ਕਾਰ ਅਤੇ ਇਲੈਕਟ੍ਰਿਕ ਕੰਡਾ ਕੀਤਾ ਬਰਾਮਦ | STF Ferozepur Range
ਫਿਰੋਜ਼ਪੁਰ, (ਸਤਪਾਲ ਥਿੰਦ)। ਐੱਸਟੀਐੱਫ ਫਿਰੋਜ਼ਪੁਰ ਰੇਜ਼ ਵੱਲੋਂ ਹੈਰੋਇਨ ਦੀ ਸਪਲਾਈ ਕਰ ਰਹੇ 3 ਵਿਅਕਤੀਆਂ ਨੂੰ 3 ਕਿੱਲੋ 500 ਗ੍ਰਾਮ ਹੈਰੋਇਨ ਸਮੇਤ ਗਿ੍ਰਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ, ਜਿਹਨਾਂ ਕੋਲੋਂ ਇੱਕ ਇਲੈਕਟਿ੍ਰਕ ਕੰਡਾ ਅਤੇ ਇੱਕ ਕਾਰ ਵੀ ਬਰਾਮਦ ਹੋਈ ਹੈ। ਇਸ ਸਬੰਧੀ ਭੁਪਿੰਦਰ ਸਿੰਘ ਏ.ਆਈ.ਜੀ. ਐੱਸਟੀਐੱਫ ਫਿਰੋਜ਼ਪੁਰ ਰੇਂਜ ਨੇ ਦੱਸਿਆ ਕਿ ਰਾਜਬੀਰ ਸਿੰਘ ਉਪ ਕਪਤਾਨ ਪੁਲਿਸ, ਐੱਸਟੀਐੱਫ ਫਿਰੋਜ਼ਪੁਰ ਰੇਂਜ ਦੀ ਯੋਗ ਅਗਵਾਈ ਹੇਠ ਐਸ.ਆਈ. ਗੁਰਨੇਕ ਸਿੰਘ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਹਰਮੇਸ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮੇਘਾ ਰਾਏ ਉਤਾੜ ਥਾਣਾ ਗੁਰੂਹਰਸਹਾਏ ਅਤੇ ਮੁਖਤਿਆਰ ਸਿੰਘ ਪੁੱਤਰ ਵੀਰ ਸਿੰਘ ਵਾਸੀ ਚੱਕ ਪੰਜ ਕੇ ਥਾਣਾ ਗੁਰੂਹਰਸਹਾਏ ਨੂੰ 1 ਕਿੱਲੋ 500 ਗ੍ਰਾਮ ਹੈਰੋਇਨ ਅਤੇ ਇੱਕ ਕਾਰ ਸਮੇਤ ਕਾਬੂ ਕੀਤਾ ਗਿਆ ਸੀ। (STF Ferozepur Range)
ਜਿਸ ਖਿਲਾਫ਼ ਮੁਕੱਦਮਾ ਨੰਬਰ 287 ਐਨ.ਡੀ.ਪੀ.ਐਸ. ਐਕਟ, ਥਾਣਾ ਐਸ ਟੀ ਐਫ ਫੇਜ-1 ਮੋਹਾਲੀ ਜ਼ਿਲ੍ਹਾ ਐਸ.ਏ.ਐਸ. ਨਗਰ ਦਰਜ ਰਜਿਸਟਰ ਕੀਤਾ ਗਿਆ ਸੀ। ਮੁਕੱਦਮੇ ਦੀ ਤਫਤੀਸ ਦੌਰਾਨ ਹਰਮੇਸ ਸਿੰਘ ਨੇ ਪੁੱਛਗਿੱਛ ’ਚ ਦੱਸਿਆ ਕਿ ਉਸਨੇ ਇਹ ਹੈਰੋਇਨ ਆਪਣੇ ਸਾਲੇ ਸੁਖਵਿੰਦਰ ਸਿੰਘ ਉਰਫ ਜਗਦੀਸ਼ ਉਰਫ ਦੀਸਾ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਫੱਤੇ ਵਾਲਾ ਹਿਠਾੜ ਤੋਂ ਲਈ ਹੈ, ਜਿਸ ਅਧਾਰ ’ਤੇ ਸੁਖਵਿੰਦਰ ਸਿੰਘ ਉਰਫ ਜਗਦੀਸ਼ ਉਰਫ ਦੀਸਾ ਨੂੰ ਮੁਕੱਦਮੇ ’ਚ ਬਤੌਰ ਨਾਮਜ਼ਦ ਕਰਕੇ ਐੱਸਆਈ ਗੁਰਨੇਕ ਸਿੰਘ ਵੱਲੋਂ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਉਸਦੀ ਨਿਸ਼ਾਨਦੇਹੀ ’ਤੇ ਉਸਦੇ ਘਰ ਦੇ ਨਾਲ ਲੱਗਦੇ ਖੇਤ ’ਚੋਂ 2 ਕਿਲੋਗ੍ਰਾਮ ਹੈਰੋਇਨ ਹੋਰ ਬਰਾਮਦ ਕੀਤੀ ਹੈ। (STF Ferozepur Range)
ਇਹ ਵੀ ਪੜ੍ਹੋ : ਸ਼ਹੀਦ ਜਵਾਨ ਪਰਦੀਪ ਸਿੰਘ ਦਾ ਜੱਦੀ ਪਿੰਡ ਬੱਲਮਗੜ੍ਹ ’ਚ ਹੋਇਆ ਅੰਤਿਮ ਸਸਕਾਰ
ਮੁਕੱਮਦੇ ਦੀ ਤਫਤੀਸ਼ ਜਾਰੀ ਹੈ। ਮੁਲਜ਼ਮਾਂ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਏਆਈਜੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਐਸ.ਟੀ.ਐਫ. ਫਿਰੋਜਪੁਰ ਰੇਂਜ ਵੱਲੋਂ ਸਾਲ 2023 ’ਚ 52 ਮੁਕੱਦਮੇ ਦਰਜ ਕੀਤੇ ਗਏ ਹਨ ਅਤੇ ਇਹਨਾਂ ਮੁਕੱਦਮਿਆਂ ’ਚ 11 ਕਿੱਲੋ 360 ਗ੍ਰਾਮ ਹੈਰੋਇਨ, 15 ਕਿੱਲੋ 500 ਗ੍ਰਾਮ ਅਫੀਮ, 20,000 ਨਸ਼ੀਲੀਆਂ ਗੋਲੀਆਂ, 20 ਕਿੱਲੋ ਪੋਸਤ, 53,000- ਡਰੱਗ ਮਨੀ ਅਤੇ 01 ਪਸਤੌਲ ਸਮੇਤ ਮੈਗਜੀਨ ਅਤੇ 103 ਜਿੰਦਾਂ ਰੌਂਦ ਬਰਾਮਦ ਕੀਤੇ ਗਏ ਹਨ। (STF Ferozepur Range)