ਸਾਬਕਾ ਵਿਧਾਇਕਾ ਸਤਿਕਾਰ ਕੌਰ ਗਹਿਰੀ ਤੇ ਪਤੀ ਲਾਡੀ ਗਹਿਰੀ ਵਿਜੀਲੈਂਸ ਵੱਲੋਂ ਅਦਾਲਤ ’ਚ ਪੇਸ਼, ਦੋ ਦਿਨ ਦਾ ਮਿਲਿਆ ਰਿਮਾਂਡ

Satkar Kaur Gehri

ਫਿਰੋਜ਼ਪੁਰ (ਸਤਪਾਲ ਥਿੰਦ)। ਵਸੀਲਿਆਂ ਤੋਂ ਵੱਧ ਜਾਈਦਾਦ ਬਣਾਉਣ ਦੇ ਦੋਸ਼ਾਂ ਤਹਿਤ ਵਿਜੀਲੈਂਸ ਫਿਰੋਜ਼ਪੁਰ ਵੱਲੋਂ ਬੀਤੇ ਦਿਨ ਗਿ੍ਰਫਤਾਰ ਕੀਤੇ ਫਿਰੋਜ਼ਪੁਰ ਦਿਹਾਤੀ ਦੇ ਸਾਬਕਾ ਵਿਧਾਇਕਾ ਅਤੇ ਭਾਜਪਾ ਆਗੂ ਸਤਿਕਾਰ ਕੌਰ ਗਹਿਰੀ ਤੇ ਉਨ੍ਹਾਂ ਦੇ ਪਤੀ ਲਾਡੀ ਗਹਿਰੀ ਨੂੰ ਅੱਜ ਅਦਾਲਤ ’ਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਲਿਆ ਹੈ। ਹੁਣ ਉਨ੍ਹਾਂ ਕੋਲੋਂ ਮਿਲੇ ਦੋ ਦਿਨ ਦੇ ਰਿਮਾਂਡ ਦੌਰਾਨ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ, ਜਿਸ ਤੋਂ ਹੋਰ ਵੀ ਖੁਲ੍ਹਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਦੱਸ ਦੇਈਏ ਕਿ ਸਾਬਕਾ ਵਿਧਾਇਕਾ ਖਿਲਾਫ਼ ਵਿਜੀਲੈਂਸ ਦੀ ਹੋਈ ਇਸ ਕਾਰਵਾਈ ਨੂੰ ਕੁਝ ਭਾਜਪਾ ਆਗੂ ਬਦਲਾਖੋਰੀ ਦੀ ਕਾਰਵਾਈ ਦੱਸ ਰਹੇ ਹਨ ਪਰ ਅਸਲ ’ਚ ਵਿਧਾਇਕ ਹੁੰਦਿਆਂ ਜੋ ਕੁਝ ਆਡੀਓ-ਵੀਡੀਓ ਸਾਹਮਣੇ ਆਉਂਦੀਆਂ ਰਹੀਆਂ। (MLA Satkar Kaur Gehri)

