ਸਵਰਨ ਸਿੰਘ ਨੇ ਲਿਖਿਆ ‘ਸੁਨਹਿਰੀ ਇਤਿਹਾਸ’, ਆਏ ਮਨੁੱਖਤਾ ਦੇ ਕੰਮ

Works of Humanity

ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਨਾਲ ਕੀਤਾ ਗਿਆ ਸਰੀਰਦਾਨ | Works of Humanity

ਮੋਗਾ (ਵਿੱਕੀ ਕੁਮਾਰ)। ਇਸ ਸੁਆਰਥੀ ਯੁੱਗ ਵਿੱਚ ਆਪਣੇ ਲਈ ਤਾਂ ਹਰ ਕੋਈ ਜਿਉਂਦਾ ਹੈ ਪਰ ਦੂਸਰਿਆਂ ਲਈ ਜਿਉਣਾ ਬਹੁਤ ਚੰਗੇ ਸੰਸਕਾਰਾਂ ਦੀ ਨਿਸ਼ਾਨੀ (Works of Humanity) ਹੁੰਦੀ ਹੈ। ਅੱਜ ਗੱਲ ਕਰਦੇ ਹਾਂ ਮਰ ਕੇ ਵੀ ਇਨਸਾਨੀਅਤ ਦੀ ਮਿਸਾਲ ਬਣੇ ਮਾਸਟਰ ਸਵਰਨ ਸਿੰਘ ਇੰਸਾਂ ਦੀ, ਜਿਨ੍ਹਾਂ ਨੇ ਆਪਣਾ ਨਾਂਅ ਮੋਗਾ ਦੇ ਮਹਾਨ ਸਰੀਰਦਾਨੀਆਂ ਵਿਚ ਦਰਜ ਕਰਵਾ ਲਿਆ ਹੈ।

ਦੱਸ ਦਈਏ ਕਿ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਦੇ 157 ਕਾਰਜਾਂ ਤਹਿਤ ਮੋਗਾ ਸ਼ਹਿਰ ਦੇ ਮਾਡਲ ਟਾਊਨ ਤੋਂ ਮਾਸਟਰ ਸਵਰਨ ਸਿੰਘ ਇੰਸਾਂ ਜਿਨ੍ਹਾਂ ਨੇ ਕਿ ਬਤੌਰ ਅਧਿਆਪਕ ਆਪਣੀ ਜਿੰਦਗੀ ਦਾ ਬਹੁੱਤ ਵੱਡਾ ਹਿੱਸਾ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਵਿੱਚ ਹੰਢਾਇਆ, ਜੋ ਕਿ ਬੀਤੇ ਦਿਨੀਂ ਇਸ ਨਾਸ਼ਵਾਨ ਸੰਸਾਰ ਨੂੰ ਛੱਡ ਕੁੱਲ ਮਾਲਿਕ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ। ਉਨ੍ਹਾਂ ਨੇ ਜਿਉਂਦੇ ਹੋਏ ਡੇਰਾ ਸੱਚਾ ਸੌਦਾ ਵਿੱਚ ਮਰਨ ਉਪਰੰਤ ਪੂਰੇ ਸਰੀਰ ਦਾਨ ਦਾ ਫ਼ਾਰਮ ਭਰਿਆ ਹੋਇਆ ਸੀ। ਮਾਸਟਰ ਸਵਰਨ ਸਿੰਘ ਇੰਸਾਂ ਦੀ ਮੌਤ ਹੋਣ ਪਿੱਛੋਂ ਉਨ੍ਹਾਂ ਦੀ ਮਿ੍ਰਤਕ ਦੇਹ ਉਨ੍ਹਾਂ ਦੇ ਪਰਿਵਾਰ ਨੇ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ’ਤੇ ਚਲਦੇ ਹੋਏ ਮੈਡੀਕਲ ਖੋਜਾਂ ਲਈ ਦਾਨ ਕੀਤੀ।

ਸਾਧ-ਸੰਗਤ ਨੇ ਦਿੱਤੀ ਅੰਤਿਮ ਵਿਦਾਇਗੀ | Works of Humanity

ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਦੁਪਹਿਰ ਵੇਲ੍ਹੇ ਮਾਸਟਰ ਸਵਰਨ ਸਿੰਘ ਇੰਸਾਂ ਦੀ ਅਚਾਨਕ ਮੌਤ ਹੋ ਗਈ, ਜਿਸ ਉਪਰੰਤ ਉਨ੍ਹਾਂ ਦੇ ਪਤਨੀ ਪ੍ਰਕਾਸ਼ ਕੌਰ ਜੋ ਕਿ ਸਾਬਕਾ ਸਰਕਾਰੀ ਅਧਿਅਪਕ ਰਹਿ ਚੁੱਕੇ ਹਨ ਅਤੇ ਪੁੱਤਰ ਹਰਪ੍ਰੀਤ ਸਿੰਘ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ’ਤੇ ਚਲਦਿਆਂ, ਡੇਰਾ ਸੱਚਾ ਸੌਦਾ ਨਾਲ ਤਾਲਮੇਲ ਕੀਤਾ। ਜਿਸ ਉਪਰੰਤ ਮੈਡੀਕਲ ਕਾਲਜ ਨਾਲ ਸੰਪਰਕ ਕਰਕੇ ਕਨੂੰਨੀ ਪ੍ਰਕਿਰਿਆ ਪੂਰੀ ਕਰਦੇ ਹੋਏ ਅੱਜ ਸੈਂਕੜਿਆਂ ਦੀ ਗਿਣਤੀ ਵਿੱਚ ਸਾਧ-ਸੰਗਤ ਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਉਨ੍ਹਾਂ ਦੀ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਮੰਗਲਾਯਤਨ ਆਯੁਰਵੇਦ ਮੈਡੀਕਲ ਕਾਲਜ ਐਂਡ ਰਿਸਰਚ ਸੈਂਟਰ, ਅਲਗੜ੍ਹੀ (ਉੱਤਰ ਪ੍ਰਦੇਸ਼) ਨੂੰ ਦਾਨ ਕੀਤੀ ਗਈ

