ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home Breaking News ਸੱਪ ਦੇ ਡਗਣ ਕਾ...

    ਸੱਪ ਦੇ ਡਗਣ ਕਾਰਨ ਦੋ ਧੀਆਂ ਦੇ ਗਰੀਬ ਮਜ਼ਦੂਰ ਦੀ ਮੌਤ

    Snake Bite

    ਮੋਗਾ (ਵਿੱਕੀ ਕੁਮਾਰ)। ਪਿੰਡ ਲੰਗੇਆਣਾ ਪੁਰਾਣਾ ਜ਼ਿਲ੍ਹਾ ਮੋਗਾ ਦੇ ਵਾਸੀ ਗਰੀਬ ਪਰਿਵਾਰ ਨਾਲ ਸਬੰਧਿਤ ਖੇਤ ਮਜ਼ਦੂਰ ਤਰਸੇਮ ਸਿੰਘ ਪੁੱਤਰ ਸੂਰਤ ਸਿੰਘ ਦੀ ਸੱਪ ਲੜਨ ਨਾਲ ਮੌਤ ਹੋ ਗਈ ਹੈ। ਪਿੰਡ ਦੇ ਸਰਪੰਚ ਸੁਖਦੇਵ ਸਿੰਘ ਅਤੇ ਮਿ੍ਰਤਕ ਦੇ ਪਰਿਵਾਰਕ ਮੈਂਬਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਿ ਉਕਤ ਵਿਅਕਤੀ ਤਰਸੇਮ ਸਿੰਘ ਪਿੰਡ ਦੇ ਇਕ ਜ਼ਿੰਮੀਦਾਰ ਜਗਮੋਹਨ ਸਿੰਘ ਦੇ ਖੇਤ ’ਚ ਮਜ਼ਦੂਰੀ ਦਾ ਕੰਮ ਕਰ ਰਿਹਾ ਸੀ, ਜਿਸ ਨੂੰ ਜ਼ਹਿਰੀਲੇ ਸੱਪ ਨੇ ਡੰਗ ਮਾਰ ਦਿੱਤਾ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ। (Snake Bite)

    ਇਹ ਵੀ ਪੜ੍ਹੋ : ਐੱਸਟੀਐੱਫ ਫਿਰੋਜ਼ਪੁਰ ਰੇਂਜ ਵੱਲੋਂ ਸਾਢੇ ਤਿੰਨ ਕਿਲੋ ਹੈਰੋਇਨ ਬਰਾਮਦ, 3 ਕਾਬੂ

    ਇਸ ਬਾਰੇ ਜ਼ਿੰਮੀਦਾਰ ਜਗਮੋਹਨ ਸਿੰਘ ਅਤੇ ਬਾਕੀ ਮਜ਼ਦੂਰਾਂ ਵੱਲੋਂ ਤਰਸੇਮ ਸਿੰਘ ਦੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਗਈ, ਮਿ੍ਰਤਕ ਆਪਣੇ ਪਿੱਛੇ ਪਤਨੀ ਅਤੇ 2 ਬੇਟਿਆਂ ਛੱਡ ਗਿਆ ਹੈ ਅਤੇ ਉਸ ਦਾ ਅੰਤਿਮ ਸੰਸਕਾਰ ਸ਼ਮਸ਼ਾਨ ਲੰਗੇਆਣਾ ਪੁਰਾਣਾ ਵਿਖੇ ਕਰ ਦਿੱਤਾ ਗਿਆ ਹੈ। ਪਿੰਡ ਦੇ ਸਰਪੰਚ ਸੁਖਦੇਵ ਸਿੰਘ, ਸਾਬਕਾ ਸਰਪੰਚ ਜਰਨੈਲ ਸਿੰਘ, ਨੰਬਰਦਾਰ ਕੁਲਦੀਪ ਸਿੰਘ, ਨੰਬਰਦਾਰ ਹਰਦੇਵ ਸਿੰਘ ਬਾਕੀ ਪਤਵੰਤਿਆਂ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ, ਕਿ ਗਰੀਬ ਖੇਤ ਮਜ਼ਦੂਰ ਤਰਸੇਮ ਸਿੰਘ ਦੇ ਪਰਿਵਾਰ ਨੂੰ ਆਰਥਿਕ ਤੌਰ ਤੇ ਮਾਲੀ ਸਹਾਇਤਾ ਦਿੱਤੀ ਜਾਵੇ। (Snake Bite)

    LEAVE A REPLY

    Please enter your comment!
    Please enter your name here