ਨੌਜਵਾਨ ਨਸ਼ਿਆਂ ’ਚ ਜ਼ਿੰਦਗੀ ਗਰਕ ਕਰਨ ਦੀ ਥਾਂ ਸੇਵਾ ਕਾਰਜਾਂ ’ਚ ਲਾ ਰਹੇ ਨੇ ਜਵਾਨੀ

Youth

ਪਵਿੱਤਰ ਮਹਾਂ ਪਰਉਪਕਾਰ ਭੰਡਾਰੇ ’ਤੇ ਬਰਤਨ ਧੋਣ ਤੇ ਸਫ਼ਾਈ ਕਾਰਜ ਦੀ ਸੇਵਾ ’ਚ ਜੁਟੇ ਨੌਜਵਾਨ | Youth

ਸਰਸਾ (ਜਸਵੀਰ ਸਿੰਘ ਗਹਿਲ)। ਸਮਾਜ ਅੰਦਰ ਅੱਜ ਜਿੱਥੇ ਇੱਕ ਪਾਸੇ ਨੌਜਵਾਨ (Youth) ਆਪਣੀ ਬੇਸ਼ਕੀਮਤੀ ਜ਼ਿੰਦਗੀ ਨੂੰ ਨਸ਼ਿਆਂ ਦੇ ਵੱਸ ਪੈ ਕੇ ਬਰਬਾਦ ਕਰ ਰਹੇ ਹਨ। ਉੱਥੇ ਹੀ ਡੇਰਾ ਸੱਚਾ ਸੌਦਾ ਨਾਲ ਜੁੜੇ ਕਰੋੜਾਂ ਨੌਜਵਾਨ ਆਪਣੀ ਜ਼ਿੰਦਗੀ ਇਨਸਾਨੀਅਤ ਦੀ ਸੇਵਾ ’ਚ ਲਾ ਰਹੇ ਹਨ। ਜਿਸ ਦੀ ਮਿਸਾਲ ਇੱਥੇ ਅੱਜ 33ਵੇਂ ਪਵਿੱਤਰ ਮਹਾਂ ਪਰਉਪਕਾਰ ਭੰਡਾਰੇ ’ਤੇ ਦੇਖਣ ਨੂੰ ਮਿਲੀ। ਜਿੱਥੇ ਸੋਹਣੇ ਕੱਪੜੇ ਪਹਿਨਣ ਸਮੇਤ ਐਸ਼ੋ-ਅਰਾਮ ਨਾਲ ਰਹਿਣ ਦੀ ਬਜਾਇ ਜ਼ਿਆਦਾਤਰ ਨੌਜਵਾਨ ਸਾਧ-ਸੰਗਤ ਦੇ ਜੂੂਠੇ ਬਰਤਨ ਧੋਂਦੇ ਅਤੇ ਕੂੜਾ-ਕਰਕਟ ਚੁੱਕਦੇ ਦਿਖਾਈ ਦਿੱਤੇ। ਗੱਲਬਾਤ ਕਰਨ ’ਤੇ ਸਬੰਧਿਤ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਅੰਦਰ ਸੇਵਾ ਭਾਵਨਾ ਦਾ ਇਹ ਜਜ਼ਬਾ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ਦਾ ਕਮਾਲ ਹੈ। ਜਿਸ ਸਦਕਾ ਉਹ ਨਸ਼ਿਆਂ ’ਚ ਆਪਣੀ ਜ਼ਿੰਦਗੀ ਨੂੰ ਗਰਕ ਕਰਨ ਦੀ ਥਾਂ ਇਨਸਾਨੀਅਤ ਦੀ ਸੇਵਾ ’ਚ ਲਾ ਰਹੇ ਹਨ। ਪੇਸ਼ ਹਨ ਕੁਝ ਨੌਜਵਾਨਾਂ ਨਾਲ ਕੀਤੀ ਗਈ ਗੱਲਬਾਤ ਦੇ ਅੰਸ:

