ਲੁਧਿਆਣਾ ਪੁਲਿਸ ਨੇ ਕੁੱਝ ਘੰਟਿਆਂ ’ਚ ਮੁਲਜ਼ਮ ਨੂੰ ਪਤਨੀ ਸਮੇਤ ਗਿ੍ਰਫ਼ਤਾਰ ਕਰਕੇ ਵਾਰਦਾਤ ’ਚ ਵਰਤਿਆ ਸਮਾਨ ਕਰਵਾਇਆ ਬਰਾਮਦ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੁਧਿਆਣਾ ਪੁਲਿਸ ਵੱਲੋਂ ਇੱਕ ਸੀਰੀਅਲ ਕਿੱਲਰ ਨੂੰ ਗਿ੍ਰਫ਼ਤਾਰ ਕੀਤਾ ਹੈ। ਜਿਸ ਨੇ ਆਪਣੇ ਉੱਪਰ ਚੱਲਦੇ ਪੁਲਿਸ ਕੇਸਾਂ ਨੂੰ ਬੰਦ ਕਰਵਾਉਣ ਲਈ ਕਿਸੇ ਦਾ ਕਤਲ ਕੀਤਾ ਅਤੇ ਆਪਣੀ ਸਨਾਖ਼ਤ ਦੇ ਕੁੱਝ ਸੁਰਾਗਾਂ ਸਮੇਤ ਲਾਸ਼ ਨੂੰ ਬੋਰੀ ’ਚ ਪੈਕ ਕਰਕੇ ਪਤਨੀ ਦੀ ਮੱਦਦ ਨਾਲ ਲੁਧਿਆਣਾ ’ਚ ਸੁੱਟ ਦਿੱਤਾ ਸੀ।
ਪੈ੍ਰਸ ਕਾਨਫਰੰਸ ਦੌਰਾਨ ਕਮਿਸ਼ਨਰ ਪੁਲਿਸ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ 3 ਤੋਂ ਵੱਧ ਹੱਤਿਆਵਾਂ ਕਰਨ ਵਾਲੇ ਨੂੰ ਪੁਲਿਸ ਵਿਭਾਗ ’ਚ ਸੀਰੀਅਲ ਕਿੱਲਰ ਮੰਨਿਆ ਜਾਂਦਾ ਹੈ ਤੇ ਲੁਧਿਆਣਾ ਪੁਲਿਸ ਨੇ ਹਾਰਡਕੋਰ ਸੀਰੀਅਲ ਕਿੱਲਰ ਦੀ ਸ਼ੈ੍ਰਣੀ ’ਚ ਆਉਂਦੇ ਪੰਕਜ਼ ਸ਼ਰਮਾ (32) ਪੁੱਤਰ ਪ੍ਰਸ਼ਾਦੀ ਸ਼ਰਮਾ ਤੇ ਉਸਦੀ ਪਤਨੀ ਨੇਹਾ (28) ਵਾਸੀਆਨ ਪਿੰਡ ਗੋਸ਼ਾਈ (ਬਿਹਾਰ) ਹਾਲ ਅਬਾਦ ਨਗਰ ਮਹਾਸ਼ਾ ਮੁਹੱਲਾ ਲੁਧਿਆਣਾ ਨੂੰ ਗਿ੍ਰਫ਼ਤਾਰ ਕੀਤਾ ਹੈ ਜੋ ਪਿਛਲੇ ਕਾਫ਼ੀ ਸਮੇਂ ਤੋਂ ਕਤਲ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਦੇ ਬਾਵਜੂਦ ਪੁਲਿਸ ਦੀ ਗਿ੍ਰਫ਼ਤਾਰੀ ਤੋਂ ਬੱਚਦਾ ਆ ਰਿਹਾ ਸੀ।
ਖੁਦ ਦੀ ਪਹਿਚਾਣ ਮਿਟਾਉਣ ਦੀ ਯੋਜਨਾ ਘੜੀ | Ludhiana Murder Case
