Rajsthan : ਦੇਸ਼ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ’ਚੋਂ ਕੱਢ ਕੇ ਇਨਸਾਨੀਅਤ ਤੇ ਮਾਨਵਤਾ ਦੇ ਰਸਤੇ ’ਤੇ ਚਲਾਉਣ ਦਾ ਜੋ ਬੀੜਾ ਡੇਰਾ ਸੱਚਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਚੁੱਕਿਆ ਹੈ ਉਸ ਦੇ ਸਾਕਾਰਾਤਮਕ ਨਤੀਜੇ ਸਾਹਮਣੇ ਆਉਣ ਲੱਗੇ ਹਨ। ਪੂਜਨੀਕ ਗੁਰੂ ਜੀ ਦੇ ਸੱਦੇ ’ਤੇ ਪਿੰਡਾਂ ਦੇ ਸਰਪੰਚਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੁਆਰਾ ਨਸ਼ਿਆਂ ਨੂੰ ਜੜ੍ਹ ਤੋਂ ਪੁੱਟਣ ਦਾ ਪੂਜਾ ਯਤਨ ਕੀਤਾ ਜਾ ਰਿਹਾ ਹੈ।
ਪੂਜਨੀਕ ਗੁਰੂ ਜੀ ਨਸ਼ਿਆਂ ਦੇ ਖਿਲਾਫ਼ ਚਲਾਈ ਗਈ ਡੈਪਥ ਮੁਹਿੰਮ ਤੇ ਗਾਏ ਗਏ ਭਜਨਾਂ ਦਾ ਅਸਰ ਸਮਾਜ ਦੇ ਹਰ ਵਰਗ ’ਤੇ ਦੇਖਣ ਨੂੰ ਮਿਲ ਰਿਹਾ ਹੈ। ਵਿਆਹ ਹੋਵੇ ਜਾਂ ਕੋਈ ਸੱਭਿਆਚਾਰਕ ਪ੍ਰੋਗਰਾਮ ਇਨ੍ਹਾਂ ਸਾਰੀਆਂ ਜਗ੍ਹਾ ’ਤੇ ਨਸ਼ਿਆਂ ’ਤੇ ਚੋਟ ਕਰਦੇ ਪੂਜਨੀਕ ਗੁਰੂ ਜੀ ਦੇ ਭਜਨ, ਮੇਰੇ ਦੇਸ਼ ਦੀ ਜਵਾਨੀ, ਆਸ਼ੀਰਵਾਦ ਮਾਓਂ ਕਾ ਤੇ ਜਾਗੋ ਦੁਨੀਆਂ ਦੇ ਲੋਕੋ ਆਦਿ ਭਜਨਾਂ ਦੀਆਂ ਧਨਾਂ ਸੁਣਾਈ ਦਿੰਦੀਆਂ ਹਨ। ਸਮਾਜ ਤੇ ਦੇਸ਼ ਦਾ ਮਾਰਗਦਰਸ਼ਨ ਕਰਦੇ ਇਹ ਭਜਨ ਨੌਜਵਾਨਾ ਦੇ ਨਾਲ ਨਾਲ ਬੱਚਿਆਂ ਨੂੰ ਵੀ ਬੇਹੱਦ ਪਸੰਦ ਆ ਰਹੇ ਹਨ।
ਅਜਿਹਾ ਹੀ ਨਜ਼ਾਰਾ ਰਾਜਸਥਾਨ ’ਚ ਵੀ ਦੇਖਣ ਨੂੰ ਮਿਲਿਆ। ਇਸ ਜਗ੍ਹਾ ਗਹਿਲੋਤ ਸਰਕਾਰ ਦੁਆਰਾ ਰਾਜੀਵ ਗਾਂਧੀ ਸ਼ਹਿਰੀ ਉਲੰਪਿਕ ਖੇਡਾਂ 2023 ਦੇ ਆਯੋਜਨ ਦੌਰਾਨ ਸੀਕਰ ਜ਼ਿਲ੍ਹੇ ’ਚ ਇੱਕ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ’ਚ 20 ਸਕੂਲਾਂ ਦੇ ਬੱਚਿਆਂ ਨੇ ਹਿੱਸਾ ਲਿਆ। (Rajsthan)
ਮੁੱਖ ਮਹਿਮਨਾਂ ਸਮੇਤ ਪ੍ਰਸ਼ਾਸਨਿਕ ਅਧਿਕਾਰੀ ਤੇ ਪਤਵੰਤੇ ਵੀ ਝੂਮਣ ਨੂੰ ਮਜ਼ਬੂਰ ਹੋ ਗਏ | Rajsthan
ਇਸ ਤਿੰਨ ਰੋਜ਼ਾ ਸੱਭਿਆਚਾਰਕ ਪ੍ਰੋਗਰਾਮ ’ਚ ਗੁਰਨੂਰ, ਸਿਮਰਨ, ਸਨੇਹਾ, ਪਿ੍ਰਯੰਕਾ, ਅੰਕਿਤਾ, ਮਨੀਸ਼ ਸਮੇਤ ਹੋਰ ਬੱਚਿਆਂ ਨੇ ਪੂਜਨੀਕ ਗੁਰੂ ਸੰਤ ਡਾ. ਗਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਨਸ਼ੇ ਖਿਲਾਫ਼ ਗਾਏ ਗਏ ਸ਼ਬਦਾਂ ’ਤੇ ਮਨਮੋਹਕ ਪੇਸ਼ਕਾਰੀਆਂ ਦੇ ਕੇ ਸਮਾਜ ਨੂੰ ਨਸ਼ਿਆਂ ਨੂੰ ਜੜ੍ਹ ਤੋਂ ਪੁੱ;ਟਣ ਦਾ ਸੰਦੇਸ਼ ਦਿੱਤਾ। ਪ੍ਰੋਗਰਾਮ ਦੀ ਕੜੀ ’ਚ ਬੱਚਿਆਂ ਨੇ ਆਸ਼ੀਰਵਾਦ ਮਾਓਂ ਕਾ, ਦੇਸ਼ ਕੀ ਜਵਾਨੀ ਤੇ ਜਾਗੋ ਦੁਨੀਆਂ ਦੇ ਲੋਕੋ ਗੀਤਾਂ ’ਤੇ ਦਿਲਖਿੱਚਵੀਂ ਪੇਸ਼ਕਾਰੀ ਦਿੱਤੀ।
ਬੱਚਿਆਂ ਵੱਲੋਂ ਪੇਸ਼ ਕੀਤੇ ਗਏ ਪ੍ਰੋਗਰਾਮ ’ਚ ਹਾਜ਼ਰ ਮੁੱਖ ਮਹਿਮਨਾਂ ਸਮੇਤ ਪ੍ਰਸ਼ਾਸਨਿਕ ਅਧਿਕਾਰੀ ਤੇ ਪਤਵੰਤੇ ਵੀ ਝੂਮਣ ਨੂੰ ਮਜ਼ਬੂਰ ਹੋ ਗਏ। ਇਸ ਮੌਕੇ ’ਤੇ ਮੌਜ਼ੂਦ ਮਹਿਮਾਨਾਂ ਤੇ ਸਰਕਾਰੀ ਕਰਮਚਾਰੀਆਂ ਨੇ ਇਨ੍ਹਾਂ ਬੱਚਿਆਂ ਦੀ ਪੇਸ਼ਕਸ਼ ਦੀ ਪ੍ਰਸ਼ੰਸਾ ਕਰਦੇ ਹੋਏ ਪੂਜਨੀਕ ਗੁਰੂ ਜੀ ਦੁਆਰਾ ਬਣਾਏ ਗਏ ਗਾਣਿਆਂ ਦੀ ਵੀ ਖੂਬ ਸ਼ਲਾਘਾ ਕੀਤੀ। (Rajsthan)