Youth

‘ਹਜ਼ਾਰ ਗੁਣਾ ਚੰਗਾ ਹੈ’ | Youth

Youth

ਵਿਦਿਆਰਥੀ ਕੁਸ਼ ਇੰਸਾਂ ਨਾਂਗਲੋਈ ਨੇ ਕਿਹਾ ਕਿ ਤਕਰੀਬਨ 10 ਸਾਲ ਪਹਿਲਾਂ ਉਸ ਨੂੰ ਪੂਜਨੀਕ ਗੁਰੂ ਜੀ ਪਾਸੋਂ ਨਾਮ-ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਹੋਈ, ਜਿਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ’ਚ ਅਨੇਕਾਂ ਵੱਡੇ ਬਦਲਾਅ ਆਏ। ਉਨ੍ਹਾਂ ਕਿਹਾ ਕਿ ਸਮਾਜ ਅੰਦਰ ਭਾਵੇਂ ਉਨ੍ਹਾਂ ਦੇ ਆਲੇ-ਦੁਆਲੇ ਨਸ਼ਿਆਂ ਤੇ ਹੋਰ ਬੁਰਾਈਆਂ ਦਾ ਬੋਲਬਾਲਾ ਹੈ ਪਰ ਪੂਜਨੀਕ ਗੁਰੂ ਜੀ ਦੀ ਦਇਆ-ਰਹਿਮਤ ਸਦਕਾ ਉਹ ਨਸ਼ਿਆਂ ਅਤੇ ਹੋਰ ਅਲਾਮਤਾਂ ਦੇ ਨੇੜੇ ਵੀ ਨਹੀਂ ਜਾਂਦੇ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ਉਨ੍ਹਾਂ ਦੀ ਜ਼ਿੰਦਗੀ ਦਾ ਗਹਿਣਾ ਹਨ। ਇਨ੍ਹਾਂ ਗਹਿਣਿਆਂ ਨੂੰ ਉਹ ਹਮੇਸ਼ਾ ਪਹਿਨ ਕੇ ਰੱਖਣਗੇ। ਉਨ੍ਹਾਂ ਕਿਹਾ ਕਿ ਨਸ਼ਿਆਂ ’ਚ ਆਪਣੀ ਜ਼ਿੰਦਗੀ ਨੂੰ ਖ਼ਤਮ ਕਰਨ ਨਾਲੋਂ ਸਾਧ-ਸੰਗਤ ਦੇ ਜੂਠੇ ਬਰਤਣ ਧੋਣਾ ਹਜ਼ਾਰ ਗੁਣਾ ਚੰਗਾ ਹੈ।

‘ਢਾਲ ਬਣੀਆਂ ਪਵਿੱਤਰ ਸਿੱਖਿਆਵਾਂ’

