ਦੇਸ਼ ’ਚ ਹੜ੍ਹਾਂ ਦੀਆਂ ਮੁਸੀਬਤਾਂ

Flood

ਮੈਂ ਗੋਡਿਆਂ ਤੱਕ ਪਾਣੀ ’ਚ ਖੜ੍ਹਾ ਹਾਂ ਜਿਸ ਨੇ ਮੇਰੇ ਸੁਫ਼ਨਿਆਂ ਦੇ ਘਰ ਨੂੰ ਰੋੜ੍ਹ ਦਿੱਤਾ ਹੈ, ਮੇਰੀਆਂ ਉਮੀਦਾਂ ਤੇ ਇੱਛਾਵਾਂ ਨੂੰ ਤਬਾਹ ਕਰ ਦਿੱਤਾ ਹੈ ਮੇਰੀਆਂ ਆਸਾਂ ਨੂੰ ਧੰੁਦਲਾ ਕਰ ਦਿੱਤਾ ਹੈ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਭਾਰੀ ਮੀਂਹ ਨਾਲ ਹੋਈ ਤਬਾਹੀ ਤੋਂ ਬਾਅਦ ਲੋਕਾਂ ਦੇ ਦੁੱਖ ਭਰੇ ਹਾੳਂਕੇ ਸੁਣਾਈ ਦੇ ਰਹੇ ਹਨ ਤੇ ਉਹ ਬੇਵੱਸ ਹੋ ਕੇ ਇਸ ਤਬਾਹੀ ਦੇ ਮੰਜਰ ਨੂੰ ਦੇਖ ਰਹੇ ਹਨ ਵੱਡੇ ਮੀਂਹ ਕਾਰਨ ਰਾਜਧਾਨੀ ਦਿੱਲੀ, ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ ਤੇ ਪਿੰਡਾਂ ’ਚ ਨੁਕਸਾਨ ਹੋਇਆ ਹੈ, ਸੜਕਾਂ ਟੁੱਟ ਗਈਆਂ ਹਨ, ਰੇਲ ਸੇਵਾ ਪ੍ਰਭਾਵਿਤ ਹੋਈ ਹੈ, ਹਿਮਾਚਲ ਅਤੇ ਉੱਤਰਾਖੰਡ ’ਚ ਜ਼ਮੀਨ ਖਿਸਕਣ ਕਾਰਨ ਰੋਜ਼ਾਨਾ ਜੀਵਨ ਰੁਕ ਜਿਹਾ ਗਿਆ ਹੈ।

ਅਰਥਵਿਵਸਥਾ ਪ੍ਰਭਾਵਿਤ ਹੋ ਰਹੀ ਹੈ, ਖੇਤੀ ਨੂੰ ਵੱਡਾ ਨੁਕਸਾਨ ਹੋਇਆ ਹੈ, ਬੁਨਿਆਦੀ ਢਾਚਾਂ ਅਸਤ-ਵਿਅਸਤ ਹੋ ਗਿਆ ਹੈ, ਕਾਰੋਬਾਰ ਤੇ ਸੈਰ-ਸਪਾਟਾ ਠੱਪ ਹੋ ਗਿਆ ਹੈ ਹਜ਼ਾਰਾਂ ਪਰਿਵਾਰ ਬੇਘਰ ਹੋਏ ਹਨ ਤੇ ਸਭ ਕੁਝ ਠੱਪ ਹੋ ਗਿਆ ਹੈ ਇਸ ਮੋਹਲੇਧਾਰ ਮੀਂਹ ਕਾਰਨ ਕੰਗਾਲੀ ’ਚ ਆਟਾ ਗਿੱਲੇ ਦੀ ਕਹਾਵਤ ਸੱਚ ਹੋ ਰਹੀ ਹੈ ਸਾਡੇ ਯੋਜਨਾਕਾਰਾਂ ਨੂੰ ਦੇਖੋ ਹੈਰਾਨੀ ਦੀ ਗੱਲ ਇਹ ਹੈ ਕਿ ਦਿੱਲੀ ’ਚ 800 ਮੀਟਰ ਦੀ ਔਸਤ ਦੂਰੀ ’ਤੇ 22 ਕਿਲੋਮੀਟਰ ਲੰਮੇ ਮਾਰਗ ’ਤੇ 25 ਪੁਲਾਂ ’ਚ ਪਾਣੀ ਦਾ ਬਹਾਅ ਰੁਕ ਗਿਆ ਕਿਉਂਕਿ ਉਨ੍ਹਾਂ ’ਚ ਮਿੱਟੀ, ਘਾਹ-ਫੂਸ ਜੰਮਿਆ ਹੋਇਆ ਹੈ, ਜਿਸ ਕਾਰਨ ਨਦੀ ਦਾ ਥੱਲਾ ਉੱਚਾ ਹੋ ਗਿਆ ਜਿੱਥੇ ਸ਼ਹਿਰੀ ਨਾਲਿਆਂ ਤੋਂ ਪਾਣੀ ਨਹੀਂ ਪਹੰਚ ਪਾ ਰਿਹਾ ਹੈ।

