਕਰਦੇ ਹਨ।

ਜਿੱਥੇ ਉਨ੍ਹਾਂ ਦੀ ਭਾਸ਼ਾ ਅਤੇ ਸੰਸਕ੍ਰਿਤੀ, ਨਵੇਂ ਖੇਤਰ ਦੀ ਭਾਸ਼ਾ ਅਤੇ ਸੰਸਕ੍ਰਿਤੀ ਤੋਂ ਇੱਕਦਮ ਵੱਖ ਹੁੰਦੀ ਹੈ। ਇਸ ਲਈ ਉਨ੍ਹਾਂ ਨੂੰ ਇੱਕ ਅਜਿਹੀ ਭਾਸ਼ਾ ਦੀ ਲੋੜ ਹੰੁਦੀ ਹੈ, ਜੋ ਦੋਵਾਂ ਸੰਸਕ੍ਰਿਤੀਆਂ ਨੂੰ ਆਪਸ ’ਚ ਇਕੱਠਾ ਕਰ ਸਕਣ, ਜਿਸ ਲਈ ਉਨ੍ਹਾਂ ਪ੍ਰਵਾਸੀਆਂ ਨੂੰ ਨਿਸ਼ਚਿਤ ਤੌਰ ’ਤੇ ਇੱਕ ਤੋਂ ਜ਼ਿਆਦਾ ਭਾਸ਼ਾਵਾਂ ਦਾ ਗਿਆਨ ਹੋਣਾ ਜ਼ਰੂਰੀ ਹੈ। ਪੱਛਮੀ ਬੰਗਾਲ, ਗੁਜਰਾਤ, ਮਹਾਂਰਾਸ਼ਟਰ ਵਰਗੇ ਰਾਜਾਂ ’ਚ ਵੀ ਇੱਕ ਪੜੇ੍ਹ-ਲਿਖੇ ਵਿਅਕਤੀ ਨੂੰ ਘੱਟੋ-ਘੱਟ ਤਿੰਨ ਭਾਸ਼ਾਵਾਂ ਦਾ ਗਿਆਨ ਹੁੰਦਾ ਹੈ। ਇੱਥੋਂ ਦੇ ਲੋਕਾਂ ਨੂੰ ਆਪਣੀ ਮਾਤ-ਭਾਸ਼ਾ ਤੋਂ ਇਲਾਵਾ ਸੰਪਰਕ ਭਾਸ਼ਾ ਦੇ ਰੂਪ ’ਚ ਹਿੰਦੀ ਦਾ ਗਿਆਨ ਹੁੰਦਾ ਹੈ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਪੱਧਰ ’ਤੇ ਸੰਪਰਕ ਕਰਨ ਲਈ ਅੰਗਰੇਜ਼ੀ ਭਾਸ਼ਾ ਨੂੰ ਵੀ ਇਹ ਲੋਕ ਸਿੱਖ ਲੈਂਦੇ ਹਨ।

ਹਿੰਦੁਸਤਾਨੀ ਰੁਬਾਨ | Language

ਭਾਰਤ ਦਾ ਹਰੇਕ ਵਿਅਕਤੀ ਮੂਲ ਤੌਰ ’ਤੇ ਬਹੁਭਾਸ਼ੀ ਹੈ। ਭਾਰਤ ਵਰਗੇ ਬਹੁਭਾਸ਼ੀ ਦੇਸ਼ ’ਚ ਸਾਡਾ ਕਿਸੇ ਇੱਕ ਭਾਸ਼ਾ ਦੇ ਸਹਾਰੇ ਕੰਮ ਚੱਲ ਹੀ ਨਹੀਂ ਸਕਦਾ। ਸਾਨੂੰ ਆਪਣੀ ਗੱਲ ਬਾਕੀ ਲੋਕਾਂ ਤੱਕ ਪਹੁੰਚਾਉਣ ਲਈ ਅਤੇ ਉਨ੍ਹਾਂ ਨਾਲ ਸੰਵਾਦ ਕਰਨ ਲਈ ਇੱਕ ਭਾਸ਼ਾ ਤੋਂ ਦੂਜੀ ਭਾਸ਼ਾ ਵਿਚ ਆਵਾਜਾਈ ਕਰਨੀ ਹੀ ਪੈਂਦੀ ਹੈ। ਜਿਵੇਂ ਹਿੰਦੀ ਅਤੇ ਉਰਦੂ ਦੋਵਾਂ ਭਾਸ਼ਾਵਾਂ ਦਾ ਸਾਂਝਾ ਰੂਪ ਹੈ ‘ਹਿੰਦੁਸਤਾਨੀ ਰੁਬਾਨ।’ ਹਿੰਦੁਸਤਾਨੀ ਰੁਬਾਨ ’ਚ ਹੋਣ ਵਾਲੇ ਸੰਵਾਦ ਦੀ ਮਿਠਾਸ ਅਤੇ ਸਮਝਾਉਣ ਹੀ ਸਹਿਜ਼ਤਾ ਦੇਖਣ ਲਾਇਕ ਹੈ।

ਭਾਰਤ ਸਦਾ ਵਸੂਧੈਵ ਕੁਟੁੰਬਕਮ ਦੀ ਗੱਲ ਕਰਦਾ ਆਇਆ ਹੈ ਅਤੇ ਸਾਰੀਆਂ ਭਾਸ਼ਾਵਾਂ ਨੂੰ ਨਾਲ ਲੈ ਕੇ ਚੱਲਣ ਦੇ ਪਿੱਛੇ ਵੀ ਇਹੀ ਭਾਵਨਾ ਹੈ। ਜਿੱਥੇ ਭਾਸ਼ਾ ਖ਼ਤਮ ਹੁੰਦੀ ਹੈ, ਉੱਥੇ ਸੰਸਕ੍ਰਿਤੀ ਵੀ ਉਸ ਦੇ ਨਾਲ ਦਮ ਤੋੜ ਦਿੰਦੀ ਹੈ। ਸਾਨੂੰ ਸਾਰੀਆਂ ਭਾਸ਼ਾਵਾਂ ਨੂੰ ਮਹੱਤਵ ਦੇਣਾ ਚਾਹੀਦਾ ਹੈ, ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਸੰਪਰਕ ਦਾ ਜ਼ਰੀਆ ਹਿੰਦੀ ਹੈ, ਇਸ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਯਾਦ ਰੱਖੋ, ਭਾਸ਼ਾ ਦੇ ਜ਼ਰੀਏ ਅਸੀਂ ਸਿਰਫ਼ ਦੁਨੀਆ ਨਾਲ ਹੀ ਨਹੀਂ, ਸਗੋਂ ਖੁਦ ਨਾਲ ਵੀ ਸੰਵਾਦ ਕਰਦੇ ਹਾਂ।

ਪ੍ਰੋ. ਸੰਜੈ ਦਿਵੇਦੀ
(ਇਹ ਲੇਖਕ ਦੇ ਆਪਣੇ ਵਿਚਾਰ ਹਨ)