ਪੇਸ਼ੇ ਤੋਂ ਡਰਾਇਵਰ ਧਰਮਵੀਰ ਇੰਸਾਂ ਪਾਤੜ੍ਹਾਂ (ਪੰਜਾਬ) ਨੇ ਕਿਹਾ ਕਿ ਡਰਾਇਵਰੀ ਕਿੱਤੇ ’ਚ ਜ਼ਿਆਦਾਤਰ ਡਰਾਇਵਰ ਕੋਈ ਨਾ ਕੋਈ ਨਸ਼ਾ ਲੈਂਦੇ ਹਨ ਪਰ ਪੂਜਨੀਕ ਗੁਰੂ ਜੀ ਦੀ ਕਿਰਪਾ ਸਦਕਾ ਉਨ੍ਹਾਂ ਕਦੇ ਨਸ਼ੇ ਨੂੰ ਹੱਥ ਤੱਕ ਨਹੀਂ ਲਾਇਆ। ਉਨ੍ਹਾਂ ਕਿਹਾ ਕਿ ਸਾਧ-ਸੰਗਤ ਭਗਵਾਨ ਦਾ ਰੂਪ ਹੈ, ਇਸ ਲਈ ਉਹ ਸਾਧ-ਸੰਗਤ ਦੇ ਜੂਠੇ ਬਰਤਨ ਧੋ ਰਹੇ ਹਨ। ਇਹ ਉੱਚੀ-ਸੁੱਚੀ ਸਿੱਖਿਆ ਉਨ੍ਹਾਂ ਨੂੰ ਪੂਜਨੀਕ ਗੁਰੂ ਜੀ ਪਾਸੋਂ ਹੀ ਨਸੀਬ ਹੋਈ ਹੈ। ਜਿਸ ਨੇ ਉਨ੍ਹਾਂ ਦੀ ਹੀ ਨਹੀਂ ਸਗੋਂ ਉਨ੍ਹਾਂ ਦੇ ਪਰਿਵਾਰ ਦੇ ਹੋਰ ਮੈਂਬਰਾਂ ਦੀ ਜ਼ਿੰਦਗੀ ਵੀ ਬਦਲ ਕੇ ਰੱਖ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਉਹ ਡੇਰਾ ਸੱਚਾ ਸੌਦਾ ਨਾਲ ਨਾ ਜੁੜਦੇ ਤਾਂ ਸ਼ਾਇਦ ਇੱਥੇ ਨਾ ਹੁੰਦੇ। ਉਨ੍ਹਾਂ ਕਿਹਾ ਕਿ ਨਸ਼ੇ ਨੇ ਅੱਜ ਸਮਾਜ ਨੂੰ ਖੋਖਲਾ ਕਰ ਰੱਖਿਆ ਹੈ ਪਰ ਪੂਜਨੀਕ ਗੁਰੂ ਜੀ ਦੀ ਪਾਕ ਪਵਿੱਤਰ ਸਿੱਖਿਆਵਾਂ ਉਨ੍ਹਾਂ ਨਾਲ ਢਾਲ ਦਾ ਕੰਮ ਕਰ ਰਹੀਆਂ ਹਨ।

‘ਸੇਵਾ ਸਦਕਾ ਹੀ ਜ਼ਿੰਦਗੀ ’ਚ ਬਹਾਰਾਂ’

ਦਿੱਲੀ ਤੋਂ ਆਸੀਸ਼ ਇੰਸਾਂ ਨੇ ਕਿਹਾ ਕਿ ਵਿਦਿਆਰਥੀ ਜੀਵਨ ’ਚ ਨਸ਼ਿਆਂ ਤੇ ਹੋਰ ਅਲਾਮਤਾਂ ਤੋਂ ਬਚ ਕੇ ਰਹਿਣਾ ਬੇਹੱਦ ਮੁਸ਼ਕਲ ਹੁੰਦਾ ਹੈ ਪਰ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ਸਦਕਾ ਉਨ੍ਹਾਂ ਲਈ ਇਹ ਮਾਮੂਲੀ ਗੱਲ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਨਸ਼ੇ ਬਰਬਾਦੀ ਦਾ ਘਰ ਹਨ, ਜਿਨ੍ਹਾਂ ਤੋਂ ਉਨ੍ਹਾਂ ਨੂੰ ਪੂਜਨੀਕ ਗੁਰੂ ਜੀ ਨੇ ਬਚਾ ਲਿਆ ਹੈ। ਉਨ੍ਹਾਂ ਕਿਹਾ ਕਿ ਸੇਵਾ ਕੋਈ ਵੀ ਹੋਵੇ ਉਸ ਦਾ ਫ਼ਲ ਮਹਾਨ ਤੇ ਅਮੁੱਲ ਹੈ। ਸੇਵਾ ਜਜ਼ਬਾ ਉਨ੍ਹਾਂ ਅੰਦਰ ਪੂਜਨੀਕ ਗੁਰੂ ਜੀ ਨੇ ਪੈਦਾ ਕੀਤਾ ਹੈ। ਜਿਸ ਨੇ ਉਨ੍ਹਾਂ ਦੀ ਜ਼ਿੰਦਗੀ ’ਚ ਬਹਾਰਾਂ ਲਾ ਰੱਖੀਆਂ ਹਨ।