ਇਹ ਵੀ ਪੜ੍ਹੋ : ਮਨੀਪੁਰ ਦੀ ਘਟਨਾ ਨਿੰਦਾਜਨਕ

ਪ੍ਰਦੂਸ਼ਿਤ ਤੇ ਮਰਨ ਕੰਢੇ ਪਹੁੰਚੀ ਯੁਮਨਾ 1978 ਤੋਂ ਬਾਅਦ ਆਪਣੇ ਸਰਵਉੱਚ ਜਲ ਪੱਧਰ ਤੱਕ ਪਹੁੰਚੀ ਹੈ ਨਦੀ ਦੇ ਕੰਢੀ ਖੇਤਰਾਂ ’ਚ ਕਬਜ਼ਾ, ਨਿਰਮਾਣ ਅਤੇ ਕੂੜੇ ਦੇ ਢੇਰ ਲੱਗੇ ਹੋਣ ਕਾਰਨ ਉਸ ਦਾ ਬਹਾਅ ਏਰੀਆ ਸਿਮਟ ਗਿਆ ਹੈ ਪਿਛਲੇ ਕੁਝ ਦਿਨਾਂ ’ਚ ਹਿਮਾਚਲ ’ਚ 200 ਤੋਂ ਜ਼ਿਆਦਾ ਅਤੇ ਉੱਤਰਾਖੰਡ ’ਚ 89 ਲੋਕਾਂ ਦੀ ਭਾਰੀ ਮੀਂਹ ਕਾਰਨ ਜਾਨ ਗਈ ਹੈ ਸਰਕਾਰ ਨੇ ਜਲਥਲ ਹੋਏ ਸ਼ਹਿਰਾਂ ’ਚੋਂ ਇੱਕ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਪਹੰਚਾਇਆ ਹੈ ਇਸ ਮੀਂਹ ਤੇ ਹੜ੍ਹ ਦਾ ਕਾਰਨ ਸਿਰਫ਼ ਕੁਦਰਤ ਨਹੀਂ ਹੈ ਇਸ ਦਾ ਕਾਰਨ ਪ੍ਰਸ਼ਾਸਨਿਕ ਉਦਾਸੀਨਤਾ, ਅਦੂਰਦਰਸ਼ੀ ਨਿਯੋਜਨ ਤੇ ਅੰਦਰ-ਰਾਜ ਤਾਲਮੇਲ ਦੀ ਘਾਟ ਵੀ ਹੈ। (Flood)

ਹੁਣ ਦੇਸ਼ ਵਾਸੀਆਂ ਨੂੰ ਉਹੀ ਘਸੀਆਂ-ਪਿਟੀਆਂ ਗੱਲਾਂ ਸੁਣਨ ਨੂੰ ਮਿਲਣਗੀਆਂ ਜੋ ਉਹ ਸਾਲਾਂ ਤੋਂ ਸੁਣਦੇ ਆ ਰਹੇ ਹਨ ਕੱਲ੍ਹ ਅਸਾਮ ਦੀ ਵਾਰੀ ਸੀ, ਅੱਜ ਦਿੱਲੀ, ਹਿਮਾਚਲ ਦੀ ਹੈ ਜਿੱਥੇ ਬੇੜੀਆਂ ਨਾਲ ਸਫ਼ਰ ਕਰਨਾ ਪੈ ਰਿਹਾ ਹੈ, ਫਿਰ ਕੱਲ੍ਹ ਅਸਾਮ ਦੀ ਵਾਰੀ ਹੋਵੇਗੀ ਤੇ ਇਸ ਸਭ ਤੇ ਸਾਡੇ ਆਗੂਆਂ ਦੀ ਪ੍ਰਤੀਕਿਰਿਆ ਆਸ ਅਨੁਸਾਰ ਹੁੰਦੀ ਹੈ ਤੇ ਇਹ ਇੱਕ ਤਰ੍ਹਾਂ ਉਨ੍ਹਾਂ ਦੀ ਸਾਲਾਨਾ ਨੌਟੰਕੀ ਹੁੰਦੀ ਹੈ ਹਰ ਕੋਈ ਕੰਮਚਲਾਊ ਹੱਲ ਸੁਝਾਉਦਾ ਹੈ ਇਸ ਸੰਕਟ ’ਤੇ ਸਾਰੇ ਦੁੱਖ ਜਾਹਿਰ ਕਰਦੇ ਹਨ ਰਾਹਤ ਦੇਣ ਦੀ ਗੱਲ ਕੀਤੀ ਜਾਂਦੀ ਹੈ ਵੱਡੇ ਆਗੂਆਂ ਤੋਂ ਲੈ ਕੇ ਮੁੱਖ ਮੰਤਰੀ, ਵਿਰੋਧੀ ਪਾਰਟੀਆਂ ਆਦਿ ਸਾਰੇ ਇਸ ਸੰਕਟ ’ਤੇ ਦੁੱਖ ਜਾਹਿਰ ਕਰਦੇ ਹਨ ਤੇ ਲੋਕਾਂ ਨੂੰ ਸਹਾਇਤਾ ਪਹੁੰਚਾਉਣ ਦਾ ਵਾਅਦਾ ਕਰਦੇ ਹਨ ਤੇ ਇੱਥੋਂ ਤੱਕ ਮੁਆਵਜ਼ਾ ਦੇਣ ਦਾ ਐਲਾਨ ਵੀ ਕੀਤਾ ਜਾਂਦਾ ਹੈ। (Flood)

