ਸਰਸਾ। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ 33ਵਾਂ ਪਵਿੱਤਰ ਮਹਾਂ ਪਰਉਪਕਾਰ ਦਿਹਾੜਾ (ਗੁਰਗੱਦੀ ਨਸ਼ੀਨੀ ਦਿਹਾੜਾ) 23 ਸਤੰਬਰ ਦਿਨ ਸ਼ਨਿੱਚਰਵਾਰ ਨੂੰ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਮਸਤਾਨ ਜੀ-ਸ਼ਾਹ ਸਤਿਨਾਮ ਜੀ ਧਾਮ, ਸਰਸਾ ਵਿਖੇ ਭੰਡਾਰੇ ਦੇ ਰੂਪ ’ਚ ਮਨਾਇਆ ਜਾ ਰਿਹਾ ਹੈ। ਭੰਡਾਰਾ ਦੀ ਸ਼ੁਰੂਆਤ ਸਵੇਰੇ 11 ਵਜੇ ਕੀਤੀ ਜਾਵੇਗੀ। ਭੰਡਾਰੇ ਮੌਕੇ ਵੱਡੀ ਗਿਣਤੀ ’ਚ ਸਾਧ-ਸੰਗਤ ਸ਼ਿਰਕਤ ਕਰੇਗੀ। (Dera Sacha Sauda Sirsa)
ਭੰਡਾਰੇ ਸਬੰਧੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਵੱਖ-ਵੱਖ ਸੰਮਤੀਆਂ ਦੇ ਸੇਵਾਦਾਰਾਂ ਨੇ ਪਵਿੱਤਰ ਭੰਡਾਰੇ ਸਬੰਧੀ ਆਪਣੀਆਂ-ਆਪਣੀਆਂ ਡਿਊਟੀਆਂ ਸੰਭਾਲ ਲਈਆਂ ਹਨ। ਸਾਧ-ਸੰਗਤ ਦੀ ਸਹੂਲਤ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ 23 ਸਤੰਬਰ 1990 ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪਵਿੱਤਰ ਗੁਰਗੱਦੀ ਦੀ ਬਖ਼ਸ਼ਿਸ਼ ਕਰਦਿਆਂ ਆਪਣਾ ਰੂਪ ਬਣਾਇਆ ਸੀ। ਇਸ ਪੂਰੇ ਮਹੀਨੇ ਨੂੰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਤਿਉਹਾਰ ਦੀ ਤਰ੍ਹਾਂ ਉਤਸ਼ਾਹ ਨਾਲ ਮਾਨਵਤਾ ਭਲਾਈ ਦੇ 159 ਕਾਰਜ ਕਰਕੇ ਮਨਾਉਦੀ ਹੈ।
ਟ੍ਰੈਫ਼ਿਕ ਸਬੰਧੀ ਜਾਣਕਾਰੀ : ਡਰਾਈਵਰ ਵੀਰਾਂ, ਸਾਧ-ਸੰਗਤ, ਪ੍ਰੇਮੀ ਸੇਵਕ, ਜ਼ਿੰਮੇਵਾਰ ਵੀਰਾਂ ਦੇ ਧਿਆਨਯੋਗ
1. ਗੱਡੀ ਟ੍ਰੈਫ਼ਿਕ ਗਰਾਊਂਡ ’ਚ ਹੀ ਖੜ੍ਹੀ ਕਰਨੀ ਹੈ।
2. ਸਾਧ-ਸੰਗਤ ਨੂੰ ਟੈ੍ਰਫ਼ਿਕ ਗਰਾਊਂਡ ’ਚ ਹੀ ਉਤਾਰਨਾ ਹੈ ਅਤੇ ਉੱਥੋਂ ਹੀ ਗੱਡੀ ’ਚ ਲੈ ਕੇ ਵਾਪਸ ਚੱਲਣਾ ਹੈ ਜੀ।
3. ਗੱਡੀ ’ਚ ਸਮਾਨ ਦੀ ਜ਼ਿੰਮੇਵਾਰੀ ਸਾਧ-ਸੰਗਤ ਦੀ ਹੀ ਹੋਵੇਗੀ। ਸਾਧ-ਸੰਗਤ ਨੇ ਆਪਣੀ ਗੱਡੀ ਵਿੱਚ ਕੋਈ ਮੋਬਾਇਲ ਫੋਨ ਜਾਂ ਕੀਮਤੀ ਸਾਮਾਨ ਨਹੀਂ ਰੱਖਣਾ ਹੈ ਜੀ।
4. ਸਾਧ-ਸੰਗਤ ਨੇ ਆਪਣਾ ਸਾਮਾਨ ਦਰਬਾਰ ਵਿੱਚ ਸਮਾਨ ਸੰਮਤੀ ਕੋਲ ਹੀ ਜਮ੍ਹਾ ਕਰਵਾਉਣਾ ਹੈ ਜੀ।
