ਕੋਟਾ, ਜੋ ਵਰਤਮਾਨ ਦੌਰ ਦੀ ਸਿੱੱਖਿਆ ਨਗਰੀ ਕਹਾਉਂਦੀ ਹੈ ਹੁਣ ਉਸ ਦਾ ਨਾਂਅ ਜ਼ਿਹਨ ’ਚ ਆਉਂਦੇ ਹੀ ਰੂਹ ਕੰਬ ਜਾਂਦੀ ਹੈ ਦਿਲ ਕੁਰਲਾ ਉੱਠਦਾ ਹੈ, ਕਈ ਵਾਰ ਤਾਂ ਸਾਹ ਰੁਕ ਜਾਂਦੇ ਹਨ, ਕਿਉਂਕਿ ਜੋ ਸ਼ਹਿਰ ਸੁਫਨਿਆਂ ਨੂੰ ਉੱਚੀ ਉਡਾਣ ਮੁਹੱਈਆ ਕਰਵਾ ਰਿਹਾ ਸੀ, ਉਸੇ ਸ਼ਹਿਰ ’ਚੋਂ ਹੁਣ ਮੌਤ ਦੀਆਂ ਖਬਰਾਂ ਆ ਰਹੀਆਂ ਹਨ ਮੌਤਾਂ ਵੀ ਐਸੀਆਂ-ਵੈਸੀਆਂ ਨਹੀ! ਸੁਫਨੇ ਬੱਚਿਆਂ ਦੇ ਜੀਵਨ ਤੋਂ ਐਨੇ ਵੱਡੇ ਹੁੰਦੇ ਜਾ ਰਹੇ ਹਨ ਕਿ ਉਨ੍ਹਾਂ ਦੇ ਬੋਝ ਹੇਠ ਜੀਵਨ ਅਤੇ ਬੱਚਿਆਂ ਦੇ ਸਾਹ ਕਮਜ਼ੋਰ ਪੈਂਦੇ ਜਾ ਰਹੇ ਹਨ ਇਸ ਸਾਲ ਅਗਸਤ ਮਹੀਨਾ ਬੀਤਦਿਆਂ ਸ਼ਹਿਰ ’ਚੋਂ 24 ਬੱਚਿਆਂ ਦੇ ਜਾਨ ਦੇਣ ਦੀਆਂ ਖਬਰਾਂ ਸੁਰਖੀਆਂ ਬਣ ਚੁੱਕੀਆਂ ਹਨ। (Young Generation)
ਇਹ ਵੀ ਪੜ੍ਹੋ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਲਿਖਿਆ ਮੁੜ ਭਗਵੰਤ ਮਾਨ ਨੂੰ ਪੱਤਰ
ਪਰ ਪ੍ਰੈਸ਼ਰ ਕੂਕਰ ਬਣੇ ਸ਼ਹਿਰ ਤੋਂ ਮੌਤ ਦੀਆਂ ਖਬਰਾਂ ਆਉਣ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ ਹੁਣ ਜ਼ਰਾ ਵਿਚਾਰ ਕਰੋ ਕਿ ਜੇਕਰ ਬੱਚੇ ਆਪਣਾ ਜੀਵਨ ਦਾਅ ’ਤੇ ਲਾਉਣ ਨੂੰ ਮਜ਼ਬੂਰ ਹੋ ਰਹੇ ਹਨ, ਫਿਰ ਅਜਿਹੀ ਸਿੱਖਿਆ ਕਿਸ ਕੰਮ ਦੀ? ਸਿੱਖਿਆ ਵਿਅਕਤੀਤਵ ਨਿਰਮਾਣ ’ਚ ਸਹਾਇਕ ਹੋਣੀ ਚਾਹੀਦੀ ਹੈ, ਪਰ ਅੱਜ ਦੀ ਸਖ਼ਤ ਮੁਕਾਬਲੇ ਦੇ ਦੌਰ ’ਚ ਸਿੱਖਿਆ ਦੇ ਮਾਇਨੇ ਬਦਲ ਗਏ ਹਨ! ਸਿੱਖਿਆ ਕਾਰੋਬਾਰ ਅਤੇ ਪੈਸਾ ਕਮਾਉਣ ਦਾ ਉਹ ਜ਼ਰੀਆ ਬਣ ਗਈ ਹੈ, ਜਿਸ ਦੇ ਸਾਹਮਣੇ ਨੈਤਿਕਤਾ ਅਤੇ ਮੁੱਲਾਂ ਦਾ ਘਾਣ ਹੋ ਗਿਆ ਹੈ ਕੋਟਾ ’ਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਬੱਚਿਆਂ ਦੀ ਮੌਤ ਕਈ ਸਵਾਲ ਖੜੇ੍ਹ ਕਰਦੀ ਹੈ। (Young Generation)
ਸਮਾਜ ਅਤੇ ਰਹਿਨੁਮਾਈ ਵਿਵਸਥਾ ਦੇ ਸਾਹਮਣੇ, ਪਰ ਉਨ੍ਹਾਂ ਸਵਾਲਾਂ ਪ੍ਰਤੀ ਆਪਣੀ ਜਵਾਬਦੇਹੀ ਨਾਲ ਸਮਾਜ ਅਤੇ ਵਿਵਸਥਾ ਦੋਵੇਂ ਦੂਰ ਭੱਜ ਰਹੀਆਂ ਹਨ ਇਹੀ ਵਜ੍ਹਾ ਹੈ ਕਿ ਸਾਲ-ਦਰ-ਸਾਲ ਬੱਚਿਆਂ ਦੀ ਪੜ੍ਹਾਈ ਦੇ ਬੋਝ ਹੇਠ ਦਬ ਕੇ ਆਪਣੀ ਜੀਵਨਲੀਲਾ ਖਤਮ ਕਰ ਰਹੇ ਹਨ ਮਾੜੀ ਕਿਸਮਤ ਦੇਖੋ ਸਾਡੇ ਸਮਾਜ ਦਾ ਹਰ ਸ਼ਖਸ ਹਰ ਬੱਚੇ ਨੂੰ ਸਿਖ਼ਰ ’ਤੇ ਦੇਖਣਾ ਚਾਹੁੰਦਾ ਹੈ, ਪਰ ਅਸਲੀਅਤ ਤਾਂ ਇਹੀ ਹੈ ਕਿ ਸਿਖ਼ਰ ’ਤੇ ਸਿਰਫ ਇੱਕ ਵਿਅਕਤੀ ਹੀ ਕਾਬਜ਼ ਹੋ ਸਕਦਾ ਹੈ ਫਿਰ ਅਜਿਹੀ ਉਮੀਦ ਅਤੇ ਆਸ ਆਖਰ ਕਿਸ ਕੰਮ ਦੀ? ਹਰ ਬੱਚਾ ਆਪਣੇ-ਆਪ ’ਚ ਯੂਨੀਕ ਹੁੰਦਾ ਹੈ ਪਰਮਾਤਮਾ ਵੱਲੋਂ ਹਰ ਵਿਦਿਆਰਥੀ ਅੰਦਰ ਕੋਈ ਨਾ ਕੋਈ ਅਜਿਹਾ ਗੁਣ ਜ਼ਰੂਰ ਹੁੰਦਾ ਹੈ, ਜੋ ਉਸ ਨੂੰ ਹੋਰਾਂ ਤੋਂ ਵੱਖ ਬਣਾਉਂਦਾ ਹੈ, ਪਰ ਭੇਡਚਾਲ ਦੀ ਅਜਿਹੀ ਰੀਤ ਸਾਡੇ ਸਮਾਜ ’ਚ ਲਗਾਤਾਰ ਜਾਰੀ ਹੈ। (Young Generation)
ਇਹ ਵੀ ਪੜ੍ਹੋ : ਯੂਥ ਕਾਂਗਰਸ ਦੇ ਉਪ ਪ੍ਰਧਾਨ ਅਕਸ਼ੇ ਸ਼ਰਮਾ ਨੇ ਛੱਡੀ ਕਾਂਗਰਸ, ਭਾਜਪਾ ’ਚ ਹੋਇਆ ਸ਼ਾਮਲ
