ਪੀਐੱਮ ਮੋਦੀ ਨੇ ਪ੍ਰਗਟਾਈ ਖੁਸ਼ੀ | Jan Dhan Yojana
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨ ਧਨ (PMJDY) ਖਾਤਿਆਂ ਦੀ ਗਿਣਤੀ ਦੇ 50 ਕਰੋੜ ਦੇ ਪਾਰ ਪਹੁੰਚਣ ਦੀ ਮਹੱਤਵਪੂਰਨ ਉਪਲੱਬਧੀ ’ਤੇ ਖੁਸ਼ੀ ਪ੍ਰਗਟ ਕੀਤੀ ਹੈ। ਜਨ ਧਨ ਖਾਤਿਆਂ (Jan Dhan Account) ਦੀ ਗਿਣਤੀ 50 ਕਰੋੜ ਨੂੰ ਪਾਰ ਕਰ ਗਈ ਹੈ। ਇਸ ’ਤੇ ਮੋਦੀ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਇਹ ਦੇਖ ਕੇ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ ਕਿ ਇਨ੍ਹਾਂ ’ਚੋਂ ਜ਼ਿਆਦਾ ਖਾਤੇਸਾਡੀ ਨਾਰੀ ਸ਼ਕਤੀ ਦੇ ਹਨ।
ਪੀਆਈਬੀ ਇੰਡੀਆ ਦੇ ਇੱਕ ਟਵੀਟ ’ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਇੱਕ ਮਹੱਤਵਪੂਰਨ ਉਪਲੱਬਧੀ ਹੈ। ਇਹ ਦੇਖ ਕੇ ਖੁਸ਼ੀ ਹੋ ਰਹੀ ਹੈ ਕਿ ਇਨ੍ਹਾਂ ’ਚੋਂ ਅੱਧੇ ਤੋਂ ਜ਼ਿਆਦਾ ਖਾਤੇ ਸਾਡੀ ਨਾਰੀ ਸ਼ਕਤੀ ਦੇ ਹਨ। ਪੇਂਡੂ ਤੇ ਅਰਧ ਸ਼ਹਿਰੀ ਖੇਤਰਾਂ ’ਚ ਖੋਲ੍ਹੇ ਗਏ 67 ਪ੍ਰਤੀਸ਼ਤ ਖਾਤਿਆਂ ਦੇ ਨਾਲ ਅਸੀਂ ਇਹ ਵੀ ਯਕੀਨੀ ਕਰ ਰਹੇ ਹਾਂ ਕਿ ਵਿੱਤੀ ਸਮਾਵੇਸ਼ਨ ਦਾ ਲਾਭ ਸਾਡੇ ਦੇਸ਼ ਦੇ ਹਰ ਕੋਨੇ ਤੱਕ ਪਹੰੁਚੇ। (Jan Dhan Yojana)