ਧੀ ਤੇ ਨੂੰਹਾਂ ਨੇ ਦਿੱਤਾ ਅਰਥੀ ਨੂੰ ਮੋਢਾ | Works of Humanity

ਇਸ ਮੌਕੇ ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਮਾਸਟਰ ਸਵਰਨ ਸਿੰਘ ਇੰਸਾਂ ਦੀ ਅਰਥੀ ਨੂੰ ਮੋਢਾ ਕਿਰਨਪ੍ਰੀਤ ਕੌਰ ਇੰਸਾਂ ਧੀ, ਪਰਮਜੀਤ ਕੌਰ ਇੰਸਾਂ ਨੂੰਹ ਨੇ ਦਿੱਤਾ। ਅੱਜ ਵਿਸ਼ੇਸ਼ ਤੌਰ ’ਤੇ ਪੁੱਜੇ ਸਾਬਕਾ ਲੈਕਚਰਾਰ ਬਲਵਿੰਦਰ ਸਿੰਘ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦਾ ਇਹ ਕਾਰਜ ਮਾਨਵਤਾ ਭਲਾਈ ਲਈ ਬਹੁਤ ਵੱਡਾ ਯੋਗਦਾਨ ਹੈ ,ਜਿਸ ਨਾਲ ਸਾਡੇ ਜੋ ਬੱਚੇ ਮੈਡੀਕਲ ਲਾਈਨ ਵਿੱਚ ਹਨ, ਉਨ੍ਹਾਂ ਨੂੰ ਰਿਸਰਚ ਕਰਨ ਲਈ ਕੋਈ ਮੁਸ਼ਕਲ ਨਹੀਂ ਆਵੇਗੀ। ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫ਼ੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਲੰਬੀਆਂ ਲਾਈਨਾਂ ਵਿੱਚ ਮਿ੍ਰਤਕ ਦੇਹ ਨੂੰ ਮੋਗਾ ਦੇ ਮਾਡਲ ਟਾਊਨ ਤੋਂ ਲੈ ਕੇ ਮੋਗਾ ਬੱਸ ਸਟੈਂਡ ਦੇ ਗੇਟ ਤੱਕ ਸ਼ਰਧਾਂਜਲੀ ਦਿੱਤੀ।

ਅੰਤ ਵਿੱਚ ਐਂਬੂਲੈਂਸ ਉੱਤੇ ਫੁੱਲਾਂ ਦੀ ਵਰਖਾ ਕੀਤੀ ਤੇ ਪਵਿੱਤਰ ਨਾਅਰਾ ਲਗਾ ਕੇ ਮਿ੍ਰਤਕ ਦੇਹ ਵਾਲੀ ਐਂਬੂਲੈਂਸ ਨੂੰ ਰਵਾਨਗੀ ਦਿੱਤੀ। ਇਸ ਮੌਕੇ ਮਾਸਟਰ ਸਵਰਨ ਸਿੰਘ ਇੰਸਾਂ ਦੇ ਧਰਮਪਤਨੀ ਪ੍ਰਕਾਸ਼ ਕੌਰ, ਦਲਜੀਤ ਸਿੰਘ ਜੁਆਈ, ਮਾਸਟਰ ਭਗਵਾਨ ਦਾਸ ਇੰਸਾਂ 15 ਮੈਂਬਰ, ਮਨਜੀਤ ਸਿੰਘ 15 ਮੈਂਬਰ, ਪ੍ਰੇਮ ਇੰਸਾਂ ਪ੍ਰੇਮੀ ਸੇਵਕ, ਅਸ਼ੋਕ ਕੁਮਾਰ 15 ਮੈਂਬਰ, ਮੁਕੇਸ਼ ਇੰਸਾਂ ਪ੍ਰੇਮੀ ਸੇਵਕ, ਪੱਪੂ ਇੰਸਾਂ 15 ਮੈਂਬਰ, ਕੁਲਵਿੰਦਰ ਸਿੰਘ 15 ਮੈਂਬਰ, ਮਦਨ ਲਾਲ 15 ਮੈਂਬਰ, ਕੁਲਦੀਪ ਸਿੰਘ ਨਾਹਲ ਬਲਾਕ ਪ੍ਰੇਮੀ ਸੇਵਕ, ਆਸ਼ਾ ਰਾਣੀ 85 ਮੈਂਬਰ, ਸੁਖਜਿੰਦਰ ਕੌਰ 85 ਮੈਂਬਰ ਤੋਂ ਇਲਾਵਾ ਸੇਵਾਦਾਰ ਅਤੇ ਸਾਧ ਸੰਗਤ ਹਾਜ਼ਰ ਸੀ।

ਇਹ ਵੀ ਪੜ੍ਹੋ : ’ਬਿੱਲ ਲਿਆਓ, ਇਨਾਮ ਪਾਓ’ ਸਕੀਮ ਤਹਿਤ ਜਲਦ ਜਾਰੀ ਹੋਵੇਗੀ ਮੋਬਾਈਲ ਐਪ