(ਮਨੋਜ ਗੋਇਲ), ਬਾਦਸ਼ਾਹਪੁਰ। ਜਿਵੇਂ-ਜਿਵੇਂ ਹੜ੍ਹ ਦੇ ਪਾਣੀ ਦਾ ਪੱਧਰ ਘਟਦਾ ਜਾ ਰਿਹਾ ਹੈ ਉਵੇਂ ਹੀ ਹੜ੍ਹ ਦੇ ਪਾਣੀ ਨੇ ਮਚਾਈ ਤਬਾਹੀ ਦੇ ਮੰਜਰ ਦੀਆਂ ਤਸਵੀਰਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਚੁੱਕੀਆਂ ਹਨ। ਬਾਦਸ਼ਾਹਪੁਰ ਤੋਂ ਸਾਮਣਾ ਨੂੰ ਜਾਂਦੀ ਸੜਕ ਉਗੋਕੇ ਫਾਰਮ ’ਤੇ ਰਾਧਾ ਸੁਆਮੀ ਸਤਿਸੰਗ ਘਰ ਬਿਆਸ ਦੇ ਨੇੜੇ ਸੜਕ ਹੜ੍ਹ ਦੇ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ੍ਹ ਚੁੱਕੀ ਹੈ। (Road Broken) ਜਿਸ ਕਾਰਨ ਅਵਾਜਾਈ ਪ੍ਰਵਾਹਿਤ ਹੋ ਰਹੀ ਹੈ। ਮੋਟਰਸਾਈਕਲ, ਕਾਰਾਂ ਤੇ ਛੋਟੇ ਵਾਹਨਾਂ ਦੀ ਆਵਾਜਾਈ ਚੱਲ ਰਹੀ ਹੈ। ਭਾਰੀ ਵਾਹਨਾਂ ਤੇ ਬੈਰੀਕੇਡ ਲਗਾਕੇ ਰੋਕ ਲਾ ਦਿੱਤੀ ਹੈ।
ਇਹ ਵੀ ਪੜ੍ਹੋ : ਬਾਦਸ਼ਾਹਪੁਰ ਬਿਜਲੀ ਬੋਰਡ ‘ਚ ਭਰਿਆ ਹੜ੍ਹ ਦਾ ਪਾਣੀ ਕੱਢਣ ’ਚ ਜੁਟੇ ਇਲਾਕਾ ਨਿਵਾਸੀ
ਇਸ ਸਬੰਧੀ ਮਨੋਹਰ ਲਾਲ ਐੱਸਡੀਓ ਲੋਕ ਨਿਰਮਾਣ ਵਿਭਾਗ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਹੜ੍ਹ ਦੇ ਪਾਣੀ ਵਿੱਚ ਨੁਕਸਾਨੀ ਗਈ ਸੜਕ ਦਾ ਮਹਿਕਮੇ ਨੂੰ ਲਿਖਤੀ ਤੌਰ ’ਤੇ ਭੇਜ ਦਿੱਤਾ ਹੈ। ਇਸ ਸੜਕ ’ਤੇ ਸਥਾਈ ਤੌਰ ’ਤੇ ਮਿੱਟੀ ਪਾ ਕੇ ਬੰਦ ਅਵਾਜਾਈ ਚਾਲੂ ਕਰ ਦਿੱਤੀ ਜਾਵੇਗੀ। ਚਰਨਜੀਤ ਕੌਰ ਕੰਗ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਕਸ਼ਮੀਰ ਸਿੰਘ, ਯਾਦਵਿੰਦਰ ਸਿੰਘ ਤੇ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਹੜ੍ਹ ਦੇ ਪਾਣੀ ਨਾਲ ਨੁਕਸਾਨੀ ਗਈ ਸੜਕ ਨੂੰ ਮਹਿਕਮਾ ਬਿਨਾਂ ਦੇਰੀ ਕੀਤਿਆਂ ਸੜਕ ਬਣਾਵੇ ਤਾਂ ਜੋ ਲੋਕਾਂ ਨੂੰ ਅਵਾਜਾਈ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਤੇ ਕੋਈ ਹਾਦਸਾ ਨਾ ਵਾਪਰ ਸਕੇ।