ਸਵੇਰੇ-ਸਵੇਰੇ ਲੱਗੀ ਹੈ ਅੱਗ
- ਫਾਇਰ ਬਿ੍ਰਗੇਡ ਦੀਆਂ 10 ਗੱਡੀਆਂ ਮੋਜ਼ੂਦ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਚੰਡੀਗੜ੍ਹ ’ਚ ਅੱਜ ਸਵੇਰੇ-ਸਵੇਰੇ ਇੰਡਸਟਰੀਅਲ ਏਰੀਆ ਫੇਜ਼ 2 ਦੀ ਸ਼ਿਆਮ ਟ੍ਰੈਂਡਿੰਗ ਕੰਪਨੀ ’ਚ ਅੱਠ ਵਜੇ ਅੱਗ ਲੱਗ ਗਈ ਹੈ। ਜਿੱਥੇ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਦੀ ਅੱਗ ਨੂੰ ਬੁਝਾਉਣ ਲਈ ਲਗਾਤਾਰ ਕੋਸ਼ਿਸ਼ ਜਾਰੀ ਹੈ। ਪਰ ਅੱਗ ’ਤੇ ਅੱਜੇ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ ਹੈੇ। ਫਾਇਰ ਬਿ੍ਰਗੇਡ ਦੀਆਂ 10 ਗੱਡੀਆਂ ਮੋਜ਼ੂਦ ਹਨ। ਅੱਗ ਲੱਗਣ ਕਾਰਨ ਕੰਪਨੀ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਇਸ ਕੰਪਨੀ ’ਚ ਜ਼ਿਆਦਾ ਲੱਕੜ ਅਤੇ ਪਲਾਸਟਿਕ ਦਾ ਸਾਮਾਨ ਰੱਖਿਆ ਹੋਇਆ ਸੀ ਜਿਸ ਕਰਕੇ ਅੱਗ ਇਨ੍ਹੀ ਜ਼ਿਆਦਾ ਭਿਆਨਕ ਹੈ, ਪਰ ਰਾਹਤ ਦੀ ਗੱਲ ਇਹ ਹੈ ਕਿ, ਇਸ ਕੰਪਨੀ ’ਚ ਲੱਗੀ ਅੱਗ ’ਚ ਕਿਸੇ ਵੀ ਵਿਅਕਤੀ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ। (Chandigarh News)
ਫਰਨੀਚਰ ਦੀ ਹੈ ਫੈਕਟਰੀ | Chandigarh News
ਹਾਸਲ ਹੋਏ ਵੇਰਵਿਆਂ ਮੁਤਾਬਿਕ ਜਿਹੜੀ ਫੈਕਟਰੀ ’ਚ ਅੱਗ ਲੱਗੀ ਹੈ, ਉਹ ਫੈਕਟਰੀ ਫਰਨੀਚਰ ਦੀ ਦੱਸੀ ਜਾ ਰਹੀ ਹੈ। ਇੱਥੇ ਲੱਕੜ ਅਤੇ ਪਲਾਸਟਿਕ ਦੇ ਫਰਨੀਚਰ ਦਾ ਸਾਮਾਨ ਰੱਖਿਆ ਹੋਇਆ ਸੀ। ਇਸ ਕਾਰਨ ਅੱਗ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ। ਫਾਇਰ ਦੀਆਂ 8 ਤੋਂ 10 ਗੱਡੀਆਂ ਇਸ ਭਿਆਨਕ ਅੱਗ ਨੂੰ ਬੁਝਾਉਣ ’ਚ ਲੱਗੀਆਂ ਹੋਈਆਂ ਹਨ। (Chandigarh News)