ਪੁਲਿਸ ਨੇ ਦੋਸਤ ਨੂੰ ਕੀਤਾ ਗ੍ਰਿਫ਼ਤਾਰ, ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਦੇ ਥਾਪਰ ਕਾਲਜ ਨੇੜੇ ਇੱਕ ਦੋਸਤ ਵੱਲੋਂ ਪ੍ਰਵਾਸੀ ਨੌਜਵਾਨ ਦਾ ਗਲਾ ਘੋਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਰਾਜ ਕੁਮਾਰ ਵਾਸੀ ਸਹਾਰਨਪੁਰ ਵਜੋਂ ਹੋਈ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਸਿਵਲ ਲਾਇਨ ਮੁਖੀ ਜਸਪ੍ਰੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਅੱਜ ਸਵੇਰੇ ਥਾਪਰ ਕਾਲਜ ਨੇੜੇ ਪਾਰਕ ਕੋਲ ਇਕ ਲਾਸ਼ ਪਈ ਹੋਣ ਦੀ ਸੂਚਨਾ ਮਿਲੀ ਸੀ। (Crime News)
ਇਹ ਵੀ ਪੜ੍ਹੋ : ਫਲੱਡ ਰਾਹਤ ਮੈਡੀਕਲ ਕੈਂਪ ’ਚ ਵੱਡੀ ਗਿਣਤੀ ’ਚ ਇਲਾਕਾ ਵਾਸੀ ਲੈ ਰਹੇ ਹਨ ਲਾਹਾ
ਪੁਲਿਸ ਟੀਮ ਨੇ ਮੌਕੇ ਦਾ ਜਾਇਜ਼ਾ ਲਿਆ ਤੇ ਮਿ੍ਰਤਕ ਦੀ ਪਛਾਣ ਲਗਭਗ 18 ਸਾਲਾਂ ਰਾਜ ਕੁਮਾਰ ਵਾਸੀ ਸਹਾਰਨਪੁਰ ਵਜੋਂ ਹੋਈ ਹੈ। ਮ੍ਰਿਤਕ ਪਟਿਆਲਾ ’ਚ ਦਿਹਾੜੀ ਆਦਿ ਦਾ ਕੰਮ ਕਰਦਾ ਸੀ ਅਤੇ ਫੁੱਟਪਾਥ ’ਤੇ ਹੀ ਰਹਿ ਕੇ ਆਪਣਾ ਗੁਜ਼ਾਰਾ ਕਰਦਾ ਸੀ। ਥਾਣਾ ਮੁਖੀ ਅਨੁਸਾਰ ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਰਾਜ ਕੁਮਾਰ ਦਾ ਦੋਸਤ ਸਾਜਣ ਹੈ, ਜਿਸਦੇ ਜੀਜੇ ਦੀ ਕਈ ਮਹੀਨੇ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਉਹ ਰਾਜ ਕੁਮਾਰ ਨੂੰ ਇਸ ਮੌਤ ਦਾ ਕਾਰਨ ਮੰਨਦਾ ਸੀ। ਇਸੇ ਕਰਕੇ ਉਸਨੇ ਰਾਜ ਕੁਮਾਰ ਨੂੰ ਪਾਰਕ ਕੋਲ ਬੁਲਾਇਆ ਤੇ ਉਥੇ ਝਗੜਾ ਕਰਦਿਆਂ ਉਸਦਾ ਗਲਾ ਘੋਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਉਨ੍ਹਾਂ ਦੱਸਿਆ ਕਿ ਮੁਲਜਮ ਦੋਸਤ ਨੂੰ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ ਅਤੇ ਮਾਮਲੇ ਦੀ ਅਗਲੀ ਕਾਰਵਾਈ ਚੱਲ ਰਹੀ ਹੈ। (Crime News)