IND vs AUS : ਅਸਟਰੇਲੀਆ ਨੂੰ ਦਿੱਤਾ 400 ਦੌੜਾਂ ਦਾ ਟੀਚਾ, ਸੂਰਿਆ ਕੁਮਾਰ ਨੇ 72 ਦੌੜਾਂ ਦੀ ਵਿਸਫੋਟਕ ਪਾਰੀ ਖੇਡੀ

ਸ਼੍ਰੇਅਸ ਅਈਅਰ ਅਤੇ ਸੁਭਮਨ ਗਿੱਲ ਨੇ ਲਗਾਏ ਦਮਦਾਰ ਸੈਂਕੜੇ (IND vs AUS)

(ਸੱਚ ਕਹੂੰ ਨਿਊਜ਼) ਇੰਦੋਰ। ਭਾਰਤ ਤੇ ਅਸਟਰੇਲੀਆ ਦਰਮਿਆਨ ਇੰਦੋਰ ’ਚ ਖੇਡੇ ਜਾ ਰਹੇ ਦੂਜੇ ਇੱਕ ਰੋਜ਼ਾ ਮੈਚ ’ਚ ਭਾਰਤ ਨੇ ਆਸਟਰੇਲੀਆ ਨੂੰ 400 ਦੌੜਾਂ ਦਾ ਟੀਚਾ ਦਿੱਤਾ। ਭਾਰਤ ਨੇ ਸ਼੍ਰੇਅਸ ਅਈਅਰ ਤੇ ਸ਼ੁਭਮਨ ਗਿੱਲ ਨੇ ਦਮਦਾਰ ਸੈਂਕੜੇ ਅਤੇ ਕੇਐਲ ਰਾਹੁਲ ਅਤੇ ਸੂਰਿਆ ਕੁਮਾਰ ਦੇ ਵਿਸਫੋਟਕ ਅਰਧ ਸੈਂਕੜੇ ਦੇ ਦਮ ’ਤੇ 50 ਓਵਰਾਂ ’ਚ 5 ਵਿਕਟਾਂ ਦੇ ਨੁਕਸਾਨ ’ਤੇ 399 ਦੌੜਾਂ ਬਣਾਈਆਂ।

ਅਸਟਰਲੀਆ ਖਿਲਾਫ ਭਾਰਤ ਦਾ ਇਹ ਸਭ ਤੋਂ ਵੱਡਾ ਸਕੋਰ ਹੈ। ਇਸ ਤੋਂ ਪਹਿਲਾਂ ਭਾਰਤ ਦਾ ਆਸਟਰੇਲੀਆ ਖ਼ਿਲਾਫ਼ ਸਭ ਤੋਂ ਵੱਧ ਸਕੋਰ 383 ਦੌੜਾਂ ਸੀ, ਜੋ ਉਸ ਨੇ ਨਵੰਬਰ 2013 ਵਿੱਚ ਬੈਂਗਲੁਰੂ ਵਿੱਚ ਬਣਾਇਆ ਸੀ।  ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਜੋ ਉਸ ਲਈ ਗਲਤ ਸਾਬਿਤ ਹੋਇਆ। ਹਾਲਾਂਕਿ ਭਾਰਤ ਦੇ ਓਪਨਰ ਬੱਲੇਬਾਜ਼ ਰਿਤੂ ਗਾਇਕਵਾੜ (8) ਦੌੜਾਂ ਬਣਾ ਕੇ ਛੇਤੀ ਆਊਟ ਹੋ ਗਏ ਸਨ ਜਿਸ ਤੋਂ ਬਾਅਦ ਸ੍ਰੇਅਸ ਅਈਅਰ ਤੇ ਸੁਭਮਨ ਗਿੱਲ ਨੇ ਆਸਟਰੇਲੀਆ ਬੱਲੇਬਾਜ਼ਾਂ ਦੀ ਜੰਮ ਕੇ ਧੁਨਾਈ ਕੀਤੀ। ਸੁਭਮਨ ਗਿੱਲ ਅਤੇ ਅਈਅਰ ਨੇ ਦਮਦਾਰ ਸੈਂਕੜੇ ਲਗਾਏ।

