ਜਾਖੜ ਨੂੰ ਹਰਾਉਣ ਵਾਲੇ ਭਾਜਪਾ ਦੇ ਸਾਬਕਾ ਵਿਧਾਇਕ ਅਰੁੱਣ ਨਾਰੰਗ ਵੱਲੋਂ ਅਸਤੀਫਾ
(ਰਜਨੀਸ਼ ਰਵੀ) ਫਾਜਿਲਕਾ/ਅਬੋਹਰ। ਸੁਨੀਲ ਜਾਖੜ ਨੂੰ ਭਾਜਪਾ ਪ੍ਰਧਾਨ ਥਾਪੇ ਜਾਣ ਤੋਂ ਬਾਅਦ ਪਾਰਟੀ ਦੇ ਅੰਦਰ ਵਿਰੋਧ ਸੁਰੂ ਹੋ ਗਿਆ ਹੈ। ਕੱਲ੍ਹ ਪਾਰਟੀ ਦੇ ਪ੍ਰਧਾਨ ਰਹੇ ਅਸ਼ਵਨੀ ਸ਼ਰਮਾ ਵੱਲੋਂ ਦੇ ਤਿੱਖੇ ਸੁਰਾ ਤੋਂ ਬਆਦ ਅੱਜ ਸੁਨੀਲ ਜਾਖੜ ਦੀ ਨਿਯੁਕਤੀ ਦਾ ਵਿਰੋਧ ਕਰਦੇ ਹੋਏ (Punjab BJP President) ਅਬੋਹਰ ਤੋਂ ਭਾਜਪਾ ਦੇ ਸਾਬਕਾ ਵਿਧਾਇਕ ਅਰੁਣ ਨਾਰੰਗ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ।
ਭਾਵੇਂ ਉਹਨਾਂ ਭਾਜਪਾ ਵਿੱਚ ਰਹਿਣ ਦੀ ਗੱਲ ਆਖੀ ਹੈ ਪਰ ਇਸ ਦੇ ਨਾਲ ਪਾਰਟੀ ਕਿਸੇ ਅਹੁਦੇ ’ਤੇ ਕੰਮ ਨਾ ਕਰਨ ਦਾ ਵੀ ਐਲਾਨ ਕੀਤਾ ਹੈ। ਇਸ ਮੌਕੇ ਉਹਨਾਂ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਾਖੜ ਨੂੰ ਪਾਰਟੀ ਪ੍ਰਧਾਨ ਬਣਾਉਣਾ ਭਾਜਪਾ ਦੇ ਸਮਰਪਿਤ ਵਰਕਰਾਂ ਆਗੂਆ ਨਾਲ ਧੱਕਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਕਿਸਾਨ ਅਦੋਲਨ ਦੀ ਤਪਸ ਝੱਲੀ ਹੈ। ਇਹ ਉਹਨਾਂ ਸਾਰਿਆਂ ਨਾਲ ਹੀ ਧੱਕਾ ਹੈ ਜਿਹਨਾ ਪਾਰਟੀ ਲਈ 40 -40 ਸਾਲ ਮਿਹਨਤ ਕੀਤੀ।
ਇਹ ਵੀ ਪੜ੍ਹੋ : ਮੋਹਾਲੀ ਵਿਖੇ ਸਿੱਖਿਆ ਮੰਤਰੀ ਨੇ ਸਮਰ ਕੈਂਪ ਦਾ ਕੀਤਾ ਅਚਨਚੇਤ ਦੌਰਾ
ਜ਼ਿਕਰਯੋਗ ਹੈ ਕਿ ਅਰੁਣ ਨਾਰੰਗ ਪੰਜਾਬ ਤੋਂ ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਰਾਜਸੀ ਆਗੂ ਹਨ। 2017-2022 ਤੱਕ ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਵਿੱਚ ਅਬੋਹਰ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕੀਤੀ ਸੀ ਅਤੇ ਸੁਨੀਲ ਜਾਖੜ ਨੂੰ ਹਾਰ ਦਾ ਮੂੰਹ ਦੇਖਾਇਆ ਸੀ ।
ਉਹ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹਾਰ ਗਏ ਸਨ। (Punjab BJP President) ਇੱਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਸਮੇਂ ਦੌਰਾਨ ਕੇਂਦਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ‘ਤੇ ਕੇਂਦਰ ਦੇ ਅੜੀਅਲ ਸਟੈਂਡ ਤੋਂ ਨਾਰਾਜ਼ ਕਿਸਾਨਾਂ ਦੇ ਇੱਕ ਸਮੂਹ ਨੇ ਮੁਕਤਸਰ ਜ਼ਿਲ੍ਹੇ ਦੇ ਮਲੋਟ ਵਿੱਚ ਅਬੋਹਰ ਤੋਂ ਭਾਜਪਾ ਦੇ ਉਸ ਵੇਲੇ ਦੇ ਵਿਧਾਇਕ ਅਰੁਣ ਨਾਰੰਗ ਦੀ ਕਥਿਤ ਤੌਰ ‘ਤੇ ਕੁੱਟਮਾਰ ਕੀਤੀ ਸੀ, ਉਸਦੇ ਕੱਪੜੇ ਪਾੜ ਦਿੱਤੇ ਸਨ ਅਤੇ ਕਾਲੀ ਸਿਆਹੀ ਸੁੱਟ ਦਿੱਤੀ ਸੀ। ਜਾਖੜ ਖਿਲਾਫ ਭਾਜਪਾ ਵਿੱਚ ਸ਼ੁਰੂ ਹੋਇਆ ਕਲੇਸ਼ ਇੱਥੇ ਹੀ ਰੁਕਦਾ ਹੈ ਜਾਂ ਫਿਰ ਅੱਗੇ ਹੋਰ ਵਧਦਾ ਹੈ ਇਹ ਦੇਖਣਾ ਹੋਵੇਗਾ।