5. ਸਾਧ-ਸੰਗਤ ਦੀ ਸੁਵਿਧਾ ਲਈ ਮੋਬਾਇਲ ਟ੍ਰੈਫਿਕ ਗਰਾਉੂਂਡ ’ਚ ਹੀ ਜਮ੍ਹਾ ਕਰਵਾਏ ਜਾਣਗੇ ਜੀ।
6. ਗੱਡੀ ’ਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਕਰਨਾ ਹੈ ਜੀ। ਗੱਡੀ ਦੇ ਜ਼ਿੰਮੇਵਾਰ ਵੀਰਾਂ ਦੀ ਇਹ ਖਾਸ ਜ਼ਿੰਮੇਵਾਰੀ ਹੋਵੇਗੀ।
7. ਗੱਡੀ ’ਚ ਸਿਰਫ਼ ਡਰਾਈਵਰ ਅਤੇ ਕੰਡਕਟਰ ਵੀਰ ਹੀ ਆਰਾਮ ਕਰ ਸਕਦੇ ਹਨ ਜੀ।
8. ਸਾਰੇ ਜ਼ਿੰਮੇਵਾਰ ਵੀਰ ਅਤੇ ਭੈਣਾਂ ਨੂੰ ਬੇਨਤੀ ਹੈ ਕਿ ਆਪਣੇ ਨਾਲ ਆਈ ਸਾਧ-ਸੰਗਤ, ਡਰਾਈਵਰ, ਕੰਡਕਟਰ ਨੂੰ ਦਰਬਾਰ ਦੇ ਨਿਯਮਾਂ ਦੀ ਪੂਰੀ ਜਾਣਕਾਰੀ ਦੇਣੀ ਹੈ ਜੀ।
9. ਕਿਸੇ ਵੀ ਗੱਡੀ ਦਾ ਡਾਲਾ ਖੁੱਲ੍ਹਾ ਨਹੀਂ ਰੱਖਣਾ, ਡਬਲ ਸਟੋਰੀ ਨਹੀਂ ਕਰਨੀ ਅਤੇ ਵੀਰਾਂ-ਭੈਣਾਂ ਦੇ ਵੱਖ ਤੋਂ ਕੈਬਿਨ ਬਣਾਉਣੇ ਹਨ ਜੀ।
10. ਸਤਿਸੰਗ ’ਤੇ ਆਉਂਦੇ ਸਮੇਂ ਗੱਡੀ ਦੇ ਕਾਗਜ਼ਾਤ ਪੂਰੇ ਹੋਣੇ ਚਾਹੀਦੇ ਹਨ।
11. ਟੈ੍ਰਫ਼ਿਕ ਗਰਾਊਂਡ ’ਚ ਪੌਦਿਆਂ ਦਾ ਖਾਸ ਧਿਆਨ ਰੱਖਣਾ ਹੈ ਜੀ।
12 ਦਰਬਾਰ ਅਤੇ ਟ੍ਰੈਫ਼ਿਕ ਗਰਾਊਂਡ ’ਚ ਸਫ਼ਾਈ ਦਾ ਧਿਆਨ ਰੱਖੋ ਜੀ।
13 ਸਾਧ-ਸੰਗਤ ਨੇ ਆਸ਼ਰਮ ’ਚ ਆਉਂਦੇ-ਜਾਂਦੇ ਪੈਦਲ ਚੱਲਦੇ ਸਮੇਂ, ਸੜਕ ਛੱਡ ਕੇ ਆਪਣੀ ਸਾਈਡ ’ਤੇ ਹੀ ਚੱਲਣਾ ਹੈ ਜੀ।
14. ਸਾਧ-ਸੰਗਤ ਨੇ ਆਪਣੇ ਨਾਲ ਆਏ ਬੱਚਿਆਂ ਅਤੇ ਬਜ਼ੁਰਗਾਂ ਦਾ ਪੂਰਾ ਧਿਆਨ ਰੱਖਣਾ ਹੈ ਜੀ ਅਤੇ ਉਹਨਾਂ ਦੀ ਜੇਬ੍ਹ ’ਚ ਫੋਨ ਨੰਬਰ ਅਤੇ ਗੱਡੀ ਦਾ ਨੰਬਰ, ਟੈ੍ਰਫਿਕ ਗਰਾਊਂਡ ਦਾ ਨੰਬਰ ਦਾ ਵੇਰਵਾ ਹੋਣਾ ਚਾਹੀਦਾ ਹੈ ਜੀ।
15. ਦਰਬਾਰ ’ਚ ਸੇਵਾਦਾਰਾਂ ਦੀ ਹਰ ਬੇਨਤੀ ਨੂੰ ਪ੍ਰਵਾਨ ਕਰਨਾ ਹੈ ਜੀ। ਵਿਸ਼ੇਸ਼: ਸਾਧ-ਸੰਗਤ ਅਤੇ ਜ਼ਿੰਮੇਵਾਰ ਵੀਰਾਂ ਲਈ ਡਰਾਈਵਰ ਨੂੰ ਖਾਲੀ ਗੱਡੀ ਟੈ੍ਰਫ਼ਿਕ ਗਰਾਊਂਡ ’ਚੋਂ ਕੱਢ ਕੇ ਦਰਬਾਰ ਅੱਗੇ, ਕਾਲ ਬੁੱਤ ਕੋਲ ਜਾਂ ਸੜਕ ਉੱਪਰ ਲੈ ਕੇ ਜਾਣ ਲਈ ਮਜ਼ਬੂਰ ਨਹੀਂ ਕਰਨਾ ਹੈ ਜੀ।
16. ਸਾਧ-ਸੰਗਤ ਦੀ ਸੁਵਿਧਾ ਲਈ ਟੈ੍ਰਫਿਕ ਗਰਾਊਂਡ ’ਚ ਲਾਈਨ ਨੰਬਰ ਦੀ ਸੁਵਿਧਾ ਦਿੱਤੀ ਹੈ ਉਸੇ ਅਨੁਸਾਰ ਹੀ ਗੱਡੀ ਨੂੰ ਖੜ੍ਹਾ ਕਰਨਾ ਹੈ ਜੀ।
ਬੇਨਤੀ ਕਰਤਾ, ਟ੍ਰੈਫ਼ਿਕ ਸੰਮਤੀ।