ਇਹ ਵੀ ਪੜ੍ਹੋ : IND vs AUS : ਸ਼੍ਰੇਅਸ ਅਈਅਰ ਅਤੇ ਸੁਭਮਨ ਗਿੱਲ ਦੇ ਦਮਦਾਰ ਸੈਂਕੜੇ

ਭਾਰਤ ਲਈ ਸ਼ੁਭਮਨ ਗਿੱਲ ਨੇ 97 ਗੇਂਦਾਂ ਵਿੱਚ 104 ਦੌੜਾਂ, ਸ਼੍ਰੇਅਸ ਅਈਅਰ ਨੇ 90 ਗੇਂਦਾਂ ਵਿੱਚ 105 ਦੌੜਾਂ ਅਤੇ ਕਪਤਾਨ ਕੇਐਲ ਰਾਹੁਲ ਨੇ 38 ਗੇਂਦਾਂ ਵਿੱਚ 52 ਦੌੜਾਂ ਬਣਾਈਆਂ। ਸੂਰਿਆ ਕੁਮਾਰ ਯਾਦਵ ਨੇ ਆਉਂਦੇ ਹੀ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਸਨ ਉਸ ਨੇ 37 ਗੇਂਦਾਂ ਵਿੱਚ ਛੇ ਚੌਕਿਆਂ ਅਤੇ ਛੇ ਛੱਕਿਆਂ ਦੀ ਮੱਦਦ ਨਾਲ 72 ਦੌੜਾਂ ਦੀ ਨਾਬਾਦ ਪਾਰੀ ਖੇਡੀ। ਰਵਿੰਦਰ ਜਡੇਜਾ 13 ਦੌੜਾਂ ਬਣਾ ਕੇ ਅਜੇਤੂ ਰਹੇ। ਦੋਵਾਂ ਵਿਚਾਲੇ 24 ਗੇਂਦਾਂ ‘ਚ 44 ਦੌੜਾਂ ਦੀ ਸਾਂਝੇਦਾਰੀ ਹੋਈ। ਭਾਰਤ ਨੇ ਆਖਰੀ ਪੰਜ ਓਵਰਾਂ ਵਿੱਚ 54 ਦੌੜਾਂ ਬਣਾਈਆਂ। ਆਸਟਰੇਲੀਆ ਵੱਲੋਂ ਕੈਮਰਨ ਗਰੀਨ ਨੇ 2 ਵਿਕਟਾਂ, ਹੇਜਲਵੁੱਡ, ਸੀਨ ਐਬਟ, ਜਾਨਸ਼ਨ ਅਤੇ ਜੰਪਾ ਨੇ 1-1 ਵਿਕਟ ਲਈ।

IND vs AUS IND vs AUS

ਬੁਮਰਾਹ ਦੀ ਜਗ੍ਹਾ ਪ੍ਰਸਿੱਧ ਰਾਣਾ ਨੂੰ ਮੌਕਾ

ਅਸਟਰੇਲੀਆ ਵੱਲੋਂ ਪੈਟ ਕੰਮਿਸ ਦੀ ਜਗ੍ਹਾ ਸਟੀਵ ਸਮਿਥ ਅਸਟਰੇਲੀਆ ਦੀ ਕਪਤਾਨੀ ਕਰ ਰਹੇ ਹਨ। ਅਸਟਰੇਲੀਆਈ ਟੀਮ ’ਚ ਵੀ ਤਿੰਨ ਬਦਲਾਅ ਹੋਏ ਹਨ, ਜਦਕਿ ਭਾਰਤੀ ਟੀਮ ’ਚ ਇੱਕ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਆਰਾਮ ਦਿੱਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਪ੍ਰਸਿੱਧ ਰਾਣਾ ਨੂੰ ਟੀਮ ’ਚ ਮੌਕਾ ਦਿੱਤਾ ਗਿਆ ਹੈ।