ਕਮਿਸ਼ਨਰ ਸਿੱਧੂ ਨੇ ਦੱਸਿਆ ਕਿ ਬਿਹਾਰ ਪੁਲਿਸ ਪ੍ਰਸ਼ਾਦੀ ਸ਼ਰਮਾ ਨੂੰ ਗਿ੍ਰਫ਼ਤਾਰ ਕਰਨ ਤੋਂ ਬਾਅਦ ਪੰਕਜ਼ ਸ਼ਰਮਾ ਦੀ ਭਾਲ ਕਰ ਰਹੀ ਸੀ ਤਾਂ ਇਸਨੇ ਆਪਣੇ ਉੱਪਰ ਚੱਲ ਰਹੇ ਪੁਲਿਸ ਕੇਸਾਂ ਦੀ ਫਾਇਲ ਨੂੰ ਬੰਦ ਕਰਵਾਉਣ ਦੇ ਮੰਤਵ ਨਾਲ ਪਤਨੀ ਨੇਹਾ ਨਾਲ ਮਿਲਕੇ ਖੁਦ ਦੀ ਪਹਿਚਾਣ ਮਿਟਾਉਣ ਦੀ ਯੋਜਨਾ ਘੜੀ। ਯੋਜਨਾ ਮੁਤਾਬਕ ਪੰਕਜ਼ ਸ਼ਰਮਾ ਦੇ ਹਮਸ਼ਕਲ ਵਿਅਕਤੀ ਦਾ ਕਤਲ ਕੀਤਾ ਗਿਆ ਅਤੇ ਮਿ੍ਰਤਕ ਦੀ ਪਹਿਚਾਣ ਮਿਟਾਉਣ ਦੇ ਮਕਸਦ ਨਾਲ ਲਾਸ਼ ਦਾ ਸਿਰ ਅਤੇ ਹੱਥਾਂ ਦੀਆਂ ਉਂਗਲਾਂ ਕੱਟ ਦਿੱਤੀਆਂ ਗਈਆਂ। ਇਸ ਪਿੱਛੋਂ ਪਤੀ – ਪਤਨੀ ਨੇ ਮਿ੍ਰਤਕ ਦੀ ਲਾਸ਼ ’ਤੇ ਪਹਿਨੇ ਕੱਪੜਿਆਂ ’ਚ ਪੰਕਜ਼ ਸ਼ਰਮਾ ਦਾ ਅਧਾਰ ਕਾਰਡ, ਐਸਬੀਆਈ ਬੈਂਕ ਦਾ ਗਰੀਨ ਕਾਰਡ ਅਤੇ ਡਾਇਰੀ ਰੱਖ ਦਿੱਤੀ ਗਈ ਤੇ ਮਿ੍ਰਤਕ ਦੀ ਬਾਂਹ ’ਚ ਪੰਕਜ਼ ਸ਼ਰਮਾ ਦੇ ਨਾਂਅ ਦਾ ਇੱਕ ਬਰੈਸਲਟ ਵੀ ਪਹਿਨਾ ਦਿੱਤਾ ਗਿਆ।
ਤਿਆਰ ਕੀਤੇ ਗਏ ਪਲਾਨ ਅਨੁਸਾਰ ਪਲਾਸਟਿਕ ਦੇ ਤਿੰਨ ਲਿਫਾਫ਼ਿਆਂ ’ਚ ਪੈਕ ਕਰਕੇ 6 ਜੁਲਾਈ ਨੂੰ ਸੁਵੱਖਤੇ ਹਨੇਰੇ ਦੀ ਆੜ ’ਚ ਲਾਸ਼ ਨੂੰ ਲੁਧਿਆਣਾ ਦੇ ਆਦਰਸ਼ ਨਗਰ ’ਚ ਸੁੱਟ ਦਿੱਤਾ ਗਿਆ। ਇਲਾਕੇ ਦੇ ਲੋਕਾਂ ਤੋਂ ਪ੍ਰਾਪਤ ਸੂਚਨਾ ਮੁਤਾਬਕ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲਿਆ ਅਤੇ ਮਾਮਲਾ ਦਰਜ਼ ਕਰਕੇ ਜਾਂਚ ਕੀਤੀ ਜਾ ਰਹੀ ਸੀ। ਕਮਿਸ਼ਨਰ ਸਿੱਧੂ ਨੇ ਦੱਸਿਆ ਕਿ ਜਾਂਚ ਦੌਰਾਨ ਇੱਕ ਗੱਲ ਬਾਰ ਬਾਰ ਖੜਕ ਰਹੀ ਸੀ ਕਿ ਜੇਕਰ ਮਿ੍ਰਤਕ ਦੀ ਪਹਿਚਾਣ ਮਿਟਾਉਣ ਲਈ ਲਾਸ਼ ਦਾ ਸਿਰ ਤੇ ਉਂਗਲਾਂ ਕੱਟੀਆਂ ਗਈਆਂ ਹਨ ਤਾਂ ਲਾਸ਼ ’ਤੇ ਪਹਿਨੇ ਕੱਪੜਿਆਂ ਵਿੱਚੋਂ ਮਿ੍ਰਤਕ ਦੀ ਸਨਾਖ਼ਤੀ ਕਾਰਡ ਆਦਿ ਕਿਵੇਂ ਮੌਜੂਦ ਹਨ।
ਇਹ ਵੀ ਪੜ੍ਹੋ : ਮੀਂਹ ਕਾਰਨ ਵੱਡੀ ਨਦੀ ’ਚ ਪਾਣੀ ਦਾ ਪੱਧਰ ਵਧਿਆ
