ਵੱਡੇ ਪੱਧਰ ’ਤੇ ਕੀਤੀਆਂ ਗਈਆਂ ਨੇ ਤਿਆਰੀਆਂ, ਸੇਵਾਦਾਰ ਡਿਊਟੀਆਂ ’ਤੇ ਤਾਇਨਾਤ
ਜੈਪੁਰ (ਸੱਚ ਕਹੂੁੰ ਨਿਊਜ਼)। ਗੁਲਾਬੀ ਨਗਰੀ ਦੇ ਨਾਂਅ ਨਾਲ ਮਸ਼ਹੂਰ ਰੰਗੀਲੇ ਸੂਬੇ ਰਾਜਸਥਾਨ ਦੀ ਰਾਜਧਾਨੀ ’ਚ ਲੱਖਾਂ ਲੋਕ ਗੁਰੂ ਮਹਿਮਾ ਗਾਉਣ ਪਹੁੰਚ ਰਹੇ ਹਨ। ਮੌਕਾ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਮਹਾਂ ਪਰਉਪਰਕਾਰ (ਗੁਰਗੱਦੀ ਨਸ਼ੀਨੀ) ਮਹੀਨੇ ਦੇ ਸਤਿਸੰਗ ਭੰਡਾਰੇ ਦਾ। ਅੱਜ ਰਾਜਸਥਾਨ ਦੀ ਸਾਧ-ਸੰਗਤ ਇੱਥੇ ਪਵਿੱਤਰ ਸਤਿਸੰਗ ਭੰਡਾਰਾ ਮਨਾ ਰਹੀ ਹੈ। ਇਸ ਸ਼ੁੱਭ ਮੌਕੇ ਰਾਜਸਥਾਨ ਆਵਾਸਨ ਮੰਡਲ ਗਰਾਊਂਡ, ਅਰਾਵਲੀ ਮਾਰਗ, ਵੀਟੀ ਰੋਡ, ਸ਼ਿਪਰਾ ਪਥ ਥਾਣੇ ਦੇ ਸਾਹਮਣੇ ਮਾਨਸਰੋਵਰ ਜੈਪੁਰ ’ਚ ਵਿਸ਼ਾਲ ਸਤਿਸੰਗ ਭੰਡਾਰੇ ਦਾ ਪ੍ਰੋਗਰਾਮ ਰੱਖਿਆ ਗਿਆ ਹੈ।
ਸਤਿਸੰਗ ਭੰਡਾਰਾ ਸਵੇਰੇ 11 ਪਵਿੱਤਰ ਨਾਅਰਾ ਲਾ ਕੇ ਸ਼ੁਰੂ ਹੋ ਗਿਆ ਹੈ। ਇਸ ਮੌਕੇ 159 ਮਾਨਵਤਾ ਭਲਾਈ ਕਾਰਜਾਂ ਤਹਿਤ ਸੂਬੇ ਦੀ ਸਾਧ-ਸੰਗਤ ਵੱਲੋਂ ਜ਼ਰੂਰਤਮੰਦਾਂ ਦੀ ਮੱਦਦ ਕੀਤੀ ਜਾਵੇਗੀ ਅਤੇ ਆਮ ਲੋਕਾਂ ਨੂੰ ਨਸ਼ੇ ਛੱਡਣ ਲਈ ਜਾਗਰੂਕ ਵੀ ਕੀਤਾ ਜਾਵੇਗਾ। ਸਤਿਸੰਗ ਭੰਡਾਰੇ ਸਬੰਧੀ ਰਾਜਸਥਾਨ ਦੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਸਵੇਰੇ ਦਿਨ ਚੜ੍ਹਦਿਆਂ ਹੀ ਲੱਖਾਂ ਦੀ ਗਿਣਤੀ ’ਚ ਲੋਕ ਜੈਪੁਰ ’ਚ ਪਹੁੰਚ ਚੁੱਕੇ ਸਨ। ਸਤਿਸੰਗ ਪੰਡਾਲ ਸਵੇਰ ਤੋਂ ਹੀ ਭਰਨ ਸ਼ੁਰੂ ਹੋ ਗਏ ਅਤੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਲਗਾਤਾਰ ਆ ਰਹੀ ਹੈ।
