ਨਵੀਂ ਦਿੱਲੀ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala Murder Case) ਕਤਲ ਕਾਂਡ ਦੀ ਸਾਰੀ ਸਾਜਿਸ਼ ਉੱਤਰ ਪ੍ਰਦੇਸ਼ ਵਿੱਚ ਬੈਠ ਕੇ ਰਚੀ ਗਈ ਸੀ। ਇਹ ਪਹਿਲਾ ਵੱਡਾ ਖੁਲਾਸਾ ਹੋਇਆ ਹੈ। ਇਹ ਵੀ ਪਤਾ ਲੱਗਾ ਹੈ ਕਿ ਯੂਪੀ ਦੇ ਅਯੁੱਧਿਆ ’ਚ ਇਸ ਕਤਲ ਨੂੰ ਅੰਜਾਮ ਦੇਣ ਦੀ ਟਰੇਨਿੰਗ ਦਿੱਤੀ ਗਈ ਸੀ। ਇਸ ਦੇ ਲਈ ਇਹ ਸ਼ੂਟਰ ਅਯੁੱਧਿਆ ਵਿੱਚ ਇੱਕ ਬਦਮਾਸ਼ ਦੇ ਫਾਰਮ ਹਾਊਸ ਵਿੱਚ ਰੁਕੇਸਨ। ਵੈਪਨਜ਼ ਦੀ ਵਰਤੋਂ ਕਰਨ ਦੀ ਸਿਖਲਾਈ ਵੀ ਦਿੱਤੀ ਜਾਂਦੀ ਸੀ। ਅੱਜ ਸਿੱਧੂ ਮੂਸੇਵਾਲਾ ਕਤਲ ਕਾਂਡ ਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਯੂਪੀ ਕੁਨੈਕਸ਼ਨ ਦਾ ਵੱਡਾ ਖੁਲਾਸਾ ਕਈ ਤਸਵੀਰਾਂ ਤੋਂ ਹੋਇਆ ਹੈ। ਸਿੱਧੂ ਦੇ ਕਤਲ ’ਚ ਵਰਤਿਆ ਗਿਆ ਆਧੁਨਿਕ ਹਥਿਆਰ ਤੁਸੀਂ ਪਹਿਲੀ ਵਾਰ ਦੇਖ ਸਕਦੇ ਹੋ।
ਇਹ ਤਸਵੀਰਾਂ ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਕੁਝ ਦਿਨ ਪਹਿਲਾਂ ਦੀਆਂ ਹਨ। ਸਚਿਨ ਥਾਪਨ, ਜਿਸ ਨੇ ਸਿੱਧੁ ਮੂਸੇਵਾਲਾ ਕਤਲ ਕਾਂਡ ਦੀ ਸਾਜਿਸ਼ ਰਚੀ ਸੀ ਅਤੇ ਹਾਲ ਹੀ ਵਿੱਚ ਅਜ਼ਰਬਾਈਜਾਨ ਤੋਂ ਡਿਪੋਰਟ ਕੀਤਾ ਗਿਆ ਸੀ, ਤਸਵੀਰਾਂ ’ਚ ਦਿਖਾਈ ਦੇ ਰਿਹਾ ਹੈ। ਇਯ ਤਸਵੀਰ ’ਚ ਸਚਿਨ ਥਾਪਨ ਨਾਲ ਲਾਰੈਂਸ ਬਿਸ਼ਨਸਈ ਗੈਂਗ ਦੇ ਸਾਰੇ ਸ਼ੂਟਰ ਵੀ ਨਜ਼ਰ ਆ ਰਹੇ ਹਨ। ਸ਼ੂਟਰਾਂ, ਜਿਨ੍ਹਾਂ ਵਿੱਚੋਂ ਕਈਆਂ ਨੇ ਸਿੱਧੂ ਮੂਸੇਵਾਲਾ ’ਤੇ ਗੋਲੀਆਂ ਚਲਾਈਆਂ। ਇਹ ਸਾਰੇ ਅਯੁੱਧਿਆ ਅਤੇ ਲਖਨਊ ਵਿੱਚ ਘੁੰਮਦੇ ਨਜ਼ਰ ਆ ਰਹੇ ਹਨ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਸਦ ’ਚ ਦਿੱਤਾ ਬਿਆਨ | Sidhu Moosewala Murder Case
ਦੱਸ ਦਈਏ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਿੱਧੂੁ ਮੂਸੇਵਾਲਾ ਕਤਲ ਕੇਸ ਵਿੱਚ ਸ਼ਾਮਲ ਸ਼ੂਟਰ ਸਚਿਨ ਥਾਪਨ ਦੀ ਅਜ਼ਰਬਾਈਜਾਨ ’ਚ ਗਿ੍ਰਫ਼ਤਾਰੀ ਨੂੰ ਲੈ ਕੇ ਸੰਸਦ ਵਿੱਚ ਬਿਆਨ ਦਿੱਤਾ ਸੀ ਕਿ ਕਿਵੇਂ ਉਸੇ ਸਚਿਨ ਥਾਪਨ ਨੇ ਯੂਪੀ ਵਿੱਚ ਰਹਿ ਕੇ ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਅੰਜਾਮ ਦੇਣ ਦੀ ਡੂੰਘੀ ਸਾਜਿਸ਼ ਰਚੀ। ਮੂਸੇਵਾਲਾ ਕਤਲਕਾਂਡ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਗੈਂਗ ਨੂੰ ਯੂਪੀ ਵਿੱਚ ਹੀ ਇੱਕ ਵੱਡੇ ਕਤਲ ਕਾਂਡ ਨੂੰ ਅੰਜਾਮ ਦੇਣ ਦਾ ਠੇਕਾ ਮਿਲਿਆ ਸੀ। ਸੂਤਰਾਂ ਅਨੁਸਾਰ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਉੱਤਰ ਪ੍ਰਦੇਸ਼ ਦੇ ਇੱਕ ਵਿਅਕਤੀ ਨੂੰ ਨਿਸ਼ਾਨਾ ਬਣਾਉਣ ਲਈ ਕਿਹਹਾ ਗਿਆ ਸੀ ਪਰ ਇਹ ਯੋਜਨਾ ਫੇਲ੍ਹ ਹੋ ਗਈ, ਜਿਸ ਤੋਂ ਬਾਅਦ ਸਿੱਧੂ ਕਤਲੇਆਮ ਨੂੰ ਅੰਜਾਮ ਦਿੱਤਾ ਗਿਆ।