ਇਹ ਵੀ ਪੜ੍ਹੋ : ਐੱਸਟੀਐੱਫ ਫਿਰੋਜ਼ਪੁਰ ਰੇਂਜ ਵੱਲੋਂ ਸਾਢੇ ਤਿੰਨ ਕਿਲੋ ਹੈਰੋਇਨ ਬਰਾਮਦ, 3 ਕਾਬੂ

ਉਸ ਤੋਂ ਬਾਅਦ ਲੋਕ ਉਦੋਂ ਤੋਂ ਹੀ ਦਬੇ ਮਨ ਇੰਤਜ਼ਾਰ ਕਰ ਰਹੇ ਸੀ ਕਿ ਕਦੋਂ ਇਹਨਾਂ ਆਡੀਓ-ਵੀਡਿਓ ਦੀ ਸੱਚਾਈ ਬਾਹਰ ਨਿਕਲ ਸਕੇਗੀ ਅਤੇ ਵਿਜੀਲੈਂਸ ਵੱਲੋਂ ਕਸੇ ਜਾ ਰਹੇ ਸ਼ਿਕੰਜ਼ੇ ’ਤੇ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ ਕਿ ਕਦੋਂ ਥੈਲੇ ’ਚੋਂ ਬਿੱਲੀ ਬਾਹਰ ਨਿਕਲੇਗੀ। ਜੋ ਹੁਣ ਵਿਜੀਲੈਂਸ ਨੇ ਕਾਰਵਾਈ ਕਰਦਿਆਂ 5 ਸਾਲਾਂ ’ਚ ਜੋੜੀ ਜਾਇਦਾਦ ਦੇ ਕੁਝ ਪੱਤੇ ਖੋਲ੍ਹ ਦਿੱਤੇ ਹਨ ਜਦੋਂ ਕਿ ਕਈ ਹੋਰ ਰਾਜ ਵੀ ਅਜੇ ਛਿਪੇ ਹੋਣ ਦਾ ਖਦਸ਼ਾ ਹੈ, ਜਿਹਨਾਂ ਦਾ ਬਾਹਰ ਨਿਕਲਣਾ ਵੀ ਜ਼ਰੂਰੀ ਹੈ, ਜਿਸ ਦੀ ਵਿਜੀਲੈਂਸ ਵੱਲੋਂ ਹੋਰ ਪੁੱਛਗਿੱਛ ਕਰਕੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। (MLA Satkar Kaur Gehri)

ਦੱਸ ਦੇਈਏ ਕਿ ਵਿਜੀਲੈਂਸ ਫਿਰੋਜ਼ਪੁਰ ਵੱਲੋਂ ਸਾਬਕਾ ਵਿਧਾਇਕਾ ਦੇ ਖਿਲਾਫ਼ ਸ਼ਿਕਾਇਤ ਮਿਲਣ ਤੋਂ ਬਾਅਦ ਕਰੀਬ 7-8 ਮਹੀਨੇ ਤੋਂ ਜਾਂਚ ਕੀਤੀ ਜਾ ਰਹੀ ਸੀ, ਜਿਸ ਦੌਰਾਨ ਸਾਹਮਣੇ ਆਇਆ ਕਿ ਵਿਧਾਇਕਾ ਅਤੇ ਉਸਦੇ ਪਤੀ ਨੇ ਮਿਲਕੇ ਆਪਣੀ ਆਮਦਨ ਤੋਂ 2 ਕਰੋੜ 83 ਲੱਖ ਦੇ ਕਰੀਬ ਵੱਧ ਖਰਚੇ ਕੀਤੇ ਗਏ ਹਨ, ਜਿਸ ਦੇ ਸਰੋਤਾਂ ਬਾਰੇ ਉਕਤ ਦੋਵੇਂ ਦੱਸ ਨਹੀਂ ਸਕੇ ਅਤੇ ਵਿਜੀਲੈਂਸ ਵੱਲੋਂ ਦੋਵਾਂ ਖਿਲਾਫ਼ ਮਾਮਲਾ ਦਰਜ ਕਰਕੇ ਦੋਵਾਂ ਨੂੰ ਗਿ੍ਰਫਤਾਰ ਕਰਕੇ ਦੋ ਦਿਨ ਦਾ ਰਿਮਾਂਡ ਲਿਆ ਹੈ, ਜਿਹਨਾਂ ਤੋਂ ਹੁਣ ਹੋਰ ਪੁੱਛਗਿੱਛ ਕਰਨ ਮਗਰੋਂ 21 ਸਤੰਬਰ ਨੂੰ ਦੁਬਾਰਾ ਪੇਸ਼ ਕੀਤਾ ਜਾਵੇਗਾ। (MLA Satkar Kaur Gehri)