ਇਹ ਵੀ ਪੜ੍ਹੋ : ਹਰਿਆਣੇ ’ਚੋਂ ਮਹਿੰਗੇ ਭਾਅ ਦੀ ਪਨੀਰੀ ਖਰੀਦ ਦੁਬਾਰਾ ਝੋਨਾ ਲਾਉਣ ਲੱਗੇ ਕਿਸਾਨ

ਇਹ ਆਗੂ ਜੋ ਕਹਿੰਦੇ ਹਨ ਉਹ ਕਰਦੇ ਨਹੀਂ ਹਨ ਫਿਰ ਉਹ ਅੰਨ੍ਹੇਵਾਹ ਨਿਰਮਾਣ ਦੀ ਮਨਜ਼ੂਰੀ ਕਿਉਂ ਦਿੰਦੇ ਹਨ? ਨਾਲਿਆਂ ਦੀ ਸਫ਼ਾਈ ਕਿਉਂ ਨਹੀਂ ਹੁੰਦੀ? ਨਦੀਆਂ ਤੇ ਨਾਲਿਆਂ ਕੰਢੇ ਝੁੱਗੀਆਂ ਬਸਤੀਆਂ ਦਾ ਕਬਜ਼ਾ ਕਿਉਂ ਹੋਣ ਦਿੰਦੇ ਹਨ? ਮੀਂਹ ਦੇ ਪਾਣੀ ਦੀ ਨਿਕਾਸੀ ਦਾ ਸੁਚੱਜਾ ਪ੍ਰਬੰਧ ਕਿਉਂ ਨਹੀਂ ਕਰਦੇ? ਸੜਕਾਂ ਕਿਉਂ ਟੁੱਟਦੀਆਂ ਹਨ ਨਦੀਆਂ ਤੇ ਨਾਲਿਆਂ ’ਚੋਂ ਗਾਰ ਕਿਉਂ ਨਹੀਂ ਕੱਢੀ ਜਾਂਦੀ? ਇਹ ਕੌੜੀ ਸੱਚਾਈ ਨੂੰ ਦਰਸਾਉਂਦਾ ਹੈ ਮੀਂਹ ਦੀ ਤੀਬਰਤਾ ਤੇ ਉਸ ਦੇ ਪ੍ਰਭਾਵ ਬਾਰੇ ਭਵਿੱਖਬਾਣੀ ਕਰਨ ਬਾਰੇ ਸਰਕਾਰੀ ਮਾਹਿਰਾਂ ਦੇ ਪ੍ਰਬੰਧਨ ’ਚ ਨਾਕਾਮ ਰਹੀ ਹੈ ਕੁੱਲ ਮਿਲਾ ਕੇ ਆਫ਼ਤ ਪ੍ਰਬੰਧਨ ਹੀ ਇੱਕ ਆਫ਼ਤ ਹੈ ਮੋਹਲੇਧਾਰ ਮੀਂਹ ਨੂੰ ਰੱਬ ਦੀ ਕਰਨੀ ਮੰਨਿਆ ਜਾ ਸਕਦਾ ਹੈ। (Flood)