ਜਿਸ ਦੇ ਨਕਾਰਾਤਮਕ ਪ੍ਰਭਾਵ ਸਾਡੇ ਸਾਰਿਆਂ ਦੇ ਸਾਹਮਣੇ ਹਨ ਇਸ ਦੇ ਬਾਵਜ਼ੂਦ ਅਸੀਂ ਸਬਕ ਸਿੱਖਣ ਨੂੰ ਤਿਆਰ ਨਹੀਂ ਕੋਟਾ ਜਿਸ ਨੂੰ ਐਜੂਕੇਸ਼ਨ ਹੱਬ ਕਿਹਾ ਜਾਂਦਾ ਹੈ ਉੱਥੇ ਹੋ ਰਹੀ ਬੱਚਿਆਂ ਦੀ ਮੌਤ ਦੇ ਅੰਕੜਿਆਂ ਨੂੰ ਦੇਖੀਏ ਤਾਂ ਆਮ ਤੌਰ ’ਤੇ ਦੇਖਾਂਗੇ ਕਿ ਬੱਚੇ ਮਾਨਸਿਕ ਤਣਾਅ, ਸਮਾਜਿਕ ਪ੍ਰੈਸ਼ਰ ਅਤੇ ਆਰਥਿਕ ਮਜ਼ਬੂਰੀ ਦੀ ਵਜ੍ਹਾ ਨਾਲ ਖੁਦਕੁਸ਼ੀ ਨੂੰ ਗਲੇ ਲਾਉਣ ਨੂੰ ਮਜ਼ਬੂਰ ਹਨ ਸੁਭਾਵਿਕ ਜਿਹੀ ਗੱਲ ਹੈ ਕਿ ਕੋਈ ਦੂਰ-ਦੁਰਾਡੇ ਦਾ ਗਰੀਬ ਜਾਂ ਮੱਧ ਵਰਗ ਦਾ ਲੜਕਾ ਕੋਟਾ ਜਿਹੇ ਸ਼ਹਿਰ ’ਚ ਪੜ੍ਹਨ ਲਈ ਜਾਂਦਾ ਹੈ, ਤਾਂ ਉਸ ਨੂੰ ਕਈ ਪੱਧਰ ’ਤੇ ਸਮੱਸਿਆਵਾਂ ਨਾਲ ਦੋ-ਚਾਰ ਹੋਣਾ ਪੈਂਦਾ ਹੈ ਉਸ ਲਈ ਘਰ-ਪਰਿਵਾਰ ਦਾ ਦਬਾਅ ਹੋ ਸਕਦਾ ਹੈ ਸਮਾਜਿਕ ਰੁਤਬਾ ਉਸ ਦੇ ਮਨ ਨੂੰ ਪ੍ਰੇਸ਼ਾਨ ਕਰ ਸਕਦਾ ਹੈ ਬੱਚੇ ਦੇ ਮਾਤਾ-ਪਿਤਾ ਕਰਜ ਲੈ ਕੇ ਉਸ ਨੂੰ ਪੜ੍ਹਾਈ ਲਈ ਭੇਜਦੇ ਹਨ। (Young Generation)
ਜੇਕਰ ਕਾਮਯਾਬ ਨਾ ਹੋਏ ਤਾਂ ਫਿਰ ਘਰ-ਪਰਿਵਾਰ ਵਾਲਿਆਂ ’ਤੇ ਕੀ ਬੀਤੇਗੀ?
ਤਾਂ ਉਸ ਦੇ ਸਾਹਮਣੇ ਆਰਥਿਕ ਮਜ਼ਬੂਰੀ ਅੱਗੇ ਆ ਸਕਦੀ ਹੈ ਕਿ ਜੇਕਰ ਕਾਮਯਾਬ ਨਾ ਹੋਏ ਤਾਂ ਫਿਰ ਘਰ-ਪਰਿਵਾਰ ਵਾਲਿਆਂ ’ਤੇ ਕੀ ਬੀਤੇਗੀ? ਇਸ ਤੋਂ ਇਲਾਵਾ ਭਾਵਨਾਤਮਕ ਤੌਰ ’ਤੇ ਵੀ ਜਦੋਂ ਬੱਚਾ ਘਰੋਂ ਪਹਿਲੀ ਵਾਰ ਬਾਹਰ ਨਿੱਕਲਦਾ ਹੈ ਤਾਂ ਉਸ ਦੀਆਂ ਭਾਵਨਾਵਾਂ ਉਸ ਨੂੰ ਪ੍ਰਭਾਵਿਤ ਕਰਦੀਆਂ ਹਨ ਇਸ ਵਿਚਕਾਰ ਜੇਕਰ ਬੱਚਾ ਪੜ੍ਹਾਈ ’ਚ ਇੱਕ ਵਾਰ ਪਿੱਛੇ ਛੁੱਟ ਗਿਆ ਤਾਂ ਫਿਰ ਉਹ ਚਾਹ ਕੇ ਵੀ ਅਗਲੀ ਲਾਈਨ ’ਚ ਨਹੀਂ ਆ ਸਕਦਾ ਅਤੇ ਵੱਖ-ਵੱਖ ਰਿਪੋਰਟਾਂ ਜ਼ਰੀਏ ਇਹ ਗੱਲ ਨਿੱਕਲ ਕੇ ਸਾਹਮਣੇ ਆ ਰਹੀ ਹੈ ਕਿ ਬੱਚਿਆਂ ਵੱਲੋਂ ਮੌਤ ਨੂੰ ਗਲੇ ਲਾਉਣ ਦਾ ਇੱਕ ਕਾਰਨ ਕੋਚਿੰਗ ਸੰਸਥਾਵਾਂ ਵੱਲੋਂ ਲਏ ਜਾਣ ਵਾਲੇ ਟੈਸਟ ’ਚ ਪੱਛੜ ਜਾਣਾ ਹੈ ਹਾਲ ਦੇ ਦਿਨਾਂ ’ਚ ਇਹ ਫੈਸਲਾ ਲਿਆ ਗਿਆ ਹੈ ਕਿ ਬੱਚਿਆਂ ਨੂੰ ਹਰ ਹਫਤੇ ਟੈਸਟ ਦੀ ਪ੍ਰਕਿਰਿਆ ’ਚੋਂ ਨਹੀਂ ਲੰਘਣਾ ਪਵੇਗਾ। (Young Generation)
ਵੱਖ-ਵੱਖ ਕੋਚਿੰਗ ਸੰਸਥਾਵਾਂ ’ਚ ਟਾਪਰਸ ਭਾਵ ਰੈਂਕਰਸ ਪੈਦਾ ਕਰਨ ਦੀ ਐਨੀ ਹੋੜ ਹੁੰਦੀ ਹੈ
ਪਰ ਕਿਤੇ ਨਾ ਕਿਤੇ ਇਹ ਐਨੀ ਵੱਡੀ ਸਮੱਸਿਆ ਦਾ ਇੱਕੋ-ਇੱਕ ਹੱੱਲ ਨਹੀਂ ਹੋ ਸਕਦਾ ਹੈ ਕੋਚਿੰਗ ਸੰਸਥਾਵਾਂ ਵਿਚਕਾਰ ਜੋ ਇੱਕ ਗੱਲ ਹੋਰ ਨਿੱਕਲ ਕੇ ਆ ਰਹੀ ਹੈ ਉਸ ਅਨੁਸਾਰ ਵੱਖ-ਵੱਖ ਕੋਚਿੰਗ ਸੰਸਥਾਵਾਂ ’ਚ ਟਾਪਰਸ ਭਾਵ ਰੈਂਕਰਸ ਪੈਦਾ ਕਰਨ ਦੀ ਐਨੀ ਹੋੜ ਹੁੰਦੀ ਹੈ ਕਿ ਟੈਸਟ ਜਰੀਏ ਕੁਝ ਚੋਣਵੇਂ ਬੱਚਿਆਂ ਨੂੰ ਚੁਣ ਕੇ ਕੋਚਿੰਗ ਸੰਸਥਾਨ ਉਨ੍ਹਾਂ ’ਤੇ ਜ਼ਿਆਦਾ ਫੋਕਸ ਕਰਦੇ ਹਨ ਤਾਂ ਕਿ ਉਹ ਸੰਸਥਾਨ ਦਾ ਨਾਂਅ ਰੌਸ਼ਨ ਕਰ ਸਕਣ ਉਂਜ ਇਹ ਬਹੁਤ ਹੀ ਆਮ ਜਿਹੀ ਗੱਲ ਹੈ ਅਤੇ ਅਕਸਰ ਅਸੀਂ ਸਾਰਿਆਂ ਨੇ ਸਕੂਲੀ ਸਿੱਖਿਆ ਦੌਰਾਨ ਵੀ ਇਸ ਗੱਲ ਦਾ ਤਜ਼ਰਬਾ ਕੀਤਾ ਹੈ ਕਿ ਹੋਣਹਾਰ ਵਿਦਿਆਰਥੀਆਂ ’ਤੇ ਅਧਿਆਪਕਾਂ ਦਾ ਵਿਸ਼ੇਸ਼ ਧਿਆਨ ਹੁੰਦਾ ਹੈ ਕਿਤੇ ਨਾ ਕਿਤੇ ਇਸ ਰੀਤ ’ਚ ਬਦਲਾਅ ਦੀ ਬੇਹੱਦ ਲੋਡ ਹੈ, ਪਰ ਵਧਦੇ ਬਜ਼ਾਰਵਾਦ ਦੇ ਦੌਰ ’ਚ ਇਸ ਗੱਲ ਨੂੰ ਦਰਕਿਨਾਰ ਕੀਤਾ ਜਾਣਾ।
