ਹਵਾਈ ਦੇ ਜੰਗਲਾਂ ’ਚ ਲੱਗੀ ਅੱਗ ਨਾਲ ਮਰਨ ਵਾਲਿਆਂ ਦੀ ਗਿਣਤੀ 53 ਹੋਈ

Hawaii

ਲਾਸ ਏਂਜਲਸ (ਅਮਰੀਕਾ)। ਅਮਰੀਕਾ ਦੇ ਹਵਾਈ (Hawaii) ’ਚ ਮਾਊਈ ਦੀਪ ਦੇ ਜੰਗਲਾਂ ’ਚ ਲੱਗੀ ਭਿਆਨਕ ਅੱਗ ’ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 53 ਹੋ ਗਈ ਹੈ। ਵੀਰਵਾਰ ਨੂੰ ਮਾਉਈ ਕਾਉਂਟੀ ਦੀ ਅਧਿਕਾਰਿਕ ਵੈੱਬਸਾਈਟ ’ਤੇ ਲਿਖਿਆ ਕਿ ਫਾਇਰ ਬਿ੍ਰਗੇਡ ਦਾ ਅੱਗ ਬੁਝਾਉਣ ਦਾ ਯਤਨ ਜਾਰੀ ਹੈ, ਲਾਹਿਨਾ ’ਚ ਸਰਗਰਮ ਅੱਗ ਦੇ ਵਿਚਕਾਰ ਅੱਜ 17 ਹੋਰ ਮੌਤਾਂ ਦੀ ਪੁਸ਼ਟੀ ਹੋਈ ਹੈ।

ਇਸ ਦੇ ਨਾਲ ਹੀ ਅੱਗ ਨਾਲ ਮਰਨ ਵਾਲਿਆਂ ਦੀ ਗਿਣਤੀ 53 ਹੋ ਗਈ ਹੈ। ਇਸ ਤੋਂ ਪਹਿਲੇ ਦਿਨ ’ਚ ਅੱਗ ਨਾਲ ਮਰਨ ਵਾਲਿਆਂ ਦੀ ਗਿਣਤੀ 36 ਦੱਸੀ ਗਈ ਸੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਡੋਰਾ ਤੂਫ਼ਾਨ ਦੀਆਂ ਤੇਜ਼ ਹਵਾਵਾਂ ਕਾਰਨ ਜੰਗਲ ’ਚ ਭਿਆਨਕ ਅੰਗ ਫੈਲੀ ਹੈ ਜਿਸ ਨਾਲ ਮਾਉਈ ਦੀਪ ’ਤੇ ਇੱਕ ਸੈਰ ਸਪਾਟਾ ਸਥਾਨ ਲਾਹਿਨਾ ਦਾ ਕੁਝ ਹਿੱਸਾ ਨਸ਼ਟ ਹੋ ਗਿਆ ਹੈ।

ਅਧਿਕਾਰੀਆਂ ਨੇ ਮੌਤਾਂ ਦੀ ਗਿਣਤੀ ਵਧਣ ਦਾ ਡਰ ਪ੍ਰਗਟ ਕੀਤਾ ਹੈ। ਕਾਊਂਟੀ ਦੇ ਅਧਿਕਾਰੀਆਂ ਨੇ ਪਹਿਲਾਂ ਤੋਂ ਜਾਰੀ ਇੱਕ ਬਿਆਨ ’ਚ ਕਿਹਾ ਕਿ ਅੱਗ ਨਾਲ ਲਾਹਿਨਾ ਸ਼ਹਿਰ ’ਚ ਵੱਡੇ ਪੈਮਾਨੇ ’ਤੇ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਜੰਗਲ ਦੀ ਅੱਗ ’ਤੇ ਅੱਜ ਸਵੇਰੇ 80 ਫ਼ੀਸਦੀ ਕਾਬੂ ਪਾ ਲਿਆ ਗਿਆ ਹੈ। ਫਾਇਰ ਬਿ੍ਰਗੇਡ ਵਿਭਾਗ ਨੇ ਲਾਹਿਨਾ ਅਤੇ ਪੁਲੇਹੁ ਅਤੇ ਅਪਕੰਟਰੀ ਮਾਉਈ ’ਚ ਅੱਗ ’ਤੇ ਕਾਬੂ ਪਾਉਣ ਦੀ ਜਾਣਕਾਰੀ ਦਿੱਤੀ ਹੈ।

ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨੇ ਵੀਰਵਾਰ ਸਵੇਰੇ ਹਵਾਈ ਦੇ ਜੰਗਲਾਂ ’ਚ ਲੱਗੀ ਅੱਗ ਨੂੰ ਆਫ਼ਤ ਐਲਾਨ ਦਿੱਤਾ ਹੈ। ਹਵਾਈ ਦੇ ਗਵਰਨਰ ਜੋਸ਼ ਗ੍ਰੀਨ ਨੁਕਸਾਨ ਦਾ ਸਰਵੇਖਣ ਕਰਨ ਲਈ ਮਾਉਈ ’ਚ ਹਨ। ਲਾਹਿਨਾ ’ਚ ਘਟਨਾ ਸਥਾਨ ’ਤੇ ਇੱਕ ਵੀਡੀਓ ਭਾਸ਼ਣ ’ਚ ਸ੍ਰੀ ਗ੍ਰੀਨ ਨੇ ਕਿਹਾ ਕਿ ਇੱਕ ਹਜ਼ਾਰ ਤੋਂ ਜ਼ਿਆਦਾ ਇਮਾਰਤਾਂ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਇਸ ਵਰਗ ਲਈ ਖਾਸ ਐਲਾਨ, ਨੌਜਵਾਨਾਂ ਦੀ ਹੋਈ ਬੱਲੇ! ਬੱਲੇ!