‘ਕਰੋੜਾਂ ਵਾਰ ਧੰਨਵਾਦ ਮੁਰਸ਼ਿਦ ਦਾ’

ਪਿੰਜੌਰ (ਹਰਿਆਣਾ) ਤੋਂ ਜੱਗੀ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਦਾ ਟੈਂਟ ਹਾਊਸ ਦਾ ਬਿਜ਼ਨਸ ਹੈ ਪਰ ਇੱਥੇ ਆ ਕੇ ਉਹ ਹਮੇਸ਼ਾ ਕੂੜਾ- ਕਰਕਟ ਚੁੱਕਣ ਦੀ ਸੇਵਾ ਹੀ ਕਰਦੇ ਹਨ। ਕਿਉਂਕਿ ਜੋ ਸਕੂਨ ਸੇਵਾ ਕਰਕੇ ਮਿਲਦਾ ਹੈ, ਉਹ ਕਿਸੇ ਨਸ਼ੇ ਵਿੱਚ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਪੂਜਨੀਕ ਗੁਰੂ ਜੀ ਦੀ ਰਹਿਮਤ ਨਾ ਹੁੰਦੀ ਤਾਂ ਉਹ ਵੀ ਸ਼ਾਇਦ ਨਸ਼ਿਆਂ ਦੇ ਦਰਿਆ ’ਚ ਵਹਿ ਜਾਂਦੇ ਪਰ ਕਰੋੜਾਂ ਵਾਰ ਧੰਨਵਾਦ ਉਸ ਪੂਰਨ ਮੁਰਸ਼ਿਦ ਦਾ, ਜਿਨ੍ਹਾਂ ਨੇ ਉਨ੍ਹਾਂ ਨੂੰ ਨਸ਼ਿਆਂ ਵੱਲ ਝਾਕਣ ਵੀ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਸੇਵਾ ਕਰਕੇ ਮਾਣ ਮਿਲਦਾ ਹੈ ਤੇ ਉਹ ਕੁਝ ਮਿਲਦਾ ਹੈ ਜੋ ਦੁਨੀਆਂ ’ਚ ਕਿੱਧਰੋਂ ਵੀ ਖਰੀਦਿਆ ਨਹੀਂ ਜਾ ਸਕਦਾ।

ਇਹ ਵੀ ਪੜ੍ਹੋ : Saint Dr. MSG ਦੀਆਂ ਸਾਰੀਆਂ ਚਿੱਠੀਆਂ ਪੜ੍ਹੋ

ਭਾਰੀ ਗਰਮੀ ਦੇ ਬਾਵਜੂਦ 33ਵੇਂ ਪਵਿੱਤਰ ਮਹਾਂ ਪਰਉਪਕਾਰ ਭੰਡਾਰੇ ’ਤੇ ਸਾਧ-ਸੰਗਤ ਦੀ ਸ਼ਮੂਲੀਅਤ ਕਾਬਿਲ-ਏ-ਤਾਰੀਫ਼ ਰਹੀ। ਸਾਧ-ਸੰਗਤ ਨੂੰ ਜਿੱਥੇ ਵੀ ਜਗ੍ਹਾ ਮਿਲੀ, ਉਨ੍ਹਾਂ ਉੱਥੇ ਹੀ ਬੈਠ ਕੇ ਪਵਿੱਤਰ ਭੰਡਾਰੇ ਦਾ ਆਨੰਦ ਮਾਣਿਆ। ਵੱਡੀ ਗਿਣਤੀ ਬਿਮਾਰਾਂ ਤੇ ਤੁਰਨ- ਫ਼ਿਰਨ ਤੋਂ ਅਸਮਰੱਥ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰ ਤਕਲੀਫ਼ਾਂ ਝੱਲ ਕੇ ਪਵਿੱਤਰ ਭੰਡਾਰੇ ’ਤੇ ਵਿਸ਼ੇਸ਼ ਤੌਰ ’ਤੇ ਲੈ ਕੇ ਪਹੁੰਚੇ।