ਗਰੀਨ ਐਸ ਦੇ ਸੇਵਾਦਰਾਂ ਨੇ ਮੰਦਬੁੱਧੀ ਔਰਤ ਨੂੰ ਪਰਿਵਾਰ ਨਾਲ ਮਿਲਾਇਆ

Welfare Works
ਗਰੀਨ ਐਸ ਦੇ ਸੇਵਾਦਰਾਂ ਨੇ ਮੰਦਬੁੱਧੀ ਔਰਤ ਨੂੰ ਪਰਿਵਾਰ ਨਾਲ ਮਿਲਾਇਆ

(ਰਾਜਵਿੰਦਰ ਬਰਾੜ) ਗਿੱਦੜਬਾਹਾ/ਕੋਟਭਾਈ। ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਬਲਾਕ ਗਿੱਦੜਬਾਹਾ ਦੇ ਸੇਵਾਦਾਰਾਂ ਨੇ ਇੱਕ ਮੰਦਬੁੱਧੀ ਭੈਣ ਨੂੰ ਉਸਦੇ ਪਰਿਵਾਰ ਨਾਲ ਮਿਲਵਾਇਆ। ਜਿਕਰਯੋਗ ਹੈ ਕਿ ਬਲਾਕ ਗਿੱਦੜਬਾਹਾ ਦੇ ਸੇਵਾਦਾਰਾਂ ਦੁਅਰਾ ਪਹਿਲਾਂ ਤਿੰਨ ਮੰਦਬੁੱਧੀਆਂ ਨੂੰ ਪਰਿਵਾਰ ਨਾਲ ਮਿਲਾ ਚੁੱਕੇ ਹਨ। ਇਹ ਚੌਥੀ ਮੰਦਬੁੱਧੀ ਭੈਣ ਅਮਨਦੀਪ ਕੌਰ ਪੁੱਤਰੀ ਜੋਗਿੰਦਰ ਸਿੰਘ ਵਾਸੀ ਜੰਡੋਕੇ ਸ੍ਰੀ ਮੁਕਤਸਰ ਸਾਹਿਬ ਦੀ ਹੈ ਜੋ ਗਿੱਲ ਪੱਤੀ ਬਠਿੰਡਾ ਰਹਿੰਦੀ ਸੀ। (Welfare Works)

ਇਹ ਵੀ ਪੜ੍ਹੋ : ਵਿੰਨੀਪੈਗ ਵਿਖੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਕੀਤੀ ਸਫਾਈ

ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਗਿੱਦੜਬਾਹਾ ਦੇ ਸੇਵਾਦਾਰਾਂ ਨੂੰ ਇਹ ਭੈਣ ਮਲੋਟ ਰੋਡ, ਨੇੜੇ ਦਸ਼ਮੇਸ਼ ਨਰਸਿੰਗ ਕਾਲਜ ਵਿਖੇ ਮਿਲੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਬਲਾਕ ਗਿੱਦੜਬਾਹਾ ਦੇ ਭੈਣ-ਭਾਈ ਸੇਵਾਦਾਰਾਂ ਨੇ ਮੰਦਬੁੱਧੀ ਭੈਣ ਨੂੰ ਉਸਦੇ ਪਰਿਵਾਰ ਨਾਲ ਐੱਮਐੱਸਜੀ ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਕੇਂਦਰ ਗਿੱਦੜਬਾਹਾ ਵਿਖੇ ਮਿਲਵਾਇਆ ਤੇ ਭੈਣ ਦਾ ਪਰਿਵਾਰ ਭੈਣ ਨੂੰ ਆਪਣੇ ਨਾਲ ਲੈ ਗਿਆ।

Welfare Works
ਗਰੀਨ ਐਸ ਦੇ ਸੇਵਾਦਰਾਂ ਨੇ ਮੰਦਬੁੱਧੀ ਔਰਤ ਨੂੰ ਪਰਿਵਾਰ ਨਾਲ ਮਿਲਾਇਆ

ਇਸ ਮੌਕੇ ਬਲਾਕ ਪ੍ਰੇਮੀ ਸੇਵਕ ਅਵਤਾਰ ਸਿੰਘ ਇੰਸਾਂ, 15 ਮੈਂਬਰ ਐਡਵੋਕੇਟ ਰਾਜਿੰਦਰ ਕੁਮਾਰ ਇੰਸਾਂ, ਬੋਹੜ ਚੰਦ ਇੰਸਾਂ, ਲਛਮਣ ਇੰਸਾਂ, ਲਵਪ੍ਰੀਤ ਸਿੰਘ ਇੰਸਾਂ, ਜਸਵੀਰ ਸਿੰਘ ਇੰਸਾਂ, ਡਾ. ਹੁਕਮ ਸਮੱਧਰ, ਗੁਰਤੇਜ ਸਿੰਘ ਇੰਸਾਂ ਪ੍ਰੇਮੀ ਸੇਵਕ, ਭੈਣ ਸੁਰਿੰਦਰ ਕੌਰ ਸਮੱਧਰ, ਕੋਮਲ ਇੰਸਾਂ, ਚਰਨਜੀਤ ਕੌਰ ਇੰਸਾਂ, ਗੀਤਾ ਇੰਸਾਂ ਆਦਿ ਹਾਜ਼ਰ ਸਨ। ਮੰਦਬੁੱਧੀ ਭੈਣ ਦੇ ਪਰਿਵਾਰਕ ਮੈਂਬਰਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਤੇ ਸੇਵਾਦਾਰਾਂ ਨੂੰ ਕਿਹਾ ਧੰਨ ਹੈ ਤੁਹਾਡੇ ਗੁਰੂ ਜੀ ਜੋ ਇਸ ਤਰ੍ਹਾਂ ਦਾ ਉਪਦੇਸ਼ ਦਿੰਦੇ ਹਨ, ਅਸੀਂ ਗੁਰੂ ਜੀ ਦਾ ਧੰਨਵਾਦ ਕਰਦੇ ਹਾਂ। (Welfare Works)