ਡੇਰਾ ਸ਼ਰਧਾਲੂ ਨੂੰ ਤੈਰਨਾ ਵੀ ਨਹੀਂ ਸੀ ਆਉਂਦਾ, ਫਿਰ ਵੀ ਨਹਿਰ ’ਚ ਕੁੱਦ ਕੇ ਵਿਅਕਤੀ ਦੀ ਜਾਨ ਬਚਾਈ

Sunam-Canal
ਸੁਨਾਮ: ਨਹਿਰ 'ਚ ਡਿੱਗੇ ਵਿਅਕਤੀ ਨੂੰ ਬਾਹਰ ਕੱਢਣ ਸਮੇਂ ਬਲਵੀਰ ਸਿੰਘ ਦੀ ਤਸਵੀਰ।

ਡੇਰਾ ਸ਼ਰਧਾਲੂ ਨੇ ਨਹਿਰ ’ਚ ਡਿੱਗੇ ਵਿਅਕਤੀ ਦੀ ਜਾਨ ਬਚਾਈ (Sunam Canal )

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਦਿਨ-ਰਾਤ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ ਅਤੇ ਇਹ ਸੇਵਾਦਾਰ ਕਿਸੇ ਦੀ ਜਾਨ ਬਚਾਉਣ ਲਈ ਆਪਣੀ ਜਾਨ ਦੀ ਪਰਵਾਹ ਤੱਕ ਨਹੀਂ ਕਰਦੇ। ਇਸ ਤਰ੍ਹਾਂ ਦਾ ਇੱਕ ਮਾਮਲਾ ਸਥਾਨਕ ਸ਼ਹਿਰ ਵਿਖੇ ਵੇਖਣ ਨੂੰ ਮਿਲਿਆ। ਕੱਲ੍ਹ ਬੀਤੀ ਸ਼ਾਮ ਪਿੰਡ ਰਾਮਗੜ੍ਹ ਜਵੰਦੇ ਦਾ ਡੇਰਾ ਸ਼ਰਧਾਲੂ ਬਲਬੀਰ ਸਿੰਘ ਇੰਸਾਂ ਜੋ ਬਿਜਲੀ ਮਹਿਕਮੇ ਵਿੱਚ ਮੁਲਾਜ਼ਮ ਹੈ। (Sunam Canal) ਆਪਣੀ ਡਿਊਟੀ ਉਪਰੰਤ ਆਪਣੇ ਪਿੰਡ ਰਾਮਗੜ੍ਹ ਜਵੰਦੇ ਨੂੰ ਵਾਪਸ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਸਾਹਮਣੇ ਤੋਂ ਆ ਰਿਹਾ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਮੋਟਰਸਾਈਕਲ ਸਮੇਤ ਨਹਿਰ ’ਚ ਜਾ ਡਿੱਗਿਆ। ਇਹ ਸਭ ਡੇਰਾ ਸ਼ਰਧਾਲੂ ਬਲਬੀਰ ਸਿੰਘ ਨੇ ਵੇਖ ਲਿਆ ਤਾਂ ਉਸ ਨੇ ਬਿਨਾ ਕਿਸੇ ਦੇਰੀ ਤੋਂ ਨਹਿਰ ’ਚ ਛਾਲ ਮਾਰ ਦਿੱਤੀ ਉਸ ਵਿਅਕਤੀ ਨੂੰ ਸੁਰੱਖਿਆ ਬਾਹਰ ਕੱਢ ਕੇ ਉਸ ਦੀ ਜਾਨ ਬਚਾ ਲਈ। ਹੈਰਾਨੀ ਦੀ ਗੱਲ ਤਾਂ ਇਹ ਹੈ ਡੇਰਾ ਸ਼ਰਧਾਲੂ ਨੂੰ ਤੈਰਨਾ ਵੀ ਨਹੀਂ ਸੀ ਆਉਂਦਾ।

