ਰਾਜਸਥਾਨ ਦੀ ਸਾਧ-ਸੰਗਤ ’ਚ ਭਾਰੀ ਉਤਸ਼ਾਹ (MSG Bhandara)
- ਮਾਨਸਰੋਵਰ ਦੇ ਸਕਿਪਰਸ ਕਾਲੋਨੀ ’ਚ ਹੋਵੇਗਾ ਵਿਸ਼ਾਲ ਐਮਐਸਜੀ ਭੰਡਾਰਾ
ਜੈਪੁਰ (ਸੱਚ ਕਹੂੰ ਨਿਊਜ਼)। MSG Bhandara : ਮਹਾਂਪਰਉਪਕਾਰ ਮਹੀਨੇ ਦੇ ਤੀਜੇ ਹਫ਼ਤੇ ਦਾ ਵਿਸ਼ਾਲ ਭੰਡਾਰਾ ਰਾਜਸਥਾਨ ਦੀ ਸਾਧ-ਸੰਗਤ ਵੱਲੋਂ ਜੈਪੁਰ ’ਚ ਮਨਾਇਆ ਜਾਵੇਗਾ। ਪਵਿੱਤਰ ਭੰਡਾਰੇ ਦਾ ਆਯੋਜਨ ਆਈਆਈਐਸ ਯੂਨੀਵਰਸਿਟੀ ਨੇੜੇ ਸਕਿਪਰਸ ਕਲੋਨੀ ਨਿਊ ਸਾਂਗਾਨੇਰ ਰੋਡ ’ਤੇ ਮਨਾਇਆ ਜਾਵੇਗਾ। ਪਵਿੱਤਰ ਭੰਡਾਰੇ ਨੂੰ ਲੈ ਕੇ ਸਾਧ-ਸੰਗਤ ਤਿਆਰੀਆਂ ’ਚ ਜੁਟ ਗਈ ਹੈ। ਪਵਿੱਤਰ ਭੰਡਾਰਾ 17 ਸਤੰਬਰ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ੁਰੂ ਹੋਵੇਗਾ।
ਪਵਿੱਤਰ ਭੰਡਾਰੇ ’ਚ ਪਹੁੰਚਣ ਵਾਲੀ ਸਾਧ-ਸੰਗਤ ਦੀ ਸਹੂਲਤ ਲਈ ਵੱਖ-ਵੱਖ ਸਮਿਤੀਆਂ ਦੇ ਜਿੰਮੇਵਾਰ ਸੇਵਾਦਾਰਾਂ ਨੇ ਜੈਪੁਰ ਪਹੁੰਚ ਕੇ ਆਪਣੀਆਂ ਡਿਊਟੀਆਂ ਸੰਭਾਲਣੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣ ’ਚ ਲੱਗੇ ਹੋਏ ਹਨ। ਸਡ਼ਕ ਸਮਿਤੀ, ਲੰਗਰ ਸਮਿਤੀ, ਪਾਣੀ ਸਮਿਤੀ ਤੇ ਟਰੈਫਿਕ ਸਮਿਤੀ ਦੇ ਸੇਵਾਦਾਰਾਂ ਨੇ ਆਪਣਾ ਰੂਟ ਚਾਰਟ ਤਿਆਰ ਕਰ ਲਿਆ ਹੈ। (MSG Bhandara)
ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਦੇ ਰੇਟਾਂ ’ਤੇ ਆਈ ਅਪਡੇਟ, ਵੇਖੋ ਤਾਜ਼ਾ ਰੇਟ
ਦੱਸਣਯੋਗ ਹੈ ਕਿ ਸੱਚੇ ਰੂਹਾਨੀ ਰਹਿਬਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 23 ਸਤੰਬਰ 1990 ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪਵਿੱਤਰ ਗੁਰਗੱਦੀ ਦੀ ਬਖਸ਼ਿਸ਼ ਕੀਤੀ। ਦੇਸ਼-ਵਿਦੇਸ਼ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਸਤੰਬਰ ਮਹੀਨੇ ਨੂੰ ਪਵਿੱਤਰ ਮਹਾਂਪਰਉਪਕਾਰ ਮਹੀਨੇ ਦੇ ਰੂਪ ’ਚ ਮਨਾਉਂਦੀ ਹੈ। ਇਸ ਦੇ ਤਹਿਤ 17 ਸਤੰਬਰ ਨੂੰ ਜੈਪੁਰ ’ਚ ਪਵਿੱਤਰ ਭੰਡਾਰਾ ਮਨਾਇਆ ਜਾ ਰਿਹਾ ਹੈ।