ਆਫ਼ਤਾਂ ਤੋਂ ਸਿੱਖਣ ਦੀ ਲੋੜ

Flood

ਕੁਦਰਤ ਦੇ ਸਾਹਮਣੇ ਸਰਕਾਰਾਂ ਵੀ ਬੇਵੱਸ ਹਨ, ਫਿਰ ਆਮ ਮਨੁੱਖ ਤਾਂ ਚੀਜ ਹੀ ਕੀ ਹੈ। ਅਸੀਂ ਕਈ ਵਾਰ ਦੇਖਿਆ ਅਤੇ ਤਜ਼ਰਬਾ ਕੀਤਾ ਕਿ ਅਸੀਂ ਕੁਦਰਤ ਨਾਲ ਲੜ ਨਹੀਂ ਸਕਦੇ, ਮੁਕਾਬਲਾ ਵੀ ਨਹੀਂ ਕਰ ਸਕਦੇ, ਪਰ ਬੇਹੱਦ ਦੁਖਦ ਗੱਲ ਹੈ ਕਿ ਅਸੀਂ ਕੁਦਰਤੀ ਆਫ਼ਤਾਂ ਤੋਂ ਸਿੱਖ ਵੀ ਨਹੀਂ ਰਹੇ ਹਾਂ। ਭੌਤਿਕਵਾਦ ਦੇ ਨਸ਼ੇ ’ਚ ਚੂਰ ਵਿਕਾਸ ਦੇ ਆਸਮਾਨ ਨੂੰ ਛੂਹਣ ਨੂੰ ਉਤਸੁਕ, ਵਿਨਾਸ਼ ਦੀ ਧਰਤੀ ’ਤੇ ਖੜਾ ਮਨੁੱਖ ਕਦੋਂ ਸਮਝਦਾ ਹੈ ਕਿ ਅਸੀਂ ਕੁਦਰਤ ਨਾਲ ਕਿੰਨਾ ਖਿਲਵਾੜ ਕਰਦੇ ਹਾਂ। ਕੁਝ ਸਾਲ ਪਹਿਲਾਂ ਹੀ ਅਸੀਂ ਕੋਰੋਨਾ ਕਾਲ ਦਾ ਦੁਖਾਂਤ ਝੱਲ ਚੱੁਕੇ ਹਾਂ। ਮਨੁੱਖ ਵੱਲੋਂ ਕੁਦਰਤ ’ਤੇ ਨਾਲ ਵਾਰ-ਵਾਰ ਛੇੜ-ਛੇੜ ਕਰਨ ਅਤੇ ਸਜਾ ਭੁਗਤਣ ਦਾ ਇਹ ਕ੍ਰਮ ਲਗਾਤਾਰ ਚੱਲ ਰਿਹਾ ਹੈ। ਸੜਕੀ ਹਾਦਸੇ, ਰੇਲ ਹਾਦਸੇ , ਅੱਗ ਲੱਗਣਾ, ਪੁਲ ਟੁੱਟਣਾ, ਗੈਸ ਲੀਕ, ਇਮਾਰਤਾਂ ਦਾ ਢਹਿਣਾ ਅਤੇ ਮਹਾਂਮਾਰੀ ਆਦਿ ਆਫਤ ਆਉਣੀ ਆਮ ਗੱਲ ਹੈ। (Flood)

ਇਹ ਵੀ ਮੰਨਦੇ ਹਾਂ ਕਿ ਜਿੱਥੇ ਮਨੁੱਖੀ ਜੀਵਨ ਹੋਵੇਗਾ, ਉਥੇ ਅੱਗ, ਹੜ, ਤੂੁਫਾਨ ਅਤੇ ਸੋਕਾ, ਜਮੀਨ ਧਸਣੀ, ਭੂਚਾਲ, ਸੁਨਾਮੀ, ਬਿਜਲੀ ਡਿੱਗਣ, ਬੱਦਲ ਫਟਣ ਅਤੇ ਮਹਾਂਮਾਰੀ ਦੀ ਸੰਭਾਵਨਾ ਵੀ ਹੋਵੇਗੀ। ਮੌਸਮ ਵਿਭਾਗ ਦੇ ਰੈਡ ਅਲਰਟ, ਔਰੇਂਜ ਅਲਰਟ ਅਤੇ ਚਿਤਾਵਨੀਆਂ ਵੀ ਹੁਣ ਆਮ ਗੱਲ ਹੋ ਗਈ ਹੈ। ਇਹ ਵੀ ਸੱਚ ਹੈ ਕਿ ਅਸੀਂ ਆਫ਼ਤਾਂ ਨੂੰ ਖਤਮ ਤਾਂ ਨਹੀਂ ਕਰ ਸਕਦੇ, ਪਰ ਉਨ੍ਹਾਂ ਨੂੰ ਘੱਟ ਕਰਨ ਲਈ ਯਤਨ ਤਾਂ ਕਰ ਹੀ ਸਕਦੇ ਹਾਂ।