ਪੁਲਿਸ ਵੱਲੋਂ ਸਨਾਖ਼ਤੀ ਕਾਰਡਾਂ ਦੀ ਜਾਂਚ ਕਰਨ ਦੇ ਨਾਲ ਹੀ ਕਾਰਡਾਂ ’ਤੇ ਮੌਜੂਦ ਰਿਹਾਇਸ ਪਤੇ ’ਤੇ ਛਾਪੇਮਾਰੀ ਕੀਤੀ ਗਈ ਤਾਂ ਅਸਲ ਸੱਚਾਈ ਸਾਹਮਣੇ ਆ ਗਈ। ਉਨਾਂ ਦੱਸਿਆ ਕਿ ਲਾਸ਼ ਦੀ ਪਹਿਚਾਣ ਰਾਮ ਪ੍ਰਸ਼ਾਦ (40) ਪੁੱਤਰ ਕੱਲੂ ਪਿੰਡ ਜੰਬੋਦੀਪ ਸੋਨਪੁਰ (ਯੂ.ਪੀ.) ਹਾਲ ਆਬਾਦ ਮੁਹੱਲਾ ਜਗਦੀਸ਼ਪੁਰਾ ਲੁਧਿਆਣਾ ਵਜੋਂ ਹੋਈ ਹੈ ਜੋ ਕੁੱਝ ਸਮਾਂ ਪਹਿਲਾਂ ਅਦਾਰਸ਼ ਨਗਰ ’ਚ ਕਿਰਾਏ ’ਤੇ ਰਹਿੰਦਾ ਸੀ।
4 ਕਤਲ, ਅਗਵਾਹ ਤੇ ਹੋਰਨਾਂ ਨੂੰ ਸਰੀਰਕ ਨੁਕਸਾਨ ਪਹੁੰਚਾਉਣ ਦੇ ਮਾਮਲੇ ਦਰਜ਼ ਹਨ। ਜਿੰਨਾਂ ’ਚ ਮੁਲਜ਼ਮ ਫ਼ਰਾਰ ਚੱਲ ਰਿਹਾ ਸੀ, ਨੂੰ ਲੁਧਿਆਣਾ ਪੁਲਿਸ ਨੇ ਗਿ੍ਰਫ਼ਤਾਰ ਕਰਕੇ ਉਸ ਪਾਸੋਂ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਵਰਤਿਆ ਸਮਾਨ ਬਰਾਮਦ ਕਰ ਲਿਆ ਹੈ।
ਕਮਰੇ ਅੰਦਰ ਲਿਜਾ ਕੇ ਬੰਨ ਕੇ ਕਤਲ ਕਰ ਦਿੱਤਾ
ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁਲਜ਼ਮ ਨੇ ਆਪਣੀ ਪਤਨੀ ਦੀ ਮੱਦਦ ਨਾਲ ਰਾਮ ਪ੍ਰਸ਼ਾਦ ਨੂੰ ਆਪਣੇ ਰਿਹਾਇਸੀ ਵਿਹੜੇ ’ਚ ਕਮਰਾ ਦਿਵਾਇਆ ਅਤੇ ਭਰੋਸੇ ’ਚ ਲੈ ਕੇ 3 ਜੁਲਾਈ ਨੂੰ ਸ਼ਰਾਬ ਪਿਲਾਉਣ ਦਾ ਲਾਲਚ ਦੇ ਕੇ ਆਪਣੇ ਕਮਰੇ ਅੰਦਰ ਲਿਜਾ ਕੇ ਬੰਨ ਕੇ ਕਤਲ ਕਰ ਦਿੱਤਾ। ਇਸ ਪਿੱਛੋਂ ਮੁਲਜ਼ਮ ਨੇ ਲੋਹੇ ਵਾਲੀ ਆਰੀ ਨਾਲ ਰਾਮ ਪ੍ਰਸ਼ਾਦ ਦੀ ਗਰਦਨ ਅਤੇ ਦੋਵੇਂ ਹੱਥਾਂ ਦੀਆਂ ਸਾਰੀਆਂ ਉਂਗਲਾਂ ਕੱਟ ਦਿੱਤੀਆਂ। ਇਸ ਤੋਂ ਪਹਿਲਾਂ ਮੁਲਜ਼ਮਾਂ ਨੇ ਰਾਮ ਪ੍ਰਸ਼ਾਦ ਦੇ ਮੂੰਹ ’ਤੇ ਫੈਵੀਕਵਿੱਕ ਲਗਾ ਦਿੱਤੀ ਤਾਂ ਜੋ ਉਸਦੇ ਚੀਕਣ ਦੀ ਅਵਾਜ਼ ਨਾਲ ਨਿੱਕਲੇ।