ਪਰ ਇਸ ਨਾਲ ਹੋਈ ਅਵਿਵਸਥਾ, ਤਬਾਹੀ ਅਤੇ ਨੁਕਸਾਨ ਦਾ ਮਨੁੱਖ ਜਿੰਮੇਵਾਰ ਹੈ ਤੇ ਇਸ ਦਾ ਕਾਰਨ ਮਨੁੱਖੀ ਭੁੱਲਾਂ ਹਨ ਉਦਾਹਰਨ ਲਈ ਤਾਮਿਲਨਾਡੂ ’ਚ ਪਿਛਲੇ 13 ਸਾਲਾਂ ’ਚ ਅੱਠ ਚੱਕਰਵਾਤ ਆਏ ਹਨ ਇਸ ਲਈ ਇਹ ਉਮੀਦ ਕੀਤੀ ਜਾਂਦੀ ਹੈ ਕਿ ਰਾਸ਼ਟਰੀ ਤੇ ਰਾਜ ਆਫ਼ਤ ਪ੍ਰਬੰਧਨ ਟੀਮਾਂ ਨੂੰ ਮਿਲ ਕੇ ਇਸ ਆਫ਼ਤ ਦਾ ਸਾਹਮਣਾ ਕਰਨ ਦੀ ਤਿਆਰੀ ਕਰਨੀ ਹੋਵੇਗੀ ਪਰ ਅਸਲੀਅਤ ਕੀ ਹੈ? ਤਿਆਰੀ ਕਿਤੇ ਦੇਖਣ ਨੂੰ ਨਹੀਂ ਮਿਲਦੀ ਹੈ ਸੂਬਾ ਏਜੰਸੀਆਂ ਵਿਚਕਾਰ ਸੰਚਾਰ ਤੇ ਤਾਲਮੇਲ ਦੀ ਘਾਟ ਹੈ ਤਲਾਸ਼ੀ ਤੇ ਰਾਹਤ ਕਾਰਜਾਂ ’ਚ ਤਾਲਮੇਲ ਨਹੀਂ ਹੈ ਤੇ ਸਿਰਫ਼ ਪਰਿਵਾਰ ਦੇ ਲੋਕ ਹੀ ਇੱਕ-ਦੂਜੇ ਦਾ ਸਹਾਰਾ ਬਣਦੇ ਹਨ ਪਰ ਕੀ ਕੋਈ ਇਸ ਦੀ ਪ੍ਰਵਾਹ ਕਰਦਾ ਹੈ। (Flood)

ਇਹ ਵੀ ਪੜ੍ਹੋ : ਮੂਣਕ ਵਿਖੇ ਹੜ੍ਹਾਂ ਦੇ ਨੁਕਸਾਨ ਦਾ ਜਾਇਜ਼ ਲੈਣ ਪਹੁੰਚੀ ਸੰਗਰੂਰ ਇੰਡਸਟਰੀ ਚੈਬਂਰ ਦੀ ਵਿਸੇਸ਼ ਟੀਮ 

ਮੋਹਲੇਧਾਰ ਮੀਂਹ, ਜ਼ਮੀਨ ਖਿਸਕਣ ਤੇ ਅਚਾਨਕ ਆਉਣ ਵਾਲੇ ਹੜ੍ਹ ਖਾਸ ਕਰਕੇ ਪਹਾੜੀ ਸੂਬਿਆਂ ’ਚ ਹਰੇਕ ਸਾਲ ਦੇਖਣ ਨੂੰ ਮਿਲਦੇ ਹਨ ਇਸ ਲਈ ਸੁਵਾਲ ਉੱਠਦਾ ਹੈ ਕਿ ਸਰਕਾਰ ਹੜ੍ਹਾਂ ਨੂੰ ਤਰਜੀਹ ਸਿਰਫ਼ ਸੰਕਟ ਸਮੇਂ ਕਿਉਂ ਦਿੰਦੀ ਹੈ ਸਰਕਾਰ ਲੋਕਾਂ ਦੀਆਂ ਮੌਤਾਂ ਤੋਂ ਬਾਅਦ ਹੀ ਪ੍ਰਤੀਕਿਰਿਆ ਕਿਉਂ ਜਾਹਿਰ ਕਰਦੀ ਹੈ? ਇਸ ਲਈ ਜਵਾਬਦੇਹ ਕੌਣ ਹੋਵੇਗਾ ਤੇ ਕਿਸ ਨੂੰ ਸਜ਼ਾ ਦਿੱਤੀ ਜਾਵੇਗੀ? ਅਧਿਕਾਰਕ ਉਦਾਸੀਨਤਾ ਇਨ੍ਹਾਂ ਸਭ ਨੂੰ ਸਪੱਸ਼ਟ ਕਰ ਦਿੰਦੀ ਹੈ ਮੀਂਹ ਨੇ 45 ਸਾਲਾਂ ਦਾ ਰਿਕਾਰਡ ਤੋੜਿਆ ਤੇ ਰਿਕਾਰਡ 12 ਲੱਖ ਤੋਂ ਜ਼ਿਆਦਾ ਕਿਊਸਿਕ ਪਾਣੀ ਛੱਡਿਆ ਗਿਆ ਇਨ੍ਹਾਂ ਅਧਿਕਾਰੀਆਂ ਤੋਂ ਪੱੁਛਿਆ ਜਾਵੇ ਕਿ ਮਹਾਂਨਗਰਾਂ ’ਚ ਪਾਣੀ ਨਿਕਾਸੀ ਪ੍ਰਣਾਲੀ ਦਾ ਲੋੜੀਂਦਾ ਵਿਕਾਸ ਕਿਉਂ ਨਹੀਂ ਕੀਤਾ ਗਿਆ ਤਾਂ ਕਿ ਵੱਖ-ਵੱਖ ਤਰ੍ਹਾਂ ਦੇ ਸੰਕਟਾਂ ਦਾ ਸਾਹਮਣਾ ਕੀਤਾ ਜਾ ਸਕੇ। (Flood)

