ਅਮਰੀਕਾ ’ਚ ਭਿਆਨਕ ਤੂਫਾਨ, 6 ਲੋਕਾਂ ਦੀ ਦਰਦਨਾਕ ਮੌਤ

Storm

ਲਾਸ ੲੰਜੇਲਸ (ਏਜੰਸੀ)। ਅਮਰੀਕਾ ਦੇ ਹਵਾਈ ਸੂਬੇ ਦੇ ਮਾਉਈ ਟਾਪੂ ’ਤੇ ਭਿਆਨਕ ਤੂਫਾਨ ਕਾਰਨ ਜੰਗਲਾਂ ’ਚ ਲੱਗੀ ਅੱਗ ’ਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਹੈ। ਮਾਉਈ ਕਾਉਂਟੀ ਦੇ ਮੇਅਰ ਰਿਚਰਡ ਬਿਸਨ ਨੇ ਬੁੱਧਵਾਰ ਨੂੰ ਕਿਹਾ ਕਿ ਜੰਗਲ ਦੀ ਅੱਗ ’ਚ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਖੋਜ ਮੁਹਿੰਮ ਜਾਰੀ ਹੈ। ਹਵਾਈ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਅਨੁਸਾਰ, 2,100 ਤੋਂ ਵੱਧ ਲੋਕ ਮਾਉਈ ਦੇ ਚਾਰ ਕੈਂਪਾਂ ’ਚ ਰਾਤ ਭਰ ਰਹੇ। ਉਸ ਨੇ ਦੱਸਿਆ ਕਿ ਅੱਗ ’ਤੇ ਕਾਬੂ ਪਾਉਣ ’ਚ ਜਮੀਨੀ ਬਲਾਂ ਦੀ ਮਦਦ ਲਈ ਬੁੱਧਵਾਰ ਸਵੇਰੇ ਹੈਲੀਕਾਪਟਰ ਨੂੰ ਸੇਵਾ ’ਚ ਲਾਇਆ ਗਿਆ ਸੀ। ਸਥਾਨਕ ਨਿਊਜ ਆਊਟਲੈੱਟ ਹਵਾਈ ਨਿਊਜ ਨਾਓ ਨੇ ਦੱਸਿਆ ਕਿ ਜੰਗਲ ਦੀ ਅੱਗ ਸਰਗਰਮ ਹੈ ਅਤੇ ਕਾਬੂ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਅਜੇ ਪੂਰੀ ਸਥਿਤੀ ਦਾ ਪਤਾ ਲੱਗਣਾ ਬਾਕੀ ਹੈ। (Storm)

ਕਿਵੇਂ ਲੱਗੀ ਅੱਗ | Storm

ਰਿਪੋਰਟ ’ਚ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਘੱਟੋ-ਘੱਟ 20 ਲੋਕ ਗੰਭੀਰ ਰੂਪ ’ਚ ਝੁਲਸ ਗਏ ਹਨ, ਹਜਾਰਾਂ ਲੋਕ ਬੇਘਰ ਹੋ ਗਏ ਹਨ, ਅਤੇ ਕਾਉਂਟੀ ਦੀ ਐਮਰਜੈਂਸੀ ਪ੍ਰਣਾਲੀ ਸਥਿਤੀ ਨਾਲ ਹਾਵੀ ਹੋ ਗਈ ਹੈ। ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਸੈਂਕੜੇ ਘਰ ਤਬਾਹ ਹੋਣ ਦੀ ਸੰਭਾਵਨਾ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਹਵਾਈ ਦੇ ਲੈਫਟੀਨੈਂਟ ਗਵਰਨਰ, ਸਿਲਵੀਆ ਲੂਕ ਨੇ ਬੁੱਧਵਾਰ ਨੂੰ ਸਾਰੀਆਂ ਕਾਉਂਟੀਆਂ ਲਈ ਐਮਰਜੈਂਸੀ ਦੀ ਸਥਿਤੀ ਨੂੰ ਵਧਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਹਵਾਈ ਦੇ ਦੋ ਮੁੱਖ ਟਾਪੂਆਂ ਮਾਉਈ ਅਤੇ ਹਵਾਈ ਟਾਪੂ ’ਤੇ ਜੰਗਲੀ ਅੱਗ ਖਤਰਨਾਕ ਪੱਧਰ ’ਤੇ ਸਰਗਰਮ ਹੈ। ਸ੍ਰੀਮਤੀ ਲੂਕ ਨੇ ਇੱਕ ਬਿਆਨ ’ਚ ਕਿਹਾ ਕਿ ਉਸਨੇ ਸਾਰੀਆਂ ਏਜੰਸੀਆਂ ਨੂੰ ਨਿਕਾਸੀ ’ਚ ਸਹਾਇਤਾ ਕਰਨ ਦੇ ਆਦੇਸ਼ ਦਿੱਤੇ ਹਨ ਅਤੇ ਉਸਨੂੰ ਮਾਉਈ ਲਈ ਗੈਰ-ਜਰੂਰੀ ਹਵਾਈ ਯਾਤਰਾ ਦੀ ਆਗਿਆ ਨਾ ਦੇਣ ਲਈ ਕਿਹਾ ਹੈ। (Storm)

ਇਹ ਵੀ ਪੜ੍ਹੋ : Weather Today : ਹਰਿਆਣਾ, ਪੰਜਾਬ ’ਚ ਫੇਰ ਤੋਂ ਪੈ ਸਕਦਾ ਹੈ ਭਾਰੀ ਮੀਂਹ, ਇਸ ਦਿਨ ਆ ਸਕਦਾ ਹੈ ਮਾਨਸੂਨ

ਲੈਫਟੀਨੈਂਟ ਗਵਰਨਰ ਨੇ ਤੂਫਾਨ ਡੋਰਾ ਦੇ ਕਾਰਨ ਮਾਉਈ ਅਤੇ ਹਵਾਈ ਕਾਉਂਟੀਆਂ ’ਚ ਜੰਗਲੀ ਅੱਗ ਦੇ ਸਬੰਧ ’ਚ ਮੰਗਲਵਾਰ ਦੁਪਹਿਰ ਨੂੰ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ। ਉਨ੍ਹਾਂ ਨੇ ਬੁੱਧਵਾਰ ਨੂੰ ਆਪਣੇ ਬਿਆਨ ’ਚ ਕਿਹਾ ਕਿ ਸਾਡੇ ਟਾਪੂਆਂ ਦੇ ਬਿਲਕੁਲ ਦੱਖਣ ’ਚ ਲੰਘ ਰਹੇ ਤੂਫਾਨ ਡੋਰਾ ਨੇ ਇਸ ਅੱਗ ਨੂੰ ਭਿਆਨਕ ਬਣਾ ਦਿੱਤਾ ਹੈ। ਇਹ ਸੱਚਮੁੱਚ ਵਿਨਾਸ਼ਕਾਰੀ ਹੈ ਅਤੇ ਮੇਰੇ ਵਿਚਾਰ ਮਾਉਈ ਦੇ ਵਸਨੀਕਾਂ ਅਤੇ ਪ੍ਰਭਾਵਿਤ ਸਾਰੇ ਲੋਕਾਂ ਲਈ ਹਨ। (Storm)