ਇਹ ਪਤਾ ਲੱਗਦਾ ਹੈ ਕਿ 24 ’ਚੋਂ 13 ਖੁਦਕੁਸ਼ੀਆਂ ਕਰਨ ਵਾਲੇ ਬੱਚੇ ਨਾਬਾਲਗ ਸਨ
ਕਿਤੇ ਨਾ ਕਿਸੇ ਕੋਹੜ ’ਚ ਖੁਰਕ ਵਧਾਉਣ ਦਾ ਕੰਮ ਕੀਤਾ ਹੈ ਇਸ ਸਾਲ ਹੁਣ ਤੱਕ ਕੋਟਾ ’ਚ ਜਾਨ ਗਵਾਉਣ ਵਾਲੇ 24 ਬੱਚਿਆਂ ਦੀ ਸਮਾਜਿਕ, ਆਰਥਿਕ ਪਿੱਠਭੂਮੀ ਨੂੰ ਨੋਹੀਏ, ਤਾਂ ਇਹ ਪਤਾ ਲੱਗਦਾ ਹੈ ਕਿ 24 ’ਚੋਂ 13 ਖੁਦਕੁਸ਼ੀਆਂ ਕਰਨ ਵਾਲੇ ਬੱਚੇ ਨਾਬਾਲਗ ਸਨ ਉੱਥੇ 15 ਬੱਚੇ ਗਰੀਬ ਜਾਂ ਮੱਧ ਵਰਗੀ ਪਰਿਵਾਰਾਂ ਨਾਲ ਸਬੰਧ ਰੱਖਦੇ ਸਨ ਇੱਕ ਮੀਡੀਆ ਰਿਪੋਰਟ ਅਨੁਸਾਰ ਜਾਨ ਗਵਾਉਣ ਵਾਲੇ ਬੱਚਿਆਂ ’ਚੋਂ ਕੋਈ ਨਾਈ ਦਾ ਬੇਟਾ ਹੈ, ਤਾਂ ਕਿਸੇ ਦਾ ਪਿਤਾ ਗੱਡੀਆਂ ਧੋਣ ਦਾ ਕੰਮ ਕਰਦੇ ਹਨ ਅਜਿਹੇ ’ਚ ਸਹਿਜ਼ੇ ਮੁਲਾਂਕਣ ਕੀਤਾ ਜਾ ਸਕਦਾ ਹੈ ਕਿ ਕਿਵੇਂ ਪੜ੍ਹਾਈ, ਮੁਕਾਬਲੇ ਅਤੇ ਪ੍ਰਦਰਸ਼ਨ ਦੇ ਦਬਾਅ ’ਚ ਜਾਨ ਦੇਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਇਹੀ ਨਹੀਂ।
ਅੰਕੜੇ ਚੀਕ-ਚੀਕ ਕੇ ਗਵਾਹੀ ਦਿੰਦੇ ਹਨ ਕਿ ਕੋਈ ਬੱਚਾ ਪੜ੍ਹਾਈ ਕਰਨ ਕੋਟੇ ਸ਼ਹਿਰ ਪਹੰੁਚਦਾ ਹੈ, ਪਰ ਇੱਕ ਹਫਤੇ ਅੰਦਰ ਹੀ ਮੌਤ ਨੂੰ ਗਲ਼ ਲਾ ਲੈਂਦਾ ਹੈ ਤਾਂ ਕੋਈ ਇੱਕ ਮਹੀਨਾ ਵੀ ਇੱਥੇ ਸਹੀ ਢੰਗ ਨਾਲ ਨਹੀਂ ਬਿਤਾ ਸਕਦਾ ਉਂਜ ਸਿਰਫ ਦੋਸ਼ ਕੋਚਿੰਗ ਸੰਸਥਾਨ ਨੂੰ ਦੇ ਕੇੇ ਵੀ ਆਪਣੇ ਸਮਾਜਿਕ ਫਰਜ ਤੋਂ ਕੋਈ ਵੱਖ ਨਹੀਂ ਹੋ ਸਕਦਾ ਸੰਵਿਧਾਨਕ ਵਿਵਸਥਾ ’ਚ ਜੀਵਨ ਜਿਊਣ ਦੀ ਅਜ਼ਾਦੀ ਜੇਕਰ ਮੌਲਿਕ ਅਧਿਕਾਰ ’ਚ ਆਉਂਦੀ ਹੈ ਤਾਂ ਬੱਚਿਆਂ ਦੇ ਜੀਵਨ ਜਿਊਣ ਦਾ ਅਧਿਕਾਰ ਨਾ ਤਾਂ ਕੋਚਿੰਗ ਸੰਸਥਾਨ ਪੜ੍ਹਾਈ ਦੇ ਨਾਂਅ ’ਤੇ ਖੋਹ ਸਕਦਾ ਹੈ ਤੇ ਨਾ ਹੀ ਪਰਿਵਾਰ ਆਪਣੇ ਸੁਫਨਿਆਂ ਅਤੇ ਸਮਾਜਿਕ ਸਥਿਤੀ-ਵੱਕਾਰ ਦੇ ਨਾਂਅ ’ਤੇ।
ਇਹ ਵੀ ਪੜ੍ਹੋ : ਮੋਬਾਇਲ ਵੀਡੀਓ ਬਣਿਆ ਸਬੂਤ, 5 ਜਣਿਆਂ ਖਿਲਾਫ਼ ਮਾਮਲਾ ਦਰਜ਼
ਬੱਚਿਆਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦੀ ਵਧਦੀ ਗਿਣਤੀ ਸਾਮੂਹਿਕ ਚੇਤਨਾ ਨੂੰ ਸੁੰਨ ਕਰ ਰਹੀ ਹੈ ਅਤੇ ਵਿਦਿਆਰਥੀਆਂ ਦੀ ਖੁਦਕੁਸ਼ੀ ਦੀ ਇਕੱਲੀ ਵਜ੍ਹਾ ਨਿਸ਼ਚਿਤ ਸਫ਼ਲਤਾ ਲਈ ਬਿਹਤਰ ਨਾ ਕਰ ਸਕਣ ਦਾ ਦੁਖਦਾਈ ਦਬਾਅ ਤਾਂ ਹੈ ਹੀ ਹੈ, ਇਸ ਤੋਂ ਇਲਾਵਾ ਕੋਚਿੰਗ ਸੰਸਥਾਵਾਂ ’ਚ ਭੇਡ-ਬੱਕਰੀਆਂ ਵਾਂਗ ਬੱਚਿਆਂ ਨਾਲ ਹੋ ਰਿਹਾ ਵਿਹਾਰ ਵੀ ਇੱਕ ਟੈਸਟ ਹੈ, ਜੋ ਬੱਚਿਆਂ ਦੀ ਯੋਗਤਾ ਤੇ ਮੱੁਲਾਂ ਨੂੰ ਮਾਪਣ ਦਾ ਇੱਕੋ-ਇੱਕ ਪੈਮਾਨਾ ਬਣ ਕੇ ਰਹਿ ਗਿਆ ਹੈ ਅਤੇ ਇਸ ਕਸੌਟੀ ’ਤੇ ਬੱਚਾ ਖ਼ਰਾ ਨਹੀਂ ਉੱਤਰਦਾ ਤਾਂ ਉਸ ਨੂੰ ਇਸ ਤਰ੍ਹਾਂ ਦੇਖਿਆ ਜਾਂਦਾ ਹੈ ਜਿਵੇਂ ਉਸ ਦਾ ਜੀਵਨ ਹੀ ਵਿਅਰਥ ਹੈ।
ਉਸ ਨੂੰ ਇਸ ਧਰਤੀ ’ਤੇ ਰਹਿਣ ਦਾ ਕੋਈ ਅਧਿਕਾਰ ਨਹੀਂ ਬਿਨਾਂ ਸ਼ੱਕ ਸਥਿਤੀ ਐਨੀ ਕਰੂਰ ਅਤੇ ਮੰਦਭਾਗੀ ਬਣਾ ਦਿੱਤੀ ਗਈ ਹੈ ਜਿੱਥੇ ਬੱਚਿਆਂ ਲਈ ਆਪਣਾ ਜੀਵਨ ਜਿਊਣ ਲਈ ਕੋਈ ਵਜ੍ਹਾ ਨਹੀਂ ਬਚੀ ਹੈ ਇੱਕ ਪਾਸੇ ਬੱਚੇ ਆਪਣੇ ਮਾਂ-ਬਾਪ ਦੀਆਂ ਅਧੂਰੀਆਂ ਅਸੰਤੁਸ਼ਟ ਇੱਛਾਵਾਂ ਦੇ ਸ਼ਿਕਾਰ ਹੋ ਰਹੇ ਹਨ, ਦੂਜੇ ਪਾਸੇ ਬੱਚਿਆਂ ਦੀ ਖੁਦ ਵੱਲੋਂ ਦੂਜਿਆਂ ਦੀ ਅੰਨ੍ਹੀ ਰੀਸ ਵੀ ਉਨ੍ਹਾਂ ਨੂੰ ਹਨ੍ਹੇਰੀ ਦਿਸ਼ਾ ’ਚ ਧੱਕ ਰਹੀ ਹੈ 13 ਬੱਚੇ ਜੇਕਰ ਖੁਦਕੁਸ਼ੀ ਕਰਨ ਵਾਲੇ ਇਸ ਸਾਲ ਨਬਾਲਿਗ ਦੀ ਸ੍ਰੇਣੀ ’ਚ ਆਉਂਦੇ ਹਨ ਤਾਂ ਕਿਤੇ ਨਾ ਕਿਤੇ ਭਵਿੱਖ ਘੜਨ ਦੀ ਚਿੰਤਾ ’ਚ ਬੱਚਿਆਂ ਦਾ ਬਚਪਨ ਤੱਕ ਦਾਅ ’ਤੇ ਲਾਉਣ ਤੋਂ ਮਾਤਾ-ਪਿਤਾ ਪਿੱਛੇ ਨਹੀਂ ਹਟ ਰਹੇ ਹਨ।
ਇਹ ਵੀ ਪੜ੍ਹੋ : ਇਤਿਹਾਸਕ ਕਦਮ
ਅੰਕੜੇ ਇਸ ਸੋਚ ਨੂੰ ਬਿਆਨ ਕਰਦੇ ਹਨ ਬੀਤੇ ਦਿਨਾਂ ਦੀ ਇੱਕ ਖਬਰ ਹੈ ਜਦੋਂ ਚੇੱਨਈ ’ਚ ਇੱਕ ਬੇਟੇ ਨੇ ਆਪਣੀ ਜੀਵਨਲੀਲਾ ਖਤਮ ਕਰ ਲਈ ਉਦੋਂ ਉਸ ਦੇ ਪਿਤਾ ਨੂੰ ਸਮਝ ਆਈ ਕਿ ਉਨ੍ਹਾਂ ਨੇ ਆਪਣੇ ਬੱਚੇ ’ਤੇ ਆਪਣੀ ਇੱਛਾ ਲੱਦ ਦਿੱਤੀ ਸੀ ਜਿਸ ਦੀ ਵਜ੍ਹਾ ਨਾਲ ਉਸ ਨੇ ਮਜ਼ਬੂਰਨ ਮੌਤ ਦਾ ਰਸਤਾ ਚੁਣਨਾ ਮੁਨਾਸਿਬ ਸਮਝਿਆ ਦਰਅਸਲ ਹੋਇਆ ਕੁਝ ਇੱਦਾਂ ਸੀ ਕਿ ਸੇਲਵਾਸੇਕਰ ਨਾਂਅ ਦਾ ਇੱਕ ਵਿਅਕਤੀ ਪੇਸ਼ੇ ਤੋਂ ਫੋਟੋਗ੍ਰਾਫਰ ਸੀ ਅਤੇ ਉਸ ਦਾ ਬੇਟਾ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਿਹਾ ਸੀ ਪਰ ਪ੍ਰੀਖਿਆ ’ਚ ਅਸਫਲ ਹੋ ਗਿਆ ਤੇ ਮੌਤ ਨੂੰ ਗਲੇ ਲਾ ਲਿਆ।
ਇਸ ਘਟਨਾ ਨੇ ਪਿਤਾ ਨੂੰ ਅੰਦਰ ਤੱਕ ਦੁਖੀ ਕਰ ਦਿੱਤਾ ਜਿਸ ਤੋਂ ਬਾਅਦ ਪਿਤਾ ਨੇ ਵੀ ਬੇਟੇ ਦੀ ਮੌਤ ਦੇ ਗਮ ’ਚ ਖੁਦਕੁਸ਼ੀ ਕਰ ਲਈ ਐਨਾ ਹੀ ਨਹੀਂ ਉਸ ਪਿਤਾ ਨੇ ਮਰਨ ਤੋਂ ਪਹਿਲਾਂ ਆਪਣੇ ਮਿੱਤਰ ਨਾਲ ਇਹ ਗੱਲ ਸਾਂਝੀ ਕੀਤੀ ਸੀ ਕਿ ਉਹ ਆਪਣੇ ਬੇਟੇ ’ਚ ਇੱਕ ਡਾਕਟਰ ਨੂੰ ਦੇਖ ਰਿਹਾ ਸੀ, ਪਰ ਕਾਸ਼! ਕਿ ਉਹ ਆਪਣੇ ਬੇਟੇ ’ਚ ਸਿਰਫ ਆਪਣੇ ਬੇਟੇ ਨੂੰ ਹੀ ਦੇਖ ਸਕਦਾ ਉਸ ਦਾ ਮਨ ਪੜ੍ਹ ਸਕਦਾ ਤਾਂ ਅੱਜ ਉਸ ਦਾ ਬੇਟਾ ਜਿੰਦਾ ਹੁੰਦਾ ਇਹ ਕੋਈ ਪਹਿਲੀ ਅਤੇ ਆਖਰੀ ਘਟਨਾ ਨਹੀਂ, ਪਰ ਸਵਾਲ ਜਿਉਂ ਦਾ ਤਿਉਂ ਹੈ ਕਿ ਇਹ ਗੱਲਾਂ ਸਮਾਂ ਰਹਿੰਦਿਆਂ ਕਿਉਂ ਨਹੀਂ ਸੁੱਝਦੀਆਂ? ਆਖ਼ਰ ਕਿਉਂ ਸਟੇਟਸ ਟੈਗ ਅਤੇ ਸਿੰਬਲ ਦੇ ਅੱਗੇ ਆਪਣਿਆਂ ਦੀ ਮੌਤ ਦੀ ਕਹਾਣੀ ਲਿਖੀ ਜਾਂਦੀ ਹੈ? ਸਾਰੇ ਇੱਕੋ ਜਿਹੇ ਨਹੀਂ ਹੋ ਸਕਦੇ, ਅਟੱਲ ਸੱਚ ਇਹੀ ਹੈ।
ਇਹ ਵੀ ਪੜ੍ਹੋ : ਆਸਟਰੇਲੀਆ ਖਿਲਾਫ ਪਹਿਲੇ ਮੈਚ ’ਚ ਛੱਕਾ ਮਾਰ ਕੇ ਜਿੱਤਿਆ ਭਾਰਤ
ਫਿਰ ਉਸ ਅਟੱਲ ਸੱਚ ਨੂੰ ਝੁਠਲਾਉਣ ਦਾ ਯਤਨ ਆਖਰ ਕਿਉਂ ਕੀਤਾ ਜਾਂਦਾ ਹੈ? ਇੰਜੀਨੀਅਰਿੰਗ ਜਾਂ ਮੈਡੀਕਲ ਦੀ ਪੜ੍ਹਾਈ ਹੀ ਸ਼ਾਨ-ਸ਼ੌਕਤ ਜਾਂ ਵੱਕਾਰ ਦਾ ਜ਼ਰੀਆ ਨਹੀਂ ਹੋ ਸਕਦੀ ਤਾਂ ਹੀ ਤਾਂ ਕਿਸੇ ਨੇ ਕਿਹਾ ਹੈ ਕਿ, ‘ਸਿਤਾਰੋਂ ਸੇ ਆਗੇ ਜਹਾਂ ਔਰ ਭੀ ਹੈਂ’’ ਇਸ ਲਈ ਮਾਪਿਆਂ ਨੂੰ ਸਮਝਣਾ ਹੋਵੇਗਾ ਕਿ ਉਹ ਆਪਣੇ ਕਿਸ਼ੋਰ ਬੱਚਿਆਂ ਦੇ ਕੋਮਲ ਦਿਲੋ-ਦਿਮਾਗ ’ਤੇ ਕਿੰਨਾ ਬੋਝ ਪਾਉਣ ਅਤੇ ਕਿੰਨਾ ਨਹੀਂ ਇਸ ਤੋਂ ਇਲਾਵਾ ਰਹਿਨੁਮਾਈ ਵਿਵਸਥਾ ਨੂੰ ਚਾਹੀਦਾ ਹੈ ਕਿ ਉਹ ਸਿੱਖਿਆ ਤੰਤਰ ਨੂੰ ਇਸ ਕਾਬਲ ਬਣਾ ਸਕੇ, ਜੋ ਮੌਤ ਵੰਡਣ ਦੀ ਬਜਾਇ ਬਿਹਤਰ ਅਤੇ ਕੁਸ਼ਲ ਵਿਅਕਤੀਤਵ ਨਿਰਮਾਣ ਦਾ ਸਾਧਨ ਬਣ ਸਕੇ।