ਇਹ ਵੀ ਪੜ੍ਹੋ : MSG Bhandara : ਜੈਪੁਰ ’ਚ 17 ਸਤੰਬਰ ਨੂੰ ਮਹਾਂਪਰਉਪਕਾਰ ਮਹੀਨੇ ਦਾ ਪਵਿੱਤਰ ਭੰਡਾਰਾ ਮਨਾਏਗੀ

ਇਸ ਸਬੰਧੀ ਬਲਬੀਰ ਸਿੰਘ ਇੰਸਾਂ ਨੇ ਗੱਲਬਾਤ ਕਰਦਿਆਂਂ ਦੱਸਿਆ ਕਿ ਉਹ ਆਪਣੀ ਡਿਊਟੀ ਪੂਰੀ ਕਰਨ ਉਪਰੰਤ ਆਪਣੇ ਪਿੰਡ ਵਾਪਸ ਜਾ ਰਿਹਾ ਸੀ ਤਾਂ ਰਸਤੇ ਵਿੱਚ ਪੈਂਦੀ ਨਹਿਰ ਦੇ ਨੇੜੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਿਹਾ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਸਮੇਤ ਮੋਟਰਸਾਈਕਲ ਨਹਿਰ ਦੇ ਵਿੱਚ ਜਾ ਡਿੱਗਿਆ। ਜਿਸ ਨੂੰ ਬਾਹਰ ਕੱਢਣ ਦੇ ਲਈ ਉਸ ਨੇ ਨਹਿਰ ਦੇ ਵਿੱਚ ਛਾਲ ਮਾਰੀ ਅਤੇ ਇੰਨੇ ਨੂੰ ਉੱਥੇ ਹੋਰ ਵੀ ਬਹੁਤ ਲੋਕ ਇਕੱਠ ਹੋ ਗਏ, ਜਿਨ੍ਹਾਂ ਦੀ ਮੱਦਦ ਨਾਲ ਉਕਤ ਵਿਅਕਤੀ ਨੂੰ ਨਹਿਰ ਵਿਚੋਂ ਬਾਹਰ ਕੱਢਿਆ।

ਸੁਨਾਮ: ਨਹਿਰ ‘ਚ ਡਿੱਗੇ ਵਿਅਕਤੀ ਨੂੰ ਬਾਹਰ ਕੱਢਣ ਸਮੇਂ ਬਲਵੀਰ ਸਿੰਘ ਦੀ ਤਸਵੀਰ।

ਬਲਬੀਰ ਸਿੰਘ ਇੰਸਾਂ ਨੇ ਦੱਸਿਆ ਕਿ ਉਸ ਨੂੰ ਤੈਰਨਾ ਬਿਲਕੁਲ ਨਹੀਂ ਸੀ ਆਉਂਦਾ ਪ੍ਰੰਤੂ ਉਸ ਨੇ ਆਪਣੇ ਸੱਚੇ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਅਤੇ ਉਨ੍ਹਾਂ ਦੇ ਆਸ਼ੀਰਵਾਦ ਸਦਕਾ ਹੀ ਇਹ ਸਭ ਸੰਭਵ ਹੋ ਸਕਿਆ ਹੈ।ਜ਼ਿਕਰਯੋਗ ਹੈ ਕਿ ਜਿਸ ਵਿਅਕਤੀ ਨੂੰ ਤੈਰਨਾ ਨਹੀਂ ਆਉਂਦਾ ਉਸ ਵਿਅਕਤੀ ਨੇ ਕਿਸੇ ਵਿਅਕਤੀ ਦੀ ਜਾਨ ਬਚਾਉਣ ਲਈ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਇਸ ਕਾਰਜ ਨੂੰ ਵੇਖ ਕੇ ਮੌਕੇ ’ਤੇ ਖੜ੍ਹੀ ਲੋਕਾਂ ਦੀ ਭੀੜ ਬਲਵੀਰ ਸਿੰਘ ਦੀ ਸ਼ਲਾਘਾ ਕਰਦੀ ਨਹੀਂ ਥੱਕ ਰਹੀ ਸੀ।