ਜੇ.ਸੀ.ਆਈ. ਕਲੱਬ ਤੇ ਪ੍ਰੈੱਸ ਕਲੱਬ ਰਾਏਕੋਟ ਨੇ ਲਾਇਆ ਖੂਨਦਾਨ ਕੈਂਪ

Blood Donation Camp
ਰਾਏਕੋਟ ਵਿਖੇ ਖੂਨਦਾਨ ਕੈਂਪ ਦੌਰਾਨ ਜੇ.ਸੀ.ਆਈ ਕਲੱਬ ਅਤੇ ਪ੍ਰੈੱਸ ਕਲੱਬ ਰਾਏਕੋਟ ਦੇ ਮੈਂਬਰ।

ਰਾਏਕੋਟ (ਸਮਸੇਰ ਸਿੰਘ)। ਜੇ.ਸੀ.ਆਈ.ਕਲੱਬ ਰਾਏਕੋਟ ਵੱਲੋਂ ਪ੍ਰੈੱਸ ਕਲੱਬ ਰਾਏਕੋਟ ਦੇ ਸਹਿਯੋਗ ਨਾਲ ਖੂਨਦਾਨ ਕੈਂਪ (Blood Donation Camp) ਲਗਾਇਆ ਗਿਆ। ਕੈਂਪ ਦੌਰਾਨ ਸਿਵਲ ਹਸਪਤਾਲ ਲੁਧਿਆਣਾ ਦੇ ਬਲੱਡ ਬੈਂਕ ਦੇ ਡਾ. ਜੈਨਤ ਦੀ ਅਗਵਾਈ ਵਿੱਚ ਪਹੁੰਚੀ ਟੀਮ ਨੇ 50 ਯੂਨਿਟ ਖੂਨ ਇਕੱਠਾ ਕੀਤਾ। ਜੇ.ਸੀ.ਆਈ. ਕਲੱਬ ਦੇ ਪ੍ਰਧਾਨ ਜੇਸੀ ਸੁਖਜਿੰਦਰ ਸਿੰਘ, ਪ੍ਰੈੱਸ ਕਲੱਬ ਦੇ ਪ੍ਰਧਾਨ ਨਵਦੀਪ ਸਿੰਘ ਅਤੇ ਪ੍ਰਾਜੈਕਟ ਡਾਇਰੈਕਟਰ ਜੇ.ਸੀ ਅਜੈ ਵਰਮਾ ਨੇ ਕਿਹਾ ਕਿ ਅਜਿਹੇ ਕੈਂਪਾਂ ਰਾਹੀਂ ਲੋਕਾਂ ਨੂੰ ਸਵੈ- ਇੱਛਾ ਨਾਲ ਖੂਨ ਦੇਣ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ ਤੇ ਇਸ ਛੋਟੇ ਜਿਹੇ ਯੋਗਦਾਨ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।

ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸੁਦਰਸਨ ਜੋਸੀ ਵਿਸੇਸ ਤੌਰ ’ਤੇ ਪੁੱਜੇ ਤੇ ਉਹਨਾਂ ਇਸ ਕੈਂਪ ਲਈ ਜੇਸੀਆਈ ਤੇ ਪ੍ਰੈੱਸ ਕਲੱਬ ਦੇ ਮੈਂਬਰਾਂ ਦੀ ਸਲਾਘਾ ਕੀਤੀ। ਡਾ. ਜੈਨਤ ਅਤੇ ਡਾ.ਕੋਮਲ ਨੇ ਕਿਹਾ ਕਿ ਜੇ. ਸੀ.ਆਈ ਵਰਗੀਆਂ ਸਮਾਜਸੇਵੀ ਸੰਸਥਾਵਾਂ ਵੱਲੋਂ ਅਜਿਹੇ ਕੈਂਪ ਲਗਾਕੇ ਥੈਲੇਸੀਮੀਆਂ ਜਿਹੀ ਨਾਮੁਰਾਦ ਬਿਮਾਰੀ ਤੋਂ ਪੀੜਤ ਮਰੀਜਾਂ, ਦੁਰਘਟਨਾ ਗ੍ਰਸਤ ਵਿਅਕਤੀਆਂ ਅਤੇ ਅਪ੍ਰੇਸਨ ਮੌਕੇ ਜਰੂਰਤਮੰਦ ਮਰੀਜਾਂ ਦੀਆਂ ਜਾਨਾਂ ਨੂੰ ਬਚਾਕੇ ਸਮਾਜ ਲਈ ਵੱਡੀ ਸੇਵਾ ਕੀਤੀ ਜਾ ਰਹੀ ਹੈ। (Blood Donation Camp)

ਇਹ ਵੀ ਪੜ੍ਹੋ : ਡਿੱਪੂ ਹੋਲਡਰ ਲਾਉਣਗੇ ਧਰਨਾ, ਕੀ ਲੋਕ ਹੋਣਗੇ ਪ੍ਰੇਸ਼ਾਨ ਤੇ ਜਾਣੋ ਪੂਰਾ ਮਾਮਲਾ

ਇਸ ਮੌਕੋ ਜੇਸੀ ਨਰੇਸ ਵਰਮਾ, ਸਿਧਾਰਥ ਸ਼ਰਮਾ, ਸੰਦੀਪ ਸਿੰਘ ਸੋਨੀ, ਸੁਸ਼ੀਲ ਸ਼ਰਮਾ, ਕੇਸਵ ਅਰੋੜਾ, ਸੰਜੀਵ ਵਰਮਾ ਤੇ ਰਵੀ ਸ਼ਰਮਾ ਨੇ ਕਿਹਾ ਕਿ ਉਹਨਾਂ ਦੀ ਟੀਮ ਵੱਲੋਂ 50 ਯੂਨਿਟ ਬਲੱਡ ਦਾਨ ਦਾ ਰੱਖਿਆ ਟੀਚਾ ਪੂਰਾ ਕਰ ਲਿਆ ਹੈ ਤੇ ਉਹਨਾਂ ਦੀ ਕਲੱਬ ਸਿਹਤ ਵਿਭਾਗ ਨੂੰ ਹਰ ਸਮੇਂ ਪੂਰਨ ਸਹਿਯੋਗ ਦੇਣ ਲਈ ਵਚਨਬੱਧ ਹੈ। ਇਸ ਮੌਕੇ ਉਕਤ ਤੋਂ ਇਲਾਵਾ ਰਘਬੀਰ ਸਿੰਘ ਚੋਪੜਾ, ਜਸਵੰਤ ਸਿੰਘ, ਨਾਮਪ੍ਰੀਤ ਗੋਗੀ, ਇਕਬਾਲ ਸਿੰਘ ਗੁਲਾਬ, ਚਮਕੌਰ ਸਿੰਘ ਦਿਓਲ, ਸਮਸ਼ੇਰ ਸਿੰਘ, ਅਮਿਤ ਪਾਸੀ, ਮੁਹੰਮਦ ਇਮਰਾਨ, ਚਰਨਜੀਤ ਸਿੰਘ, ਆਰ. ਜੀ ਰਾਏਕੋਟੀ, ਸੰਜੀਵ ਭੱਲਾ, ਆਤਮਾ ਸਿੰਘ ਅਤੇ ਸੁਸੀਲ ਵਰਮਾ ਆਦਿ ਵੀ ਹਾਜ਼ਰ ਸਨ।