ਡੇਰਾ ਸੱਚਾ ਸੌਦਾ ਦੀ ਰਾਜਸਥਾਨ ਇਕਾਈ ਦੇ 85 ਮੈਂਬਰ ਸੰਪੂਰਨ ਸਿੰਘ ਇੰਸਾਂ ਨੇ ਦੱਸਿਆ ਕਿ ਸਤਿਸੰਗ ਭੰਡਾਰੇ ’ਚ ਸੂਬੇ ਭਰ ਤੋਂ ਸ਼ਰਧਾਲੂ ਸ਼ਿਰਕਤ ਕਰ ਰਹੇ ਹਨ। 85 ਮੈਂਬਰ ਬਲਜੀਤ ਇੰਸਾਂ ਨੇ ਦੱਸਿਆ ਕਿ ਸਾਧ-ਸੰਗਤ ਦੀ ਸਹੂਲਤ ਲਈ ਕੈਂਟੀਨ, ਪਾਣੀ, ਮੈਡੀਕਲ ਸਹੂਲਤ, ਐਂਬੂਲੈਂਸ, ਮੋਬਾਇਲ ਪਖਾਨੇ ਸਮੇਤ ਤਮਾਮ ਪ੍ਰਬੰਧ ਪੁਖਤਾ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੂਜਨੀਕ ਗੁਰੂੁ ਜੀ ਦੇ ਪਵਿੱਤਰ ਬਚਨਾਂ ਦਾ ਪ੍ਰਸਾਰਣ ਵੱਡੀਆਂ-ਵੱਡੀਆਂ ਸਕਰੀਨਾਂ ਰਾਹੀਂ ਕੀਤਾ ਜਾ ਰਿਹਾ ਹੈ। ਸ਼ਨਿੱਚਰਵਾਰ ਨੂੰ ਹੀ ਪੰਡਾਲ, ਟ੍ਰੈਫਿਕ, ਲੰਗਰ, ਪਾਣੀ ਸਮੇਤ ਸਾਰੀਆਂ ਸੰਮਤੀਆਂ ਦੇ ਸੇਵਾਦਾਰਾਂ ਨੇ ਤਿਆਰੀਆਂ ਮੁਕੰਮਲ ਕਰਦਿਆਂ ਆਪਣੀਆਂ ਡਿਊਟੀਆਂ ਸੰਭਾਲ ਲਈਆਂ ਸਨ।
ਇਹ ਵੀ ਪੜ੍ਹੋ : ਮਨ ਮਾਇਆ ਦੇ ਪਰਦੇ ਨੂੰ ਹਟਾਉਣ ਲਈ ਰਾਮ ਨਾਮ ਜ਼ਰੂਰੀ : ਪੂਜਨੀਕ ਗੁਰੂ ਜੀ
ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਸੱਚੇ ਰੂਹਾਨੀ ਰਹਿਬਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 23 ਸਤੰਬਰ 1990 ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪਵਿੱਤਰ ਗੁਰਗੱਦੀ ਦੀ ਬਖ਼ਸ਼ਿਸ਼ ਕੀਤੀ ਸੀ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਸਤੰਬਰ ਮਹੀਨੇ ਨੂੰ ਪਵਿੱਤਰ ਮਹਾਂ ਪਰਉਪਕਾਰ ਮਹੀਨੇ ਵਜੋਂ ਮਨਾਉਦੀ ਹੈ। ਇਸ ਦੇ ਤਹਿਤ ਅੱਜ 1 ਅਕਤੂਬਰ ਨੂੰ ਜੈਪੁਰ ’ਚ ਪਵਿੱਤਰ ਸਤਿਸੰਗ ਭੰਡਾਰਾ ਮਨਾਇਆ ਜਾ ਰਿਹਾ ਹੈ। ਇਸ ਮੌਕੇ 85 ਮੈਂਬਰ ਰੰਜੀਤ ਸਿੰਘ ਇੰਸਾਂ, ਬਲਜੀਤ ਇੰਸਾਂ, ਰਾਮਪ੍ਰਤਾਪ, ਕੁਲਭੂਸ਼ਣ, ਜਗਦੀਸ਼, ਰਾਜੇਂਦਰ ਇੰਸਾਂ, ਯੋਗੇਸ਼ ਇੰਸਾਂ ਤੇ ਕੇਵਲ ਇੰਸਾਂ ਆਦਿ ਪ੍ਰਬੰਧ ਕਰਨ ’ਚ ਜੁਟੇ ਹੋਏ ਹਨ।