ਇਸ ਸਾਲਾਨਾ ਸਮੱਸਿਆ ਦੇ ਹੱਲ ਲਈ ਲੰਮੇ ਸਮੇਂ ਲਈ ਹੱਲ ਕਿਉਂ ਨਹੀਂ ਲੱਭੇ ਗਏ? ਇਸ ਗੱਲ ਦੀ ਪੂਰੀ ਵਿਵਸਥਾ ਕਿਉਂ ਕੀਤੀ ਗਈ ਕਿ ਇਨ੍ਹਾਂ ਆਫ਼ਤਾਂ ’ਚ ਬਚੇ ਲੋਕ ਭੁੱਖਮਰੀ ਜਾਂ ਪ੍ਰਸ਼ਾਸਨ ਦੀ ਉਦਾਸੀਨਤਾ ਦੇ ਸ਼ਿਕਾਰ ਨਾ ਹੋਣ ਇਸ ਦਾ ਮੁੱਖ ਕਾਰਨ ਇਹ ਹੈ ਕਿ ਇਨ੍ਹਾਂ ਲਈ ਲੋਕ ਸਿਰਫ਼ ਇੱਕ ਗਿਣਤੀ ਹਨ ਤੇ ਉਨ੍ਹਾਂ ਨਾਲ ਖਿਲਵਾੜ ਕੀਤਾ ਜਾ ਸਕਦਾ ਹੈ ਇਹ ਸੁਆਰਥੀ ਰਾਜਨੀਤਿਕ ਤੇ ਪ੍ਰਸ਼ਾਸਨਿਕ ਵਿਵਸਥਾ ਦਾ ਨਤੀਜਾ ਹੈ ਤੇ ਇਸ ਦਾ ਉਨ੍ਹਾਂ ਕੋਲ ਕੋਈ ਇਲਾਜ ਨਹੀਂ ਤੇ ਅੱਜ ਸਾਰੇ ਸਰਕਾਰ ਨੂੰ ਦੋਸ਼ ਦੇ ਰਹੇ ਹਨ ਗਲੋਬਲ ਕਲਾਈਮੇਟ ਰਿਸਕ ਇੰਡੈਕਸ ਰਿਪੋਰਟ ’ਚ ਭਾਰਤ ਅੱਠਵੇਂ ਸਥਾਨ ’ਤੇ ਹੈ ਤੇ ਇਸ ਰਿਪੋਰਟ ਅਨੁਸਾਰ ਦੇਸ਼ ’ਚ ਹੜ੍ਹ ਲਗਾਤਾਰ ਆਉਣ ਵਾਲੀ ਆਫ਼ਤ ਹੈ ਤੇ ਇਹ ਕੁਦਰਤੀ ਆਫ਼ਤਾਂ ਦਾ 52 ਫੀਸਦੀ ਹਿੱਸਾ ਹੈ।

ਇਹ ਵੀ ਪੜ੍ਹੋ : ਘੱਗਰ ਦੇ ਉਸ ਪਾਰ ਗਰੀਨ ਐਸ ਦੇ ਸੇਵਾਦਾਰਾਂ ਵੱਲੋਂ ਬੇਜੁ਼ਬਾਨ ਪਸ਼ੂਆਂ ਲਈ ਵੰਡਿਆ ਹਰਾ ਚਾਰਾ

