ਮਾਤਾ ਅਵਿਨਾਸ ਰਾਣੀ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ

Body Donation
ਫਾਜ਼ਿਲਕਾ : ਮਾਤਾ ਅਵਿਨਾਸ ਰਾਣੀ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕਰਦੀ ਹੋਈ ਸਾਧ-ਸੰਗਤ।।

ਅਬੋਹਰ ਵਿੱਚ ਹੋਇਆ 28 ਵਾਂ ਸਰੀਰਦਾਨ (Body Donation)

(ਰਜਨੀਸ਼ ਰਵੀ) ਫਾਜ਼ਿਲਕਾ। ਡੇਰਾ ਸੱਚਾ ਸੌਦਾ ਸਰਸਾ ਦੇ ਸ਼ਰਧਾਲੂ ਖੂਨਦਾਨ ਤੋਂ ਬਆਦ ਨੇਤਰਦਾਨ ਅਤੇ ਸਰੀਰਦਾਨ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ । ਇਸ ਤਰ੍ਹਾਂ ਜ਼ਿਲ੍ਹਾ ਫਾਜ਼ਿਲਕਾ ਦੇ ਸ਼ਹਿਰ ਅਬੋਹਰ ਵਿਖੇ ਮੈਡੀਕਲ ਖੋਜਾਂ ਲਈ ਸਰੀਰਦਾਨ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸੰਬਧੀ ਜਾਣਕਾਰੀ ਦਿੰਦਿਆਂ 85 ਮੈਂਬਰ ਸਤੀਸ਼ ਬਜਾਜ ਇੰਸਾਂ ਨੇ ਦੱਸਿਆ ਕਿ ਡੇਰਾ ਸ਼ਰਧਾਲੂ ਮਾਤਾ ਅਵਿਨਾਸ ਰਾਣੀ ਪਤਨੀ ਅਮਰਨਾਥ ਦੇ ਦੇਹਾਂਤ ਤੋਂ ਬਆਦ ਮ੍ਰਿਤਕ ਦੀ ਅੰਤਿਮ ਇੱਛਾ ਮੁਤਾਬਕ ਉਸਦੇ ਪਰਿਵਾਰ ਵੱਲੋਂ ਸਰੀਰਦਾਨ ਕੀਤਾ ਗਿਆ ਅਤੇ ਸਰੀਰਦਾਨ ਤੋਂ ਪਹਿਲਾ ਨੇਤਰਦਾਨ ਵੀ ਕੀਤੇ ਗਏ। (Body Donation)

85 ਮੈਂਬਰ ਸ਼ਤੀਸ ਇੰਸਾਂ ਨੇ ਦੱਸਿਆ ਕਿ ਮਾਤਾ ਸ਼੍ਰੀਮਤੀ ਅਵਿਨਾਸ਼ ਰਾਣੀ ਪਤਨੀ ਅਮਰ ਨਾਥ ਵਾਸੀ ਗਲੀ ਨੰ. 4, ਨਿਊ ਗੋਬਿੰਦ ਨਗਰੀ, ਅਬੋਹਰ, ਪੂਰਾ ਪਰਿਵਾਰ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ। ਪੂਜਨੀਕ ਗੁਰੂ ਜੀ ਵੱਲੋਂ ਦਿੱਤੀ ਗਈ ਪਵਿੱਤਰ ਪ੍ਰੇਰਨਾ ਤੋਂ ਪ੍ਰਭਾਵਿਤ ਹੋ ਕੇ ਮਾਤਾ ਜੀ ਨੇ ਜਿਉਂਦੇ ਜੀਅ ਸਰੀਰਦਾਨ ਕਰਨ ਦਾ ਪ੍ਰਣ ਲਿਆ ਸੀ ਕਿ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਜਾਵੇ। ਇਸ ਲਈ, ਉਨਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਨ ਲਈ, ਸਾਰੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ ਉਸਦੀ ਮ੍ਰਿਤਕ ਦੇਹ ਨੂੰ ਸਰਸਵਤੀ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼, ਐਨ.ਐਚ.-9, ਅਨਵਰਪੁਰ ਪਿਖੂਵਾ, ਹਲਾਪੁਰ- ਯੂ.ਪੀ. ਮੈਡੀਕਲ ਖੋਜ ਲਈ ਦਾਨ ਕੀਤਾ ਗਿਆ ।

ਇਹ ਵੀ ਪੜ੍ਹੋ : ਡਰਾਈਵਰ ਵੀਰਾਂ, ਸਾਧ-ਸੰਗਤ, ਪ੍ਰੇਮੀ ਸੇਵਕ ਤੇ ਜ਼ਿੰਮੇਵਾਰ ਵੀਰਾਂ ਦੇ ਧਿਆਨਯੋਗ

ਇਸ ਤੋਂ ਪਹਿਲਾ ਅੰਤਿਮ ਯਾਤਰਾ ਗੱਡੀ ਨੂੰ ਘਰ ਤੋਂ ਮੈਡੀਕਲ ਕਾਲਜ ਵੱਲ ਰਾਵਨਾ ਕਰਨ ਮੌਕੇ ਵੱਡੀ ਗਿਣਤੀ ਵਿੱਚ ਸ਼ਾਹ ਸਤਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਵੱਡੀ ਗਿਣਤੀ ’ਚ ਮੌਜ਼ੂਦ ਸਨ। ਜੋ ਕਾਫਲੇ ਦੇ ਰੂਪ ਵਿੱਚ ਸ਼ਹਿਰ ਦੀਆਂ ਵੱਖ-ਵੱਖ ਗਲੀਆਂ ਵਿੱਚੋਂ ਹੁੰਦੀ ਹੋਈ ਮੈਡੀਕਲ ਕਾਲਜ ਲਈ ਰਾਵਨਾ ਹੋਏ ਇਸ ਦੌਰਾਨ ਸੱਚਖੰਡ ਵਾਸੀ ਮਾਤਾ ਅਵਿਨਾਸ ਰਾਣੀ ਅਮਰ ਰਹੇ ਨਆਰਿਆਂ ਨਾਲ ਅਕਾਸ਼ ਗੂੰਜਣ ਲਾ ਦਿੱਤਾ ।

ਇਸ ਮੌਕੇ ਮਾਤਾ ਜੀ ਦੇ ਪਰਵਾਰਿਕ ਮੈਂਬਰਪੁੱਤਰ ਕੇਵਲ ਕ੍ਰਿਸ਼ਨ ਨਹੂੰ ਰਮਨ ਪੁੱਤਰ ਤਰੁਣ ਕੁਮਾਰ ਨਹੂੰ ਸੋਨੀਆ, ਧੀਆਂ ਨੀਲਮ ਪਤਨੀ ਜਗਦੀਪ ਸਿੰਘ , ਸੀਮਾ ਸਤਪਾਲ ਅਤੇ ਮਾਈਸ ਪਤਨੀ ਅਮ੍ਰਿਤ ਤੋਂ ਇਲਾਵਾ ਜ਼ਿਲ੍ਹਾ ਫਾਜ਼ਿਲਕਾ ਦੇ 85 ਮੈਂਬਰ ਸਤੀਸ਼ ਬਜਾਜ ਇੰਸਾਂ, ਗੁਰਚਰਨ ਗਿੱਲ , ਦੁਲੀ ਚੰਦ, ਮਦਨ ਲਾਲ, ਮਦਨ ਇੰਸਾਂ ,ਜਸ਼ਵਿੰਦਰ ਇੰਸਾਂ, ਭੈਣ ਹਰਜਿੰਦਰ ਕੌਰ. ਆਸ਼ਾ ਇੰਸਾਂ, ਰੀਟਾ ਇੰਸਾਂ, ਰਿਚਾ ਇੰਸਾਂ, ਰੇਣੁ ਇੰਸ਼ਾਂ, ਬਿੰਦਰ ਇੰਸਾਂ ਕਮਲੇਸ਼ ਇੰਸਾਂ ਮੌਜ਼ੂਦ ਸਨ।