ਇਹ ਵੀ ਪੜ੍ਹੋ : ਪਾਣੀ ’ਚ ਘਿਰੇ ਲੋਕਾਂ ਦੀ ਮੱਦਦ ਲਈ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਨੇ ਸੰਭਾਲੇ ਮੋਰਚੇ

ਅਸੀਂ ਆਫ਼ਤ ਅਤੇ ਸਮੱਸਿਆਵਾਂ ਦੀ ਸੰਵੇਦਨਸ਼ੀਲਤਾ ਨੂੰ ਨਕਾਰ ਨਹੀਂ ਰਹੇ ਹਾਂ, ਪਰ ਮਾਨਸੂਨ ਦੇ ਮੌਸਮ ’ਚ ਇਹ ਦਿ੍ਰਸ਼ ਹਰ ਸਾਲ ਦਿਖਾਈ ਦਿੰਦੇ ਹਨ, ਇਨ੍ਹਾਂ ’ਤੇ ਗੌਰ ਨਹੀਂ ਕੀਤੀ ਜਾਂਦੀ। ਨਦੀਆਂ ਜਿਸ ਤਰ੍ਹਾਂ ਨਾਲ ਉਫਾਨ ’ਤੇ ਹਨ, ਉਸ ਨੂੰ ਦੇਖਦਿਆਂ ਸਿਫਰ ਆਫਤ ਪ੍ਰਬੰਧਨ ਦੀਆਂ ਘੰਟੀਆਂ ਹੀ ਵਜਾਈਆਂ ਜਾ ਸਕਦੀਆਂ ਹਨ ਜਾਂ ਹੁਣ ਹੜ੍ਹ ਵਰਗੀ ਸਥਿਤੀ ਦੇ ਇਤਿਹਾਸ ਤੋਂ ਬਹੁਤ ਕੁਝ ਸਿੱਖਣਾ ਹੋਵੇਗਾ। ਦਰਅਸਲ ਜਲ ਨਿਕਾਸੀ ਦੀ ਕੁਦਰਤੀ ਭੂਮਿਕਾ ’ਚ ਜਿੱਥੇ -ਜਿੱਥੇ ਛੇੜਛਾੜ ਹੋਈ ਜਾਂ ਵਿਕਾਸ ਦੀ ਹਿਦਾਇਤਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ, ਉਥੇ ਉਥੇ ਮੌਸਮ ਨੇ ਕਹਿਰ ਵਰ੍ਹਾਇਆ ਹੈ। (Flood)

ਇਹ ਠੀਕ ਹੈ ਕਿ ਕੁਦਰਤੀ ਸਾਧਨਾਂ ਦਾ ਪ੍ਰਯੋਗ , ਸੜਕਾਂ, ਪੁਲਾਂ, ਬਿਜਲੀ ਯੋਜਨਾਵਾਂ ਦਾ ਨਿਰਮਾਣ, ਵੱਡੀਆਂ-ਵੱਡੀਆਂ ਇਮਾਰਤਾਂ ਅਤੇ ਕਾਰਖਾਨਿਆਂ ਦਾ ਨਿਰਮਾਣ ਵੀ ਲੋਕਾਂ ਦੀ ਜੀਵਨ ਸ਼ੈਲੀ ਨੂੰ ਸੁਖਦ ਬਣਾਉਣ ਅਤੇ, ਸੂਬੇ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਲਈ ਕੀਤਾ ਜਾਂਦਾ ਹੈ। ਪਰ ਇਹ ਮਨੁੱਖੀ ਜੀਵਨ ਦੀ ਕੀਮਤ ’ਤੇ ਹਰਗਿਜ਼ ਨਹੀਂ ਹੋਣਾ ਚਾਹੀਦਾ। ਲੋਕਾਂ ਦੀ ਜਾਨ-ਮਾਲ ਅਤੇ ਜਾਇਦਾਦ ਦੀ ਸੁਰੱਖਿਆ ਹੋਣਾ ਬੇਹੱਦ ਜ਼ਰੂਰੀ ਹੈ। ਸੰਦੇਸ਼ ਸਪੱਸ਼ਟ ਹੈ ਕਿ ਜਲ-ਪ੍ਰਬੰਧਨ ’ਤੇ ਸਾਨੂੰ ਇਮਾਨਦਾਰੀ ਅਤੇ ਗੰਭੀਰਤਾ ਨਾਲ ਕੰਮ ਕਰਨਾ ਹੋਵੇਗਾ।