ਬਿਨਾ ਸ਼ੱਕ ਹੜ੍ਹਾਂ ਕਾਰਨ ਗੰਭੀਰ ਵਿੱਤੀ ਪ੍ਰਭਾਵ ਪੈਂਦਾ ਹੈ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਦਾ ਗੰਭੀਰ ਆਰਥਿਕ ਪ੍ਰਭਾਵ ਪਵੇਗਾ ਜਿਸ ਨਾਲ ਅਰਥਵਿਵਸਥਾ ਪ੍ਰਭਾਵਿਤ ਹੋਵੇਗੀ ਸਰਕਾਰ ਵੱਲੋਂ ਸੜਕ, ਪੁਲਾਂ ਆਦਿ ਵਰਗੇ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਗਿਆਹੈ ਜਿਸ ਦੇ ਚੱਲਦੇ ਉਸ ਨੂੰ ਮੁੜ ਨਿਵੇਸ਼ ਕਰਨਾ ਪਏਗਾ ਨਹੀਂ?ਤਾਂ ਵਿਕਾਸ ਕਾਰਜ ’ਚ ਦੇਰੀ ਹੋਵੇਗੀ ਤੇ ਵਿੱਤੀ ਬੋਝ ਵਧੇਗਾ ਇਸ ਤੋਂ ਇਲਾਵਾ ਨੁਕਸਾਨੇ ਢਾਂਚੇ ਦੀ ਮੁਰੰਮਤ ਤੇ ਮੁੜ-ਨਿਰਮਾਣ ਲਈ ਲੋੜੀਂਦੇ ਵਿੱਤੀ ਵਸੀਲੇ ਤੇ ਸਮਾਂ ਚਾਹੀਦਾ ਹੈ ਜਿਸ ਦੇ ਚੱਲਦੇ ਆਵਾਜਾਈ ਨੈੱਟਵਰਕ ਪ੍ਰਭਾਵਿਤ ਹੁੰਦਾ ਹੈ ਸਥਾਨਕ ਕਾਰੋਬਾਰ ਦੀ ਸਪਲਾਈ ਲੜੀ ਪ੍ਰਭਾਵਿਤ ਹੁੰਦੀ ਹੈ ਅਤੇ ਸੈਰ-ਸਪਾਟਾ ਪ੍ਰਭਾਵਿਤ ਹੁੰਦਾ ਹੈ।

ਜਿਸ ਦੇ ਚੱਲਦੇ ਖੇਤਰੀ ਅਰਥਵਿਵਸਥਾ ’ਤੇ ਗੰਭੀਰ ਅਸਰ ਪੈਂਦਾ ਹੈ ਲੋਕਾਂ ਦੀ ਆਮਦਨ ’ਤੇ ਇਸ ਦੇ ਪ੍ਰਭਾਵ ਦੇ ਕਾਰਨ ਇਹ ਸੰਕਟ ਹੋਰ ਡੂੰਘਾ ਹੁੰਦਾ ਜਾਂਦਾ ਹੈ ਕੁੱਲ ਮਿਲਾ ਕੇ ਪ੍ਰਸ਼ਾਸਨ ਨੂੰ?ਜ਼ਮੀਨ ’ਤੇ ੳੱੁਤਰਨਾ ਹੋਵੇਗਾ ਤੇ ਪਾਣੀ ਨਿਕਾਸੀ ਪ੍ਰਣਾਲੀ ’ਚ ਸੁਧਾਰ ਕਰਨਾ ਹੋਵੇਗਾ ਕਿਉਂਕਿ ਇਹ ਪ੍ਰਣਾਲੀ ਮਾਨਸੂਨ ਦੌਰਾਨ ਪਾਣੀ ਨਿਕਾਸੀ ਦੇ ਅਨੁਸਾਰ ਨਹੀਂ ਬਣੀ ਹੋਈ ਅਥਾਰਿਟੀਆਂ ਨੂੰ ਮੀਂਹ ਦੇ ਪਾਣੀ ਦੀ ਪ੍ਰਣਾਲੀ ਦੀ ਸਫ਼ਾਈ ਤੇ ਗਾਰ ਕੱਢਣ ਤੇ ਉਨ੍ਹਾਂ ਨੂੰ ਚੌੜਾ ਕਰਨ ਲਈ ਇੱਕ ਪਾਰਦਰਸ਼ੀ ਵਿਵਸਥਾ ਬਣਾਉਣੀ ਹੋਵੇਗੀ ਪਾਣੀ ਨਿਕਾਸੀ ਦਾ ਇੱਕ ਮਾਸਟਰ ਪਲਾਨ ਬਣਾਉਣਾ ਚਾਹੀਦਾ ਹੈ ਮੌਜ਼ੂਦ ਨਾਲਿਆਂ ਤੇ ਜਲ ਨਿਕਾਸੀ ਪ੍ਰਣਾਲੀ ਦਾ ਵਧੀਆ ਪ੍ਰਬੰਧਨ ਕੀਤਾ ਜਾਣਾ ਚਾਹੀਦਾ ਹੈ ਨਾਲਿਆਂ ਦੇ ਕੰਢਿਆਂ ’ਤੇ ਕਬਜ਼ਿਆਂ ’ਤੇ ਰੋਕ ਲੱਗਣੀ ਚਾਹੀਦੀ ਹੈ ਤੇ ਨਾਲਿਆਂ ’ਚ ਕੂੜਾ ਸੁੱਟਣ ਵਾਲਿਆਂ ’ਤੇ ਕਾਰਵਾਈ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਪੁਲਿਸ ਵੱਲੋਂ ਅੰਤਰਰਾਸ਼ਟਰੀ ਫੇਕ ਕਾਲ ਸੈਂਟਰ ਦਾ ਪਰਦਾਫਾਸ਼

