ਨੌਜਵਾਨ ਦੇ ਕਤਲ ਮਾਮਲੇ ਨੂੰ ਪੁਲਿਸ ਨੇ ਸੁਲਝਾਇਆ

Muder-Case
 ਫ਼ਤਹਿਗੜ੍ਹ ਸਾਹਿਬ : ਕਾਬੂ ਕੀਤੇ ਕਥਿਤ ਦੋਸ਼ੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ। ਤਸਵੀਰ :ਅਨਿਲ ਲੁਟਾਵਾ

ਗੁਦਾਮ ਦਾ ਠੇਕੇਦਾਰ ਸਾਥੀ ਸਮੇਤ ਕਾਬੂ (Murder Case)

(ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਅਮਲੋਹ ਨਿਵਾਸੀ ਸਰਬਜੀਤ ਸਿੰਘ ਦੇ 16 ਜੁਲਾਈ ਨੂੰ ਹੋਏ ਕਤਲ ਦੇ ਮਾਮਲੇ ਨੂੰ ਜ਼ਿਲ੍ਹਾ ਪੁਲਿਸ ਨੇ ਹੱਲ ਕਰ ਲਿਆ ਹੈ ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮਹਿੰਦਰ ਕੌਰ ਪਤਨੀ ਸਰਬਜੀਤ ਸਿੰਘ ਵਾਸੀ ਕੁਆਟਰ ਨੰਬਰ 3 ਸਿਵਲ ਹਸਪਤਾਲ ਅਮਲੋਹ ਨੇ (Murder Case) ਅਮਲੋਹ ਪੁਲਿਸ ਨੂੰ 16 ਜੁਲਾਈ ਨੂੰ ਬਿਆਨ ਦਰਜ ਕਰਵਾਇਆ ਕਿ ਉਸ ਦਾ ਪਤੀ ਸਰਬਜੀਤ ਸਿੰਘ ਏ.ਪੀ ਗਡਾਊਨ ਗੋਬਿੰਦਗੜ ਵਿਖੇ ਸਕਿਉੂਰਟੀ ਗਾਰਡ ਵਜੋਂ ਕੰਮ ਕਰਦਾ ਸੀ ਅਤੇ ਇਸ ਕੰਪਨੀ ਦਾ ਠੇਕੇਦਾਰ ਗੁਰਮੋਹਨ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਝੰਬਾਲੀ ਸਾਨ੍ਹੀ ਹੈ। ਉਸ ਨੇ ਦੱਸਿਆ ਕਿ ਉਸ ਦਾ ਪਤੀ 14 ਜੁਲਾਈ ਨੂੰ ਹਰ ਰੋਜ ਦੀ ਤਰ੍ਹਾਂ ਕੰਮ ’ਤੇ ਗਿਆ ਘਰ ਨਾ ਆਇਆ ਜਦੋ ਫ਼ੋਨ ਕੀਤਾ ਤਾਂ ਫ਼ੋਨ ਠੇਕਦਾਰ ਗੁਰਮੋਹਨ ਸਿੰਘ ਨੇ ਚੁੱਕਿਆ ਅਤੇ ਕਹਿਣ ਲੱਗਾ ਕਿ ਸਰਬਜੀਤ ਸਿੰਘ ਸਾਡੀ ਕੰਪਨੀ ਦੀ ਕੁਲੈਕਸ਼ਨ ਕਰਕੇ ਲਿਆਇਆ ਹੈ ਅਤੇ ਸਾਡੇ ਪੈਸੇ ਨਹੀਂ ਦੇ ਰਿਹਾ ਨਾਂ ਹੀ ਦੱਸ ਰਿਹਾ, ਇਸ ਨੇ ਪੈਸੇ ਕਿਥੋਂ ਵਰਤੇ ਹਨ।

ਇਸ ਨੂੰ ਅਸੀਂ ਪਰਚਾ ਦਰਜ ਕਰਵਾਉਣ ਲਈ ਭਾਦਸੋਂ ਲੈ ਕੇ ਜਾ ਰਹੇ ਹਾਂ ਅਤੇ ਕੁਝ ਸਮੇਂ ਬਾਅਦ ਗੁਰਮੋਹਨ ਸਿੰਘ ਠੇਕੇਦਾਰ ਸਮੇਤ ਇਕ ਨਾ ਮਲੂਮ ਵਿਅਕਤੀ ਨੇ ਉਸ ਦੇ ਪਤੀ ਨੂੰ ਆਪਣੀ ਵਰਨਾ ਕਾਰ ਵਿੱਚ ਉਨ੍ਹਾਂ ਦੇ ਘਰ ਬੇਹੋਸ਼ੀ ਦੀ ਹਾਲਤ ਵਿਚ ਲੈ ਆਏ ਅਤੇ ਤਖਤਪੋਸ ’ਤੇ ਲਿਟਾ ਕੇ ਚਲੇ ਗਏ ਜਿਨ੍ਹਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕੇ ਬਾਅਦ ’ਚ ਉਸ ਦੇ ਪਤੀ ਨੇ ਦੱਸਿਆ ਕਿ ਠੇਕੇਦਾਰ ਤੇ ਉਸ ਦੇ ਸਾਥੀ ਨੇ ਉਸ ਦੀ ਬਹੁਤ ਕੁੱਟਮਾਰ ਕੀਤੀ ਹੈ ਉਹ ਆਪਣੇ ਪਤੀ ਨੂੰ ਜਦੋ ਸਿਵਲ ਹਸਪਤਾਲ ਲੈ ਕੇ ਗਈ ਤਾਂ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ : ਆਪ ਨਾਲ ਸਾਡੀ ਵਿਰੋਧਤਾ ਸੀ, ਹੈ ਤੇ ਰਹੇਗੀ : ਪ੍ਰਤਾਪ ਬਾਜਵਾ

ਮਾਮਲੇ ’ਚ ਕਾਰਵਾਈ ਕਰਦੇ ਹੋਏ ਸਬ ਇੰਸਪੈਕਟਰ ਸਾਹਿਬ ਸਿੰਘ ਨੇ ਠੇਕੇਦਾਰ ਗੁਰਮੋਹਨ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਝੰਬਾਲੀ ਸਾਨ੍ਹੀ ਅਤੇ ਉਸ ਦੇ ਸਾਥੀ ਭੁਪਿੰਦਰ ਸਿੰਘ ਉਰਫ਼ ਭਿੰਦਾ ਪੁੱਤਰ ਸਿੰਗਾਰਾ ਸਿੰਘ ਵਾਸੀ ਝੰਬਾਲੀ ਸਾਨ੍ਹੀ ਖਿਲਾਫ਼ ਮਾਮਲਾ ਦਰਜ ਕਰਕੇ ਗੁਰਮੋਹਨ ਸਿੰਘ ਤੇ ਉਸ ਦੇ ਸਾਥੀ ਭੁਪਿੰਦਰ ਸਿੰਘ ਨੂੰ ਗਿ੍ਰਫ਼ਤਾਰ ਕਰ ਲਿਆ ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ ਕਰਕੇ 3 ਦਿਨ ਦਾ ਪੁਲਿਸ ਰੀਮਾਂਡ ਹਾਸਲ ਕੀਤਾ ਗਿਆ ਅਤੇ ਘਟਨਾ ’ਚ ਵਰਤੀ ਵਰਨਾ ਕਾਰ ਨੂੰ ਬਰਾਮਦ ਕੀਤਾ ਗਿਆ।