(ਬਸੰਤ ਸਿੰਘ ਬਰਾੜ) ਤਲਵੰਡੀ ਭਾਈ। ਬਲਾਕ ਤਲਵੰਡੀ ਭਾਈ ਤੇ ਬਲਾਕ ਹਕੂਮਤ ਸਿੰਘ ਵਾਲਾ ਮੁੱਦਕੀ ਦੀ ਪਵਿੱਤਰ ਮਹਾਂ ਪਰਉਪਕਾਰ ( ਗੁਰਗੱਦੀ ) ਮਹੀਨੇ ਦੀ ਖੁਸ਼ੀ ਨੂੰ ਸਮਰਪਿਤ ਸਪੈਸ਼ਲ ਬਲਾਕ ਪੱਧਰੀ ਨਾਮ ਚਰਚਾ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਤਲਵੰਡੀ ਭਾਈ ਵਿਖੇ ਧੂਮ ਧਾਮ ਨਾਲ ਹੋਈ। ਇਸ ਵਿੱਚ ਪਿੰਡਾਂ ਸ਼ਹਿਰਾਂ ਦੀ ਸਾਧ-ਸੰਗਤ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਨਾਮ ਚਰਚਾ ਦੀ ਕਾਰਵਾਈ ਜਗਸੀਰ ਸਿੰਘ ਇੰਸਾਂ ਬਲਾਕ ਪ੍ਰੇਮੀ ਸੇਵਕ ਤਲਵੰਡੀ ਭਾਈ ਨੇ ਬੇਨਤੀ ਦਾ ਸ਼ਬਦ ਬੋਲ ਕੇ ਸ਼ੁਰੂ ਕਰਵਾਈ। ( Maha Paropkar Diwas) ਇਸ ਮੌਕੇ ਕਵੀਰਾਜ ਵੀਰਾਂ ਵੱਲੋਂ ਡੇਰਾ ਸੱਚਾ ਸੌਦਾ ਦੇ ਧਾਰਮਿਕ ਗ੍ਰੰਥਾਂ ’ਚੋਂ ਸ਼ਬਦ ਬੋਲੇ ਤੇ ਸੰਤ ਮਹਾਤਮਾ ਦੇ ਅਨਮੋਲ ਬਚਨ ਪੜ੍ਹ ਕੇ ਸੁਣਾਏ ਗਏ।
ਇਹ ਵੀ ਪੜ੍ਹੋ : IND vs AUS : ਅਸਟਰੇਲੀਆ ਨੂੰ ਦਿੱਤਾ 400 ਦੌੜਾਂ ਦਾ ਟੀਚਾ, ਸੂਰਿਆ ਕੁਮਾਰ ਨੇ 72 ਦੌੜਾਂ ਦੀ ਵਿਸਫੋਟਕ ਪਾਰੀ ਖੇਡੀ
ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਸੱਘੜ ਸਿੰਘ ਇੰਸਾਂ 85 ਮੈਂਬਰ ਨੇ ਮਾਨਵਤਾ ਭਲਾਈ ਕਾਰਜਾਂ ਬਾਰੇ ਗੱਲਬਾਤ ਕਰਦਿਆਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਨੁਮਾਈ ਹੇਠ ਕੀਤੇ ਜਾ ਰਹੇ ਮਾਨਵਤਾ ਭਲਾਈ ਦੇ 159 ਕਾਰਜਾਂ ਨੂੰ ਸਾਧ-ਸੰਗਤ ਨੂੰ ਹੋਰ ਗਤੀ ਦੇਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸੱਘੜ ਸਿੰਘ ਇੰਸਾਂ, ਜਗਸੀਰ ਸਿੰਘ ਇੰਸਾਂ, ਡਾ. ਜੈਕਰਨ ਇੰਸਾਂ, ਜੱਜਪਾਲ ਸਿੰਘ ਇੰਸਾਂ, ਅਸ਼ੋਕ ਕੁਮਾਰ ਇੰਸਾਂ, ਡਿੰਪਲ ਇੰਸਾਂ, ਮਨਮੋਹਨ ਸਿੰਘ ਇੰਸਾਂ, ਮੁਰਲੀਧਰ ਇੰਸਾਂ, ਦਲੀਪ ਕੁਮਾਰ ਇੰਸਾਂ, ਰਵੀ ਕੁਮਾਰ ਇੰਸਾਂ, ਸੰਗਤਰਾਮ ਇੰਸਾਂ, ਪਿਆਰਾ ਸਿੰਘ ਇੰਸਾਂ, ਹਰਪ੍ਰੀਤ ਸਿੰਘ ਇੰਸਾਂ, ਨਿਹਾਲ ਚੰਦ ਇੰਸਾਂ, ਹਰਮੇਸ਼ ਇੰਸਾਂ ਤੇ ਪਿੰਡਾਂ ਦੇ ਪ੍ਰੇਮੀ ਸੇਵਕ ਤੇ ਪਿੰਡਾਂ ਸ਼ਹਿਰਾਂ ਦੇ ਪੰਦਰ੍ਹਾਂ ਮੈਂਬਰਾਂ ਤੋਂ ਇਲਾਵਾ ਸਮੁੱਚੀਆਂ ਸੰਮਤੀਆਂ ਦੇ ਜਿੰਮੈਵਾਰ ਤੇ ਸੇਵਾਦਾਰ, ਭੈਣਾਂ , ਪਿੰਡਾਂ ਸ਼ਹਿਰਾਂ ਦੇ ਪ੍ਰੇਮੀ ਸੇਵਕ ਤੇ ਸ਼ਾਹ ਸਤਿਨਾਮ ਸਿੰਘ ਜੀ ਗ੍ਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੇ ਭੈਣਾਂ ਤੇ ਵੀਰ ਤੇ ਸਾਧ-ਸੰਗਤ ਮੌਜੂਦ ਸੀ।