ਮੱਧਕਾਲੀ ਉਪਾਅ ’ਚ ਉੱਤਰੀ ਖੇਤਰਾਂ ਤੇ ਹੇਠਲੇ ਖੇਤਰਾਂ ’ਚ ਰਹਿਣ ਵਾਲੇ ਸੂਬਿਆਂ ਨੂੰ ਰੈਗੂਲੇਟਰੀ ਤੇ ਪ੍ਰਬੰਧਨ ਯੋਜਨਾਵਾਂ ’ਤੇ ਕੰਮ ਕਰਨਾ ਚਾਹੀਦਾ ਹੈ ਜੋ ਰਾਜਨੀਤਿਕ ਜਾਂ ਚੁਣਾਵੀ ਘਟਨਾਕ੍ਰਮ ਤੋਂ ਪ੍ਰਭਾਵਿਤ ਨਾ ਹੋਣ ਅਜਿਹੀ ਅਥਾਰਟੀ ਦੇ ਗਠਨ ਨਾਲ ਬੰਨ੍ਹਾਂ ਦਾ ਵਧੀਆ ਪ੍ਰਬੰਧਨ ਹੋਵੇਗਾ ਤੇ ਉਲਟ ਮੌਸਮੀ ਹਾਲਾਤਾਂ ਦੇ ਪ੍ਰਭਾਵ ’ਤੇ ਕੁਝ ਰੋਕ ਲਾਈ ਜਾ ਸਕੇ ਲੰਮੇਂ ਸਮੇਂ ਵਾਲੇ ਉਪਾਵਾਂ ਵਿਚ ਯੋਜਨਾਕਾਰਾਂ ਨੂੰ ਆਪਣੇ ਨਜ਼ਰੀਏ ’ਚ ਬਦਲਾਅ ਕਰਨਾ ਹੋਵੇਗਾ ਸੜਕ ਨਿਰਮਾਣ ਦੇ ਨਾਲ ਢਲਵੇਂ ਖੇਤਰਾਂ ’ਚ ਸਥਿਰਤਾ ਲਈ ਵੀ ਹੱਲ ਕੀਤੇ ਜਾਣੇ ਚਾਹੀਦੇ ਹਨ ਤੇ ਇਹ ਹੱਲ ਇੱਕ ਵਾਰ ਨਹੀਂ ਸਗੋਂ ਨਿਯਮਿਤ ਰੂਪ ਨਾਲ ਕੀਤੇ ਜਾਣੇ ਚਾਹੀਦੇ ਹਨ।

ਇਸ ਦੇ ਨਾਲ ਹੀ ਭਵਨ ਨਿਰਮਾਣ ਮਾਪਦੰਡਾਂ ਨੂੰ ਵੀ ਲਾਗੂ ਕੀਤਾ ਜਾਣਾ ਚਾਹੀਦਾ ਹੈ ਸਮੇਂ ਦੀ ਮੰਗ ਹੈ ਕਿ ਕੁਦਰਤੀ ਰੂਪ ’ਚ ਨਾਜ਼ੁਕ ਖੇਤਰਾਂ ’ਚ ਲੋਕਾਂ ਤੇ ਬੁਨਿਆਦੀ ਢਾਂਚੇ ਦੀ ਸੁਰੱਖਿਆ ਕੀਤੀ ਜਾਵੇ ਨਵੇਂ ਨਿਰਮਾਣ ਨੂੰ ਮਨਜ਼ੂਰੀ, ਨਿਰਮਾਣ ਦਿਸ਼ਾ-ਨਿਰਦੇਸ਼ਾਂ ’ਤੇ ਨਾਜੁਕ ਖੇਤਰਾਂ ’ਚ ਵਾਹਨਾਂ ਤੇ ਲੋਕਾਂ ਦੀ ਆਵਾਜਾਈ ਬਾਰੇ ਸਰਕਾਰ ਨੂੰ ਠੋਸ ਫੈਸਲੇ ਲੈਣੇ ਹੋਣਗੇ ਪਰ ਅਜੇ ਜੋ ਨੀਤੀਆਂ ਬਣਾਈਆਂ ਜਾ ਰਹੀਆਂ ਹਨ ਇਹ ਮੱਧਮ ਜਾਂ ਲੰਮੇ ਸਮੇਂ ਦੇ ਮੌਸਮ ਦੇ ਅਧਾਰ ’ਤੇ ਬਣਾਈਆਂ ਜਾ ਰਹੀਆਂ ਹਨ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਨੂੰ ਇੱਕ ਵਿਕਸਿਤ ਦੇਸ਼ ਤੇ ਮਹਾਂਸ਼ਕਤੀ ਬਣਾਉਣ ਦੀ ਯੋਜਨਾ ਬਣਾਈ ਹੈ ਪਰ ਇਸ ਮੌਸਮ ਦੇ ਤਬਾਹਕਾਰੀ ਹੜ੍ਹ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅੱਜ ਦੇ ਹੜ੍ਹਗ੍ਰਸਤ ਮਹਾਂਨਗਰਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਜ਼ਿਆਦਾ ਮਹੱਤਵਪੂਰਨ ਹੈ ਸਮਾਂ ਆ ਗਿਆ ਹੈ ਕਿ ਸਾਡੇ ਆਗੂ ਹਰ ਸਾਲ ਆਫ਼ਤ ਸਮੇਂ ਹਮਦਰਦੀ ਦੇ ਹੰਝੂ ਵਹਾਉਣ ਦੀ ਬਜਾਏ ਠੋਸ ਕਦਮ ਚੁੱਕਣ। (Flood)

ਡੇਢ ਅਰਬ ਤੋਂ ਜ਼ਿਆਦਾ ਗਿਣਤੀ ਵਾਲੇ ਦੇਸ਼ ’ਚ ਕੁਝ ਲੱਖ ਪ੍ਰਭਾਵਿਤ ਹੋ ਗਏ | Flood

ਇਨ੍ਹਾਂ ਆਗੂਆਂ ਨੂੰ ਇਸ ਸੋਚ ਤੋਂ ਬਾਹਰ ਨਿੱਕਲਣਾ ਹੋਵੇਗਾ ਕਿ ਜੇਕਰ ਡੇਢ ਅਰਬ ਤੋਂ ਜ਼ਿਆਦਾ ਗਿਣਤੀ ਵਾਲੇ ਦੇਸ਼ ’ਚ ਕੁਝ ਲੱਖ ਪ੍ਰਭਾਵਿਤ ਹੋ ਵੀ ਗਏ ਤਾਂ ਕੀ ਫਰਕ ਪੈਂਦਾ ਹੈ ਸਾਲ 2023 ਦੇ ਭਾਰਤ ਦੀ ਸਥਿਤੀ ਭਵਿੱਖ ਦਾ ਸੰਕੇਤ ਹੈ ਆਫਤਾਂ ਨਾਲ ਨਜਿੱਠਣ ਲਈ ਕੀ ਕਦਮ ਚੁੱਕੇ ਜਾਂਦੇ ਚਾਹੀਦੇ ਹਨ ਉਸ ਲਈ ਨਾ ਤਾਂ ਸਾਨੂੰ ਜ਼ਿਆਦਾ ਸੰਵੇਦਨਸ਼ੀਲ ਹੋਣ ਦੀ ਜ਼ਰੂਰਤ ਹੈ ਤੇ ਨਾ ਹੀ ਉਦਾਸੀਨ ਹੋਣ ਦੀ ਜ਼ਰੂਰਤ ਹੈ ਜੇਕਰ ਹੁਣ ਵੀ ਅਸੀਂ ਆਪਣੇ ਆਗੂਆਂ ਨੂੰ ਇਸ ਲਈ ਚੁਣਦੇ ਹਾਂ ਕਿ ਉਹ ਕੁਝ ਨਾ ਕਰਨ ਤਾਂ ਭਵਿੱਖ ’ਚ ਹੋਰ ਵੀ ਜ਼ਿਆਦਾ ਮਾੜੀਆਂ ਖਬਰਾਂ ਸੁਣਨ ਨੂੰ ਮਿਲਣਗੀਆਂ ਸਾਨੂੰ ਇਸ ਗੱਲ ਨੂੰ ਧਿਆਨ ’ਚ ਰੱਖਣਾ ਹੋਵੇਗਾ ਕਿ ਜੀਵਨ ਸਿਫਰ ਇੱਕ ਗਿਣਤੀ ਨਹੀਂ ਹੈ ਇਸ ’ਚ ਹੱਡ, ਮਾਸ ਤੇ ਧੜਕਦਾ ਹੋਇਆ ਦਿਲ ਵੀ ਹੁੰਦਾ ਹੈ ਕੀ ਅਸੀਂ ਲੋਕਾਂ ਨੂੰ ਸਹਿਕਦੇ ਛੱਡ ਸਕਦੇ ਹਾਂ (Flood)